LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਯੁਕਰੇਨ ਸੰਕਟ : ਪੁਤਿਨ ਨੂੰ ਮਿਲਣ ਨੂੰ ਤਿਆਰ ਹੋਏ ਬਾਈਡੇਨ, ਪਰ ਰੱਖ ਦਿੱਤੀ ਇਕ ਵੱਡੀ ਸ਼ਰਤ 

ukrain army

ਵਾਸ਼ਿੰਗਟਨ : ਰੂਸ ਅਤੇ ਯੁਕਰੇਨ (Russia and Ukraine) ਵਿਚਾਲੇ ਜੰਗ ਟਾਲਣ ਦੀਆਂ ਕੋਸ਼ਿਸ਼ਾਂ ਵਿਚ ਜੁੱਟੇ ਅਮਰੀਕਾ (USA) ਨੇ ਇਕ ਵੱਡਾ ਕਦਮ ਚੁੱਕਿਆ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ (US President Joe Biden) ਆਪਣੇ ਰੂਸੀ ਹਮਰੁਤਬਾ ਵਲਾਦੀਮਿਰ ਪੁਤਿਨ (Russian counterpart Vladimir Putin) ਨਾਲ ਮੁਲਾਕਾਤ ਲਈ ਤਿਆਰ ਹੋ ਗਏ ਹਨ। ਯੂ.ਐੱਸ. ਵਲੋਂ ਕਿਹਾ ਗਿਆ ਹੈ ਕਿ ਜੇਕਰ ਰੂਸ ਯੁਕਰੇਨ (Russia Ukraine) 'ਤੇ ਹਮਲਾ ਨਹੀਂ ਕਰਦਾ ਹੈ, ਤਾਂ ਬਾਈਡੇਨ ਰੂਸੀ ਰਾਸ਼ਟਰਪਤੀ ਪੁਤਿਨ (Biden Russian President Putin) ਦੇ ਨਾਲ ਸਿਧਾਂਤਕ ਰੂਸ ਨਾਲ ਮੁਲਾਕਾਤ ਕਰਨ ਲਈ ਤਿਆਰ ਹੈ। ਵ੍ਹਾਈਟ ਹਾਊਸ  (White house) ਦੀ ਪ੍ਰੈਸ ਸਕੱਤਰ ਜੇਨ ਸਾਕੀ ਨੇ ਦੱਸਿਆ ਕਿ ਰਾਸ਼ਟਰਪਤੀ ਜੋ ਬਾਈਡੇਨ (President Joe Biden) ਰੂਸੀ ਪ੍ਰੈਜ਼ੀਡੈਂਟ ਵਲਾਦੀਮਿਰ ਪੁਤਿਨ (Russian President Vladimir Putin) ਦੇ ਨਾਲ ਸਿਧਾਂਤਕ ਰੂਪ ਨਾਲ ਮਿਲਣ ਲਈ ਸਹਿਮਤ ਹੈ ਪਰ ਉਸੇ ਸੂਰਤ ਵਿਚ ਜਦੋਂ ਰੂਸ ਯੁਕਰੇਨ (Russia Ukraine) 'ਤੇ ਹਮਲਾ ਨਹੀਂ ਕਰਦਾ। ਦੱਸ ਦਈਏ ਕਿ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਇਸ ਜੰਗ ਦੇ ਖਤਰੇ ਨੂੰ ਟਾਲਣ ਵਿਚ ਅਹਿਮ ਭੂਮਿਕਾ ਨਿਭਾਅ ਰਹੇ ਹਨ। ਐਤਵਾਰ ਨੂੰ ਫ੍ਰੈਂਚ ਰਾਸ਼ਟਰਪਤੀ ਦੇ ਅਧਿਕਾਰਤ ਭਵਨ ਐਲੀਜ਼ੀ ਪੈਲੇਸ ਵਲੋਂ ਵੀ ਬਾਈਡੇਨ-ਪੁਤਿਨ ਮੁਲਾਕਾਤ ਦੇ ਸਬੰਧ ਵਿਚ ਬਿਆਨ ਜਾਰੀ ਕੀਤਾ ਗਿਆ। Also Read : ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਐਵਾਰਡ : ਸਾਊਥ ਦੇ ਸੁਪਰ ਸਟਾਰ ਅੱਲੂ ਅਰਜੁਨ ਦੀ 'ਪੁਸ਼ਪਾ' ਆਫ ਦਿ ਈਅਰ


ਬਿਆਨ ਵਿਚ ਕਿਹਾ ਗਿਆ ਹੈ ਕਿ ਬਾਈਡੇਨ ਅਤੇ ਪੁਤਿਨ, ਮੈਕਰੋਂ ਵਲੋਂ ਪ੍ਰਸਤਾਵਿਤ ਸ਼ਿਖਰਵਾਰਤਾ ਲਈ ਤਿਆਰ ਹੋ ਗਏ ਹਨ। ਮੈਕਰੋਂ ਨੇ ਆਪਣੇ ਪ੍ਰਸਤਾਵ ਵਿਚ ਯੂਰਪ ਵਿਚ ਸੁਰੱਖਿਆ ਅਤੇ ਰਣਨੀਤਕ ਸਥਿਰਤਾ 'ਤੇ ਚਰਚਾ ਕਰਨ ਦੀ ਗੱਲ ਰੱਖੀ ਹੈ। ਹਾਲਾਂਕਿ ਇਸ ਪ੍ਰਸਤਾਵ ਦੇ ਨਾਲ ਇਹ ਸ਼ਰਤ ਰੱਖੀ ਗਈ ਹੈ ਕਿ ਇਹ ਮੁਲਾਕਾਤ ਤਾਂ ਹੋਵੇਗੀ ਜਦੋਂ ਰੂਸ ਯੁਕਰੇਨ 'ਤੇ ਹਮਲਾ ਨਹੀਂ ਕਰੇਗਾ। ਸਹਿਮਤੀ ਦੀ ਇਹ ਗੱਲ ਉਦੋਂ ਸਾਹਮਣੇ ਆਈ ਹੈ, ਜਦੋਂ ਮੈਕਰੋਂ ਨੇ ਐਤਵਾਰ ਨੂੰ ਪੁਤਿਨ ਦੇ ਨਾਲ ਦੋ ਵਾਰ ਟੈਲੀਫੋਨ 'ਤੇ ਗੱਲਬਾਤ ਕੀਤੀ ਸੀ, ਨਾਲ ਹੀ ਉਨ੍ਹਾਂ ਨੇ ਬਾਈਡੇਨ ਨਾਲ ਵੀ ਯੁਕਰੇਨ ਦੀ ਸਥਿਤੀ ਨੂੰ ਲੈ ਕੇ ਸੰਪਰਕ ਕੀਤਾ ਸੀ। Also Read : ਪੰਜਾਬ ਵਿਚ 65.32 ਫੀਸਦੀ ਵੋਟਿੰਗ, 2017 ਤੋਂ ਘੱਟ ਹੋਈ ਵੋਟਿੰਗ, ਕੀ ਹੈ ਇਸ਼ਾਰਾ?


ਐਲੀਜ਼ੀ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ 24 ਫਰਵਰੀ ਨੂੰ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕੇਨ ਅਤੇ ਰੂਸੀ ਹਮਰੁਤਬਾ ਸਰਗੇਈ ਲਾਵਰੋਵ ਮਿਲ ਰਹੇ ਹਨ ਤਾਂ ਇਸ ਸਮਿਟ ਲਈ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਐਂਟਨੀ ਬਲਿੰਕਨ ਨੇ ਕਿਹਾ ਸੀ ਕਿ ਰਾਸ਼ਟਰਪਤੀ ਜੋ ਬਾਈਡੇਨ ਜੰਗ ਨੂੰ ਟਾਲਣ ਲਈ ਆਪਣੇ ਰੂਸੀ ਹਮਰੁਤਬਾ ਵਲਾਦੀਮਿਰ ਪੁਤਿਨ ਦੇ ਨਾਲ ਕਿਸੇ ਵੀ ਸਥਾਨ, ਸਮੇਂ ਅਤੇ ਕਿਸੇ ਵੀ ਫਾਰਮੈੱਟ ਵਿਚ ਗੱਲਬਾਤ ਕਰਨ ਲਈ ਤਿਆਰ ਹੈ। ਬਲਿੰਕਨ ਨੇ ਇਕ ਨਿਊਜ਼ ਚੈਨਲ ਨੂੰ ਕਿਹਾ ਸੀ ਕਿ ਅਸੀਂ ਜਾਣਦੇ ਹਾਂ ਕਿ ਰਾਸ਼ਟਰਪਤੀ ਪੁਤਿਨ ਨੇ ਆਪਣਾ ਫੈਸਲਾ ਲੈ ਲਿਆ ਹੈ, ਹਾਲਾਂਕਿ ਜਦੋਂ ਤੱਕ ਟੈਂਕ ਅਸਲ ਵਿਚ ਅੱਗੇ ਨਹੀਂ ਵੱਧਦੇ ਅਤੇ ਜਹਾਜ਼ ਉਡਾਣ ਨਹੀਂ ਭਰਦੇ, ਉਦੋਂ ਤੱਕ ਅਸੀਂ ਹਰ ਮੌਕੇ ਦੀ ਵਰਤੋਂ ਕਰਾਂਗੇ।

In The Market