LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬ੍ਰਾਜ਼ੀਲ 'ਚ ਭਾਰੀ ਮੀਂਹ ਕਾਰਨ ਭਾਰੀ ਤਬਾਹੀ, 23 ਲੋਕਾਂ ਦੀ ਮੌਤ

16f brazil

ਰਿਓ ਡੀ ਜੇਨੇਰੀਓ: ਬ੍ਰਾਜ਼ੀਲ (Brazil) ਦੇ ਰਿਓ ਡੀ ਜੇਨੇਰੀਓ ਦੇ ਪਰਬਤੀ ਖੇਤਰ ਵਿਚ ਭਾਰੀ ਮੀਂਹ (Heavy Rainfall) ਦੇ ਬਾਅਦ ਜ਼ਮੀਨ ਖਿਸਕਣ ਅਤੇ ਹੜ੍ਹ ਕਾਰਨ ਭਾਰੀ ਤਬਾਹੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇਸ ਤਬਾਹੀ ਦੀ ਚਪੇਟ ਵਿਚ ਆਉਣ ਨਾਲ ਲੱਗਭਗ 23 ਲੋਕਾਂ ਦੀ ਮੌਤ (23 Killed) ਹੋ ਗਈ। ਏ.ਐੱਨ.ਆਈ. ਨੇ ਏ.ਐੱਫ.ਪੀ. ਦੇ ਹਵਾਲੇ ਨਾਲ ਦੱਸਿਆ ਕਿ ਬ੍ਰਾਜ਼ੀਲ ਦੇ ਰਿਓ ਡੀ ਜੇਨੇਰੀਓ ਵਿਚ ਤੂਫਾਨ ਕਾਰਨ 18 ਲੋਕਾਂ ਦੀ ਮੌਤ ਹੋਈ ਹੈ। ਅਧਿਕਾਰੀਆਂ ਨੇ ਮੰਗਲਵਾਰ ਦੇਰ ਰਾਤ ਇਹ ਜਾਣਕਾਰੀ ਦਿੱਤੀ। ਪਹਿਲਾਂ ਇਹ ਗਿਣਤੀ 18 ਦੱਸੀ ਗਈ ਸੀ।

Also Read: ਪਠਾਨਕੋਟ ਪਹੁੰਚੇ PM ਮੋਦੀ, ਭਾਜਪਾਈ ਉਮੀਦਵਾਰਾਂ ਦੇ ਹੱਕ 'ਚ ਕਰ ਰਹੇ ਚੋਣ ਪ੍ਰਚਾਰ (ਵੀਡੀਓ)

ਮ੍ਰਿਤਕਾਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਕਿਉਂਕਿ ਬਚਾਅ ਦਲ ਪੈਟ੍ਰੋਪੋਲਿਸ ਖੇਤਰ ਦੇ ਪ੍ਰਭਾਵਿਤ ਇਲਾਕੇ ਵਿਚ ਪੀੜਤਾਂ ਦੀ ਤਲਾਸ਼ ਕਰ ਰਹੇ ਹਨ। ਇਸ ਖੇਤਰ ਵਿਚ 2011 ਵਿਚ ਭਾਰੀ ਮੀਂਹ ਕਾਰਨ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਸੀ। ਰਿਓ ਰਾਜ ਦੇ ਦਮਕਲ ਵਿਭਾਗ ਨੇ ਇਕ ਬਿਆਨ ਵਿਚ ਦੱਸਿਆ ਕਿ 180 ਮਿਲਟਰੀ ਕਰਮੀ ਬਚਾਅ ਮੁਹਿੰਮ ਵਿਚ ਜੁਟੇ ਹੋਏ ਹਨ। ਵਿਭਾਗ ਨੇ ਦੱਸਿਆ ਕਿ ਇਲਾਕੇ ਵਿਚ ਦਿਨ ਵਿਚ ਤਿੰਨ ਘੰਟੇ ਦੇ ਅੰਦਰ 25.8 ਸੈਂਟੀਮੀਟਰ ਮੀਂਹ ਪਿਆ, ਜੋ ਇਸ ਤੋਂ ਪਹਿਲਾਂ ਦੇ 30 ਦਿਨ ਵਿਚ ਪਏ ਮੀਂਹ ਦੇ ਬਰਾਬਰ ਹੈ। ਰੂਸ ਦੀ ਯਾਤਰਾ 'ਤੇ ਗਏ ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸਨਾਰੋ ਨੇ ਟਵੀਟ ਕੀਤਾ ਕਿ ਉਹਨਾਂ ਨੇ ਆਪਣੇ ਮੰਤਰੀਆਂ ਨੂੰ ਮੀਂਹ ਕਾਰਨ ਪ੍ਰਭਾਵਿਤ ਹੋਏ ਲੋਕਾਂ ਦੀ ਤੁਰੰਤ ਮਦਦ ਕਰਨ ਦੇ ਨਿਰਦੇਸ਼ ਦਿੱਤੇ ਹਨ।

Also Read: ਅੰਮ੍ਰਿਤਸਰ 'ਚ ਵਪਾਰੀਆਂ ਨਾਲ ਰੂਬਰੂ ਹੁੰਦਿਆਂ ਕੇਜਰੀਵਾਲ ਨੇ ਕੀਤੇ ਵੱਡੇ ਐਲਾਨ (ਵੀਡੀਓ) 

In The Market