LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਲੜਕੀ ਨੂੰ ਸੂਟਕੇਸ ਵਿਚ ਬੰਦ ਕਰਕੇ ਹੋਸਟਲ ਵਿਚ ਲਿਜਾ ਰਿਹਾ ਸੀ ਵਿਦਿਆਰਥੀ! (ਵੀਡੀਓ ਵਾਇਰਲ)

3f ladhki in petibag

ਨਵੀਂ ਦਿੱਲੀ : ਸੋਸ਼ਲ ਮੀਡੀਆ (Social Media) 'ਤੇ ਇਕ ਵੀਡੀਓ (Video) ਤੇਜ਼ੀ ਨਾਲ ਵਾਇਰਲ (Viral) ਹੋ ਰਹੀ ਹੈ, ਜਿਸ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੁਝ ਲੜਕੇ ਇਕ ਲੜਕੀ ਨੂੰ ਸੂਟਕੇਸ (Suitcase) ਵਿਚ ਲੁਕਾ ਕੇ ਹੋਸਟਲ (Hostel) ਤੋਂ ਬਾਹਰ ਲੈ ਕੇ ਜਾ ਰਹੇ ਹਨ। ਹਾਲਾਂਕਿ ਹੋਸਟਲ (Hostel) ਦੇ ਗਾਰਡ (Guard) ਨੇ ਚੈਕਿੰਗ (Cheking) ਦੌਰਾਨ ਉਨ੍ਹਾਂ ਦੀ ਇਸ ਹਰਕਤ ਨੂੰ ਫੜ ਲਿਆ। ਦਰਅਸਲ ਇਸ ਦਾਅਵੇ ਦੇ ਨਾਲ ਘਟਨਾ ਦੀ ਵੀਡੀਓ (Video) ਨੂੰ ਟਵਿੱਟਰ (Twitter) 'ਤੇ ਕਈ ਯੂਜ਼ਰਸ ਨੇ ਸ਼ੇਅਰ ਕੀਤਾ ਹੈ। ਹਾਲਾਂਕਿ ਅਸੀਂ ਵੀਡੀਓ ਦੀ ਪੁਸ਼ਟੀ ਨਹੀਂ ਕਰਦੇ। ਵੀਡੀਓ ਨੂੰ ਹਜ਼ਾਰਾਂ ਵਾਰ ਦੇਖਿਆ ਜਾ ਚੁੱਕਾ ਹੈ। ਹੋਰ ਟਵਿੱਟਰ ਯੂਜ਼ਰਸ (Twitter users) ਨੇ ਇਸ ਵੀਡੀਓ 'ਤੇ ਕੁਮੈਂਟ ਕੀਤੇ ਹਨ। ਮਨੀਪਾਲ ਸੂਟਕੇਸ ਟ੍ਰੈਂਡ ਵੀ ਕਰਨ ਲੱਗਾ। Also Read : 1988 ਰੋਡ ਰੇਜ ਮਾਮਲਾ : ਹੁਣ 25 ਫਰਵਰੀ ਨੂੰ ਸੁਪਰੀਮ ਕੋਰਟ ਮੋਹਰੇ ਪੇਸ਼ ਹੋਣਗੇ ਸਿੱਧੂ


ਕਥਿਤ ਤੌਰ 'ਤੇ ਸੂਟਕੇਸ ਵਿਚ ਲੜਕੀ ਨੂੰ ਲੁਕਾ ਕੇ ਹੋਸਟਲ ਤੋਂ ਬਾਹਰ ਲਿਜਾਉਣ ਦੀ ਵੀਡੀਓ ਟਵਿੱਟਰ 'ਤੇ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ਮੁਤਾਬਕ ਇਕ ਕਾਲਜ ਹਾਸਟਲ ਦੇ ਕੁਝ ਲੜਕਿਆਂ ਨੇ ਇਕ ਵੱਡੇ ਸੂਟਕੇਸ ਵਿਚ ਲੜਕੀ ਨੂੰ ਲੁਕਾਇਆ ਅਤੇ ਉਸ ਨੂੰ ਬਾਹਰ ਲੈ ਕੇ ਜਾਣ ਲੱਗੇ। ਪਰ ਉਦੋਂ ਗੇਟ ਨੇੜੇ ਗਾਰਡ ਨੇ ਉਨ੍ਹਾਂ ਨੂੰ ਰੋਕ ਲਿਆ। ਸੂਟਕੇਸ ਦੀ ਤਲਾਸ਼ੀ ਦੌਰਾਨ ਉਸ ਵਿਚੋਂ ਲੜਕੀ ਨਿਕਲੀ। ਵੀਡੀਓ ਕਰਨਾਟਕ ਦੇ ਮਣੀਪਾਲ ਦੇ ਵਿਦਿਆਰਥੀਆਂ ਦੀ ਦੱਸੀ ਜਾ ਰਹੀ ਹੈ।

In The Market