LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜੈਪੁਰ ਵਿਚ ਲੱਗੇ ਭੂਚਾਲ ਦੇ ਝਟਕੇ, 3.8 ਸੀ ਤੀਬਰਤਾ 

18feb earthquake

ਜੈਪੁਰ : ਰਾਜਸਥਾਨ ਦੀ ਰਾਜਧਾਨੀ ਜੈਪੁਰ (Jaipur, the capital of Rajasthan) ਵਿਚ ਅੱਜ ਸ਼ੁੱਕਰਵਾਰ ਸਵੇਰੇ ਭੂਚਾਲ (Earthquake) ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੀ ਤੀਬਰਤਾ ਰਿਕਟਰ ਸਕੇਲ (Richter scale) 'ਤੇ 3.8 ਮਾਪੀ ਗਈ। ਭੂਚਾਲ ਦੇ ਹਲਕੇ ਝਟਕੇ ਸਵੇਰੇ 8-01 ਮਿੰਟ 'ਤੇ ਲੱਗੇ। ਭੂਚਾਲ ਦੇ ਝਟਕੇ (Earthquake tremors) ਸੀਕਰ ਅਤੇ ਫਤਿਹਪੁਰ ਵਿਚ ਮਹਿਸੂਸ ਕੀਤਾ ਗਿਆ। ਲੋਕਾਂ ਨੂੰ ਤਕਰੀਬਨ 3 ਸੈਕਿੰਡ ਤੱਕ ਭੂਚਾਲ ਦੇ ਝਟਕਿਆਂ ਦਾ ਅਹਿਸਾਸ ਹੋਇਆ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (National Center for Seismology) ਮੁਤਾਬਕ, ਭੂਚਾਲ ਦਾ ਕੇਂਦਰ (The epicenter of the earthquake) ਜੈਪੁਰ ਤੋਂ 92 ਕਿਲੋਮੀਟਰ ਦੂਰ ਉੱਤਰ ਪੱਛਮ ਵਿਚ ਸੀ। ਦੱਸ ਦਈਏ ਕਿ ਪੰਜ ਫਰਵਰੀ ਨੂੰ ਜੰਮੂ-ਕਸ਼ਮੀਰ (Jammu and Kashmir) ਵਿਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਸਨ। ਝਟਕੇ ਇੰਨੇ ਤੇਜ਼ ਸਨ ਕਿ ਸੀਲਿੰਗ 'ਤੇ ਲੱਗੇ ਪੱਖੇ ਅਤੇ ਝੂਮਰ ਵੀ ਹਿੱਲਦੇ ਦਿਖਾਈ ਦਿੱਤੇ। Also Read :  ਵਰਚੁਅਲ ਸੁਣਵਾਈ ਦੌਰਾਨ ਕੋਕਾ ਕੋਲਾ ਪੀਂਦੇ ਦਿਖੇ ਇੰਸਪੈਕਟਰ, ਜੱਜ ਨੇ ਸੁਣਾਈ ਅਨੋਖੀ ਸਜ਼ਾ

Strong 4.5 Magnitude Earthquake Shakes Coachella Valley Awake – NBC Palm  Springs – News, Weather, Traffic, Breaking News

ਰਿਐਕਟਰ ਸਕੇਲ 'ਤੇ ਇਸ ਦੀ ਤੀਬਰਤਾ 5.7 ਮਾਪੀ ਗਈ ਸੀ। ਦੱਸਿਆ ਗਿਆ ਸੀ ਕਿ ਭੂਚਾਲ ਦਾ ਐਪੀਸੈਂਟਰ ਅਫਗਾਨਿਸਤਾਨ ਤਜ਼ਾਕਿਸਤਾਨ ਬਾਰਡਰ 'ਤੇ ਸੀ। ਝਟਕੇ ਮਹਿਸੂਸ ਹੁੰਦੇ ਹੀ ਘਰਾਂ ਵਿਚ ਭਾਜੜ ਮੱਚ ਗਈ ਸੀ। ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ।  ਭੂਚਾਲ ਦੇ ਝਟਕੇ ਦਿੱਲੀ ਅਤੇ ਨੋਇਡਾ ਤੱਕ ਮਹਿਸੂਸ ਕੀਤੇ ਗਏ ਸਨ। ਹਾਲਾਂਕਿ ਦਿੱਲੀ-ਨੋਇਡਾ ਵਿਚ ਇਹ ਝਟਕੇ ਬਹੁਤ ਹੀ ਹਲਕੇ ਸਨ ਅਤੇ ਜ਼ਿਆਦਾਤਰ ਲੋਕਾਂ ਨੇ ਇਸ ਨੂੰ ਮਹਿਸੂਸ ਨਹੀਂ ਕੀਤਾ ਸੀ। ਅਜੇ ਤੱਕ ਭੂਚਾਲ ਦੀ ਜ਼ਿਆਦਾਤਰ ਤੀਬਰਤਾ ਤੈਅ ਨਹੀਂ ਹੋ ਸਕੀ ਹੈ। ਹਾਲਾਂਕਿ ਰਿਕਟਰ ਸਕੇਲ 'ਤੇ 7.0 ਜਾਂ ਉਸ ਤੋਂ ਜ਼ਿਆਦਾ ਦੀ ਤੀਬਰਤਾ ਵਾਲੇ ਭੂਚਾਲ ਨੂੰ ਆਮ ਨਾਲੋਂ ਖਤਰਨਾਕ ਮੰਨਿਆ ਜਾਂਦਾ ਹੈ। ਇਸੇ ਪੈਮਾਨੇ 'ਤੇ 2 ਜਾਂ ਇਸ ਤੋਂ ਘੱਟ ਤੀਬਰਤਾ ਵਾਲਾ ਭੂਚਾਲ ਸੂਖਮ ਭੂਚਾਲ ਕਹਿਲਾਉਂਦਾ ਹੈ ਜੋ ਜ਼ਿਆਦਾਤਰ ਮਹਿਸੂਸ ਨਹੀਂ ਹੁੰਦੇ ਹਨ। 4.5 ਦੀ ਤੀਬਰਤਾ ਦਾ ਭੂਚਾਲ ਘਰਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

In The Market