LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

WhatsApp ਨੇ 20 ਲੱਖ ਤੋਂ ਵਧੇਰੇ ਭਾਰਤੀ ਅਕਾਊਂਟ ਕੀਤੇ ਬੈਨ

3f whatsapp

ਨਵੀਂ ਦਿੱਲੀ- ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੇ ਦਸੰਬਰ 2021 ’ਚ 20 ਲੱਖ ਤੋਂ ਜ਼ਿਆਦਾ ਭਾਰਤੀਆਂ ਦੇ ਅਕਾਊਂਟ ਬੈਨ ਕਰ ਦਿੱਤੇ ਹਨ। ਇਸਨੂੰ ਲੈ ਕੇ ਕੰਪਨੀ ਨੇ ਰਿਪੋਰਟ ਜਾਰੀ ਕਰਕੇ ਜਾਣਕਾਰੀ ਦਿੱਤੀ ਹੈ। ਫੇਸਬੁੱਕ ਦੀ ਮਲਕੀਅਤ ਵਾਲੇ ਵਟਸਐਪ ਨੇ ਦੱਸਿਆ ਕਿ ਉਸਨੇ ਦਸੰਬਰ ਮਹੀਨੇ ’ਚ 20,79,000 ਭਾਰਤੀ ਯੂਜ਼ਰਸ ਦੇ ਅਕਾਊਂਟ ਬੈਨ ਕੀਤੇ ਹਨ। ਨਵੇਂ ਆਈ.ਟੀ. ਨਿਯਮਾਂ 2021 ਮੁਤਾਬਕ, ਕੰਪਨੀ ਨੇ ਦੱਸਿਆ ਕਿ ਉਸ ਨੂੰ ਫੇਕ ਅਕਾਊਂਟ ਲਈ 528 ਸ਼ਿਕਾਇਤਾਂ ਮਿਲੀਆਂ ਸਨ ਜਿਨ੍ਹਾਂ ’ਚੋਂ 24 ’ਤੇ ਉਸੇ ਮਹੀਨੇ ਐਕਸ਼ਨ ਲਿਆ ਗਿਆ ਸੀ। ਵਟਸਐਪ ਦੇ ਇਕ ਬੁਲਾਰੇ ਨੇ ਦੱਸਿਆ ਕਿ IT ਨਿਯਮਾਂ 2021 ਤਹਿਤ ਵਟਸਐਪ ਨੇ ਆਪਣੀ ਸੱਤਵੀਂ ਅਨੁਪਾਲਨ ਰਿਪੋਰਟ ਪੇਸ਼ ਕੀਤੀ ਹੈ।

Also Read: ਨਿਊਜ਼ੀਲੈਂਡ ਜਾਣ ਵਾਲੇ ਯਾਤਰੀਆਂ ਲਈ ਖੁਸ਼ਖਬਰੀ, ਖੁੱਲ੍ਹਣਗੇ ਦੁਨੀਆ ਲਈ ਦਰਵਾਜ਼ੇ

ਫਰਜ਼ੀ ਮੈਸੇਜ ਅਤੇ ਗਾਲ੍ਹਾਂ ਕਾਰਨ ਬਲਾਕ ਹੋਏ ਅਕਾਊਂਟ
ਮੈਸੇਜਿੰਗ ਐਪ ਦਾ ਕਹਿਣਾ ਹੈ ਕਿ ਡਾਟਾ ’ਚ ਦਿੱਤੇ ਹੋਏ ਹਾਈਲਾਈਟਸ ਮੁਤਾਬਕ, ਭਾਰਤੀ ਯੂਜ਼ਰਸ ਦੇ ਅਕਾਊਂਟਸ ਨੂੰ 1 ਦਸੰਬਰ ਤੋਂ ਲੈ ਕੇ 31 ਦਸੰਬਰ ਤਕ ਬੈਨ ਕੀਤਾ ਗਿਆ ਹੈ ਕਿਉਂਕਿ ਇਨ੍ਹਾਂ ਅਕਾਊਂਟਸ ’ਚ ਵੇਖਿਆ ਗਿਆ ਹੈ ਕਿ ਉਹ ਫਰਜ਼ੀ ਡਾਟਾ ਲੋਕਾਂ ਤਕ ਫੈਲਾ ਰਹੇ ਹਨ, ਜਿਸ ਨਾਲ ਕਾਫੀ ਲੋਕਾਂ ਨੂੰ ਠੱਗੀ ਤੋਂ ਲੈ ਕੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Also Read: ਕਾਂਗਰਸ CM ਚਿਹਰੇ 'ਤੇ 4 ਫਰਵਰੀ ਤੋਂ ਬਾਅਦ ਹੋ ਸਕਦੈ ਐਲਾਨ, ਚੰਨੀ ਸਭ ਤੋਂ ਅੱਗੇ

ਬੁਲਾਰੇ ਨੇ ਅੱਗੇ ਦੱਸਿਆ ਕਿ ਵਟਸਐਪ ਖੁਦ ਇਸ ਤਰ੍ਹਾਂ ਦੇ ਅਕਾਊਂਟ ਨੂੰ ਮਿਟਾਉਣ ’ਚ ਸਮਰੱਥ ਹੈ ਕਿਉਂਕਿ ਉਸ ਕੋਲ ਐਂਡ-ਟੂ-ਐਂਡ ਐਨਕ੍ਰਿਪਸ਼ਨ ਮੈਸੇਜਿੰਗ ਸੇਵਾ ਹੈ। ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ, ਹਰ ਸੂਬੇ ਦੀ ਟੈਕਨਾਲੋਜੀ, ਡਾਟਾ ਵਿਗਿਆਨੀਆਂ ਅਤੇ ਮਾਹਿਰਾਂ ਦੀ ਮਦਦ ਨਾਲ ਇਸ 'ਤੇ ਲਗਾਤਾਰ ਕੰਮ ਕਰ ਰਹੇ ਹਾਂ ਤਾਂ ਜੋ ਉਪਭੋਗਤਾ ਪਲੇਟਫਾਰਮ ’ਤੇ ਸੁਰੱਖਿਅਤ ਮਹਿਸੂਸ ਕਰ ਸਕਣ।

Also Read: 1988 ਰੋਡ ਰੇਜ ਮਾਮਲੇ 'ਚ ਸਿੱਧੂ ਖਿਲਾਫ SC 'ਚ ਸੁਣਵਾਈ ਅੱਜ, ਪੀੜਤ ਪਰਿਵਾਰ ਵਲੋਂ ਗ੍ਰਿਫਤਾਰੀ ਦੀ ਮੰਗ

ਇਸਤੋਂ ਇਲਾਵਾ ‘ਮੇਟਾ’ ਨੇ ਸੋਮਵਾਰ ਨੂੰ ਦੱਸਿਆ ਕਿ ਉਨ੍ਹਾਂ ਨੂੰ ਫੇਸਬੁੱਕ ’ਤੇ 13 ਕੈਟਾਗਰੀ ’ਚ 19.3 ਮਿਲੀਅਨ ਤੋਂ ਜ਼ਿਆਦਾ ਖ਼ਰਾਬ ਕੰਟੈਂਟ ਵੇਖਣ ਨੂੰ ਮਿਲੇ। ਉਥੇ ਹੀ 12 ਕੈਟਾਗਰੀ ’ਚ 2.4 ਮਿਲੀਅਨ ਦੇ ਕਰੀਬ ਇੰਸਟਾਗ੍ਰਾਮ ਨੇ ਦਸੰਬਰ ਮਹੀਨੇ ਦੀ ਖ਼ਰਾਬ ਕੰਟੈਂਟ ਦੀ ਅਨੁਪਾਲਨ ਰਿਪੋਰਟ ਪੇਸ਼ ਕੀਤੀ ਹੈ।

In The Market