ਬ੍ਰਾਸੀਲੀਆ: ਬ੍ਰਾਜ਼ੀਲ ਦੇ ਉੱਤਰੀ ਪੈਟ੍ਰੋਪੋਲਿਸ ਸ਼ਹਿਰ ਰੀਓ ਡੀ ਜੇਨੇਰੀਓ ਵਿਚ ਭਾਰੀ ਮੀਂਹ ਦੇ ਨਾਲ ਆਏ ਹੜ੍ਹ ਅਤੇ ਉਸ ਤੋਂ ਬਾਅਦ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 185 ਹੋ ਗਈ ਹੈ। ਸਥਾਨਕ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਰੀਓ ਡੀ ਜੇਨੇਰੀਓ ਰਾਜ ਦੇ ਫਾਇਰ ਵਿਭਾਗ ਨੇ ਕਿਹਾ ਕਿ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਦੇ ਨਵੇਂ ਖ਼ਤਰੇ ਦੇ ਵਿਚਕਾਰ ਮੰਗਲਵਾਰ ਨੂੰ 400 ਤੋਂ ਵੱਧ ਬਚਾਅ ਕਰਮਚਾਰੀਆਂ ਨੂੰ ਆਪਣੇ ਬਚਾਅ ਕਾਰਜ ਨੂੰ ਮੁਅੱਤਲ ਕਰਨਾ ਪਿਆ। Also Read: ਮੁਸ਼ਕਿਲ 'ਚ ਕੰਗਨਾ ਰਨੌਤ, 19 ਅਪ੍ਰੈਲ ਨੂੰ ਬਠਿੰਡਾ ਕੋਰਟ 'ਚ ਪੇਸ਼ ਹੋਣ ਦਾ ਹੁਕਮ ਜ਼ਿਕਰਯੋਗ ਹੈ ਕਿ 85 ਲੋਕ ਅਜੇ ਵੀ ਲਾਪਤਾ ਹਨ। ਰੀਓ ਡੀ ਜੇਨੇਰੀਓ ਦੇ ਗਵਰਨਰ ਕਲੌਡੀਓ ਕਾਸਤਰੋ ਨੇ ਕਿਹਾ ਕਿ 15 ਫਰਵਰੀ ਨੂੰ ਸਾਲ 1932 ਤੋਂ ਬਾਅਦ ਸਭ ਤੋਂ ਭਾਰੀ ਮੀਂਹ ਪਿਆ। ਮੰਗਲਵਾਰ ਨੂੰ ਇੱਥੇ ਦੁਕਾਨਾਂ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਹਨ, ਲੋਕਾਂ ਨੇ ਸ਼ਹਿਰ ਵਿੱਚ ਸਫਾਈ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਕੂੜਾ ਇਕੱਠਾ ਕਰਨ ਵਾਲੀ ਕੰਪਨੀ ਮੁਤਾਬਕ ਹੁਣ ਤੱਕ ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ ਪੈਦਾ ਹੋਈ ਕਰੀਬ 620 ਟਨ ਮਿੱਟੀ ਅਤੇ ਮਲਬਾ ਹਟਾਇਆ ਜਾ ਚੁੱਕਾ ਹੈ। Also Read: ਬਿਜਲੀ ਕਾਮਿਆਂ ਦੀ ਹੜਤਾਲ ਖਤਮ, ਸ਼ਹਿਰ 'ਚ ਬਿਜਲੀ ਸਪਲਾਈ ਬਹਾਲ ਹੋਣੀ ਸ਼ੁਰੂ
ਨਵੀਂ ਦਿੱਲੀ- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪੂਰਬੀ ਯੂਕਰੇਨ ਦੇ ਵੱਖਵਾਦੀ ਖੇਤਰਾਂ ਦੀ ਆਜ਼ਾਦੀ ਨੂੰ ਮਾਨਤਾ ਦਿੰਦੇ ਹੋਏ ਆਪਣੇ ਸੈਨਿਕਾਂ ਦੀ ਤਾਇਨਾਤੀ ਦੇ ਹੁਕਮ ਦਿੱਤੇ ਹਨ। ਇਸ ਦੇ ਜਵਾਬ ਵਿਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਰਾਸ਼ਟਰ ਨੂੰ ਇੱਕ ਸੰਬੋਧਨ ਵਿੱਚ ਕਿਹਾ ਕਿ ਯੂਕਰੇਨ "ਕਿਸੇ ਤੋਂ ਡਰਦਾ ਨਹੀਂ ਹੈ"। Also Read: 'ਡੇਰਾ ਮੁਖੀ ਨੂੰ ਫਰਲੋ ਦਾ ਅਧਿਕਾਰ ਹੈ', ਹਰਿਆਣਾ ਸਰਕਾਰ ਦਾ ਬਿਆਨ ਦੁਨੀਆ ਦੇ ਕਈ ਦੇਸ਼ ਰੂਸੀ ਰਾਸ਼ਟਰਪਤੀ ਪੁਤਿਨ ਦੇ ਇਸ ਫੈਸਲੇ ਦੀ ਸਖਤ ਆਲੋਚਨਾ ਕਰ ਰਹੇ ਹਨ। ਯੂਕਰੇਨ ਸੰਕਟ ਨੂੰ ਲੈ ਕੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਹੰਗਾਮੀ ਬੈਠਕ ਬੁਲਾਈ ਗਈ ਹੈ। ਯੂਕ੍ਰੇਨ 'ਤੇ UNSC ਦੀ ਬੈਠਕ 'ਚ ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀ.ਐੱਸ. ਤਿਰੁਮੂਰਤੀ ਨੇ ਕਿਹਾ ਕਿ ਰੂਸੀ ਸੰਘ ਦੇ ਨਾਲ ਯੂਕ੍ਰੇਨ ਦੀ ਸਰਹੱਦ 'ਤੇ ਵਧਦਾ ਤਣਾਅ ਡੂੰਘੀ ਚਿੰਤਾ ਦਾ ਵਿਸ਼ਾ ਹੈ। ਇਨ੍ਹਾਂ ਘਟਨਾਵਾਂ ਕਾਰਨ ਖੇਤਰ ਦੀ ਸ਼ਾਂਤੀ ਅਤੇ ਸੁਰੱਖਿਆ ਕਮਜ਼ੋਰ ਹੋ ਸਕਦੀ ਹੈ। Also Read: ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 13,405 ਨਵੇਂ ਮਾਮਲੇ ਆਏ ਸਾਹਮਣੇ ਯੂਕਰੇਨ ਨੂੰ ਲੈ ਕੇ ਕਈ ਦੇਸ਼ ਸਖਤਦੂਜੇ ਪਾਸੇ ਯੂਕਰੇਨ ਦੇ ਮੁੱਦੇ ਨੂੰ ਲੈ ਕੇ ਅਮਰੀਕਾ ਕਾਫੀ ਸਖਤ ਹੈ। ਅਮਰੀਕਾ, ਯੂਰਪੀ ਸੰਘ, ਨਾਟੋ, ਬ੍ਰਿਟੇਨ ਸਮੇਤ ਕਈ ਦੇਸ਼ਾਂ ਨੇ ਪਾਬੰਦੀਆਂ ਦਾ ਐਲਾਨ ਕੀਤਾ ਹੈ। ਵ੍ਹਾਈਟ ਹਾਊਸ ਦੇ ਪ੍ਰੈਸ ਸਕੱਤਰ ਜੇਨ ਸਾਕੀ ਨੇ ਕਿਹਾ ਹੈ ਕਿ ਰਾਸ਼ਟਰਪਤੀ ਜੋਅ ਬਿਡੇਨ ਜਲਦੀ ਹੀ ਯੂਕਰੇਨ ਦੇ ਡੀਐੱਨਆਰ ਅਤੇ ਐੱਲਐੱਨਆਰ ਖੇਤਰਾਂ ਵਿੱਚ ਨਵੇਂ ਨਿਵੇਸ਼, ਵਪਾਰ ਅਤੇ ਵਿੱਤ ਨੂੰ ਰੋਕਣ ਲਈ ਇੱਕ ਕਾਰਜਕਾਰੀ ਆਦੇਸ਼ ਜਾਰੀ ਕਰਨਗੇ।...
ਇਸਲਾਮਾਬਾਦ- ਪਾਕਿਸਤਾਨ ਨੇ ਸੋਸ਼ਲ ਮੀਡੀਆ 'ਤੇ ਸ਼ਿਕੰਜਾ ਕੱਸਣ ਦੀ ਕਵਾਇਦ ਦੇ ਤਹਿਤ ਕਿਸੇ ਵੀ ਵਿਅਕਤੀ ਦਾ ਅਪਮਾਨ ਕਰਨ 'ਤੇ ਦੋਸ਼ ਵਿਚ ਜੇਲ੍ਹ ਦੀ ਸਜ਼ਾ ਤਿੰਨ ਤੋਂ ਵਧਾ ਕੇ ਪੰਜ ਸਾਲ ਕਰ ਦਿੱਤੀ ਹੈ। ਇਹ ਜਾਣਕਾਰੀ ਇੱਕ ਅਧਿਕਾਰਤ ਬਿਆਨ ਵਿੱਚ ਦਿੱਤੀ ਗਈ। ਰਾਸ਼ਟਰਪਤੀ ਆਰਿਫ ਅਲਵੀ ਦੁਆਰਾ ਜਾਰੀ ਇੱਕ ਆਰਡੀਨੈਂਸ ਰਾਹੀਂ ਇਲੈਕਟ੍ਰਾਨਿਕ ਅਪਰਾਧ ਰੋਕਥਾਮ ਐਕਟ, 2016 (PECA) ਦੇ ਉਪਬੰਧਾਂ ਵਿੱਚ ਬਦਲਾਅ ਕੀਤੇ ਗਏ ਹਨ। Also Read: 16 ਹਜ਼ਾਰ ਰੁਪਏ 'ਚ ਵਿਕ ਰਿਹਾ ਹੈ ਇੱਕ ਕਟਹਲ! ਜਾਣੋ ਕਾਰਨ ਇਹ ਆਰਡੀਨੈਂਸ ਉਦੋਂ ਜਾਰੀ ਕੀਤਾ ਗਿਆ ਹੈ ਜਦੋ ਕੁਝ ਦਿਨ ਪਹਿਲਾਂ ਹੀ ਸੰਚਾਰ ਮੰਤਰੀ ਮੁਰਾਦ ਸਈਦ ਵਿਰੁੱਧ "ਅਸ਼ਲੀਲ" ਟਿੱਪਣੀਆਂ ਲਈ ਮੀਡੀਆ ਸ਼ਖਸੀਅਤ ਮੋਹਸਿਨ ਬੇਗ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਕਾਨੂੰਨ ਮੰਤਰੀ ਬੈਰਿਸਟਰ ਫਾਰੂਕ ਨੇ ਚੇਤਾਵਨੀ ਦਿੱਤੀ ਸੀ ਕਿ "ਫਰਜ਼ੀ ਖ਼ਬਰਾਂ" ਵਿੱਚ ਸ਼ਾਮਲ ਹੋਣ 'ਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਇਸ ਤੋਂ ਬਾਅਦ ਇਲੈਕਟ੍ਰਾਨਿਕ ਕ੍ਰਾਈਮ ਪ੍ਰੀਵੈਨਸ਼ਨ (ਸੋਧ) ਆਰਡੀਨੈਂਸ, 2022 ਲਾਗੂ ਕੀਤਾ ਗਿਆ। ਆਰਡੀਨੈਂਸ ਨੇ ਪੀਈਸੀਏ ਦੀ ਧਾਰਾ 20 ਵਿੱਚ ਸੋਧ ਕਰਕੇ ਕਿਸੇ ਵੀ ਵਿਅਕਤੀ ਜਾਂ ਸੰਸਥਾ ਦਾ ਅਪਮਾਨ ਕਰਨ ਲਈ ਜੇਲ੍ਹ ਦੀ ਮਿਆਦ ਤਿੰਨ ਸਾਲ ਤੋਂ ਵਧਾ ਕੇ ਪੰਜ ਸਾਲ ਤੱਕ ਕਰ ਦਿੱਤੀ ਗਈ ਹੈ। Also Read: ਦੇਸ਼ 'ਚ ਹੋਰ ਘਟੀ ਕੋਰੋਨਾ ਦੀ ਰਫਤਾਰ, 16,051 ਨਵੇਂ ਮਾਮਲੇ ਦਰਜ ਨਵੇਂ ਕਾਨੂੰਨਾਂ ਵਿੱਚ ਆਨਲਾਈਨ ਪਲੇਟਫਾਰਮ 'ਤੇ ਜਨਤਕ ਮਾਣਹਾਨੀ ਨੂੰ ਇੱਕ ਨੋਟਿਸਯੋਗ ਅਤੇ ਗੈਰ-ਜ਼ਮਾਨਤੀ ਅਪਰਾਧ ਬਣਾਇਆ ਗਿਆ ਹੈ ਅਤੇ ਕੇਸਾਂ ਦੇ ਤੇਜ਼ੀ ਨਾਲ ਨਿਪਟਾਰੇ ਲਈ ਇੱਕ ਨਵਾਂ ਸੈਕਸ਼ਨ ਜੋੜਿਆ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਮੁਕੱਦਮੇ ਦੀ ਸੁਣਵਾਈ ਤੇਜ਼ੀ ਨਾਲ ਹੋਣੀ ਚਾਹੀਦੀ ਹੈ ਪਰ ਮਾਮਲੇ ਦਾ ਨੋਟਿਸ ਲੈਣ ਤੋਂ ਬਾਅਦ ਛੇ ਮਹੀਨੇ ਤੋਂ ਜ਼ਿਆਦਾ ਦੇਰੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਜੋ ਕੁਝ ਪਹਿਲਾਂ ਹੋਇਆ, ਉਹ ਬੀਤੇ ਦੀ ਗੱਲ ਹੈ, ਹੁਣ ਅਸੀਂ ਸਹੀ ਦਿਸ਼ਾ ਵੱਲ ਵਧ ਰਹੇ ਹਾਂ।...
ਵਾਸ਼ਿੰਗਟਨ : ਰੂਸ ਅਤੇ ਯੁਕਰੇਨ (Russia and Ukraine) ਵਿਚਾਲੇ ਜੰਗ ਟਾਲਣ ਦੀਆਂ ਕੋਸ਼ਿਸ਼ਾਂ ਵਿਚ ਜੁੱਟੇ ਅਮਰੀਕਾ (USA) ਨੇ ਇਕ ਵੱਡਾ ਕਦਮ ਚੁੱਕਿਆ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ (US President Joe Biden) ਆਪਣੇ ਰੂਸੀ ਹਮਰੁਤਬਾ ਵਲਾਦੀਮਿਰ ਪੁਤਿਨ (Russian counterpart Vladimir Putin) ਨਾਲ ਮੁਲਾਕਾਤ ਲਈ ਤਿਆਰ ਹੋ ਗਏ ਹਨ। ਯੂ.ਐੱਸ. ਵਲੋਂ ਕਿਹਾ ਗਿਆ ਹੈ ਕਿ ਜੇਕਰ ਰੂਸ ਯੁਕਰੇਨ (Russia Ukraine) 'ਤੇ ਹਮਲਾ ਨਹੀਂ ਕਰਦਾ ਹੈ, ਤਾਂ ਬਾਈਡੇਨ ਰੂਸੀ ਰਾਸ਼ਟਰਪਤੀ ਪੁਤਿਨ (Biden Russian President Putin) ਦੇ ਨਾਲ ਸਿਧਾਂਤਕ ਰੂਸ ਨਾਲ ਮੁਲਾਕਾਤ ਕਰਨ ਲਈ ਤਿਆਰ ਹੈ। ਵ੍ਹਾਈਟ ਹਾਊਸ&nbs...
ਲੰਡਨ- ਬਕਿੰਘਮ ਪੈਲੇਸ ਤੋਂ ਜਾਣਕਾਰੀ ਮਿਲੀ ਹੈ ਕਿ ਇੰਗਲੈਂਡ ਦੀ ਮਹਾਰਾਣੀ ਐਲੀਜ਼ਾਬੇਥ-2 ਦਾ ਕੋਰੋਨਾ ਵਾਇਰਸ ਟੈਸਟ ਪਾਜ਼ੇਟਿਵ ਆਇਆ ਹੈ ਤੇ ਉਨ੍ਹਾਂ ਵਿਚ ਹਲਕੇ, ਸਰਦੀ ਜਿਹੇ ਲੱਛਣ ਦਿਖਾਈ ਦੇ ਰਹੇ ਹਨ। Also Read: ਪੰਜਾਬ ਚੋਣਾਂ: ਵੋਟਿੰਗ ਦਾ ਦੌਰ ਖਤਮ, ਚੋਣ 'ਪਿਟਾਰੀ' 'ਚ ਆਈ ਸਿਆਸਤਦਾਨਾਂ ਦੀ 'ਜਾਨ' ਪੈਲੇਸ ਵਲੋਂ ਦਿੱਤੇ ਗਏ ਬਿਆਨ ਵਿਚ ਕਿਹਾ ਗਿਆ ਹੈ ਕਿ 95 ਸਾਲਾ ਬ੍ਰਿਟਿਸ਼ ਮਹਾਰਾਣੀ ਹਲਕੇ ਦਫਤਰੀ ਕੰਮ ਕਰੇਗੀ। ਦੱਸ ਦਈਏ ਕਿ ਮਹਾਰਾਣੀ ਨੂੰ ਕੋਰੋਨਾ ਵਾਇਰਸ ਦੇ ਤਿੰਨ ਸ਼ਾਟਸ ਲੱਗ ਚੁੱਕੇ ਹਨ। ਉਨ੍ਹਾਂ ਦੇ ਵੱਡੇ ਬੇਟੇ ਪ੍ਰਿੰਸ ਚਾਲਸ ਤੇ ਨੂੰਹ ਕੈਮਿਲਾ ਵੀ ਹਾਲ ਹੀ ਵਿਚ ਕੋਰੋਨਾ ਵਾਇਰਸ ਦੀ ਚਪੇਟ ਵਿਚ ਆਏ ਸਨ। ਪੈਲੇਸ ਦੇ ਬਿਆਨ ਵਿਚ ਕਿਹਾ ਗਿਆ ਹੈ ਕਿ ਕਵੀਨ ਮੈਡੀਕਲ ਸਹਾਇਤਾ ਲੈਣਾ ਜਾਰੀ ਰੱਖੇਗੀ ਤੇ ਸਾਰੇ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰੇਗੀ। Als...
ਕੀਵ : ਯੁਕਰੇਨ ਅਤੇ ਰੂਸ (Ukraine and Russia) ਦੇ ਵਿਵਾਦ ਵੱਧਦੇ ਤਣਾਅ ਅਤੇ ਜੰਗ ਦੀ ਅਸ਼ੰਕਾ ਕਾਰਣ ਉਥੇ ਪੜ੍ਹਾਈ ਲਈ ਭਾਰਤੀ ਵਿਦਿਆਰਥੀਆਂ (Indian students) ਦੇ ਮਾਤਾ-ਪਿਤਾ ਪ੍ਰੇਸ਼ਾਨ ਹਨ। ਉਨ੍ਹਾਂ ਨੂੰ ਹਰ ਪਲ ਆਪਣੇ ਬੱਚਿਆਂ ਦੀ ਚਿੰਤਾ ਸਤਾ ਰਹੀ ਹੈ। ਅਜਿਹੇ ਹੀ ਬਿਹਾਰ ਦੇ ਮੁਜ਼ਫਰਪੁਰ (Muzaffarpur of Bihar) ਵਿਚ ਰਹਿਣ ਵਾਲੇ ਵਪਾਰੀ ਜੋੜੇ ਨੇ ਯੁਕਰੇਨ (Ukraine) ਵਿਚ ਫਸੇ ਆਪਣੇ ਪੁੱਤਰ ਨੂੰ ਵਾਪਸ ਲਿਆਉਣ ਦੀ ਸਰਕਾਰ ਨੂੰ ਅਪੀਲ ਕੀਤੀ ਹੈ। ਉਨ੍ਹਾਂ ਦੇ ਪੁੱਤਰ ਨੂੰ ਛੇਤੀ ਤੋਂ ਛੇਤੀ ਭਾਰਤ ਵਾਪਸ ਲਿਆਉਣ ਦੇ ਇੰਤਜ਼ਾਮ ਕੀਤੇ ਜਾਣ। ਯੁਕਰੇਨ ਦੇ ਜੇਪ੍ਰੋਜੀਆ ਸਟੇਟ (Japrojia State) ਵਿਚ ਮੁਜ਼ਫਰਪੁਰ ਦੇ ਵੀ 12 ਤੋਂ ਜ਼ਿਆਦਾ ਵਿਦਿਆਰਥੀ ਹਨ। Also Read : ਅੱਤਵਾਦੀਆਂ ਨੂੰ ਜਾਣਕਾਰੀ ਸਾਂਝੀ ਕਰਨ ਵਾਲਾ IPS ਅਫਸਰ ਗ੍ਰਿਫਤਾਰ, NIA 'ਚ ਮਿਲ ਚੁਕੈ ਸਰਵਿਸ ਮੈਡਲ ਯੁਕਰੇਨ ਵਿਚ ਸਾਰੇ ਭਾਰਤੀ ਵਿਦਿਾਰਥੀ ਸੁਰੱਖਿਅਤ ਹਨ ਅ...
ਵਾਸ਼ਿੰਗਟਨ : ਰੂਸ ਅਤੇ ਯੂਕਰੇਨ (Russia and Ukraine) ਵਿਚਾਲੇ ਤਣਾਅ ਵੱਧਦਾ ਜਾ ਰਿਹਾ ਹੈ। ਦਾਅਵੇ ਜ਼ਰੂਰ ਹੋ ਰਹੇ ਹਨ ਕਿ ਹਮਲਾ ਨਹੀਂ ਕੀਤਾ ਜਾਵੇਗਾ, ਪਰ ਜ਼ਮੀਨ 'ਤੇ ਸਥਿਤੀ (Position on the ground) ਇਸ ਦੇ ਉਲਟ ਦਿਖਾਈ ਪੈ ਰਹੀ ਹੈ। ਹੁਣ ਸ਼ੁੱਕਰਵਾਰ ਨੂੰ ਪੂਰਬੀ ਯੁਕਰੇਨ (Eastern Ukraine) ਵਿਚ ਇਕ ਗੱਡੀ ਦੇ ਅੰਦਰ ਜ਼ੋਰਦਾਰ ਧਮਾਕਾ (Blast) ਹੋਇਆ ਹੈ। ਇਹ ਘਟਨਾ ਪੂਰਬੀ ਯੁਕਰੇਨ (Eastern Ukraine) ਦੇ ਡੋਨੇਟਸਕ ਸ਼ਹਿਰ (Donetsk city) ਵਿਚ ਹੋਈ ਹੈ ਜਿੱਥੇ ਰੂਸ ਹਮਾਇਤੀ ਵੱਖਵਾਦੀਆਂ ਨੇ ਕਬਜ਼ਾ ਕੀਤਾ ਹੋਇਆ ਹੈ। ਇਹ ਗੱਡੀ ਖੇਤਰੀ ਸੁਰੱਖਿਆ ਦੇ ਮੁਖੀ ਡੇਨਿਸ ਸਿਨੇਂਕੋਵ (Chief Denis Sinenkov) ਦੀ ਦੱਸੀ ਗਈ ਹੈ। ਇਸ ਤੋਂ ਇਲਾਵਾ ...
ਰਿਆਦ: ਸਾਊਦੀ ਅਰਬ ਗਲੋਬਲ ਪੱਧਰ 'ਤੇ ਆਪਣੇ ਮੁਸਲਿਮ ਰੂੜ੍ਹੀਵਾਦੀ ਦੇਸ਼ ਦੇ ਅਕਸ ਨੂੰ ਸੁਧਾਰਨ ਲਈ ਆਏ ਦਿਨ ਨਵੇਂ ਕਦਮ ਚੁੱਕ ਰਿਹਾ ਹੈ। ਹੁਣ ਸਾਊਦੀ ਅਰਬ ਵਿਚ ਅਜਿਹਾ ਪਹਿਲੀ ਵਾਰ ਹੋਵੇਗਾ, ਜਦੋਂ ਔਰਤਾਂ ਰੇਲਗੱਡੀਆਂ ਚਲਾਉਣਗੀਆਂ। ਇਕ ਰੇਲ ਕੰਪਨੀ ਨੇ ਮਹਿਲਾ ਟ੍ਰੇਨ ਡਰਾਈਵਰਾਂ ਦੀ ਭਰਤੀ ਲਈ ਇਸ਼ਤਿਹਾਰ ਕੱਢਿਆ ਹੈ। ਹੈਰਾਨੀ ਦੀ ਗੱਲ ਹੈ ਕਿ 30 ਮਹਿਲਾ ਟ੍ਰੇਨ ਡਰਾਈਵਰਾਂ ਦੀ ਭਰਤੀ ਲਈ ਕੰਪਨੀ ਨੂੰ 28 ਹਜ਼ਾਰ ਐਪਲੀਕੇਸ਼ਨਾਂ ਪ੍ਰਾਪਤ ਹੋਈਆਂ ਹਨ। Also Read: ਅਬੋਹਰ ਪਹੁੰਚੇ ਸੁਖਬੀਰ ਸਿੰਘ ਬਾਦਲ ਬੋਲੇ-'ਬਠਿੰਡੇ ਤੋਂ ਵਧੀਆ ਅਬੋਹਰ ਨੂੰ ਬਣਾਵਾਂਗੇ' (ਵੀਡੀਓ) ਰੇਲ ਕੰਪਨੀ ਦਾ ਕਹਿਣਾ ਹੈ ਕਿ ਸਫਲ ਮਹਿਲਾ ਉਮੀਦਵਾਰ ਇਕ ਸਾਲ ਦੀ ਸਿਖਲਾਈ ਦੇ ਬਾਅਦ ਪਵਿੱਤਰ ਸ਼ਹਿਰਾਂ ਮੱਕਾ ਅਤੇ ਮਦੀਨਾ ਵਿਚਕਾਰ ਹਾਈ ਸਪੀਡ ਰੇਲਗੱਡੀਆਂ ਚਲਾਉਣਗੀਆਂ। ਕਿਸੇ ਰੂੜ੍ਹੀਵਾਦੀ ਮੁਸਲਿਮ ਦੇਸ਼ ਵਿਚ ਇਹ ਪਹਿਲੀ ਵਾਰ ਹੈ ਜਦੋਂ ਔਰਤਾਂ ਲਈ ਟ੍ਰੇਨ ਡਰਾਈਵਰ ਦਾ ਇਸ਼ਤਿਹਾਰ ਕੱਢਿਆ ਗਿਆ ਹੈ। ਦਹਾਕਿਆਂ ਤੋਂ ਸਾਊਦੀ ਅਰਬ ਵਿਚ ਦੁਨੀਆ ਦੀਆਂ ਸਭ ਤੋਂ ਘੱਟ ਔਰਤਾਂ ਆਪਣੇ ਘਰਾਂ ਵਿਚੋਂ ਨਿਕਲ ਕੇ ਕਾਰਜਬਲ ਦਾ ਹਿੱਸਾ ਬਣ ਰਰੀਆਂ ਸਨ ਪਰ ਹਾਲ ਦੇ ਸਾਲਾਂ ਵਿਚ ਸਥਿਤੀ ਵਿਚ ਸੁਧਾਰ ਹੋਇਆ ਹੈ। Also Read: Ahmedabad Serial Blast ਮਾਮਲੇ 'ਚ 38 ਦੋਸ਼ੀਆਂ ਨੂੰ ਫਾਂਸੀ, 70 ਮਿੰਟ 'ਚ ਹੋਏ ਸਨ 21 ਧਮਾਕੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਸਾਊਦੀ ਦੀ ਤੇਲ 'ਤੇ ਨਿਰਭਰਤਾ ਘੱਟ ਕਰਨਾ ਚਾਹੁੰਦੇ ਹਨ। ਉਹ ਵਿਦੇਸ਼ੀ ਨਿਵੇਸ਼ ਅਤੇ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਆਪਣੇ ਦੇਸ਼ ਦੇ ਅਕਸ ਨੂੰ ਸੁਧਾਰਨ ਲਈ ਕੋਸ਼ਿਸ਼ ਕਰ ਰਹੇ ਹਨ। ਇਸ ਨੂੰ ਲੈ ਕੇ ਉਹਨਾਂ ਨੇ ਦੇਸ਼ ਦੇ ਕਈ ਕਾਨੂੰਨਾਂ ਵਿਚ ਤਬਦੀਲੀ ਕੀਤੀ ਹੈ। ਸਾਊਦੀ ਸਾਰੇ ਖਾੜੀ ਦੇਸ਼ਾਂ ਤੋਂ ਮੁਕਾਬਲੇ ਵਿਚ ਅੱਗੇ ਨਿਕਲਣ ਦੀ ਕੋਸ਼ਿਸ਼ ਵਿਚ ਹੈ। ਇਸ ਲਈ ਉਹ ਆਪਣੀ ਮਹਿਲਾ ਕਾਰਜਬਲ ਦੀ ਵੀ ਵਰਤੋਂ ਕਰ ਰਿਹਾ ਹੈ। ਸਾਊਦੀ ਵਿਚ ਪਿਛਲੇ ਕੁਝ ਸਾਲਾਂ ਵਿਚ ਘਰਾਂ ਤੋਂ ਬਾਹਰ ਨੌਕਰੀ ਕਰਨ ਵਾਲੀਆਂ ਔਰਤਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ।...
ਟੋਰਾਂਟੋ: ਕੈਨੇਡਾ ਦੇ ਮਾਂਟਰੀਅਲ ਵਿੱਚ ਤਿੰਨ ਕਾਲਜਾਂ ਨੂੰ ਦੀਵਾਲੀਆ ਐਲਾਨੇ ਜਾਣ ਤੋਂ ਬਾਅਦ ਤਾਲਾ ਲਗਾ ਦਿੱਤਾ ਗਿਆ ਹੈ। ਇਸ ਨਾਲ ਇਨ੍ਹਾਂ ਕਾਲਜਾਂ ਵਿੱਚ ਲੱਖਾਂ ਡਾਲਰ ਫੀਸ ਭਰ ਚੁੱਕੇ ਭਾਰਤੀ ਵਿਦਿਆਰਥੀਆਂ ਦਾ ਭਵਿੱਖ ਅਟਕ ਗਿਆ ਹੈ। Also Read: ਭਾਰਤ ਨੇ ਯੂਕਰੇਨ ਲਈ ਉਡਾਣ ਤੋਂ ਹਟਾਈਆਂ ਕਈ ਪਾਬੰਦੀਆਂ, ਘਰ ਪਰਤ ਸਕਣਗੇ ਲੋਕ ਵਿਦਿਆਰਥੀਆਂ ਨੇ ਕੈਨੇਡਾ ਸਰਕਾਰ ਤੋਂ ਮਾਮਲੇ ਵਿੱਚ ਦਖਲ ਦੇਣ ਅਤੇ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਹੈ। ਸੀਸੀਐਸਕਿਊ ਕਾਲਜ, ਐਮ ਕਾਲਜ ਅਤੇ ਸੀਡੀਈ ਕਾਲਜ ਦੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਸ ਧੋਖਾਧੜੀ ਤੋਂ ਬਾਅਦ ਉਨ੍ਹਾਂ ਨੂੰ ਦੂਜੇ ਸ਼ਹਿਰਾਂ ਵਿੱਚ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਕੋਲ ਰਹਿਣਾ ਪੈਂਦਾ ਹੈ। ਵਿਦਿਆਰਥੀ ਆਪਣੀ ਦੁਰਦਸ਼ਾ ਨੂੰ ਸਭ ਦੇ ਸਾਹਮਣੇ ਲਿਆਉਣ ਲਈ ਰੈਲੀਆਂ ਕਰ ਰਹੇ ਹਨ। Also Read: ਵਿਵਾਦਿਤ ਬਿਆਨ 'ਤੇ CM ਚੰਨੀ ਖਿਲਾਫ ਬਿਹਾਰ 'ਚ FIR ਦਰਜ, ਲੱਗੀਆਂ ਇਹ ਧਾਰਾਵਾਂ ਬੁੱਧਵਾਰ ਨੂੰ ਡਾਊਨਟਾਊਨ ਟੋਰਾਂਟੋ ਦੇ ਬਰੈਂਪਟਨ ਵਿੱਚ ਇੱਕ ਰੈਲੀ ਵਿੱਚ ਨਾਅਰੇਬਾਜ਼ੀ ਕਰ ਰਹੇ ਵਿਦਿਆਰਥੀਆਂ ਦੇ ਚਿਹਰਿਆਂ 'ਤੇ ਚਿੰਤਾ ਸਾਫ਼ ਦਿਖਾਈ ਦਿੱਤੀ। ਉਹ ਕੈਨੇਡੀਅਨ ਸਰਕਾਰ ਦੇ ਦਖਲ ਦੀ ਮੰਗ ਕਰ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਹੋਰ ਕਾਲਜਾਂ ਤੋਂ ਆਪਣੀਆਂ ਡਿਗਰੀਆਂ ਪੂਰੀਆਂ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਬਹੁਤ ਸਾਰੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹਨਾਂ ਕੋਲ ਪੈਸੇ ਖਤਮ ਹੋ ਗਏ ਹਨ ਅਤੇ ਉਹ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਨਿਰਧਾਰਤ ਨਿਯਮਾਂ ਅਨੁਸਾਰ ਹਫ਼ਤੇ ਵਿੱਚ 20 ਘੰਟੇ ਤੋਂ ਵੱਧ ਕੰਮ ਨਹੀਂ ਕਰ ਸਕਦੇ ਹਨ।
ਵਾਸ਼ਿੰਗਟਨ- ਅਮਰੀਕਾ (America) ਵਿੱਚ ਇੱਕ ਮਹਿਲਾ ਟੀਚਰ (Woman Teacher) ਨੇ ਆਪਣੇ ਪਤੀ ਦੇ ਸਪਰਮ ਨੂੰ ਕੇਕ (ਪੇਸਟਰੀ) ਵਿੱਚ ਮਿਲਾ ਕੇ ਵਿਦਿਆਰਥੀਆਂ (Students) ਨੂੰ ਖਵਾ ਦਿੱਤਾ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉਸ ਨੂੰ ਨੌਕਰੀ ਤੋਂ ਅਸਤੀਫਾ ਦੇਣਾ ਪਿਆ। ਔਰਤ 'ਤੇ ਜਬਰ-ਜ਼ਨਾਹ ਅਤੇ ਬੱਚਿਆਂ ਦੇ ਜਿਨਸੀ ਸ਼ੋਸ਼ਣ 'ਚ ਸ਼ਾਮਲ ਹੋਣ ਦਾ ਵੀ ਦੋਸ਼ ਸੀ। ਔਰਤ ਨੇ ਆਪਣੇ 'ਤੇ ਲੱਗੇ ਕਈ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਹੈ। ਹੁਣ ਔਰਤ ਨੂੰ 41 ਸਾਲ ਦੀ ਸਜ਼ਾ ਸੁਣਾਈ ਗਈ ਹੈ। Also Read: ਬ੍ਰਾਜ਼ੀਲ 'ਚ ਭਾਰੀ ਮੀਂਹ ਕਾਰਨ ਭਾਰੀ ਤਬਾਹੀ, 23 ਲੋਕਾਂ ਦੀ ਮੌਤ 'ਡੇਲੀ ਸਟਾਰ' 'ਚ ਛਪੀ ਖਬਰ ਮੁਤਾਬਕ ਲੁਈਸਿਆਨਾ 'ਚ ਰਹਿਣ ਵਾਲੀ ਇਸ ਔਰਤ ਦਾ ਨਾਂ ਸਿੰਥੀਆ ਪਰਕਿਨਸ ਹੈ। ਸਿੰਥੀਆ ਇੱਕ ਸਕੂਲ ਵਿੱਚ ਪੜ੍ਹਾਉਂਦੀ ਸੀ, ਜਿੱਥੇ ਉਹ ਕੱਪ ਕੇਕ ਵਿੱਚ ਆਪਣੇ ਪਤੀ ਦੇ ਸ਼ੁਕਰਾਣੂ ਨੂੰ ਮਿਲਾ ਕੇ ਵਿਦਿਆਰਥੀਆਂ ਨੂੰ ਦੇ ਦਿੱਤੇ। ਇਸ ਮਾਮਲੇ 'ਚ ਸਾਲ 2019 'ਚ ਸਿੰਥੀਆ ਅਤੇ ਉਸ ਦੇ ਪਤੀ ਡੇਨਿਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਡੇਨਿਸ ਇੱਕ ਪੁਲਿਸ ਅਫਸਰ ਸੀ, ਜੋ ਹੁਣ ਸਿੰਥੀਆ ਤੋਂ ਤਲਾਕਸ਼ੁਦਾ ਹੈ। ਜਾਂਚ 'ਚ ਸਾਹਮਣੇ ਆਇਆ ਕਿ ਸਿੰਥੀਆ ਜਿਨਸੀ ਸ਼ੋਸ਼ਣ ਅਤੇ ਬੱਚਿਆਂ ਦੇ ਅਸ਼ਲੀਲ ਵੀਡੀਓ ਬਣਾਉਣ ਵਰਗੇ ਅਪਰਾਧਾਂ 'ਚ ਵੀ ਸ਼ਾਮਲ ਸੀ। ਹਾਲਾਂਕਿ ਪਹਿਲਾਂ ਤਾਂ ਸਿੰਥੀ...
ਮਾਸਕੋ : ਰੂਸ ਅਤੇ ਯੁਕਰੇਨ (Russia and Ukraine) ਦੀ ਸਰਹੱਦ 'ਤੇ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਤਨਾਤਨੀ ਹੁਣ ਖਤਮ ਹੁੰਦੀ ਜਾਪਦੀ ਹੈ। ਰੂਸ ਨੇ ਸਰਹੱਦ ਤੋਂ ਫੌਜੀਆਂ ਦੀ ਵਾਪਸੀ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕ੍ਰੀਮੀਆ (Crimea) ਤੋਂ ਹੁਣ ਰੂਸ ਦੀ ਫੌਜ (Russian army) ਵਾਪਸ ਪਰਤਣ ਲੱਗੀ ਹੈ। ਰੂਸ ਦੇ ਇਸ ਐਲਾਨ ਨੂੰ ਯੁਕਰੇਨ (Ukraine) ਦੇ ਨਾਲ ਸਰਹੱਦ 'ਤੇ ਚੱਲ ਰਹੇ ਤਣਾਅ ਨੂੰ ਘੱਟ ਕਰਨ ਦੀ ਦਿਸ਼ਾ ਵਿਚ ਇਕ ਹਾਂ ਪੱਖੀ ਕਦਮ ਵਜੋਂ ਦੇਖਿਆ ਜਾ ਰਿਹਾ ਹੈ। Also Read : 'ਹੱਸਦਾ, ਵੱਸਦਾ, ਨੱਚਦਾ ਪੰਜਾਬ ਬਣਾਉਣ ਸਾਡਾ ਸੰਕਲਪ' (ਵੀਡੀਓ) ਨਿਊਜ਼ ਏਜੰਸੀਆਂ ਦੀ ਰਿਪੋਰਟ ਮੁਤਾਬਕ ਯੁਕਰੇਨ ਦੀ ਸਰਹੱਦ ਨਾਲ ਰੂਸੀ ਫੌਜੀਆਂ ਦੀ ਵਾਪਸੀ ਸ਼ੁਰੂ ਹੋ ਗਈ ਹੈ। ਰੂਸ ਨੇ ਇਕ ਦਿਨ ਪਹਿਲਾਂ ਵੀ ਯੁਕਰੇਨ ਦੀ ਸਰਹੱਦ ਤੋਂ ਆਪਣੇ ਕੁਝ ਫੌਜੀਆਂ ਨੂੰ ਵਾਪਸ ਬੁਲਾਉਣ ਦਾ ਐਲਾਨ ਕੀਤਾ ਸੀ। ਹਾਲਾਂਕਿ, ਰੂਸ ਦੇ ਇਸ ਐਲਾਨ 'ਤੇ ਅਮਰੀਕਾ ਦੇ ਨਾਲ ਹੀ ਹੋਰ ਦੇਸ਼ਾਂ ਨੇ ਵੀ ਬੇਭਰੋਸਗੀ ਜਤਾਈ ਸੀ। ਅਮਰੀਕਾ ਵਲੋਂ ਇਹ ਕਿਹਾ ਗਿਆ ਸੀ ਕਿ ਰੂਸ ਨੇ ਇਸ ਦੀ ਜਾਣਕਾਰੀ ਨਹੀਂ ਦਿੱਤੀ ਹੈ ਕਿ ਕਿੱਥੋਂ ਕਿੰਨੇ ਫੌਜੀਆਂ ਨੂੰ ਵਾਪਸ ਬੁਲਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਹੀ ਰੂਸ ਦੇ ਪ੍ਰਧਾਨ ਮੰਤਰੀ ਵਲਾਦੀਮਿਰ ਪ...
ਰਿਓ ਡੀ ਜੇਨੇਰੀਓ: ਬ੍ਰਾਜ਼ੀਲ (Brazil) ਦੇ ਰਿਓ ਡੀ ਜੇਨੇਰੀਓ ਦੇ ਪਰਬਤੀ ਖੇਤਰ ਵਿਚ ਭਾਰੀ ਮੀਂਹ (Heavy Rainfall) ਦੇ ਬਾਅਦ ਜ਼ਮੀਨ ਖਿਸਕਣ ਅਤੇ ਹੜ੍ਹ ਕਾਰਨ ਭਾਰੀ ਤਬਾਹੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇਸ ਤਬਾਹੀ ਦੀ ਚਪੇਟ ਵਿਚ ਆਉਣ ਨਾਲ ਲੱਗਭਗ 23 ਲੋਕਾਂ ਦੀ ਮੌਤ (23 Killed) ਹੋ ਗਈ। ਏ.ਐੱਨ.ਆਈ. ਨੇ ਏ.ਐੱਫ.ਪੀ. ਦੇ ਹਵਾਲੇ ਨਾਲ ਦੱਸਿਆ ਕਿ ਬ੍ਰਾਜ਼ੀਲ ਦੇ ਰਿਓ ਡੀ ਜੇਨੇਰੀਓ ਵਿਚ ਤੂਫਾਨ ਕਾਰਨ 18 ਲੋਕਾਂ ਦੀ ਮੌਤ ਹੋਈ ਹੈ। ਅਧਿਕਾਰੀਆਂ ਨੇ ਮੰਗਲਵਾਰ ਦੇਰ ਰਾਤ ਇਹ ਜਾਣਕਾਰੀ ਦਿੱਤੀ। ਪਹਿਲਾਂ ਇਹ ਗਿਣਤੀ 18 ਦੱਸੀ ਗਈ ਸੀ। Also Read: ਪਠਾਨਕੋਟ ਪਹੁੰਚੇ PM ਮੋਦੀ, ਭਾਜਪਾਈ ਉਮੀਦਵਾਰਾਂ ਦੇ ਹੱਕ 'ਚ ਕਰ ਰਹੇ ਚੋਣ ਪ੍ਰਚਾਰ (ਵੀਡੀਓ) ਮ੍ਰਿਤਕਾਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਕਿਉਂਕਿ ਬਚਾਅ ਦਲ ਪੈਟ੍ਰੋਪੋਲਿਸ ਖੇਤਰ ਦੇ ਪ੍ਰਭਾਵਿਤ ਇਲਾਕੇ ਵਿਚ ਪੀੜਤਾਂ ਦੀ ਤਲਾਸ਼ ਕਰ ਰਹੇ ਹਨ। ਇਸ ਖੇਤਰ ਵਿਚ 2011 ਵਿਚ ਭਾਰੀ ਮੀਂਹ ਕਾਰਨ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਸੀ। ਰਿਓ ਰਾਜ ਦੇ ਦਮਕਲ ਵਿਭਾਗ ਨੇ ਇਕ ਬਿਆਨ ਵਿਚ ਦੱਸਿਆ ਕਿ 180 ਮਿਲਟਰੀ ਕਰਮੀ ਬਚਾਅ ਮੁਹਿੰਮ ਵਿਚ ਜੁਟੇ ਹੋਏ ਹਨ। ਵਿਭਾਗ ਨੇ ਦੱਸਿਆ ਕਿ ਇਲਾਕੇ ਵਿਚ ਦਿਨ ਵਿਚ ਤਿੰਨ ਘੰਟੇ ਦੇ ਅੰਦਰ 25.8 ਸੈਂਟੀਮੀਟਰ ਮੀਂਹ ਪਿਆ, ਜੋ ਇਸ ਤੋਂ ਪਹਿਲਾਂ ਦੇ 30 ਦਿਨ ਵਿਚ ਪਏ ਮੀਂਹ ਦੇ ਬਰਾਬਰ ਹੈ। ਰੂਸ ਦੀ ਯਾਤਰਾ 'ਤੇ ਗਏ ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸਨਾਰੋ ਨੇ ਟਵੀਟ ਕੀਤਾ ਕਿ ਉਹਨਾਂ ਨੇ ਆਪਣੇ ਮੰਤਰੀਆਂ ਨੂੰ ਮੀਂਹ ਕਾਰਨ ਪ੍ਰਭਾਵਿਤ ਹੋਏ ਲੋਕਾਂ ਦੀ ਤੁਰੰਤ ਮਦਦ ਕਰਨ ਦੇ ਨਿਰਦੇਸ਼ ਦਿੱਤੇ ਹਨ। Also Read: ਅੰਮ੍ਰਿਤਸਰ 'ਚ ਵਪਾਰੀਆਂ ਨਾਲ ਰੂਬਰੂ ਹੁੰਦਿਆਂ ਕੇਜਰੀਵਾਲ ਨੇ ਕੀਤੇ ਵੱਡੇ ਐਲਾਨ (ਵੀਡੀਓ) ...
ਓਟਵਾ- ਕੈਨੇਡਾ ਵਿਚ ਲਾਜ਼ਮੀ ਟੀਕਾਕਰਨ (Mandatory vaccination) ਦੇ ਵਿਰੋਧ ਵਿਚ ਹੋ ਰਹੇ ਹਿੰਸਕ ਪ੍ਰਦਰਸ਼ਨ (Violent demonstrations) ਹੋ ਰਹੇ ਹਨ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Canadian Prime Minister Justin Trudeau) ਨੇ ਸੋਮਵਾਰ ਨੂੰ 50 ਸਾਲਾਂ ਵਿਚ ਪਹਿਲੀ ਵਾਰ ਐਮਰਜੈਂਸੀ ਐਕਟ (Emergency Act) ਦੀ ਮੰਗ ਕੀਤੀ ਤਾਂ ਜੋ ਸੰਘੀ ਸਰਕਾਰ ਨੂੰ ਕੋਵਿਡ-19 ਮਹਾਂਮਾਰੀ (Covid-19 epidemic) ਦੀਆਂ ਪਾਬੰਦੀਆਂ ਵਿਰੁੱਧ ਚੱਲ ਰਹੇ ਟਰੱਕਾਂ ਦੀ ਨ...
ਇਸਲਾਮਾਬਾਦ- ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਕੁਰਾਨ ਦਾ ਅਪਮਾਨ ਕਰਨ ਦੇ ਦੋਸ਼ ਵਿਚ ਇਕ ਅੱਧਖੜ ਉਮਰ ਦੇ ਵਿਅਕਤੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਮਾਮਲਾ ਸੂਬੇ ਦੇ ਇਕ ਦੂਰ-ਦੁਰਾਡੇ ਪਿੰਡ ਦਾ ਦੱਸਿਆ ਜਾ ਰਿਹਾ ਹੈ। ਚਸ਼ਮਦੀਦਾਂ ਨੇ ਐਤਵਾਰ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਹੈ। ਚਸ਼ਮਦੀਦਾਂ ਮੁਤਾਬਕ ਇਹ ਘਟਨਾ ਸ਼ਨੀਵਾਰ ਨੂੰ ਜੰਗਲ ਡੇਰਾ ਪਿੰਡ ਦੀ ਹੈ, ਜਿੱਥੇ ਸਥਾਨਕ ਲੋਕ ਸ਼ਾਮ ਦੀ ਨਮਾਜ਼ ਤੋਂ ਬਾਅਦ ਇਕੱਠੇ ਹੋਏ ਸਨ। Also Read: 'ਸਾਡੀ ਸਰਕਾਰ ਬਣੀ ਤਾਂ ਗਰੀਬਾਂ, ਕਿਸਾਨਾਂ ਨੂੰ ਮੁਫ਼ਤ ’ਚ ਮਿਲੇਗਾ ਪੈਟਰੋਲ-ਡੀਜ਼ਲ ਅਤੇ ਖਾਦ' ਚਸ਼ਮਦੀਦਾਂ ਅਨੁਸਾਰ ਘਟਨਾ ਵਾਪਰਨ ਤੋਂ ਪਹਿਲਾਂ ਹੀ ਪੁਲਿਸ ਪਿੰਡ ਵਿੱਚ ਪਹੁੰਚ ਗਈ ਸੀ ਪਰ ਭੀੜ ਨੇ ਅੱਧਖੜ ਉਮਰ ਦੇ ਵਿਅਕਤੀ ਨੂੰ ਐੱਸਐੱਚਓ ਦੇ ਕਬਜ਼ੇ ਵਿੱਚੋਂ ਛੁਡਵਾ ਕੇ ਇੱਕ ਦਰੱਖਤ ਨਾਲ ਬੰਨ੍ਹ ਦਿੱਤਾ। ਇਸ ਤੋਂ ਬਾਅਦ ਭੀੜ ਨੇ ਵਿਅਕਤੀ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਵਿਅਕਤੀ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਤੇ ਉਸ ਨੇ ਆਪਣੀ ਬੇਗੁਨਾਹੀ ਦਾ ਸਬੂਤ ਪੇਸ਼ ਕਰਨ ਦਾ ਦਾਅਵਾ ਵੀ ਕੀਤਾ ਸੀ, ਪਰ ਗੁੱਸੇ ਵਿਚ ਆਈ ਭੀੜ ਨੇ ਉਸ ਦੀਆਂ ਦਲੀਲਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਅਤੇ ਉਸ ਨੂੰ ਦਰੱਖਤ ਨਾਲ ਬੰਨ੍ਹ ਕੇ ਕੁੱਟ-ਕੁੱਟ ਕੇ ਮਾਰ ਦਿੱਤਾ। ਦੂਜੇ ਪਾਸੇ ਪੰਜਾਬ ਸੂਬੇ ਦੇ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਨੇ ਪੁਲਿਸ ਤੋਂ ਪੂਰੇ ਮਾਮਲੇ ਦੀ ਰਿਪੋਰਟ ਮੰਗੀ ਹੈ ਅਤੇ ਘਟਨਾ ਦੀ ਵਿਸਥਾਰਤ ਜਾਂਚ ਦੇ ਹੁਕਮ ਵੀ ਦਿੱਤੇ ਹਨ। Also Read: ਸ਼੍ਰੀਲੰਕਾਈ ਜਲ ਖੇਤਰ 'ਚ 12 ਭਾਰਤੀ ਮਛੇਰੇ ਗ੍ਰਿਫ਼ਤਾਰ ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ ਵਿੱਚ ਇਸਲਾਮ ਨੂੰ ਬਦਨਾਮ ਕਰਨ ਦੇ ਖਿਲਾਫ ਬਹੁਤ ਸਖਤ ਕਾਨੂੰਨ ਹਨ, ਜਿਸ ਵਿੱਚ ਮੌਤ ਦੀ ਸਜ਼ਾ ਵੀ ਸ਼ਾਮਲ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਇੱਕ ਕੱਟੜਪੰਥੀ ਇਸਲਾਮੀ ਪਾਰਟੀ ਦੇ ਗੁੱਸੇ ਵਿੱਚ ਆਏ ਸਮਰਥਕਾਂ ਨੇ ਦੋ ਮਹੀਨੇ ਪਹਿਲਾਂ ਈਸ਼ਨਿੰਦਾ ਦੇ ਦੋਸ਼ਾਂ ਵਿੱਚ ਇੱਕ ਕੱਪੜਾ ਫੈਕਟਰੀ ਦੇ ਕਰਮਚਾਰੀ ਦੀ ਹੱਤਿਆ ਕਰ ਦਿੱਤੀ ਸੀ। ਇਸ ਤੋਂ ਬਾਅਦ ਉਸ ਦੇ ਸਰੀਰ ਨੂੰ ਅੱਗ ਲਗਾ ਦਿੱਤੀ ਗਈ। ਮ੍ਰਿਤਕ ਸ਼੍ਰੀਲੰਕਾ ਦਾ ਰਹਿਣ ਵਾਲਾ ਸੀ।...
ਕੋਲੰਬੋ- ਸ਼੍ਰੀਲੰਕਾ ਦੀ ਜਲ ਸੈਨਾ ਨੇ ਦੇਸ਼ ਦੇ ਜਲ ਖੇਤਰ ਵਿਚ ਗੈਰ-ਕਾਨੂੰਨੀ ਢੰਗ ਨਾਲ ਮੱਛੀਆਂ ਫੜਨ ਦੇ ਦੋਸ਼ ਵਿਚ 12 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੀਆਂ 2 ਮੱਛੀਆਂ ਫੜਨ ਵਾਲੀਆਂ ਕਿਸ਼ਤੀਆਂ ਨੂੰ ਵੀ ਜ਼ਬਤ ਕਰ ਲਿਆ ਹੈ। ਇਹ ਜਾਣਕਾਰੀ ਐਤਵਾਰ ਨੂੰ ਇਕ ਅਧਿਕਾਰਤ ਬਿਆਨ ਵਿਚ ਦਿੱਤੀ ਗਈ। Also Read: ਇਸ ਸੂਬੇ 'ਚ ਬਜ਼ੁਰਗਾਂ ਨੂੰ EC ਨੇ ਦਿੱਤੀ ਇਹ ਖਾਸ ਸੁਵਿਧਾ ਜਲ ਸੈਨਾ ਨੇ ਕਿਹਾ ਕਿ ਇਹ ਗ੍ਰਿਫ਼ਤਾਰੀਆਂ ਤਲਾਇਮਨਾਰ ਦੇ ਉੱਤਰ ਵਿਚ ਸਮੁੰਦਰ ਵਿਚ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਮਛੇਰੇ ਸਮੁੰਦਰ ਵਿਚ ਪਾਣੀ ਦੇ ਤਲ ’ਤੇ ਜਾਲ ਵਿਛਾ ਕੇ ਮੱਛੀਆਂ ਫੜ ਰਹੇ ਸਨ। ਉਨ੍ਹਾਂ ਕਿਹਾ, '12 ਫਰਵਰੀ ਦੀ ਰਾਤ ਨੂੰ ਤਾਲਿਮਨਾਰ ਦੇ ਉੱਤਰ ਵਿਚ ਸਮੁੰਦਰ ਵਿਚ ਇੱਕ ਆਪ੍ਰੇਸ਼ਨ ਚਲਾਇਆ ਗਿਆ ਸੀ। ਇਸ ਦੌਰਾਨ ਸ਼੍ਰੀਲੰਕਾ ਦੀ ਜਲ ਸੈਨਾ ਨੇ 2 ਭਾਰਤੀ ਮੱਛੀ ਫੜਨ ਵਾਲੀਆਂ ਕਿਸ਼ਤੀਆਂ ਨੂੰ ਜ਼ਬਤ ਕਰ ਲਿਆ ਅਤੇ ਸ਼੍ਰੀਲੰਕਾ ਦੇ ਜਲ ਖੇਤਰ ਵਿਚ ਮੱਛੀਆਂ ਫੜ ਰਹੇ 12 ਭਾਰਤੀ ਮਛੇਰਿਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਸ਼੍ਰੀਲੰਕਾਈ ਜਲ ਸੈਨਾ ਨੇ ਇਸ ਮਹੀਨੇ ਤੀਜੀ ਵਾਰ ਸ਼੍ਰੀਲੰਕਾ ਦੇ ਜਲ ਖੇਤਰ 'ਚ ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। Also Read: ਦਲਬੀਰ ਗੋਲਡੀ ਲਈ ਚੋਣ ਪ੍ਰਚਾਰ ਲਈ ਧੂਰੀ ਪਹੁੰਚੀ ਪ੍ਰਿਅੰਕਾ ਗਾਂਧੀ, ਦੇਖੋ ਧਮਾਕੇਦਾਰ ਸਪੀਚ...
ਵਾਸ਼ਿੰਗਟਨ- ਯੁਕਰੇਨ (Ukraine) ਦੇ ਮੁੱਦੇ 'ਤੇ ਅਮਰੀਕਾ (USA) ਅਤੇ ਰੂਸ ਆਹਮੋ-ਸਾਹਮਣੇ ਹਨ। ਇਸ ਵਿਚਾਲੇ ਅਮਰੀਕਾ ਰਾਸ਼ਟਰਪਤੀ ਜੋ ਬਾਈਡੇਨ (US President Joe Biden) ਨੇ ਅਮਰੀਕੀ ਨਾਗਰਿਕਾਂ ਨੂੰ ਯੁਕਰੇਨ (Ukraine) ਛੱਡਣ ਲਈ ਕਿਹਾ ਹੈ। ਬਾਈਡੇਨ (Biden) ਨੇ ਲੋਕਾਂ ਨੂੰ ਚਿਤਾਵਨੀ (Warning) ਦਿੰਦੇ ਹੋਏ ਕਿਹਾ ਹੈ ਕਿ ਚੀਜ਼ਾਂ ਛੇਤੀ ਹੀ ਵਿਗੜ ਸਕਦੀਆਂ ਹਨ। ਬਾਈਡੇਨ ਨੇ ਇਕ ਟੀ.ਵੀ. ਚੈਨਲ ਨੂੰ ਦਿੱਤੇ ਇਕ ਇੰਟਰਵਿਊ (Interview) ਵਿਚ ਕਿਹਾ ਕਿ ਅਮਰੀਕੀ ਨਾਗਰਿਕਾਂ (US...
ਲਾਹੌਰ : ਪਾਕਿਸਾਤਨ ਦੀ ਸੱਤਾਧਾਰੀ ਪਾਰਟੀ ਪੀ.ਟੀ.ਆਈ. ਦੇ ਸੰਸਦ ਮੈਂਬਰ ਆਮਿਰ ਲਿਆਕਤ ਹੁਸੈਨ (MP Amir Liaquat Hussain) ਦਾ ਤੀਜਾ ਵਿਆਹ ਪਾਕਿਸਤਾਨ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਵਿਚਾਲੇ ਉਨ੍ਹਾਂ ਦੇ ਵਿਆਹ 'ਤੇ ਉਨ੍ਹਾਂ ਦੀ ਧੀ ਦੁਆ ਆਮਿਰ (Dua Aamir) ਦਾ ਰਿਐਕਸ਼ਨ (Reaction) ਸਾਹਮਣੇ ਆਇਆ ਹੈ। ਦਰਅਸਲ ਲੋਕ ਦੁਆ ਦੇ 49 ਸਾਲਾ ਪਿਤਾ ਦਾ 18 ਸਾਲਾ ਲੜਕੀ ਨਾਲ ਵਿਆਹ ਨੂੰ ਲੈ ਕੇ ਉਨ੍ਹਾਂ 'ਤੇ ਕੁਮੈਂਟ ਕਰ ਰਹੇ ਹਨ ਅਤੇ ਸਵਾਲ ਪੁੱਛ ਰਹੇ ਹਨ ਜਿਸ ਤੋਂ ਬਾਅਦ ਨਾਰਾਜ਼ਗੀ ਵਿਚ ਦੁਆ ਨੇ ਵਿਆਹ ਨੂੰ ਲੈ ਕੇ ਇਕ ਟਿੱਪਣੀ ਕੀਤੀ ਹੈ।ਦੁਆ ਆਮਿਰ ਨੇ ਆਪਣੀ ਇੰਸਟਾਗ੍ਰਾਮ ਸਟੋਰੀ (Instagram Story) ਵਿਚ ਲੋਕਾਂ ਨੂੰ ਕਿਹਾ ਹੈ ਕਿ ਉਨ੍ਹਾਂ ਦੇ ਪਰਿਵਾਰ ਨੂੰ ਲੈ ਕੇ ਉਨ੍ਹਾਂ 'ਤੇ ਕੁਮੈਂਟ ਕਰਨਾ ਬੰਦ ਕਰੋ। ਆਪਣੀ ਸਟੋਰੀ ਵਿਚ ਦੁਆ ਨੇ ਲਿਖਿਆ ਪਲੀਜ਼ ਮੇਰੇ ਪਰਿਵਾਰ ਨੂੰ ਲੈ ਕੇ ਮੇਰੇ 'ਤੇ ਕੁਮੈਂਟ ਕਰਕੇ ਪੋਸਟ ਵਿਚ ਮੈਨੂੰ ਮੈਂਸ਼ਨ ਕਰਨਾ ਬੰਦ ਕਰੋ। ਇਹ ਅਕਾਉਂਟ ਮੇਰੇ ਆਰਟ ਦੇ ਕੰਮ ਲਈ ਹੈ ਅਤੇ ਜੇਕਰ ਤੁਸੀਂ ਇਸ ਗੱਲ ਦੀ ਇੱਜ਼ਤ ਨਹੀਂ ਕਰ ਸਕਦੇ ਹੋ ਤਾਂ ਤੁਸੀਂ ਮੈਨੂੰ ਅਨਫੋਲੋ ਕਰ ਸਕਦੇ ਹੋ। ਦੁਆ ਨੇ ਆਪਣੀ ਸਟੋਰੀ ਵਿਚ ਅੱਗੇ ਲਿਖਿਆ ਮੈਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਿਸੇ ਵੀ ਕੁਮੈਂਟ ਜਾਂ ਮੈਸੇਜ ਦਾ ਜਵਾਬ ਨਹੀਂ ਦੇਣ ਵਾਲੀ। Also read : ਵੈਸਟਇੰਡੀਜ਼ ਨੂੰ ਭਾਰਤ ਨੇ ਦਿੱਤਾ 266 ਦੌੜਾਂ ਦਾ ਟੀਚਾ, ਟੌਪ ਆਰਡਰ ਹੋਇਆ ਬੁਰੀ ਤਰ੍ਹਾਂ ਫੇਲ ਦੁਆ ਆਮਿਰ ਦੇ ਪਿਤਾ ਨੇ 18 ਸਾਲ ਦੀ ਲੜਕੀ ਸਈਦਾ ਦਾਨੀਆ ਸ਼ਾਹ ਨਾਲ ਵਿਆਹ ਕਰ ਲਿਆ ਹੈ। ਦੁਆ ਦੇ ਪਿਤਾ ਦਾ ਇਹ ਵਿਆਹ ਬੁੱਧਵਾਰ ਨੂੰ ਹੋਇਆ। ਬੁੱਧਵ...
ਓਟਾਵਾ: ਕੈਨੇਡਾ ਵਿਚ ਲਾਜ਼ਮੀ ਟੀਕਾਕਰਨ ਦੇ ਵਿਰੋਧ ਵਿਚ ਹੋ ਰਹੇ ਹਿੰਸਕ ਪ੍ਰਦਰਸ਼ਨਾਂ ਨੂੰ ਦੇਖਦੇ ਹੋਏ ਭਾਰਤ ਨੇ ਉੱਥੇ ਰਹਿਣ ਵਾਲੇ ਆਪਣੇ ਨਾਗਰਿਕਾਂ ਲਈ ਐਡਵਾਇਜ਼ਰੀ ਕੀਤੀ ਹੈ। ਭਾਰਤ ਨੇ ਆਪਣੇ ਨਾਗਰਿਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ। ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਨੇ ਮੰਗਲਵਾਰ ਨੂੰ ਇਸ ਸਬੰਧ ਵਿਚ ਇਕ ਐਡਵਾਇਜ਼ਰੀ ਕੀਤੀ। ਇਸ ਵਿਚ ਕਿਹਾ ਗਿਆ ਕਿ ਵਰਤਮਾਨ ਹਾਲਾਤ ਨੂੰ ਦੇਖਦੇ ਹੋਏ ਕੈਨੇਡਾ ਵਿਚ ਰਹਿਣ ਵਾਲੇ ਅਤੇ ਇੱਥੇ ਆਉਣ ਦੀ ਯੋਜਨਾ ਬਣਾਉਣ ਵਾਲੇ ਭਾਰਤੀਆਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ। ਉਹਨਾਂ ਨੇ ਕਿਹਾ ਕਿ ਪ੍ਰਦਰਸ਼ਨ ਵਾਲੇ ਖੇਤਰਾਂ ਵਿਚ ਜਾਣ ਤੋਂ ਬਚਣਾ ਚਾਹੀਦਾ ਹੈ। Also Read: PM ਮੋਦੀ ਦੀ ਦੂਜੀ ਵਰਚੁਅਲ ਰੈਲੀ ਹੋਈ ਰੱਦ, ਹੁਣ ਪੰਜਾਬ ਆ ਕੇ ਕਰਨਗੇ ਚੋਣ ਪ੍ਰਚਾਰ ਹਾਈ ਕਮਿਸ਼ਨਰ ਨੇ ਕਿਹਾ ਕਿ ਓਟਾਵਾ ਵਿਚ ਐਮਰਜੈਂਸੀ ਸਥਿਤੀ ਦੀ ਘੋਸ਼ਣਾ ਕਰ ਦਿੱਤੀ ਗਈ ਹੈ। ਦੂਜੇ ਸ਼ਹਿਰਾਂ ਵਿਚ ਵੀ ਕਰਫਿਊ ਲਗਾਇਆ ਜਾ ਸਕਦਾ ਹੈ। ਇੱਥੇ ਦੱਸ ਦਈਏ ਕਿ ਓਟਾਵਾ ਅਤੇ ਟੋਰਾਂਟੋ ਸਮੇਤ ਕੈਨੇਡਾ ਦੇ ਸਾਰੇ ਪ੍ਰਮੁੱਖ ਸ਼ਹਿਰਾਂ ਵਿਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਇਸ ਵਿਚ ਟਰੱਕ ਡਰਾਈਵਰ ਵੀ ਸ਼ਾਮਲ ਹਨ। ਇਸ ਕਾਰਨ ਦੇਸ਼ ਦੇ ਕਈ ਹਿੱਸਿਆਂ ਵਿਚ ਲੋੜੀਂਦੇ ਸਾਮਾਨ ਦੀ ਕਮੀ ਹੋਣ ਲੱਗੀ ਹੈ। Also Read: ਕਰਨਾਟਕ 'ਚ ਨਹੀਂ ਰੁਕ ਰਿਹਾ ਹਿਜ਼ਾਬ-ਭਗਵਾ ਵਿਵਾਦ, 3 ਦਿਨ ਲਈ ਸਕੂਲ-ਕਾਲਜ ਬੰਦ ਇੱਥੇ ਦੱਸ ਦਈਏ ਕਿ ਕੈਨੇਡਾ ਦੀ ਰਾਜਧਾਨੀ ਓਟਾਵਾ ਦੇ ਮੇਅਰ ਜਿਮ ਵਾਟਸਨ ਨੇ ਕੋਰੋਨਾ ਵੈਕਸੀਨ ਜਨਾਦੇਸ਼ ਦੇ ਵਿਰੋਧ ਵਿਚ ਟਰੱਕ ਡਰਾਈਵਰਾਂ ਦੇ ਲਗਾਤਾਰ 9 ਦਿਨਾਂ ਦੇ ਵਿਰੋਧ ਦੇ ਬਾਅਦ ਐਮਰਜੈਂਸੀ ਦੀ ਘੋਸ਼ਣਾ ਕਰ ਦਿੱਤੀ। ਮੇਅਰ ਨੇ ਕਿਹਾ ਕਿ ਜਾਰੀ ਵਿਰੋਧ ਪ੍ਰਦਰਸ਼ਨਾਂ ਨਾਲ ਵਸਨੀਕਾਂ ਦੀ ਸੁਰੱਖਿਆ, ਗੰਭੀਰ ਖਤਰੇ ਨੂੰ ਦੇਖਦੇ ਹੋਏ ਐਮਰਜੈਂਸੀ ਦੀ ਘੋਸ਼ਣਾ ਕੀਤੀ ਗਈ। ਮੇਅਰ ਨੇ ਕਿਹਾ ਕਿ ਅਮਰੀਕਾ ਵਿਚ ਮੌਜੂਦ ਗੁੱਟਾਂ ਨੂੰ ਗੁਆਂਢੀ ਦੇਸ਼ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ।ਰਿਪੋਰਟ ਮੁਤਾਬਕ ਓਟਾਵਾ ਪੁਲਸ ਸੇਵਾ ਦੇ ਪ੍ਰਮੁੱਖ ਪੀਟਰ ਸਲੋਲੀ ਨੇ ਪੁਲਸ ਬੋਰਡ ਦੀ ਇਕ ਵਿਸ਼ੇਸ਼ ਬੈਠਕ ਵਿਚ ਕਿਹਾ ਕਿ ਉਹਨਾਂ ਦੇ ਕਰਮੀਆਂ ਕੋਲ ਇਸ ਸ਼ਹਿਰ ਵਿਚ ਲੋੜੀਂਦੀ ਅਤੇ ਪ੍ਰਭਾਵੀ ਢੰਗ ਨਾਲ ਪੁਲਸ ਵਿਵਸਥਾ ਪ੍ਰਦਾਨ ਕਰਨ ਲਈ ਲੋੜੀਂਦੇ ਸੰਸਾਧਨ ਨਹੀਂ ਹਨ। ਵਾਟਸਨ ਨੇ ਕਿਹਾ ਕਿ ਹਜ਼ਾਰਾਂ ਪ੍ਰਦਰਸ਼ਨਕਾਰੀ ਇਕੱਠੇ ਹੋ ਰਹੇ ਹਨ, ਜਿੱਥੇ ਟਰੱਕਾਂ ਨੇ ਸੜਕਾਂ ਨੂੰ ਬੰਦ ਕਰ ਦਿੱਤਾ ਹੈ। ਸ਼ਨੀਵਾਰ ਨੂੰ ਟ੍ਰੈਕਟਰ-ਟ੍ਰੇਲਰਾਂ ਅਤੇ ਨਿੱਜੀ ਵਾਹਨਾਂ ਨੇ ਵਿਰੋਧ ਦੇ ਦੂਜੇ ਹਫ਼ਤੇ ਵਿਚ ਸ਼ਾਮਿਲ ਹੋਣ ਲਈ ਓਟਾਵਾ ਸ਼ਹਿਰ ਵਿਚ ਐਂਟਰੀ ਕੀਤੀ, ਜਿਸ ਦਾ ਉਦੇਸ਼ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਸਰਕਾਰ ਦੀ ਲਾਜ਼ਮੀ ਵੈਕਸੀਨ ਨੀਤੀ ਦਾ ਵਿਰੋਧ ਕਰਨਾ ਸੀ।
ਓਟਾਵਾ- ਕੈਨੇਡਾ ਦੀ ਰਾਜਧਾਨੀ ਓਟਾਵਾ ਦੇ ਮੇਅਰ ਜਿਮ ਵਾਟਸਨ ਨੇ ਐਤਵਾਰ ਨੂੰ ਓਟਾਵਾ ਵਿਚ ਕੋਵਿਡ-19 ਪਾਬੰਦੀਆਂ ਕਾਰਨ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਹੈ। ਇਸ ਦੌਰਾਨ ਕੈਨੇਡਾ ਵਿਚ ਇਕ ਸਾਬਕਾ ਅਮਰੀਕੀ ਰਾਜਦੂਤ ਨੇ ਕਿਹਾ ਕਿ ਅਮਰੀਕੀ ਸਮੂਹਾਂ ਨੂੰ ਕੈਨੇਡਾ ਦੇ ਘਰੇਲੂ ਮਾਮਲਿਆਂ ਵਿਚ ਦਖ਼ਲ ਦੇਣਾ ਬੰਦ ਕਰਨਾ ਚਾਹੀਦਾ ਹੈ। Also Read: ਸੁਖਬੀਰ ਬਾਦਲ ਦਾ ਕਾਂਗਰਸ 'ਤੇ ਨਿਸ਼ਾਨਾ, ਕਿਹਾ-'CM ਚਿਹਰੇ ਦਾ ਐਲਾਨ ਰੇਤ ਮਾਫੀਆ ਦੀ ਜਿੱਤ' ਮੇਅਰ ਜਿਮ ਵਾਟਸਨ ਨੇ ਕਿਹਾ ਕਿ ਇਹ ਘੋਸ਼ਣਾ ਸਰਕਾਰ ਦੇ ਵੱਖ-ਵੱਖ ਪੱਧਰਾਂ ਤੋਂਂ ਸਹਿਯੋਗ ਦੀ ਜ਼ਰੂਰਤ ਨੂੰ ਦਰਸਾਉਂਦੀ ਹੈ। ਇਸ ਨਾਲ ਸ਼ਹਿਰ ਨੂੰ ਸੇਵਾਵਾਂ ਦੀ ਖਰੀਦ ਅਤੇ ਸਪਲਾਈ ਲਈ ਵਾਧੂ ਸਹਾਇਤਾ ਮਿਲੇਗੀ, ਜਿਸ ਨਾਲ ਫਰੰਟਲਾਈਨ ਕਰਮਚਾਰੀਆਂ ਲਈ ਲੋੜੀਂਦੇ ਉਪਕਰਣ ਖਰੀਦਣ ਵਿਚ ਮਦਦ ਮਿਲ ਸਕਦੀ ਹੈ। ਓਟਾਵਾ ਵਿਚ ਵੀਕੈਂਡ ’ਤੇ ਤੋਂ ਹਜ਼ਾਰਾਂ ਪ੍ਰਦਰਸ਼ਨਕਾਰੀ ਸੜਕਾਂ ’ਤੇ ਉਤਰ ਆਏ। ਸ਼ਹਿਰ ਵਿਚ ਪਿਛਲੇ ਹਫ਼ਤੇ ਤੋਂ ਹੀ ਲੋਕ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। Also Read: ਪਿਤਾ ਦੇ ਦੇਹਾਂਤ ਤੋਂ ਬਾਅਦ ਕ੍ਰਿਕਟਰ ਸੁਰੇਸ਼ ਰੈਨਾ ਨੇ ਇੰਝ ਬਿਆਨ ਕੀਤਾ ਦਰਦ ਪਾਬੰਦੀਆਂ ਦਾ ਵਿਰੋਧ ਕਰ ਰਹੇ ‘ਆਜ਼ਾਦੀ ਟਰੱਕ ਕਾਫਲੇ’ ਨੂੰ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਮੇਤ ਯੂ.ਐਸ. ਰਿਪਬਲਿਕਨ ਪਾਰਟੀ ਦੇ ਕਈ ਨੇਤਾਵਾਂ ਦਾ ਸਮਰਥਨ ਪ੍ਰਾਪਤ ਹੋਇਆ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਵਿਚ ਕੈਨੇਡਾ ਦੇ ਰਾਜਦੂਤ ਰਹੇ ਬਰੂਸ ਹੇਮੈਨ ਨੇ ਟਵੀਟ ਕੀਤਾ, ‘ਅਮਰੀਕਾ ਵਿਚ ਕਿਸੇ ਵੀ ਸਮੂਹ ਨੂੰ ਕਿਸੇ ਵੀ ਸਥਿਤੀ ਵਿਚ ਕੈਨੇਡਾ ਵਿਚ ਵਿਘਨ ਪੈਦਾ ਕਰਨ ਦੀਆਂ ਗਤੀਵਿਧੀਆਂ ਲਈ ਫੰਡ ਨਹੀਂ ਦੇਣਾ ਚਾਹੀਦਾ।’ ਹੇਮੈਨ ਨੇ ਕਿਹਾ ਕਿ ਰਿਪਬਲਿਕਨ ਰੂਸ ਦੀ ਬਜਾਏ ਕੈਨੇਡਾ ਦੇ ਘਟਨਾਕ੍ਰਮ ਨੂੰ ਲੈ ਕੇ ਜ਼ਿਆਦਾ ਚਿੰਤਤ ਨਜ਼ਰ ਆਉਂਦੇ ਹਨ।...
ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਐਤਵਾਰ ਨੂੰ ਗਾਇਕਾ ਲਤਾ ਮੰਗੇਸ਼ਕਰ ਦੇ ਦੇਹਾਂਤ ’ਤੇ ਸੋਗ ਪ੍ਰਗਟ ਕਰਦਿਆਂ ਕਿਹਾ ਕਿ ਉਪ ਮਹਾਂਦੀਪ ਨੇ ਦੁਨੀਆ ਦੀ ਇਕ ਮਹਾਨ ਗਾਇਕਾ ਨੂੰ ਗੁਆ ਦਿੱਤਾ ਹੈ। Also Read: CM ਚਿਹਰਾ ਐਲਾਨੇ ਜਾਣ ਮਗਰੋਂ ਚਰਨਜੀਤ ਚੰਨੀ ਮਾਤਾ ਨੈਣਾ ਦੇਵੀ ਦੇ ਦਰਬਾਰ ਹੋਏ ਨਤਮਸਤਕ With the death of Lata Mangeshkar the subcontinent has lost one of the truly great singers the world has known. Listening to her songs has given so much pleasure to so many people all over the world. — Imran Khan (@ImranKhanPTI) February 6, 2022 ਮੰਗੇਸ਼ਕਰ ਦੀ ਐਤਵਾਰ ਨੂੰ ਮੁੰਬਈ ਦੇ ਇਕ ਹਸਪਤਾਲ ਵਿਚ ਦੇੇਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 92 ਸਾਲ ਸੀ। ਚੀਨ ਦੇ ਚਾਰ ਦਿਨਾਂ ਦੌਰੇ ’ਤੇ ਗਏ ਖਾਨ ਨੇ ਟਵੀਟ ਕੀਤਾ, ‘ਲਤ...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर