ਮੁੰਬਈ : ਸਾਲ 2022 ਦੇ ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਫਿਲਮ ਫੈਸਟੀਵਲ (Dada Sahib Phalke International Film Festival) ਐਤਵਾਰ ਨੂੰ ਮੁੰਬਈ ਵਿਚ ਆਯੋਜਿਤ (Held in Mumbai) ਹੋਇਆ। ਇਸ ਵਿਚ ਦੱਖਣੀ ਭਾਰਤ ਦੇ ਸੁਪਰਸਟਾਰ ਅੱਲੂ ਅਰਜੁਨ (Superstar Alu Arjun) ਦੀ ਬਲਾਕ ਬਸਟਰ ਹਿੱਟ ਪੁਸ਼ਪਾ ਦਿ ਰਾਈਜ਼ (Blockbuster hit Pushpa The Rise) ਨੂੰ ਫਿਲਮ ਆਫ ਦਿ ਈਅਰ (Film of the Year) ਚੁਣਿਆ ਗਿਆ ਹੈ। ਉਥੇ ਹੀ ਰਣਵੀਰ ਸਿੰਘ (Ranveer Singh) ਨੂੰ ਭਾਰਤੀ ਕ੍ਰਿਕਟ ਟੀਮ (Indian cricket team) ਦੇ ਵਿਸ਼ਵ ਕੱਪ ਜੇਤੂ (World Cup winners) ‘ਤੇ ਬਣੀ ਫਿਲਮ ’83’ (Movie ’83’) ਲਈ ਬੈਸਟ ਐਕਟਰ (Best Actor) ਦਾ ਐਵਾਰਡ ਦਿੱਤਾ ਗਿਆ ਹੈ। Also Read : ਪੰਜਾਬ ਵਿਚ 65.32 ਫੀਸਦੀ ਵੋਟਿੰਗ, 2017 ਤੋਂ ਘੱਟ ਹੋਈ ਵੋਟਿੰਗ, ਕੀ ਹੈ ਇਸ਼ਾਰਾ?
ਐਕਟ੍ਰੈਸ ਕ੍ਰਿਤੀ ਸੇਨਨ ਨੂੰ ਫਿਲਮ ‘ਮਿਮੀ’ ਲਈ ਬੈਸਟ ਐਕਟ੍ਰੈਸ ਚੁਣਿਆ ਗਿਆ ਹੈ। ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿਚ ਰਾਧਿਕਾ ਵਿਚ ਰਾਧਿਕਾ ਮਦਾਨ, ਰਵੀਨਾ ਟੰਡਨ, ਮਨੋਜ ਬਾਜਪੇਈ, ਅਹਾਨ ਸ਼ੇੱਟੀ, ਕਿਆਰਾ ਆਡਵਾਨੀ ਅਤੇ ਸਿਧਾਰਥ ਮਲਹੋਤਰਾ ਨੂੰ ਵੀ ਵੱਖ-ਵੱਖ ਐਵਾਰਡ ਦਿੱਤੇ ਗਏ।




