LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੂਰਬੀ ਯੁਕਰੇਨ 'ਚ ਕਾਰ 'ਚ ਜ਼ੋਰਦਾਰ ਧਮਾਕਾ, ਗੈਸ ਪਾਈਪਲਾਈਨ 'ਚ ਅੱਗ 

19feb blast

ਵਾਸ਼ਿੰਗਟਨ : ਰੂਸ ਅਤੇ ਯੂਕਰੇਨ (Russia and Ukraine) ਵਿਚਾਲੇ ਤਣਾਅ ਵੱਧਦਾ ਜਾ ਰਿਹਾ ਹੈ। ਦਾਅਵੇ ਜ਼ਰੂਰ ਹੋ ਰਹੇ ਹਨ ਕਿ ਹਮਲਾ ਨਹੀਂ ਕੀਤਾ ਜਾਵੇਗਾ, ਪਰ ਜ਼ਮੀਨ 'ਤੇ ਸਥਿਤੀ (Position on the ground) ਇਸ ਦੇ ਉਲਟ ਦਿਖਾਈ ਪੈ ਰਹੀ ਹੈ। ਹੁਣ ਸ਼ੁੱਕਰਵਾਰ ਨੂੰ ਪੂਰਬੀ ਯੁਕਰੇਨ (Eastern Ukraine) ਵਿਚ ਇਕ ਗੱਡੀ ਦੇ ਅੰਦਰ ਜ਼ੋਰਦਾਰ ਧਮਾਕਾ (Blast) ਹੋਇਆ ਹੈ। ਇਹ ਘਟਨਾ ਪੂਰਬੀ ਯੁਕਰੇਨ (Eastern Ukraine) ਦੇ ਡੋਨੇਟਸਕ ਸ਼ਹਿਰ (Donetsk city) ਵਿਚ ਹੋਈ ਹੈ ਜਿੱਥੇ ਰੂਸ ਹਮਾਇਤੀ ਵੱਖਵਾਦੀਆਂ ਨੇ ਕਬਜ਼ਾ ਕੀਤਾ ਹੋਇਆ ਹੈ। ਇਹ ਗੱਡੀ ਖੇਤਰੀ ਸੁਰੱਖਿਆ ਦੇ ਮੁਖੀ ਡੇਨਿਸ ਸਿਨੇਂਕੋਵ (Chief Denis Sinenkov) ਦੀ ਦੱਸੀ ਗਈ ਹੈ। ਇਸ ਤੋਂ ਇਲਾਵਾ ਪੂਰਬੀ ਯੁਕਰੇਨ ਵਿਚ ਗੈਸ ਪਾਈਪਲਾਈਨ ਦੇ ਇਕ ਹਿੱਸੇ ਵਿਚ ਅੱਗ ਲੱਗ ਗਈ ਹੈ।


ਹੁਣ ਇਸ ਹਮਲੇ ਨੂੰ ਲੈ ਕੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਅਮਰੀਕਾ ਲਗਾਤਾਰ ਦਾਅਵਾ ਕਰ ਰਿਹਾ ਹੈ ਕਿ ਰੂਸ ਫਾਲਸ ਫਲੈਗ ਮੁਹਿੰਮ ਦੇ ਤਹਿਤ ਯੁਕਰੇਨ 'ਤੇ ਧਾਵਾ ਬੋਲ ਸਕਦਾ ਹੈ। ਜਾਣਕਾਰੀ ਲਈ ਦੱਸ ਦਈਏ ਕਿ ਫਾਲਸ ਫਲੈਗ ਮੁਹਿੰਮ ਦਾ ਮਤਲਬ ਇਹ ਹੁੰਦਾ ਹੈ ਕਿ ਕੋਈ ਦੇਸ਼ ਖੁਦ ਹੀ ਆਪਣੇ ਖੇਤਰ 'ਤੇ ਹਮਲਾ ਕਰੇ ਅਤੇ ਫਿਰ ਕਿਸੇ ਦੂਜੇ ਦੇਸ਼ 'ਤੇ ਇਸ ਦਾ ਦੋਸ਼ ਲਗਾ ਦੇਵੇ। ਫਿਰ ਉਸ ਹਮਲੇ ਦੇ ਆਧਾਰ 'ਤੇ ਜਵਾਬੀ ਕਾਰਵਾਈ ਕਰ ਦਿੱਤੀ ਜਾਵੇ। ਜਦੋਂ ਤੋਂ ਰੂਸ ਅਤੇ ਯੁਕਰੇਨ ਵਿਚਾਲੇ ਤਣਾਤਨੀ ਦਾ ਮਾਹੌਲ ਸ਼ੁਰੂ ਹੋਇਆ ਹੈ। ਪੱਛਮੀ ਦੇ ਕਈ ਦੇਸ਼ ਲਗਾਤਾਰ ਚਿਤਾਵਨੀ ਦੇ ਰਹੇ ਹਨ ਕਿ ਰੂਸ ਫਾਲਸ ਫਲੈਗ ਮੁਹਿੰਮ ਤਹਿਤ ਯੁਕਰੇਨ 'ਤੇ ਹਮਲਾ ਕਰ ਸਕਦਾ ਹੈ। ਅਜੇ ਲਈ ਇਸ ਕਾਰ ਧਮਾਕੇ ਵਾਲੀ ਘਟਨਾ ਲਈ ਰੂਸ, ਯੁਕਰੇਨ ਨੂੰ ਜ਼ਿੰਮੇਵਾਰ ਦੱਸ ਰਿਹਾ ਹੈ। ਉਥੇ ਹੀ ਵੱਖਵਾਦੀਆਂ ਦੇ ਕਬਜ਼ੇ ਵਾਲੇ ਦੋਹਾਂ ਖੇਤਰਾਂ ਤੋਂ ਬੱਚਿਆਂ ਅਤੇ ਔਰਤਾਂ ਦਾ ਪਲਾਇਨ ਵੀ ਸ਼ੁਰੂ ਕਰਵਾ ਦਿੱਤਾ ਗਿਆ ਹੈ।

ਸਾਰਿਆਂ ਨੂੰ ਇਹ ਕਹਿ ਕੇ ਦੂਰ ਭੇਜਿਆ ਜਾ ਰਿਹਾ ਹੈ ਕਿ ਯੁਕਰੇਨ ਛੇਤੀ ਕੋਈ ਵੱਡਾ ਹਮਲਾ ਕਰ ਸਕਦਾ ਹੈ। ਪਰ ਯੁਕਰੇਨ ਨੇ ਇਨ੍ਹਾਂ ਦਾਅਵਿਆਂ ਨੂੰ ਸਿਰਿਓਂ ਖਾਰਿਜ ਕਰ ਦਿੱਤਾ ਹੈ। ਉਨ੍ਹਾਂ ਵਲੋਂ ਉਲਟਾ ਰੂਸ 'ਤੇ ਦੋਸ਼ ਲਗਾਇਆ ਗਿਆ ਹੈ। ਹੁਣ ਲਈ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਅਤੇ ਅਮਰੀਕੀ ਰਾਸ਼ਟਰਪਤੀ ਨੇ ਸਾਫ ਕਰ ਦਿੱਤਾ ਹੈ ਕਿ ਰੂਸ ਕਿਸੇ ਵੀ ਪਲ ਯੁਕਰੇਨ 'ਤੇ ਹਮਲਾ ਕਰ ਸਕਦਾ ਹੈ। ਆਪਣੇ ਸੰਬੋਧਨ ਵਿਚ ਬਾਈਡੇਨ ਨੇ ਕਿਹਾ ਹੈ ਕਿ ਅਮਰੀਕਾ ਨੂੰ ਅਜਿਹੇ ਇਨਪੁੱਟ ਮਿਲੇ ਹਨ ਕਿ ਪੁਤਿਨ ਨੇ ਯੁਕਰੇਨ 'ਤੇ ਹਮਲਾ ਕਰਨ ਦਾ ਮਨ ਬਣਾ ਲਿਆ ਹੈ। ਉਹ ਯੁਕਰੇਨ ਦੀ ਰਾਜਧਾਨੀ 'ਤੇ ਵੀ ਹਮਲਾ ਕਰ ਸਕਦੇ ਹਨ। ਰਾਸ਼ਟਰਪਤੀ ਬਾਈਡੇਨ ਦੇ ਮੁਤਾਬਕ ਉਹ ਅਮਰੀਕੀ ਫੌਜ ਨੂੰ ਯੁਕਰੇਨ ਬਾਰਡਰ 'ਤੇ ਨਹੀਂ ਭੇਜਣ ਵਾਲੇ ਹਨ। ਪਰ ਉਨ੍ਹਾਂ ਦੀ ਹਮਾਇਤ ਯੁਕਰੇਨ ਦੇ ਨਾਲ ਰਹਿਣ ਵਾਲੀ ਹੈ।

In The Market