LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਲੰਘੇ 24 ਘੰਟਿਆਂ ਵਿਚ ਕੋਰੋਨਾ ਦੇ ਦੇਸ਼ 'ਚ ਆਏ 22,270 ਮਾਮਲੇ, 325 ਲੋਕਾਂ ਦੀ ਗਈ ਜਾਨ

19feb corona

ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾ ਵਾਇਰਸ (Corona virus) ਦੇ ਕੇਸ ਹੁਣ ਕਾਫੀ ਘੱਟ ਹੋ ਗਏ ਹਨ। ਆਲਮ ਇਹ ਹੈ ਕਿ ਬੀਤੇ 24 ਘੰਟਿਆਂ ਵਿਚ 25 ਹਜ਼ਾਰ ਤੋਂ ਵੀ ਘੱਟ ਮਰੀਜ਼ ਸਾਹਮਣੇ (Corona patient) ਆਏ ਹਨ। ਦੱਸ ਦਈਏ ਕਿ ਦੇਸ਼ ਵਿਚ ਸ਼ਨੀਵਾਰ ਨੂੰ ਕੋਵਿਡ (Covid) ਦੇ 22,270 ਨਵੇਂ ਮਾਮਲੇ (New cases) ਦਰਜ ਕੀਤੇ ਗਏ। ਹਾਲਾਂਕਿ ਕੋਰੋਨਾ ਕਾਰਣ ਮੌਤ ਦਾ ਸਿਲਸਿਲਾ ਜਾਰੀ ਹੈ। ਸਿਹਤ ਮੰਤਰਾਲਾ (Ministry of Health) ਦੇ ਅੰਕੜਿਆਂ ਦੀ ਮੰਨੀਏ ਤਾਂ ਬੀਤੇ 24 ਘੰਟਿਆਂ ਵਿਚ ਕੋਰੋਨਾ ਕਾਰਣ 325 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਦੇਸ਼ ਦੇ 5 ਸੂਬੇ ਅਜੇ ਵੀ ਟੈਂਸ਼ਨ ਵਧਾ ਰਹੇ ਹਨ।  ਜੇਕਰ ਨਵੇਂ ਮਰੀਜ਼ਾਂ ਦੀ ਗੱਲ ਕਰੀਏ ਤਾਂ ਇਕ ਦਿਨ ਵਿਚ 22,270 ਇਨਫੈਕਟਿਡ (Infected) ਮਿਲੇ ਹਨ। ਜੋ ਕਿ ਪਿਛਲੇ ਦਿਨ ਦੇ ਮੁਕਾਬਲੇ ਵਿਚ 14.1 ਫੀਸਦੀ ਘੱਟ ਹਨ। ਉਥੇ ਹੀ 60,298 ਮਰੀਜ਼ (Patients) ਠੀਕ ਹੋ ਗਏ। ਦੱਸ ਦਈਏ ਕਿ ਦੇਸ਼ ਵਿਚ ਕੋਰੋਨਾ ਦੇ ਐਕਟਿਵ ਕੇਸ 2,53,739 ਹਨ। ਉਥੇ ਹੀ ਰਿਕਵਰੀ ਰੇਟ (Recovery rate) ਹੁਣ 98.21 ਫੀਸਦੀ ਹੋ ਗਿਆ ਹੈ। ਹਾਲਾਂਕਿ ਕੋਵਿਡ ਨੇ ਹੁਣ ਤੱਕ ਕੁੱਲ 5,11,230 ਲੋਕਾਂ ਦੀ ਜਾਨ ਲੈ ਲਈ। Also Read : ਵੋਟਿੰਗ ਤੋਂ ਇਕ ਦਿਨ ਪਹਿਲਾਂ ਚੋਣ ਰੰਜਿਸ਼ ਕਾਰਣ ਨੌਜਵਾਨ ਦਾ ਬੇਰਹਿਮੀ ਨਾਲ ਕਤਲ

How To Treat Covid-19 Patients At Home, Here Is What Doctors Recommend |  Coronavirus Explainer
ਪਰ ਦੇਸ਼ ਦੇ 5 ਸੂਬਿਆਂ ਵਿਚ ਕੋਰੋਨਾ ਨੂੰ ਲੈ ਕੇ ਟੈਂਸ਼ਨ ਘੱਟ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਸਭ ਤੋਂ ਜ਼ਿਆਦਾ ਕੇਸ ਕੇਰਲ ਵਿਚ ਦਰਜ ਕੀਤੇ ਗਏ ਹਨ। ਫਿਰ ਮਹਾਰਾਸ਼ਟਰ, ਕਰਨਾਟਕ, ਰਾਜਸਥਾਨ ਅਤੇ ਮਿਜ਼ੋਰਮ ਦਾ ਨੰਬਰ ਆਉਂਦਾ ਹੈ ਦੱਸ ਦਈਏ ਕਿ ਪਿਛਲੇ 24 ਘੰਟਿਆਂ ਵਿਚ ਕੇਰਲ ਵਿਚ 7780 ਕੇਸ, ਮਹਾਰਾਸ਼ਟਰ ਵਿਚ 2068 ਕੇਸ, ਕਰਨਾਟਕ ਵਿਚ 1333, ਰਾਜਸਥਾਨ ਵਿਚ 1233 ਮਰੀਜ਼ ਅਤੇ ਮਿਜ਼ੋਰਮ ਵਿਚ 1151 ਨਵੇਂ ਮਰੀਜ਼ ਮਿਲੇ ਹਨ। ਦੱਸ ਦਈਏ ਕਿ ਦੇਸ਼ ਦੇ ਕੁਲ ਮਰੀਜ਼ਾਂ ਵਿਚੋਂ 60.92 ਫੀਸਦੀ ਮਰੀਜ਼ ਇਨ੍ਹਾਂ 5 ਸੂਬਿਆਂ ਵਿਚੋਂ ਮਿਲੇ ਹਨ। ਜਿਸ ਵਿਚ ਸਿਰਫ ਕੇਰਲ ਵਿਚ 34.93 ਫੀਸਦੀ ਕੇਸ ਹਨ। ਉਥੇ ਹੀ ਇਕ ਦਿਨ ਵਿਚ 12,54, 893 ਸੈਂਪਲ ਦੀ ਜਾਂਚ ਕੀਤੀ ਗਈ। ਜਦੋਂ ਕਿ 24 ਘੰਟਿਆਂ ਵਿਚ ਕੁਲ 36,28,578 ਖੁਰਾਕਾਂ ਦਿੱਤੀਆਂ ਗਈਆਂ। ਅੰਕੜਿਆਂ ਮੁਤਾਬਕ ਹੁਣ ਤੱਕ ਕੁਲ 1,75,03,86,834 ਵੈਕਸੀਨ ਦੀਆਂ ਡੋਜ਼ ਦਿੱਤੀਆਂ ਜਾ ਚੁੱਕੀਆਂ ਹਨ।

In The Market