ਕੈਂਸਰ ਦਾ ਖਤਰਾ ਵਧਾ ਸਕਦੀਆਂ ਹਨ ਇਹ ਚੀਜਾਂ 

ਨਵੀਂ ਦਿੱਲੀ : ਵਰਲਡ ਕੈਂਸਰ ਡੇ (World Cancer Day) ਪੂਰੀ ਦੁਨੀਆ ਵਿਚ 4 ਫਰਵਰੀ ਨੂੰ ਮਨਾਇਆ ਜਾਂਦਾ ਹੈ। ਵਿਸ਼ਵ ਕੈਂਸਰ ਦਿਵਸ (World Cancer Day) ਦੀ…

ਨਵੀਂ ਦਿੱਲੀ : ਵਰਲਡ ਕੈਂਸਰ ਡੇ (World Cancer Day) ਪੂਰੀ ਦੁਨੀਆ ਵਿਚ 4 ਫਰਵਰੀ ਨੂੰ ਮਨਾਇਆ ਜਾਂਦਾ ਹੈ। ਵਿਸ਼ਵ ਕੈਂਸਰ ਦਿਵਸ (World Cancer Day) ਦੀ ਸ਼ੁਰੂਆਤ 1933 ਤੋਂ ਹੋਈ ਸੀ। ਕੈਂਸਰ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਇਸ ਦਿਨ ਨੂੰ ਮਨਾਉਣਾ ਸ਼ੁਰੂ ਕੀਤਾ ਸੀ। ਇਸ ਦਿਨ ਕੈਂਸਰ ਦੇ ਪ੍ਰਤੀ ਜਾਗਰੂਕ ਕਰਨ ਲਈ ਕਈ ਸਰਕਾਰੀ ਅਤੇ ਪ੍ਰਾਈਵੇਟ ਸੰਸਥਾਵਾਂ ਕੈਂਪ (Private Institutions Camp), ਲੈਕਚਰ ਅਤੇ ਸੈਮੀਨਾਰ (Lectures and seminars) ਆਯੋਜਿਤ ਕਰਦੀ ਹੈ। ਪੂਰੀ ਦੁਨੀਆ ਵਿਚ ਹਜ਼ਾਰਾਂ ਲੋਕਾਂ ਦੀ ਹਰ ਸਾਲ ਕੈਂਸਰ ਕਾਰਣ ਮੌਤ ਹੋ ਜਾਂਦੀ ਹੈ। ਵਿਸ਼ਵ ਕੈਂਸਰ ਅਨੁਸੰਧਾਨ (World Cancer Research) ਮੁਤਾਬਕ, ਰੋਜ਼ਾਨਾ ਖਾਧੇ ਜਾਣ ਵਾਲੇ ਕੁਝ ਅਜਿਹੇ ਫੂਡਸ ਹਨ। ਜੋ ਕੈਂਸਰ ਦੇ ਜੋਖਮ ਨੂੰ ਵਧਾ ਸਕਦੇ ਹਨ। ਜੇਕਰ ਇਨ੍ਹਾਂ ਖੁਰਾਕ ਪਦਾਰਥਾਂ ਦਾ ਸੇਵਨ ਕਰਨਾ ਬੰਦ ਕਰ ਦਿੱਤਾ ਜਾਵੇ ਤਾਂ ਕੈਂਸਰ ਦੇ ਜੋਖਮ ਨੂੰ ਘੱਟ ਕੀਤਾ ਜਾ ਸਕਦਾ ਹੈ। Also Read : ਲੜਕੀ ਨੂੰ ਸੂਟਕੇਸ ਵਿਚ ਬੰਦ ਕਰਕੇ ਹੋਸਟਲ ਵਿਚ ਲਿਜਾ ਰਿਹਾ ਸੀ ਵਿਦਿਆਰਥੀ! (ਵੀਡੀਓ ਵਾਇਰਲ)

Samosa Recipe: समोसा-स्वाद ऐसा भूल जाएंगे स्नैक्स औए चाट-पकौड़े | samosa  know how to make samosa recipe bgys – News18 हिंदी

ਜੇਕਰ ਤੁਸੀਂ ਵੀ ਕੈਂਸਰ ਤੋਂ ਬਚੇ ਰਹਿਣਾ ਚਾਹੁੰਦੇ ਹੋ ਅਤੇ ਉਸ ਦੇ ਜੋਖਮ ਨੂੰ ਘੱਟ ਕਰਨਾ ਚਾਹੁੰਦੇ ਹੋ। ਤਾਂ ਅਜਿਹੇ ਫੂਡਸ ਖਾਣਾ ਬੰਦ ਕਰ ਦਿਓ। ਤਲੇ ਹੋਏ ਖਾਣੇ ਨੂੰ ਤਲਣ ਲਈ ਤੇਲ ਨੂੰ ਤੇਜ਼ ਗੈਸ ‘ਤੇ ਗਰਮ ਕੀਤਾ ਜਾਂਦਾ ਹੈ। ਅਜਿਹਾ ਕਰਨ ਨਾਲ ਐਕ੍ਰਿਲਾਮਾਈਡ ਨਾਂ ਦਾ ਯੌਗਿਕ ਬਣਨ ਲੱਗਦਾ ਹੈ। ਰਿਸਰਚ ਮੁਤਾਬਕ ਐਕ੍ਰਿਲਾਮਾਈਡ ਯੌਗਿਕ ਡੀ.ਐੱਨ.ਏ. ਨੂੰ ਨੁਕਸਾਨ ਪਹੁੰਚਾਉਂਦਾ ਹੈ, ਜਿਸ ਨਾਲ ਬੀਮਾਰੀਆਂ ਹੋਣ ਦਾ ਖਤਰਾ ਜ਼ਿਆਦਾ ਵੱਧ ਜਾਂਦਾ ਹੈ, ਜਿਨ੍ਹਾਂ ਵਿਚ ਇਕ ਕੈਂਸਰ ਵੀ ਹੋ ਸਕਦਾ ਹੈ। ਮਾਹਰ ਦੱਸਦੇ ਹਨ ਕਿ ਕੁਝ ਲੋਕਾਂ ਨੂੰ ਫ੍ਰਾਈਡ ਫੂਡ ਖਾਣ ਦੀ ਆਦਤ ਹੁੰਦੀ ਹੈ, ਅਜਿਹੇ ਫੂਡ ਖਾਣ ਨਾਲ ਟਾਈਪ 2 ਡਾਇਬਟੀਜ਼ ਅਤੇ ਮੋਟਾਪੇ ਦਾ ਖਤਰਾ ਵੀ ਵੱਧ ਜਾਂਦਾ ਹੈ। ਇਹ ਸਥਿਤੀਆਂ ਤਣਾਅ ਅਤੇ ਸਰੀਰ ਵਿਚ ਸੋਜ ਨੂੰ ਵਧਾ ਸਕਦੀ ਹੈ। ਜਿਸ ਨਾਲ ਕੈਂਸਰ ਦਾ ਖਤਰਾ ਹੋਰ ਜ਼ਿਆਦਾ ਵੱਧ ਸਕਦਾ ਹੈ। ਭਾਰਤੀ ਘਰਾਂ ਵਿਚ ਖਾਣਾ ਨੂੰ ਜ਼ਿਆਦਾ ਪਕਾਉਣ ਦੀ ਆਦਤ ਹੈ, ਜਿਸ ਨਾਲ ਉਸ ਖਾਣੇ ਤੋਂ ਉਸ ਦੇ ਸਾਰੇ ਵਿਟਾਮਿਨ ਅਤੇ ਮਿਨਰਲ ਖਤਮ ਹੋ ਜਾਂਦੇ ਹਨ ਪਰ ਉਥੇ ਹੀ ਕੁਝ ਲੋਕ ਖਾਣੇ ਨੂੰ ਤੇਜ਼ ਗੈਸ ‘ਤੇ ਜਾਂ ਫਿਰ ਸਿੱਧੇ ਅੱਗ ਵਿਚ ਪਕਾਉਂਦੇ ਹਨ ਅਤੇ ਫਿਰ ਉਨ੍ਹਾਂ ਦਾ ਸੇਵਨ ਕਰਦੇ ਹਨ। ਅਜਿਹਾ ਖਾਣਾ ਖਾਣ ਨਾਲ ਕੈਂਸਰ ਦਾ ਖਤਰਾ ਵੱਧ ਸਕਦਾ ਹੈ। Also Read : 1988 ਰੋਡ ਰੇਜ ਮਾਮਲਾ : ਹੁਣ 25 ਫਰਵਰੀ ਨੂੰ ਸੁਪਰੀਮ ਕੋਰਟ ਮੋਹਰੇ ਪੇਸ਼ ਹੋਣਗੇ ਸਿੱਧੂ

Spring Rolls: An Asian Classic That Is Well-Loved by Us Indians! - Licious  Blog

2020 ਵਿਚ ਹੋਈ ਇਕ ਰਿਸਰਚ ਦੇ ਮੁਤਾਬਕ ਤੇਜ਼ ਗੇਸ ਵਿਚ ਨਾਨਵੇਜ ਨੂੰ ਪਕਾਉਣ ਨਾਲ ਕਈ ਅਜਿਹੇ ਕੰਪਾਊਂਡ ਬਣਨ ਲੱਗਦੇ ਹਨ, ਜੋ ਕੋਸ਼ੀਕਾਵਾਂ ਦੇ ਡੀ.ਐੱਨ.ਏ. ਨੂੰ ਬਦਲ ਦਿੱਤੇ ਹਨ ਅਤੇ ਕੈਂਸਰ ਦੇ ਖਤਰੇ ਨੂੰ ਵਧਾ ਦਿੱਤੇ ਹਨ। ਇਸ ਲਈ ਤੇਜ਼ ਗੈਸ ਵਿਚ ਸਿੱਧੇ ਖਾਣਾ ਪਕਾਉਣ ਦੀ ਥਾਂ ਪ੍ਰੈਸ਼ਰ ਕੁਕਰ ਦੀ ਵਰਤੋਂ ਕਰਨ। ਇਸ ਤੋਂ ਇਲਾਵਾ ਹਲਕੇ ਗੈਸ ‘ਤੇ ਰੋਸਟ ਜਾਂ ਬੇਕ ਕਰ ਸਕਦੇ ਹਨ। ਮਿੱਠੇ ਅਤੇ ਰਿਫਾਇੰਡ ਫੂਡ ਪ੍ਰੋਡਕਟ ਅਪ੍ਰਤੱਖ ਰੂਪ ਨਾਲ ਕੈਂਸਰ ਦੇ ਖਤਰੇ ਦੇ ਜੋਖਿਮ ਨੂੰ ਵਧਾ ਸਕਦੇ ਹਨ। ਇਨ੍ਹਾਂ ਖੁਰਾਕ ਪਦਾਰਥਾਂ ਵਿਚ ਚੀਨੀ ਵਾਲੀ ਡ੍ਰਿੰਕ, ਬੇਕਡ ਫੂਡ, ਵ੍ਹਾਈਟ ਪਾਸਤਾ, ਵ੍ਹਾਈਟ ਬ੍ਰੈਡ, ਵ੍ਹਾਈਟ ਰਾਈਸ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਸਟਾਰਚਯੁਕਤ ਖੁਰਾਕ ਪਦਾਰਥ ਖਾਣ ਨਾਲ ਡਾਇਬਟੀਜ਼ ਅਤੇ ਮੋਟਾਪੇ ਦਾ ਖਤਰਾ ਵੀ ਵੱਧ ਸਕਦਾ ਹੈ। 2020 ਦੀ ਇਕ ਸਟੱਡੀ ਦੇ ਮੁਤਾਬਕ, ਡਾਇਬਟੀਜ਼ ਅਤੇ ਮੋਟਾਪੇ ਵਰਗੇ ਸਥਿਤੀਆਂ ਤੋਂ ਵੀ ਕੁਝ ਤਰ੍ਹਾਂ ਦੇ ਕੈਂਸਰ ਦਾ ਖਤਰਾ ਵੱਧ ਸਕਦਾ ਹੈ। 2019 ਦੇ ਰੀਵੀਓ ਦੇ ਮੁਤਾਬਕ ਟਾਈਪ 2 ਡਾਇਬਟੀਜ਼ ਤੋਂ ਓਵਰੀ, ਬ੍ਰੈਸਟ ਅਤੇ ਗਰਭ ਦੇ ਕੈਂਸਰ ਦਾ ਖਤਰਾ ਵੱਧ ਗਿਆ ਸੀ। ਚੀਨੀ ਅਤੇ ਰਿਫਾਇੰਡ ਕਾਰਬੋਹਾਈਡ੍ਰੇਟ ਵਾਲੇ ਉਤਪਾਦਾਂ ਵਿਚ ਚੀਨੀ ਦੀ ਮਾਤਰਾ ਵੀ ਕਾਫੀ ਜ਼ਿਆਦਾ ਹੁੰਦੀ ਹੈ, ਜੋ ਕਿ ਮਲਾਸ਼ਯ ਦੇ ਕੈਂਸਰ ਨੂੰ ਹੁੰਗਾਰਾ ਦੇ ਸਕਦਾ ਹੈ। ਇਸ ਲਈ ਅਜਿਹੇ ਫੂਡਸ ਨੂੰ ਵੀ ਖਾਣ ਤੋਂ ਬਚੇ।

Leave a Reply

Your email address will not be published. Required fields are marked *