Saudi Arabia ਦਾ ਵੱਡਾ ਕਦਮ! ਮੱਕਾ ਮਦੀਨਾ ਤੱਕ ਮਹਿਲਾਵਾਂ ਹੱਥ ਹੋਵੇਗੀ ਟਰੇਨਾਂ ਦੀ ਕਮਾਨ

ਰਿਆਦ: ਸਾਊਦੀ ਅਰਬ ਗਲੋਬਲ ਪੱਧਰ ‘ਤੇ ਆਪਣੇ ਮੁਸਲਿਮ ਰੂੜ੍ਹੀਵਾਦੀ ਦੇਸ਼ ਦੇ ਅਕਸ ਨੂੰ ਸੁਧਾਰਨ ਲਈ ਆਏ ਦਿਨ ਨਵੇਂ ਕਦਮ ਚੁੱਕ ਰਿਹਾ ਹੈ। ਹੁਣ ਸਾਊਦੀ ਅਰਬ…

ਰਿਆਦ: ਸਾਊਦੀ ਅਰਬ ਗਲੋਬਲ ਪੱਧਰ ‘ਤੇ ਆਪਣੇ ਮੁਸਲਿਮ ਰੂੜ੍ਹੀਵਾਦੀ ਦੇਸ਼ ਦੇ ਅਕਸ ਨੂੰ ਸੁਧਾਰਨ ਲਈ ਆਏ ਦਿਨ ਨਵੇਂ ਕਦਮ ਚੁੱਕ ਰਿਹਾ ਹੈ। ਹੁਣ ਸਾਊਦੀ ਅਰਬ ਵਿਚ ਅਜਿਹਾ ਪਹਿਲੀ ਵਾਰ ਹੋਵੇਗਾ, ਜਦੋਂ ਔਰਤਾਂ ਰੇਲਗੱਡੀਆਂ ਚਲਾਉਣਗੀਆਂ। ਇਕ ਰੇਲ ਕੰਪਨੀ ਨੇ ਮਹਿਲਾ ਟ੍ਰੇਨ ਡਰਾਈਵਰਾਂ ਦੀ ਭਰਤੀ ਲਈ ਇਸ਼ਤਿਹਾਰ ਕੱਢਿਆ ਹੈ। ਹੈਰਾਨੀ ਦੀ ਗੱਲ ਹੈ ਕਿ 30 ਮਹਿਲਾ ਟ੍ਰੇਨ ਡਰਾਈਵਰਾਂ ਦੀ ਭਰਤੀ ਲਈ ਕੰਪਨੀ ਨੂੰ 28 ਹਜ਼ਾਰ ਐਪਲੀਕੇਸ਼ਨਾਂ ਪ੍ਰਾਪਤ ਹੋਈਆਂ ਹਨ।

Also Read: ਅਬੋਹਰ ਪਹੁੰਚੇ ਸੁਖਬੀਰ ਸਿੰਘ ਬਾਦਲ ਬੋਲੇ-‘ਬਠਿੰਡੇ ਤੋਂ ਵਧੀਆ ਅਬੋਹਰ ਨੂੰ ਬਣਾਵਾਂਗੇ’ (ਵੀਡੀਓ)

ਰੇਲ ਕੰਪਨੀ ਦਾ ਕਹਿਣਾ ਹੈ ਕਿ ਸਫਲ ਮਹਿਲਾ ਉਮੀਦਵਾਰ ਇਕ ਸਾਲ ਦੀ ਸਿਖਲਾਈ ਦੇ ਬਾਅਦ ਪਵਿੱਤਰ ਸ਼ਹਿਰਾਂ ਮੱਕਾ ਅਤੇ ਮਦੀਨਾ ਵਿਚਕਾਰ ਹਾਈ ਸਪੀਡ ਰੇਲਗੱਡੀਆਂ ਚਲਾਉਣਗੀਆਂ। ਕਿਸੇ ਰੂੜ੍ਹੀਵਾਦੀ ਮੁਸਲਿਮ ਦੇਸ਼ ਵਿਚ ਇਹ ਪਹਿਲੀ ਵਾਰ ਹੈ ਜਦੋਂ ਔਰਤਾਂ ਲਈ ਟ੍ਰੇਨ ਡਰਾਈਵਰ ਦਾ ਇਸ਼ਤਿਹਾਰ ਕੱਢਿਆ ਗਿਆ ਹੈ। ਦਹਾਕਿਆਂ ਤੋਂ ਸਾਊਦੀ ਅਰਬ ਵਿਚ ਦੁਨੀਆ ਦੀਆਂ ਸਭ ਤੋਂ ਘੱਟ ਔਰਤਾਂ ਆਪਣੇ ਘਰਾਂ ਵਿਚੋਂ ਨਿਕਲ ਕੇ ਕਾਰਜਬਲ ਦਾ ਹਿੱਸਾ ਬਣ ਰਰੀਆਂ ਸਨ ਪਰ ਹਾਲ ਦੇ ਸਾਲਾਂ ਵਿਚ ਸਥਿਤੀ ਵਿਚ ਸੁਧਾਰ ਹੋਇਆ ਹੈ। 

Also Read: Ahmedabad Serial Blast ਮਾਮਲੇ ‘ਚ 38 ਦੋਸ਼ੀਆਂ ਨੂੰ ਫਾਂਸੀ, 70 ਮਿੰਟ ‘ਚ ਹੋਏ ਸਨ 21 ਧਮਾਕੇ

ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਸਾਊਦੀ ਦੀ ਤੇਲ ‘ਤੇ ਨਿਰਭਰਤਾ ਘੱਟ ਕਰਨਾ ਚਾਹੁੰਦੇ ਹਨ। ਉਹ ਵਿਦੇਸ਼ੀ ਨਿਵੇਸ਼ ਅਤੇ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਆਪਣੇ ਦੇਸ਼ ਦੇ ਅਕਸ ਨੂੰ ਸੁਧਾਰਨ ਲਈ ਕੋਸ਼ਿਸ਼ ਕਰ ਰਹੇ ਹਨ। ਇਸ ਨੂੰ ਲੈ ਕੇ ਉਹਨਾਂ ਨੇ ਦੇਸ਼ ਦੇ ਕਈ ਕਾਨੂੰਨਾਂ ਵਿਚ ਤਬਦੀਲੀ ਕੀਤੀ ਹੈ। ਸਾਊਦੀ ਸਾਰੇ ਖਾੜੀ ਦੇਸ਼ਾਂ ਤੋਂ ਮੁਕਾਬਲੇ ਵਿਚ ਅੱਗੇ ਨਿਕਲਣ ਦੀ ਕੋਸ਼ਿਸ਼ ਵਿਚ ਹੈ। ਇਸ ਲਈ ਉਹ ਆਪਣੀ ਮਹਿਲਾ ਕਾਰਜਬਲ ਦੀ ਵੀ ਵਰਤੋਂ ਕਰ ਰਿਹਾ ਹੈ। ਸਾਊਦੀ ਵਿਚ ਪਿਛਲੇ ਕੁਝ ਸਾਲਾਂ ਵਿਚ ਘਰਾਂ ਤੋਂ ਬਾਹਰ ਨੌਕਰੀ ਕਰਨ ਵਾਲੀਆਂ ਔਰਤਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ।

Leave a Reply

Your email address will not be published. Required fields are marked *