LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਵਰਚੁਅਲ ਸੁਣਵਾਈ ਦੌਰਾਨ ਕੋਕਾ ਕੋਲਾ ਪੀਂਦੇ ਦਿਖੇ ਇੰਸਪੈਕਟਰ, ਜੱਜ ਨੇ ਸੁਣਾਈ ਅਨੋਖੀ ਸਜ਼ਾ

18feb court

ਨਵੀਂ ਦਿੱਲੀ : ਗੁਜਰਾਤ ਹਾਈ ਕੋਰਟ (Gujarat High Court) ਨੇ ਇਕ ਪੁਲਿਸ ਅਧਿਕਾਰੀ (Police officer) ਨੂੰ ਜਮ ਕੇ ਫਟਕਾਰ ਲਗਾਈ ਹੈ। ਗੁਨਾਹ ਇਹ ਹੋ ਗਿਆ ਕਿ ਸੁਣਵਾਈ ਦੌਰਾਨ ਉਹ ਪੁਲਿਸ ਅਧਿਕਾਰੀ (Police officer) ਕੋਕਾ ਕੋਲਾ (Coca Cola) ਪੀਣ ਲੱਗਾ। ਜਦੋਂ ਜੱਜ ਦੀ ਨਜ਼ਰ ਇਸ ਹਰਕਤ 'ਤੇ ਪਈ ਤਾਂ ਉਨ੍ਹਾਂ ਨੇ ਤੁਰੰਤ ਅਧਿਕਾਰੀ ਦੀ ਕਲਾਸ ਲਗਾ ਦਿੱਤੀ। ਦੱਸ ਦਈੇ ਕਿ ਗੁਜਰਾਤ ਹਾਈ ਕੋਰਟ ਵਲੋਂ ਵਰਚੁਅਲ ਸੁਣਵਾਈ (Virtual hearing) ਕੀਤੀ ਜਾ ਰਹੀ ਸੀ। ਉਸੇ ਵੇਲੇ ਜੱਜ ਨੇ ਦੇਖਿਆ ਕਿ ਇੰਸਪੈਕਟਰ ਏ.ਐੱਮ. ਰਾਠੌਰ (Inspector A.M. Rathore) ਕੋਕਾ ਕੋਲਾ ਪੀ ਰਹੇ ਹਨ। ਜਦੋਂ ਗੁਜਰਾਤ ਹਾਈ ਕੋਰਟ ਦੇ ਚੀਫ ਜਸਟਿਸ ਅਰਵਿੰਦ ਕੁਮਾਰ (Chief Justice Arvind Kumar) ਦੀ ਇਸ 'ਤੇ ਨਜ਼ਰ ਗਈ। ਉਨ੍ਹਾਂ ਨੇ ਸੁਣਵਾਈ ਵਿਚਾਲੇ ਛੱਡਦੇ ਹੋਏ ਤੁਰੰਤ ਪੁੱਛਿਆ-ਮਿਸਟਰ ਦੇਵਨਾਨੀ (Mr. Devnani) ਕੀ ਮਿਸਟਰ ਰਾਠੌਰ (Mr. Rathore) ਕੋਕਾ ਕੋਲਾ ਪੀ ਰਹੇ ਹਨ? ਸਾਨੂੰ ਅੰਦਰ ਦਾ ਕੰਟੈਂਟ ਤਾਂ ਨਹੀਂ ਪਤਾ ਪਰ ਇਹ ਕੋਕਾ ਕੋਲਾ ਜਾਪਦੀ ਹੈ। Also Read : ਹਿਜ਼ਾਬ ਵਿਵਾਦ ਅਲੀਗੜ੍ਹ ਤੱਕ ਪੁੱਜਾ, ਕਾਲਜ ਵਿਚ ਹਿਜ਼ਾਬ ਤੇ ਗਮਛਾ ਬੈਨ 

Difference between court and adjudicating authority - iPleaders
ਪੁਲਿਸ ਇੰਸਪੈਕਟਰ ਨੇ ਤੁਰੰਤ ਹੀ ਜੱਜਾਂ ਤੋਂ ਮੁਆਫੀ ਮੰਗੀ ਪਰ ਉਨ੍ਹਾਂ ਨੂੰ ਐਵੇਂ ਹੀ ਨਹੀਂ ਛੱਡ ਦਿੱਤਾ ਗਿਆ। ਪਹਿਲਾਂ ਚੀਫ ਜਸਟਿਸ ਨੇ ਸਵਾਲ ਪੁੱਛਿਆ ਕਿ ਜੇਕਰ ਇਹ ਵਰਚੁਅਲ ਨਾ ਹੋ ਕੇ ਕੋਰਟ ਅੰਦਰ ਸੁਣਵਾਈ ਹੁੰਦੀ, ਤਾਂ ਕੀ ਉਹ ਕੋਕਾ ਕੋਲਾ ਦੀ ਕੈਨ ਅੰਦਰ ਲੈ ਕੇ ਆ ਜਾਂਦੇ। ਕੀ ਕੋਈ ਪੁਲਿਸ ਅਧਿਕਾਰੀ ਇੰਝ ਵਰਤਾਓ ਕਰਦਾ ਹੈ? ਇੰਨਾ ਕਹਿਣ ਤੋਂ ਬਾਅਦ ਬੈੰਚ ਨੇ ਇਕ ਪੁਰਾਣਾ ਕਿੱਸਾ ਵੀ ਸ਼ੇਅਰ ਕੀਤਾ। ਹੁਣ ਇਸ ਮਾਮਲੇ ਵਿਚ ਜੱਜ ਨੇ ਪੁਲਿਸ ਅਫਸਰ ਨੂੰ ਸਜ਼ਾ ਵਜੋਂ ਬਾਰ ਐਸੋਸੀਏਸ਼ਨ ਵਿਚ 100 ਕੋਕਾ ਕੋਲਾ ਦੀ ਕੈਨ ਦੇਣ ਦਾ ਹੁਕਮ ਸੁਣਾ ਦਿੱਤਾ। ਕਿਹਾ ਗਿਆ ਹੈ ਕਿ ਜੇਕਰ ਅਨੁਸ਼ਾਸਨਿਕ ਕਾਰਵਾਈ ਨਹੀਂ ਚਾਹੁੰਦੇ ਹੋ ਤਾਂ ਸ਼ਾਮ ਤੱਕ ਸਾਰਿਆਂ ਨੂੰ ਕੋਕਾ ਕੋਲਾ ਦੀ ਕੈਨ ਮਿਲ ਜਾਣੀ ਚਾਹੀਦੀ ਹੈ।

In The Market