LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੀ.ਐੱਮ. ਮੋਦੀ ਅੱਜ ਕਰਣਗੇ ਨਵੀਂ ਰੇਲਵੇ ਲਾਈਨ ਦਾ ਉਦਘਾਟਨ, ਇਸ ਰੂਟ ਨੂੰ ਜੋੜੇਗੀ ਲਾਈਨ

18f modi

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਸ਼ੁੱਕਰਵਾਰ ਸ਼ਾਮ ਨੂੰ 4-30 ਵਜੇ ਵੀਡੀਓ ਕਾਨਫਰੰਸਿੰਗ (Video conferencing) ਰਾਹੀਂ ਮਹਾਰਾਸ਼ਟਰ ਦੇ ਠਾਣੇ (Thane of Maharashtra) ਅਤੇ ਦਿਵਾ ਨੂੰ ਜੋੜਣ ਵਾਲੀਆਂ ਦੋ ਹੋਰ ਰੇਲਵੇ ਲਾਈਨਾਂ (Railway lines) ਰਾਸ਼ਟਰ ਨੂੰ ਸਮਰਪਿਤ ਕਰਨਗੇ। ਪ੍ਰਧਾਨ ਮੰਤਰੀ ਦਫਤਰ (Prime Minister's Office) ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੰਦੇ ਹੋਏ ਸੂਚਿਤ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ (Prime Minister Modi) ਇਸ ਮੌਕੇ ਮੁੰਬਈ ਉਪਨਗਰੀ ਰੇਲਵੇ  (Mumbai Suburban Railway) ਦੀਆਂ ਦੋ ਉਪਨਗਰੀ ਟ੍ਰੇਨਾਂ ਨੂੰ ਵੀ ਹਰੀ ਝੰਡੀ ਦਿਖਾਉਣਗੇ। ਇਨ੍ਹਾਂ ਪ੍ਰੋਗਰਾਮਾਂ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਸੰਬੋਧਨ ਵੀ ਹੋਵੇਗਾ। Also Read : ਜੈਪੁਰ ਵਿਚ ਲੱਗੇ ਭੂਚਾਲ ਦੇ ਝਟਕੇ, 3.8 ਸੀ ਤੀਬਰਤਾ 

Railway issues order to drop 'special train' tag, revert to pre-Covid fares
ਬਿਆਨ ਮੁਤਾਬਕ ਕਲਿਆਣ ਮੱਧ ਰੇਲਵੇ ਦਾ ਮੁੱਖ ਜੰਕਸ਼ਨ ਹੈ। ਦੇਸ਼ ਦੇ ਉੱਤਰੀ ਅਤੇ ਦੱਖਣੀ ਹਿੱਸੇ ਤੋਂ ਆਉਣ ਵਾਲਾ ਟ੍ਰੈਫਿਕ ਕਲਿਆਣ ਵਿਚ ਜੁੜਦਾ ਹੈ ਅਤੇ ਛੱਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ (ਸੀ.ਐੱਸ.ਟੀ.ਐੱਮ.) ਵਲੋਂ ਚਲਾ ਜਾਂਦਾ ਹੈ। ਕਲਿਆਣ ਅਤੇ ਸੀ.ਐੱਸ.ਟੀ.ਐੱਮ. ਵਿਚਾਲੇ ਚਾਰ ਰੇਲ ਮਾਰਗਾਂ ਵਿਚੋਂ ਦੋ ਟ੍ਰੈਕ ਮੱਧਮ ਲੋਕਲ ਟ੍ਰੇਨਾਂ ਲਈ ਹੋਰ ਦੋ ਟ੍ਰੈਕ ਫਾਸਟ ਲੋਕਲ, ਮੇਲ ਐਕਸਪ੍ਰੈਸ ਅਤੇ ਮਾਲ ਗੱਡੀਆਂ ਲਈ ਇਸਤੇਮਾਲ ਕੀਤੇ ਗਏ ਸਨ। ਉਪਨਗਰੀ ਅਤੇ ਲੰਬੀ ਦੂਰੀ ਦੀਆਂ ਟ੍ਰੇਨਾਂ ਨੂੰ ਵੱਖ ਕਰਨ ਲਈ ਦੋ ਵਾਧੂ ਲਾਈਨਾਂ ਦੀ ਯੋਜਨਾ ਬਣਾਈ ਗਈ ਸੀ।  Also Read : ਹਿਜ਼ਾਬ ਵਿਵਾਦ ਅਲੀਗੜ੍ਹ ਤੱਕ ਪੁੱਜਾ, ਕਾਲਜ ਵਿਚ ਹਿਜ਼ਾਬ ਤੇ ਗਮਛਾ ਬੈਨ 

Indian Railways on mission mode of becoming 'Green Railway' by 2030 | India  News | Zee News
ਬਿਆਨ ਵਿਚ ਕਿਹਾ ਗਿਆ ਹੈ ਕਿ ਠਾਣੇ ਅਤੇ ਦਿਵਾ ਨੂੰ ਜੋੜਣ ਵਾਲੀਆਂ ਦੋ ਵਾਧੂ ਰੇਲ ਲਾਈਨ ਲਗਭਗ 620 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਗਈ ਹੈ ਅਤੇ ਇਸ ਵਿਚ 1.4 ਕਿਲੋਮੀਟਰ ਲੰਬਾ ਰੇਲ ਫਲਾਈਓਵਰ, ਤਿੰਨ ਪ੍ਰਮੁੱਖ ਪੁੱਲ, 21 ਛੋਟੇ ਪੁੱਲ ਸ਼ਾਮਲ ਹਨ। ਇਹ ਲਾਈਨਾਂ ਮੁੰਬਈ ਵਿਚ ਉਪਨਗਰੀ ਰੇਲਗੱਡੀਆਂ ਦੀ ਆਵਾਜਾਈ ਦੇ ਨਾਲ ਲੰਬੀ ਦੂਰੀ ਦੀਆਂ ਰੇਲ ਗੱਡੀਆਂ ਦੀ ਆਵਾਜਾਈ ਵਿਚ ਰੁਕਾਵਟ ਨੂੰ ਕਾਫੀ ਹੱਦ ਤੱਕ ਦੂਰ ਕਰ ਦੇਣਗੀਆਂ। ਇਸ ਨਾਲ ਸ਼ਹਿਰ ਵਿਚ 36 ਨਵੀਂਆਂ ਉਪਨਗਰੀ ਟ੍ਰੇਨਾਂ ਵੀ ਚਲਾਈਆਂ ਜਾ ਸਕਣਗੀਆਂ।

Railways to introduce 14 Summer Special trains and services of 30 special  trains extended till June
ਉਥੇ ਹੀ ਫਤਿਹਪੁਰ ਵਿਚ 23 ਫਰਵਰੀ ਨੂੰ ਚੌਥੇ ਪੜਾਅ ਵਿਚ ਹੋਣ ਵਾਲੀਆਂ ਵੋਟਾਂ ਨਾਲ 6 ਦਿਨ ਪਹਿਲਾਂ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦਾ ਆਯੋਜਨ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਦੀ ਇਹ ਰੈਲੀ ਇਕ ਵਾਰ ਫਿਰ ਉਸੇ ਮੈਦਾਨ ਵਿਚ ਹੋਣ ਜਾ ਰਹੀ ਹੈ। ਜਿਸ ਮੈਦਾਨ ਵਿਚ 2017 ਵਿਧਾਨ ਸਭਾ ਚੋਣਾਂ ਲਈ ਜਨਤਾ ਨੂੰ ਸੰਬੋਧਿਤ ਕੀਤਾ ਸੀ। ਇਸੇ ਮੈਦਾਨ 'ਤੇ ਪੀ.ਐੱਮ. ਨੇ ਸ਼ਮਸ਼ਾਨ ਅਤੇ ਕਬ੍ਰਿਸਤਾਨ 'ਤੇ ਬਿਆਨ ਦਿੱਤਾ ਸੀ। ਯੂ.ਪੀ. ਵਿਚ ਚੌਥੇ ਪੜਾਅ ਦੇ ਚੋਣ ਪ੍ਰਚਾਰ ਦੌਰਾਨ ਸਭ ਤਓਂ ਜ਼ਿਆਦਾ ਚਰਚਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਨੂੰ ਲੈ ਕੇ ਹੋਈ। ਪੀ.ਐੱਮ. ਨੇ ਕਥਿਤ ਤੌਰ 'ਤੇ ਧਰਮ ਦੇ ਆਧਾਰ 'ਤੇ ਭੇਦਭਾਵ ਦਾ ਮੁੱਦਾ ਚੁੱਕਿਆ ਸੀ। ਰੈਲੀ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਪਿੰਡ ਵਿਚ ਜੇਕਰ ਕਬਰਿਸਤਾਨ ਬਣਦਾ ਹੈ ਤਾਂ ਸ਼ਮਸ਼ਾਨ ਵੀ ਬਣਨਾ ਚਾਹੀਦਾ। ਜੇਕਰ ਰਮਜ਼ਾਨ ਵਿਚ ਬਿਜਲੀ ਰਹਿੰਦੀ ਹੈ ਤਾਂ ਦੀਵਾਲੀ ਵਿਚ ਵੀ ਬਿਜਲੀ ਆਉਣੀ ਚਾਹੀਦੀ ਹੈ।

In The Market