Ahmedabad Serial Blast ਮਾਮਲੇ ‘ਚ 38 ਦੋਸ਼ੀਆਂ ਨੂੰ ਫਾਂਸੀ, 70 ਮਿੰਟ ‘ਚ ਹੋਏ ਸਨ 21 ਧਮਾਕੇ

ਅਹਿਮਦਾਬਾਦ- ਗੁਜਰਾਤ ਦੇ ਅਹਿਮਦਾਬਾਦ ‘ਚ 26 ਜੁਲਾਈ 2008 ਨੂੰ ਹੋਏ ਸੀਰੀਅਲ ਬਲਾਸਟ ਮਾਮਲੇ ਦੇ ਦੋਸ਼ੀਆਂ ਨੂੰ ਸ਼ੁੱਕਰਵਾਰ ਨੂੰ ਸਜ਼ਾ ਸੁਣਾਈ ਗਈ। 38 ਦੋਸ਼ੀਆਂ ਨੂੰ ਫਾਂਸੀ…

ਅਹਿਮਦਾਬਾਦ- ਗੁਜਰਾਤ ਦੇ ਅਹਿਮਦਾਬਾਦ ‘ਚ 26 ਜੁਲਾਈ 2008 ਨੂੰ ਹੋਏ ਸੀਰੀਅਲ ਬਲਾਸਟ ਮਾਮਲੇ ਦੇ ਦੋਸ਼ੀਆਂ ਨੂੰ ਸ਼ੁੱਕਰਵਾਰ ਨੂੰ ਸਜ਼ਾ ਸੁਣਾਈ ਗਈ। 38 ਦੋਸ਼ੀਆਂ ਨੂੰ ਫਾਂਸੀ ਅਤੇ 11 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। 

Also Read: ਕੋਲਕਾਤਾ ਹਾਈਕੋਰਟ ਨੇ ਪ੍ਰੈਗਨੈਂਸੀ ਦੇ 35ਵੇਂ ਹਫ਼ਤੇ ’ਚ ਗਰਭਪਾਤ ਕਰਵਾਉਣ ਦੀ ਦਿੱਤੀ ਮਨਜ਼ੂਰੀ

8 ਫਰਵਰੀ ਨੂੰ ਸਿਵਲ ਕੋਰਟ ਨੇ 78 ‘ਚੋਂ 49 ਆਰੋਪੀਆਂ ਨੂੰ ਯੂ.ਏ.ਪੀ.ਏ. (ਗੈਰ ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ) ਦੇ ਅਧੀਨ ਦੋਸ਼ੀ ਕਰਾਰ ਦਿੱਤਾ ਸੀ। ਕੋਰਟ ਨੇ ਕਿਹਾ ਕਿ ਇਨ੍ਹਾਂ ਧਮਾਕਿਆਂ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਇਕ ਲੱਖ, ਗੰਭੀਰ ਜ਼ਖਮੀਆਂ ਨੂੰ 50 ਹਜ਼ਾਰ ਅਤੇ ਮਾਮੂਲੀ ਜ਼ਖਮੀਆਂ ਨੂੰ 25 ਹਜ਼ਾਰ ਰੁਪਏ ਦੀ ਮਦਦ ਦਿੱਤੀ ਜਾਵੇਗੀ।

Also Read: ਡੇਰਾ ਮੁਖੀ ਰਾਮ ਰਹੀਮ ਦੀ ਪੈਰੋਲ ਰੱਦ ਕਰਨ ਲਈ ਹਾਈਕੋਰਟ ‘ਚ ਦਾਇਰ ਪਟੀਸ਼ਨ, ਅੱਜ ਹੋਵੇਗੀ ਸੁਣਵਾਈ

ਦੱਸਣਯੋਗ ਹੈ ਕਿ ਅਹਿਮਦਾਬਾਦ ‘ਚ 26 ਜੁਲਾਈ 2008 ਨੂੰ 70 ਮਿੰਟਾਂ ਦੌਰਾਨ 21 ਬੰਬ ਧਮਾਕਿਆਂ ਹੋਏ ਸਨ। ਸ਼ਹਿਰ ਭਰ ‘ਚ ਹੋਏ ਇਨ੍ਹਾਂ ਧਮਾਕਿਆਂ ‘ਚ 56 ਲੋਕਾਂ ਦੀ ਜਾਨ ਗਈ, ਜਦੋਂ ਕਿ 200 ਲੋਕ ਜ਼ਖਮੀ ਹੋਏ ਸਨ। ਧਮਾਕਿਆਂ ਦੀ ਜਾਂਚ ਕਈ ਸਾਲ ਚੱਲੀ ਅੇਤ ਕੀਰਬ 80 ਆਰੋਪੀਆਂ ‘ਤੇ ਮੁਕੱਦਮਾ ਚਲਿਆ। ਪੁਲਸ ਨੇ ਅਹਿਮਦਾਬਾਦ ‘ਚ 20 ਐੱਫ.ਆਈ.ਆਰ. ਦਰਜ ਕੀਤੀਆਂ ਸਨ, ਜਦੋਂ ਕਿ ਸੂਰਤ ‘ਚ 15 ਹੋਰ ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਸਨ, ਜਿੱਥੇ ਵੱਖ-ਵੱਖ ਥਾਂਵਾਂ ਤੋਂ ਵੀ ਜ਼ਿੰਦਾ ਬੰਬ ਬਰਾਮਦ ਕੀਤੇ ਗਏ ਸਨ। 

Leave a Reply

Your email address will not be published. Required fields are marked *