LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੋਲਕਾਤਾ ਹਾਈਕੋਰਟ ਨੇ ਪ੍ਰੈਗਨੈਂਸੀ ਦੇ 35ਵੇਂ ਹਫ਼ਤੇ ’ਚ ਗਰਭਪਾਤ ਕਰਵਾਉਣ ਦੀ ਦਿੱਤੀ ਮਨਜ਼ੂਰੀ

18f baby

ਕੋਲਕਾਤਾ- ਕੋਲਕਾਤਾ ਹਾਈਕੋਰਟ ਨੇ ਗਰਭਪਾਤ ਨੂੰ ਲੈ ਕੇ ਇਤਿਹਾਸਕ ਫੈਸਲਾ ਸੁਣਾਇਆ ਹੈ। ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਕਰਦੇ ਹਏ 35ਵੇਂ ਹਫ਼ਤੇ ’ਚ ਗਰਭਪਾਤ ਕਰਵਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਕੋਰਟ ਨੇ ਪ੍ਰੈਗਨੈਂਸੀ ਦੇ 35ਵੇਂ ਹਫ਼ਤੇ ’ਚ 36 ਸਾਲਾਂ ਗਰਭਵਤੀ ਜਨਾਨੀ ਨੂੰ ਗਰਭਪਾਤ ਕਰਵਾਉਣ ਦੀ ਮਨਜ਼ੂਰੀ ਦਿੱਤੀ ਹੈ। ਦੱਸ ਦਈਏ ਅਜਿਹਾ ਦੇਸ਼ ਪਹਿਲੀ ਵਾਰ ਹੋਇਆ ਹੈ। ਕੋਰਟ ਨੇ ਵੀਰਵਾਰ ਨੂੰ ਇਸ ਮਾਮਲੇ ’ਚ ਫੈਸਲਾ ਸੁਣਾਇਆ ਹੈ। ਗਰਭਪਾਤ ਲਈ ਜਨਾਨੀ ਅਤੇ ਉਸ ਦੇ ਪਤੀ ਵੱਲੋਂ ਕੋਰਟ ’ਚ ਪਟੀਸ਼ਨ ਦਾਖ਼ਲ ਕੀਤੀ ਗਈ ਸੀ।

Also Read: ਡੇਰਾ ਮੁਖੀ ਰਾਮ ਰਹੀਮ ਦੀ ਪੈਰੋਲ ਰੱਦ ਕਰਨ ਲਈ ਹਾਈਕੋਰਟ 'ਚ ਦਾਇਰ ਪਟੀਸ਼ਨ, ਅੱਜ ਹੋਵੇਗੀ ਸੁਣਵਾਈ

ਜੱਜ ਰਾਜਸ਼ੇਖਰ ਮਥਾ ਦੀ ਅਗਵਾਈ ਵਾਲੀ ਬੈਂਚ ਨੇ ਆਪਣੇ ਆਦੇਸ਼ ’ਚ ਕਿਹਾ ਕਿ ਜਨਾਨੀ ਸੂਬਾ ਸਰਕਾਰ ਵੱਲੋਂ ਸੰਚਾਲਿਤ SSKM ਹਸਪਤਾਲ ਦੇ ਡਾਕਟਰਾਂ ਦੀ ਟੀਮ ਤੋਂ ਗਰਭਪਾਤ ਕਰਵਾ ਸਕਦੀ ਹੈ ਪਰ ਗਰਭਪਾਤ ਦੌਰਾਨ ਹੋਣ ਵਾਲੀ ਕਿਸੇ ਵੀ ਤਰ੍ਹਾਂ ਦੀ ਹੋਣ ਵਾਲੀ ਮੁਸ਼ਕਲ ਦੀ ਜ਼ਿੰਮੇਵਾਰੀ ਉਸ ਦੀ ਹੀ ਹੋਵੇਗੀ।

Also Read: ਪੀ.ਐੱਮ. ਮੋਦੀ ਅੱਜ ਕਰਣਗੇ ਨਵੀਂ ਰੇਲਵੇ ਲਾਈਨ ਦਾ ਉਦਘਾਟਨ, ਇਸ ਰੂਟ ਨੂੰ ਜੋੜੇਗੀ ਲਾਈਨ

ਇਸ ਕੇਸ ਨੂੰ ਦੇਖਦੇ ਹੋਏ ਕੋਰਟ ਨੇ SSKM ਹਸਪਤਾਲ ਦੇ ਡਾਕਟਰਾਂ ਦੀ ਇਕ ਟੀਮ ਦਾ ਗਠਨ ਕੀਤਾ ਸੀ ਜਿਸ ’ਚ ਟੀਮ ਨੇ ਜਨਾਨੀ ਦੀ ਜਾਂਚ ਦੀ ਰਿਪੋਰਟ ਪੇਸ਼ ਕੀਤੀ ਸੀ। ਰਿਪੋਰਟ ’ਚ ਦੱਸਿਆ ਗਿਆ ਸੀ ਕਿ ਕਿਸੇ ਵੀ ਹਾਲਤ ’ਚ ਬੱਚੇ ਦੀ ਸਮਾਨ ਡਿਲੀਵਰੀ ਕਰਵਾਈ ਜਾ ਸਕਦੀ ਹੈ ਪਰ ਕਿਸੇ ਤਰ੍ਹਾਂ ਬੱਚਾ ਜਨਮ ਵੀ ਲੈ ਸਕਦਾ ਹੈ ਪਰ ਉਹ ਸਮਾਨ ਜ਼ਿੰਦਗੀ ਜੀਅ ਨਹੀਂ ਸਕੇਗਾ। ਤੁਹਾਨੂੰ ਦੱਸ ਦਈਏ ਇਸ ਤੋਂ ਪਹਿਲਾਂ 4 ਜਨਵਰੀ 2022 ਨੂੰ ਦਿੱਲੀ ਹਾਈਕੋਰਟ ਨੇ 28 ਹਫ਼ਤੇ ਦੀ ਪ੍ਰੈਗਨੈਂਸੀ ਦੇ ਗਰਭਪਾਤ ਦੀ ਮਨਜ਼ੂਰੀ ਦਿੱਤੀ ਸੀ।

In The Market