LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

100 ਕਿਸਾਨ ਡਰੋਨ ਖੇਤਾਂ ਵਿਚ ਕਰਨਗੇ ਕੀਟਨਾਸ਼ਕਾਂ ਦਾ ਛਿੜਕਾਅ, ਪੀ.ਐੱਮ. ਮੋਦੀ ਨੇ ਦਿਖਾਈ ਹਰੀ ਝੰਡੀ

19feb drone

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਦੇਸ਼ ਦੇ ਕਿਸਾਨਾਂ ਨੂੰ ਇਕ ਵੱਡੀ ਸੌਗਾਤ ਦਿੱਤੀ ਹੈ। ਕਿਸਾਨਾਂ ਦੀ ਮਦਦ (Helping farmers) ਕਰਨ ਦੇ ਮਕਸਦ ਨਾਲ ਇਕ ਵਿਸ਼ੇਸ਼ ਮੁਹਿੰਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਸ਼ੁੱਕਰਵਾਰ ਨੂੰ ਭਾਰਤ ਦੇ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਦੇ ਖੇਤਾਂ ਵਿਚ ਕੀਟਨਾਸ਼ਕਾਂ (Pesticides in the fields) ਦਾ ਛਿੜਕਾਅ ਕਰਨ ਲਈ 100 ਕਿਸਾਨ ਡਰੋਨ ਨੂੰ ਹਰੀ ਝੰਡੀ (Green flag) ਦਿਖਾਈ। ਇਸ ਮੌਕੇ 'ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ 21ਵੀਂ ਸਦੀ ਦੀ ਆਧੁਨਿਕ ਖੇਤੀ (Modern farming) ਸਹੂਲਤਾਂ ਦੀ ਦਿਸ਼ਾ ਵਿਚ ਇਕ ਨਵਾਂ ਅਧਿਆਏ ਹੈ। ਮੈਨੂੰ ਵਿਸ਼ਵਾਸ ਹੈ ਕਿ ਇਹ ਸ਼ੁਰੂਆਤ ਨਾ ਸਿਰਫ ਡਰੋਨ ਸੈਕਟਰ (Drone Sector) ਦੇ ਵਿਕਾਸ ਵਿਚ ਮੀਲ ਦਾ ਪੱਥਰ ਸਾਬਿਤ ਹੋਵੇਗੀ ਸਗੋਂ ਅਸੀਮਤ ਸੰਭਾਵਨਾਵਾਂ ਲਈ ਵੀ ਆਕਾਸ਼ ਖੋਲ ਦੇਵੇਗੀ। Also Read : ਲੰਘੇ 24 ਘੰਟਿਆਂ ਵਿਚ ਕੋਰੋਨਾ ਦੇ ਦੇਸ਼ 'ਚ ਆਏ 22,270 ਮਾਮਲੇ, 325 ਲੋਕਾਂ ਦੀ ਗਈ ਜਾਨ

DJI MG-1S - Agricultural Wonder Drone - YouTube
ਬਜਟ 2022-23 ਦੇ ਐਲਾਨ ਦੌਰਾਨ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਖੇਤੀ ਅਤੇ ਖੇਤੀ ਖੇਤਰ ਲਈ ਇਕ ਵੱਡੀ ਹੱਲਾਸ਼ੇਰੀ ਦਾ ਐਲਾਨ ਕੀਤਾ। ਵੇਰਵਾ ਦਿੰਦੇ ਹੋਏ ਸੀਤਾਰਮਣ ਨੇ ਕਿਹਾ ਕਿ ਕੇਂਦਰ ਵਿੱਤੀ ਸਾਲ 2022-23 ਦੌਰਾਨ ਪੂਰੇ ਦੇਸ਼ ਵਿਚ ਕਿਸਾਨਾਂ ਨੂੰ ਡਿਜੀਟਲ ਅਤੇ ਉੱਚ ਤਕਨੀਕ ਸੇਵਾਵਾਂ ਦੇ ਵੇਰਵੇ ਲਈ ਕਿਸਾਨ ਡਰੋਨ, ਰਸਾਇਣਕ ਮੁਕਤ ਕੁਦਰਤੀ ਖੇਤੀ, ਜਨਤਕ-ਨਿਜੀ ਭਾਈਵਾਲੀ ਨੂੰ ਹੁੰਗਾਰਾ ਦੇਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਤਕਨੀਕ ਦੀ ਵਰਤੋਂ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਫਸਲ ਮੁਲਾਂਕਣ, ਭੂਮੀ ਰਿਕਾਰਡ ਦੇ ਡਿਜੀਟਲੀਕਰਣ ਅਤੇ ਕੀਟਨਾਸ਼ਕਾਂ ਅਤੇ ਪੋਸ਼ਕ ਤੱਤਾਂ ਦੇ ਛਿੜਕਾਅ ਲਈ ਕਿਸਾਨ ਡਰੋਨ ਨੂੰ ਦੇਸ਼ ਵਿਚ ਹੁੰਗਾਰਾ ਦਿੱਤਾ ਜਾਵੇਗਾ।

In The Market