LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

High-Voltage ਤਾਰ ਦੀ ਲਪੇਟ 'ਚ ਆਉਣ ਕਾਰਨ ਕਾਂਗੋ 'ਚ 26 ਹਲਾਕ

3f high voltage

ਕਿਨਸ਼ਾਸਾ- ਵੀਰਵਾਰ ਨੂੰ ਕਾਂਗੋ ਦੀ ਰਾਜਧਾਨੀ ਕਿਨਸ਼ਾਸਾ ਵਿਚ ‘ਹਾਈ-ਵੋਲਟੇਜ’ ਬਿਜਲੀ ਦੀ ਤਾਰ ਦੀ ਲਪੇਟ ਵਿਚ ਆਉਣ ਕਾਰਨ 26 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ ਜ਼ਿਆਦਾਤਰ ਸਥਾਨਕ ਬਾਜ਼ਾਰ ਵਿਚ ਕੰਮ ਕਰਨ ਵਾਲੀਆਂ ਔਰਤਾਂ ਸਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਸਾਮਾ ਲੁਕੋਂਡੇ ਨੇ ਕਿਹਾ ਕਿ ਖ਼ਰਾਬ ਮੌਸਮ ਕਾਰਨ ਮਟਾਦੀ ਕਿਬਾਲਾ ਬਾਜ਼ਾਰ ਵਿਚ ‘ਹਾਈ-ਵੋਲਟੇਜ’ ਤਾਰ ਡਿੱਗਣ ਕਾਰਨ ਬਿਜਲੀ ਦਾ ਕਰੰਟ ਲੱਗਣ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ।

Also Read: ਕੈਪਟਨ ਸਮੇਤ 'ਆਪ' ਦੇ ਕਈ ਆਗੂ ਅਕਾਲੀ ਦਲ 'ਚ ਸ਼ਾਮਲ, ਮਜੀਠੀਆ ਨੇ ਕੀਤਾ ਸਵਾਗਤ (ਵੀਡੀਓ)

ਅਧਿਕਾਰੀਆਂ ਨੇ ਦੱਸਿਆ ਕਿ ਮਰਨ ਵਾਲਿਆਂ ਵਿਚ 24 ਔਰਤਾਂ ਹਨ। ਇਕ ਸਥਾਨਕ ਵਿਕਰੇਤਾ ਚਾਰਲੀਨ ਟਵਾ ਨੇ ਕਿਹਾ, ‘ਅਸੀਂ ਇਕ ਚਰਚ ਵਿਚ ਇਕੱਠੇ ਹੋਏ ਸੀ ਅਤੇ ਮੀਂਹ ਦੇ ਰੁਕਣ ਦਾ ਇੰਤਜ਼ਾਰ ਕਰ ਰਹੇ ਸੀ। ਅਚਾਨਕ, ਅਸੀਂ ਅੱਗ ਦੀਆਂ ਲਪਟਾਂ ਵੇਖੀਆਂ ਅਤੇ ਅਸੀਂ ਕਿਹਾ ਪ੍ਰਭੂ ਸਾਡੀ ਰੱਖਿਆ ਕਰੋ। ਜਦੋਂ ਅਸੀਂ ਬਾਹਰ ਆਏ ਤਾਂ ਦੇਖਿਆ ਕਿ ਉੱਥੇ ਸਾਮਾਨ ਵੇਚਣ ਵਾਲੇ ਸਾਰੇ ਲੋਕਾਂ ਬੇਜਾਨ ਜ਼ਮੀਨ ’ਤੇ ਪਏ ਸਨ।’ ਸਰਕਾਰ ਦੇ ਬੁਲਾਰੇ ਪੈਟਰਿਕ ਮੁਆਯਾ ਨੇ ਕਿਹਾ ਕਿ ਬਾਜ਼ਾਰ ਨੂੰ ਉਥੋਂ ਹਟਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ।

Also Read: WhatsApp ਨੇ 20 ਲੱਖ ਤੋਂ ਵਧੇਰੇ ਭਾਰਤੀ ਅਕਾਊਂਟ ਕੀਤੇ ਬੈਨ

In The Market