LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਯੁਕਰੇਨ 'ਚ ਫਸੇ ਭਾਰਤੀ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਨੂੰ ਕੀਤੀ ਇਹ ਅਪੀਲ  

19f ukrain

ਕੀਵ : ਯੁਕਰੇਨ ਅਤੇ ਰੂਸ (Ukraine and Russia) ਦੇ ਵਿਵਾਦ ਵੱਧਦੇ ਤਣਾਅ ਅਤੇ ਜੰਗ ਦੀ ਅਸ਼ੰਕਾ ਕਾਰਣ ਉਥੇ ਪੜ੍ਹਾਈ ਲਈ ਭਾਰਤੀ ਵਿਦਿਆਰਥੀਆਂ (Indian students) ਦੇ ਮਾਤਾ-ਪਿਤਾ ਪ੍ਰੇਸ਼ਾਨ ਹਨ। ਉਨ੍ਹਾਂ ਨੂੰ ਹਰ ਪਲ ਆਪਣੇ ਬੱਚਿਆਂ ਦੀ ਚਿੰਤਾ ਸਤਾ ਰਹੀ ਹੈ। ਅਜਿਹੇ ਹੀ ਬਿਹਾਰ ਦੇ ਮੁਜ਼ਫਰਪੁਰ (Muzaffarpur of Bihar) ਵਿਚ ਰਹਿਣ ਵਾਲੇ ਵਪਾਰੀ ਜੋੜੇ ਨੇ ਯੁਕਰੇਨ (Ukraine) ਵਿਚ ਫਸੇ ਆਪਣੇ ਪੁੱਤਰ ਨੂੰ ਵਾਪਸ ਲਿਆਉਣ ਦੀ ਸਰਕਾਰ ਨੂੰ ਅਪੀਲ ਕੀਤੀ ਹੈ। ਉਨ੍ਹਾਂ ਦੇ ਪੁੱਤਰ ਨੂੰ ਛੇਤੀ ਤੋਂ ਛੇਤੀ ਭਾਰਤ ਵਾਪਸ ਲਿਆਉਣ ਦੇ ਇੰਤਜ਼ਾਮ ਕੀਤੇ ਜਾਣ। ਯੁਕਰੇਨ ਦੇ ਜੇਪ੍ਰੋਜੀਆ ਸਟੇਟ (Japrojia State) ਵਿਚ ਮੁਜ਼ਫਰਪੁਰ ਦੇ ਵੀ 12 ਤੋਂ ਜ਼ਿਆਦਾ ਵਿਦਿਆਰਥੀ ਹਨ। Also Read : ਅੱਤਵਾਦੀਆਂ ਨੂੰ ਜਾਣਕਾਰੀ ਸਾਂਝੀ ਕਰਨ ਵਾਲਾ IPS ਅਫਸਰ ਗ੍ਰਿਫਤਾਰ, NIA 'ਚ ਮਿਲ ਚੁਕੈ ਸਰਵਿਸ ਮੈਡਲ

PM Modi departs for Italy and UK: Here's what is on agenda
ਯੁਕਰੇਨ ਵਿਚ ਸਾਰੇ ਭਾਰਤੀ ਵਿਦਿਾਰਥੀ ਸੁਰੱਖਿਅਤ ਹਨ ਅਤੇ ਆਪਣੇ ਘਰ ਤੋਂ ਹੀ ਆਨਲਾਈਨ ਪੜ੍ਹਾਈ ਕਰ ਰਹੇ ਹਨ। ਪਰ ਇਸ ਸੰਕਟ ਵਿਚਾਲੇ ਦੋ ਹਫਤਿਆਂ ਬਾਅਦ ਕਾਲਜ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਆਫਲਾਈਨ ਪੜ੍ਹਾਈ ਲਈ ਕਾਲਜ ਆਉਣ ਨੂੰ ਕਿਹਾ ਹੈ, ਪਰ ਇਸ ਨਾਲ ਵਿਦਿਆਰਥੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਚਿੰਤਾ ਵਿਚ ਹਨ। ਮੁਜ਼ਫਰਨਗਰ ਦੇ ਸਦਰ ਥਾਣਾ ਦੇ ਬੀਬੀਗੰਜ ਦੇ ਰਹਿਣ ਵਾਲੇ ਰੀਅਲ ਸਟੇਟ ਕਾਰੋਬਾਰੀ ਅਮਰੇਸ਼ ਕੁਮਾਰ ਸਿਨ੍ਹਾ ਦਾ ਪੁੱਤਰ ਅਸ਼ੀਸ਼ ਚੰਦਰਾ ਯੁਕਰੇਨ ਵਿਚ ਪੜ੍ਹਾਈ ਕਰ ਰਹੇ ਹਨ ਅਤੇ ਉਥੋਂ ਦੀ ਸਥਿਤੀ ਨੂੰ ਲੈ ਕੇ ਭਾਰਤੀ ਸਫਾਰਤਖਾਨੇ ਦੇ ਸੰਪਰਕ ਵਿਚ ਹਨ। ਦੱਸਿਆ ਜਾ ਰਿਹਾ ਹੈ ਕਿ ਸਾਰੇ ਸਹੀ-ਸਲਾਮਤ ਅਤੇ ਸੁਰੱਖਿਅਤ ਹਨ ਅਤੇ ਆਪੋ-ਆਪਣੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਵਿਚ ਹਨ।  Also Read : 100 ਕਿਸਾਨ ਡਰੋਨ ਖੇਤਾਂ ਵਿਚ ਕਰਨਗੇ ਕੀਟਨਾਸ਼ਕਾਂ ਦਾ ਛਿੜਕਾਅ, ਪੀ.ਐੱਮ. ਮੋਦੀ ਨੇ ਦਿਖਾਈ ਹਰੀ ਝੰਡੀ

Coronavirus: Indian Students Stranded In Ukraine Seek Government Help In  Evacuation
ਯੁਕਰੇਨ ਵਿਚ ਰਹਿ ਰਹੇ ਭਾਰਤੀ ਵਿਦਿਆਰਥੀ ਆਸ਼ੀਸ਼ ਚੰਦਰਾ ਨੇ ਫੋਨ 'ਤੇ ਦੱਸਿਆ ਕਿ ਉਹ ਯੁਕਰੇਨ ਅਤੇ ਰੂਸ ਦੇ ਬਾਰਡਰ ਇਲਾਕੇ ਦੇ ਜੇਪ੍ਰੋਜੀਆ ਓ-ਬਲਾਸਟ ਸਿਟੀ ਵਿਚ ਰਹਿ ਰਹੇ ਹਨ। ਐੱਮ.ਬੀ.ਬੀ.ਐੱਮ.ਦੇ ਪੰਜਵੇਂ ਸਮੈਸਟਰ ਦੀ ਪੜ੍ਹਾਈ ਪੂਰੀ ਕਰ ਰਹੇ ਹਨ। ਦੋਹਾਂ ਦੇਸ਼ਾਂ ਵਿਚਾਲੇ ਜਾਰੀ ਤਨਾਤਨੀ ਤੋਂ ਭੈਅਭੀਤ ਵੀ ਹਨ। ਸੁਰੱਖਿਆਤ ਨੂੰ ਲੈ ਕੇ ਅਸਹਿਜ ਮਹਿਸੂਸ ਕਰ ਰਹੇ ਹਨ। ਆਸ਼ੀਸ਼ ਨੇ ਕਿਹਾ ਕਿ ਭਾਰਤੀ ਸਫਾਰਤਖਾਨਾ ਲਗਾਤਾਰ ਉਨ੍ਹਾਂ ਲੋਕਾਂ ਨੂੰ ਵਾਪਸ ਭਾਰਤ ਪਰਤਣ ਲਈ ਕਹਿ ਰਿਹਾ ਹੈ, ਪਰ ਕਾਲਜ ਵਲੋਂ ਆਨਲਾਈਨ ਪੜ੍ਹਾਈ ਜਾਰੀ ਰੱਖਣ ਦੀ ਵਜ੍ਹਾ ਨਾਲ ਉਹ ਇਥੇ ਰੁਕੇ ਹੋਏ ਹਨ। ਮੁਜ਼ੱਫਰਨਗਰ ਦੇ ਬੀਬੀਗੰਜ ਦੇ ਰਹਿਣ ਵਾਲੇ ਅਮਰੇਸ਼ ਕੁਮਾਰ ਸਿਨ੍ਹਾ ਹਾਲਤ ਨੂੰ ਦੇਖਦੇ ਹੋਏ ਕਾਫੀ ਡਰੇ ਹੋਏ ਹਨ। ਉਨ੍ਹਾਂ ਨੇ ਸਰਕਾਰ ਤੋਂ ਯੁਕਰੇਨ ਵਿਚ ਫਸੇ ਬੱਚਿਆਂ ਨੂੰ ਏਅਰਲਿਫਟ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਆਪਣੇ ਪੁੱਤਰ ਆਸ਼ੀਸ਼ ਨੂੰ ਛੇਤੀ ਤੋਂ ਛੇਤੀ ਦੇਸ਼ ਪਰਤਣ ਲਈ ਕਿਹਾ ਹੈ। ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਰੇ ਬੱਚਿਆਂ ਨੂੰ ਵਾਪਸ ਲਿਆਉਣ ਦੀ ਅਪੀਲ ਕੀਤੀ ਹੈ।

In The Market