LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹਿਜ਼ਾਬ ਵਿਵਾਦ ਅਲੀਗੜ੍ਹ ਤੱਕ ਪੁੱਜਾ, ਕਾਲਜ ਵਿਚ ਹਿਜ਼ਾਬ ਤੇ ਗਮਛਾ ਬੈਨ 

18feb hizab

ਨਵੀਂ ਦਿੱਲੀ : ਕਰਨਾਟਕ (Karnataka) ਤੋਂ ਸ਼ੁਰੂ ਹੋਇਆ ਹਿਜ਼ਾਬ ਦਾ ਮੁੱਦਾ (The issue of hijab) ਲਗਾਤਾਰ ਜ਼ੋਰ ਫੜਦਾ ਜਾ ਰਿਹਾ ਹੈ। ਅਲੀਗੜ੍ਹ ਧਰਮ ਸਮਾਜ ਡਿਗਰੀ (Aligarh Religion Society Degree) ਕਾਲਜ ਵਿਚ ਵਿਦਿਆਰਥੀਆਂ (Students) ਨੇ ਹਿਜ਼ਾਬ ਦੇ ਵਿਰੋਧ ਵਿਚ ਗਮਛਾ ਪਹਿਨ ਕੇ ਕੈਂਪਸ (Campus) ਵਿਚ ਵਿਰੋਧ ਕੀਤਾ ਸੀ ਅਤੇ ਉਸ ਤੋਂ ਬਾਅਦ ਇਕ ਮੰਗ ਪੱਤਰ  ਦੇ ਕੇ ਕਾਲਜ ਕੈਂਪਸ (College Campus) ਵਿਚ ਬੁਰਕਾ ਬੈਨ (Burqa Ben) ਕਰਨ ਦੀ  ਮੰਗ ਕੀਤੀ ਸੀ। ਜਿਸ ਤੋਂ ਬਾਅਦ ਅਲੀਗੜ੍ਹ (Aligarh) ਵਿਚ ਵੀ ਸਿਆਸੀ ਬਿਆਨ ਬਾਜ਼ੀ (Political rhetoric) ਦੇਖਣ ਨੂੰ ਮਿਲੀ ਸੀ। ਕਾਹਲੀ-ਕਾਹਲੀ ਵਿਚ ਕਾਲਜ ਪ੍ਰਸ਼ਾਸਨ (College Administration) ਨੇ ਕਾਲਜ ਕੈਂਪਸ (College Campus) ਵਿਚ ਬੁਰਕਾ, ਗਮਛਾ ਬੈਨ ਕਰਦੇ ਹੋਏ ਡ੍ਰੈਸ ਕੋਡ ਲਾਗੂ (Apply dress code) ਕਰਨ ਦੇ ਨੋਟਿਸ ਚਸਪਾ (Notice pasted) ਦਿੱਤੇ ਗਏ। ਇਸ ਤੋਂ ਬਾਅਦ ਵਿਦਿਆਰਥੀ (Students) ਵੀ ਇਸ ਨੋਟਿਸ ਨੂੰ ਲੈ ਕੇ ਚਰਚਾ ਕਰਦੇ ਹੋਏ ਨਜ਼ਰ ਆ ਰਹੇ ਹਨ।

कर्नाटक हिजाब विवाद: 'Hijab पहनने से क्या दिक्कत? ये हमारी जिंदगी का  हिस्सा', कॉलेज में प्रवेश से रोके जाने पर बोलीं छात्राएं | TV9 Bharatvarsh
ਧਰਮ ਸਮਾਜ ਕਾਲਜ ਦੇ ਵਿਦਿਆਰਥੀ ਮੋਹਿਤ ਚੌਧਰੀ ਨੇ ਦੱਸਿਆ ਕਿ ਉਨ੍ਹਾਂ ਨੇ ਇਥੋਂ ਐੱਲ.ਐੱਲ.ਬੀ. ਕੀਤੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪਹਿਲਾਂ ਪ੍ਰਿੰਸੀਪਲ ਨੂੰ ਮੰਗ ਪੱਤਰ ਦੇ ਕੇ ਉਹ ਜਾਣੂੰ ਕਰਵਾ ਚੁੱਕੇ ਹਨ ਕਿ ਇਥੇ ਹਿਜ਼ਾਬ-ਟੋਪੀ ਅਤੇ ਬੁਰਕਾ ਨੂੰ ਪਾਬੰਦਤ ਕੀਤਾ ਜਾਣਾ ਚਾਹੀਦਾ ਹੈ। ਵਿਵਾਦ ਵੱਧਣ ਤੋਂ ਬਾਅਦ ਨੋਟਿਸ ਵਿਚ ਆਇਆ ਹੈ ਕਿ ਕਾਲਜ ਪ੍ਰਸ਼ਾਸਨ ਨੇ ਇਕ ਨੋਟਿਸ ਚਿਪਕਾ ਦਿੱਤਾ ਹੈ ਅਤੇ ਉਸ ਦਾ ਵਿਰੋਧ ਅਸੀਂ 2 ਦਿਨ ਪਹਿਲਾਂ ਭਗਵਾ ਪਹਿਨ ਕੇ ਪਠਨ-ਪਠਾਨ ਕੀਤਾ ਸੀ ਅਜੇ ਨੋਟਿਸ ਚਸਪਾ ਦਿੱਤਾ ਹੈ। ਕਾਲਜ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਹਾਂ ਕਿ ਉਹ ਛੇਤੀ ਤੋਂ ਛੇਤੀ ਇਸ ਨਿਯਮ ਨੂੰ ਫਾਲੋ ਕਰਵਾਏ। ਅਜਿਹਾ ਨਾ ਹੋਣ 'ਤੇ ਹਿੰਦੂ ਵਿਦਿਆਰਥੀ ਭਗਵਾ ਪਹਿਨ ਕੇ ਦੁਬਾਰਾ ਕਾਲਜ ਆਉਣਗੇ।

Udupi Muslim girls hope HC will let them wear hijab to class, principal  deems them 'beyond help'
ਉਥੇ ਹੀ ਧਰਮ ਸਮਾਜ ਕਾਲਜ ਦੀ ਵਿਦਿਆਰਥੀ ਅਦੀਬਾ ਆਰਿਫ ਨੇ ਦੱਸਿਆ ਕਿ ਉਹ ਬੀ.ਐੱਸ.ਸੀ. ਫਰਸਟ ਈਅਰ ਦੀ ਵਿਦਿਾਰਥਣ ਹੈ। ਉਨ੍ਹਾਂ ਨੇ ਕਿਹਾ ਕਿ ਕਾਲਜ ਵਿਚ ਹਿਜ਼ਾਬ ਪਹਿਨ ਲਿਆ ਤਾਂ ਕੀ ਹੋਇਆ। ਡ੍ਰੈਸ ਕੋਡ ਲਈ ਕਾਲਜ ਦੇ ਬਾਹਰ ਨੋਟਿਸ ਚਿਪਕਿਆ ਹੋਣ 'ਤੇ ਉਨ੍ਹਾਂ ਨੇ ਕਿਹਾ ਕਿ ਹੁਣ ਬੈਨ ਕਰ ਦਿੱਤਾ ਹੈ ਤਾਂ ਪਹਿਨ ਕੇ ਨਹੀਂ ਆ ਸਕੋਗੇ। ਡੀ.ਐੱਸ. ਕਾਲਜ ਦੇ ਡੀਨ ਡਾਕਟਰ ਰਾਜ ਕੁਮਾਰ ਵਰਮਾ ਨੇ ਦੱਸਿਆ ਕਿ ਜੋ ਵਿਦਿਆਰਥੀ ਕਾਲਜ ਵਿਚ ਚਿਹਰਾ ਢੱਕ ਕੇ ਆ ਰਹੇ ਹਨ ਅਸੀਂ ਉਨ੍ਹਾਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਚਾਹੁੰਦੇ ਹਾਂ ਕਿ ਜੋ ਵਿਦਿਆਰਥੀ ਕਾਲਜ ਵਿਚ ਪੜ੍ਹਣ ਆ ਰਹੇ ਹਨ ਉਹ ਚਿਹਰਾ ਖੋਲ੍ਹ ਕੇ ਆਉਣ। ਅਸੀਂ ਚੀਫ ਪ੍ਰਾਕਟਰ ਨੂੰ ਮਿਲ ਕੇ ਇਕ ਯੋਜਨਾ ਬਣਾਈ ਹੈ ਅਤੇ ਕਾਲਜ ਦੇ ਬਾਹਰ ਨੋਟਿਸ ਚਿਪਕਾ ਦਿੱਤਾ ਹੈ। ਇਸ ਵਿਚ ਅੰਕਿਤ ਕੀਤਾ ਗਿਆ ਹੈ ਕਿ ਜੋ ਵੀ ਵਿਦਿਆਰਥੀ ਕਾਲਜ ਕੰਪਲੈਕਸ ਵਿਚ ਆਉਂਦੇ ਹਨ ਉਹ ਡ੍ਰੈਸ ਕੋਡ ਵਿਚ ਆਉਣ। ਡੀਨ ਨੇ ਹਿਜ਼ਾਬ ਮਾਮਲੇ 'ਤੇ ਕਿਹਾ ਕਿਾ ਕਾਲਜ ਕੈਂਪਸ ਵਿਚ ਬੱਚਿਆਂ ਨੂੰ ਕਿਹਾ ਜਾਵੇਗਾ ਕਿ ਤੁਸੀਂ ਨਾ ਤਾਂ ਹਿਜ਼ਾਬ ਪਹਿਨ ਕੇ ਆਓ ਅਤੇ ਨਾ ਹੀ ਗਮਛਾ ਪਹਿਨ ਕੇ ਆਓ। 

In The Market