LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਵੋਟਿੰਗ ਤੋਂ ਇਕ ਦਿਨ ਪਹਿਲਾਂ ਚੋਣ ਰੰਜਿਸ਼ ਕਾਰਣ ਨੌਜਵਾਨ ਦਾ ਬੇਰਹਿਮੀ ਨਾਲ ਕਤਲ

19feb murder

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) ਦੌਰਾਨ ਵੋਟਾਂ ਤੋਂ ਇਕ ਦਿਨ ਪਹਿਲਾਂ ਚੋਣ ਰੰਜਿਸ਼ ਵਿਚ ਕਤਲ ਕੀਤੇ ਜਾਣ ਦੀ ਘਟਨਾ ਹੋਈ ਹੈ। ਫਤਿਹਗੜ੍ਹ ਚੂੜ੍ਹੀਆਂ (Fatehgarh) ਵਿਚ ਇਕ ਅਕਾਲੀ ਹਮਾਇਤੀ (Akali supporters) ਦੀ ਜਾਨ ਲੈ ਲਈ ਗਈ ਹੈ। ਮਾਮਲੇ ਦੀ ਸ਼ੁਰੂਆਤ ਅਕਾਲੀ ਦਲ ਉਮੀਦਵਾਰ ਲਖਬੀਰ ਸਿੰਘ ਲੋਧੀਨੰਗਲ ਦੇ ਰੋਡ ਸ਼ੋਅ (Road show) ਤੋਂ ਸ਼ੁਰੂ ਹੋਈ। ਇਸ ਦੌਰਾਨ ਅਕਾਲੀ-ਕਾਂਗਰਸੀ ਹਮਾਇਤੀਆਂ (Akali-Congress supporters) ਵਿਚਾਲੇ ਬਹਿਸ ਹੋ ਗਈ। ਕਾਂਗਰਸ ਹਮਾਇਤੀਆਂ ਨੇ ਕਰਮਜੀਤ 'ਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ। ਕਰਮਜੀਤ ਨੂੰ ਤੁਰੰਤ ਹਸਪਤਾਲ (The hospital) ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਬਟਾਲਾ ਪੁਲਿਸ (Batala Police) ਮੁਤਾਬਕ ਚੋਣ ਪ੍ਰਚਾਰ (Election campaign) ਦੇ ਆਖਰੀ ਦਿਨ ਬਟਾਲਾ ਦੇ ਫਤਿਹਗੜ ਚੂੜ੍ਹੀਆਂ ਵਿਚ ਅਕਾਲੀ ਦਲ ਦੇ ਉਮੀਦਵਾਰ ਲਖਬੀਰ ਸਿੰਘ  ਲੋਧੀਨੰਗਲ ਵਲੋਂ ਰੋਡ ਸ਼ੋਅ ਕੱਢਿਆ ਗਿਆ ਸੀ। Also Read : ਪੂਰਬੀ ਯੁਕਰੇਨ 'ਚ ਕਾਰ 'ਚ ਜ਼ੋਰਦਾਰ ਧਮਾਕਾ, ਗੈਸ ਪਾਈਪਲਾਈਨ 'ਚ ਅੱਗ 

ਰੋਡ ਸ਼ੋਅ ਵਿਚ ਕਾਂਗਰਸ-ਅਕਾਲੀ ਹਮਾਇਤੀਆਂ ਵਿਚ ਬਹਿਸ ਹੋ ਗਈ। ਬਟਾਲਾ ਦੇ ਹੀ ਦੋ ਸਰਪੰਚਾਂ ਤਜਿੰਦਰਪਾਲ ਸਿੰਘ ਅਤੇ ਜਸਵੰਤ ਸਿੰਘ ਨੇ ਅਕਾਲੀ ਹਮਾਇਤੀ ਕਰਮਜੀਤ ਸਿੰਘ 'ਤੇ ਹਮਲਾ ਕੀਤਾ। ਮੁਲਜ਼ਮਾਂ ਨੇ ਕਰਮਜੀਤ ਸਿੰਘ ਦੇ ਸਿਰ 'ਤੇ ਬੇਸਬਾਲ ਨਾਲ ਹਮਲਾ ਕੀਤਾ। ਫਿਲਹਾਲ ਪੁਲਿਸ ਨੇ ਦੋਹਾਂ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਪਿਤਾ ਗੁਰਪੰਤ ਸਿੰਘ ਨੇ ਕਿਹਾ ਕਿ ਅਸੀਂ ਤਾਂ ਆਪਣੀ ਪਾਰਟੀ ਲਈ ਵੋਟ ਮੰਗ ਰਹੇ ਸੀ। ਜਤਿੰਦਰਪਾਲ ਸਿੰਘ, ਬਲਵਿੰਦਰ ਸਿੰਘ, ਤਜਿੰਦਰਪਾਲ ਸਿੰਘ ਮੁਖਤਿਆਰ ਸਿੰਘ, ਗੁਰਵਿੰਦਰ ਸਿੰਘ, ਜਸਵੰਤ ਸਿੰਘ ਅਤੇ ਕੁਝ ਲੋਕ ਸਾਡੇ ਕੋਲ ਆਏ ਅਤੇ ਧਮਕਾਉਣ ਲੱਗੇ। ਉਨ੍ਹਾਂ ਨੇ ਮੇਰੇ ਪੁੱਤਰ 'ਤੇ ਬੇਸਬਾਲ ਨਾਲ ਹਮਲਾ ਕੀਤਾ। ਜ਼ਮੀਨ 'ਤੇ ਡਿੱਗਣ ਅਤੇ ਬੇਹੋਸ਼ ਹੋਣ ਤੋਂ ਬਾਅਦ ਵੀ ਉਹ ਉਸ ਨੂੰ ਕੁੱਟਦੇ ਰਹੇ। ਮੁਲਜ਼ਮਾਂ ਨਾਲ ਸਾਡੀ ਕੋਈ ਦੁਸ਼ਮਨੀ ਨਹੀਂ ਸੀ। ਵੋਟਾਂ ਲਈ ਉਨ੍ਹਾਂ ਨੇ ਮੇਰੇ ਪੁੱਤਰ ਨੂੰ ਮਾਰ ਦਿੱਤਾ।

In The Market