LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਬੋਹਰ ਪਹੁੰਚੇ ਸੁਖਬੀਰ ਸਿੰਘ ਬਾਦਲ ਬੋਲੇ-'ਬਠਿੰਡੇ ਤੋਂ ਵਧੀਆ ਅਬੋਹਰ ਨੂੰ ਬਣਾਵਾਂਗੇ' (ਵੀਡੀਓ)

18f sukhbir

ਅਬੋਹਰ- ਪੰਜਾਬ ਵਿਧਾਨ ਸਭਾ ਚੋਣਾਂ ਨੂੰ ਸਿਰਫ ਦੋ ਦਿਨ ਬਾਕੀ ਹਨ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੋਣ ਪ੍ਰਚਾਰ ਲਈ ਅਬੋਹਰ ਪਹੁੰਚੇ ਹਨ। ਉਨ੍ਹਾਂ ਅਬੋਹਰ ਵਾਸੀਆਂ ਨੂੰ ਜਿਥੇ ਤੱਕੜੀ ਦਾ ਬਟਨ ਦੱਬਣ ਦੀ ਅਪੀਲ ਕੀਤੀ, ਉਥੇ ਹੀ ਇਹ ਵਾਅਦਾ ਵੀ ਕੀਤਾ ਕਿ ਅਬੋਹਰ ਨੂੰ ਬਠਿੰਡੇ ਤੋਂ ਵਧੀਆ ਸ਼ਹਿਰ ਬਣਾਇਆ ਜਾਵੇਗਾ।

Also Read: Ahmedabad Serial Blast ਮਾਮਲੇ 'ਚ 38 ਦੋਸ਼ੀਆਂ ਨੂੰ ਫਾਂਸੀ, 70 ਮਿੰਟ 'ਚ ਹੋਏ ਸਨ 21 ਧਮਾਕੇ

ਇਸ ਦੌਰਾਨ ਅਬੋਹਰ ਵਾਸੀਆਂ ਨੂੰ ਸੰਬੋਧਿਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਅਬੋਹਰ ਦੇ ਪਿੰਡਾਂ ਵਿਚ ਜਾ ਕੇ ਦੇਖਇਆ ਇਥੇ ਨਾ ਸੜਕਾਂ ਹਨ ਨਾਲ ਗਲੀਆਂ ਬਣੀਆਂ ਹਨ ਤੇ ਨਾ ਹੀ ਨਾਲੀਆਂ ਹਨ। ਮੌਜੂਦਾ ਸਰਕਾਰ ਨੇ ਇਥੇ ਕੁਝ ਵੀ ਨਹੀਂ ਕੀਤਾ। ਇਸ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਾਇਆ ਗਿਆ ਹੈ। ਇਸ ਦੌਰਾਨ ਉਨ੍ਹਾਂ ਸਖਤ ਸ਼ਬਦਾਂ ਵਿਚ ਕਿਹਾ ਕਿ ਜਿਹੜੇ ਵੀ ਅਧਿਕਾਰੀਆਂ ਨੇ ਲੋਕਾਂ ਨਾਲ ਧੱਕੇ ਕੀਤੇ ਹਨ ਉਸ ਸਾਰੇ ਅਕਾਲੀ ਸਰਕਾਰ ਆਉਣ ਉੱਤੇ ਨੌਕਰੀਓ ਜਾਣਗੇ। 

Also Read: ਕੋਲਕਾਤਾ ਹਾਈਕੋਰਟ ਨੇ ਪ੍ਰੈਗਨੈਂਸੀ ਦੇ 35ਵੇਂ ਹਫ਼ਤੇ ’ਚ ਗਰਭਪਾਤ ਕਰਵਾਉਣ ਦੀ ਦਿੱਤੀ ਮਨਜ਼ੂਰੀ

ਸੁਖਬੀਰ ਸਿੰਘ ਬਾਦਲ ਨੇ ਇਸ ਦੌਰਾਨ ਅਬੋਹਰ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਸੀਂ ਸਾਨੂੰ ਜਿਤਾਇਆ ਸਾਡਾ ਪਰਿਵਾਰ ਤੁਹਾਡਾ ਸ਼ੁਕਰਗੁਜ਼ਾਰ ਰਹੇਗਾ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਆਉਣ ਉੱਤੇ ਇਲਾਕੇ ਵਿਚ 3000 ਕਰੋੜ ਰੁਪਏ ਖਰਚ ਤੇ ਪੂਰੇ ਇਲਾਕੇ ਵਿਚ ਪੀਣ ਯੋਗ ਪਾਣੀ ਦੀਆਂ ਪਾਈਪਾਂ ਵਿਛਾਈਆਂ ਜਾਣਗੀਆਂ। ਬਸ ਅਬੋਹਰ ਵਾਸੀਆਂ ਨੂੰ ਇਕੋ ਕੰਮ ਕਰਨਾ ਕਿ ਚੋਣਾਂ ਵੇਲੇ ਤੱਕੜੀ ਦਾ ਬਟਨ ਦਬਾਉਣਾ ਹੈ। ਉਨ੍ਹਾਂ ਕਿਹਾ ਕਿ ਬਾਦਲ ਸਾਹਬ ਨੇ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਕਈ ਸਕੀਮਾਂ ਚਲਾਈਆਂ ਪਰ ਕਾਂਗਰਸ ਸਰਕਾਰ ਨੇ ਉਨ੍ਹਾਂ ਸਾਰੀਆਂ ਸਕੀਮਾਂ ਨੂੰ ਬੰਦ ਕਰ ਦਿੱਤਾ। ਤੁਸੀਂ ਸਾਨੂੰ ਮੌਕਾ ਦਿਓ ਅਬੋਹਰ ਨੂੰ ਬਠਿੰਡੇ ਤੋਂ ਵਧੀਆ ਸ਼ਹਿਰ ਬਣਾਵਾਂਗੇ।

ਦੇਖੋ ਹੋਰ ਕੀ ਬੋਲੇ ਸੁਖਬੀਰ ਸਿੰਘ ਬਾਦਲ

 

In The Market