LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅੱਤਵਾਦੀਆਂ ਨੂੰ ਜਾਣਕਾਰੀ ਸਾਂਝੀ ਕਰਨ ਵਾਲਾ IPS ਅਫਸਰ ਗ੍ਰਿਫਤਾਰ, NIA 'ਚ ਮਿਲ ਚੁਕੈ ਸਰਵਿਸ ਮੈਡਲ

19feb nia

ਨਵੀਂ ਦਿੱਲੀ : ਲਸ਼ਕਰ-ਏ-ਤੋਇਬਾ (Lashkar-e-Toiba) ਨੂੰ ਖੁਫੀਆ ਜਾਣਕਾਰੀ (Intelligence) ਲੀਕ ਕਰਨ ਦੇ ਮਾਮਲੇ ਵਿੱਚ ਨੈਸ਼ਨਲ ਇੰਵੇਸਟਿਗੇਸ਼ਨ ਏਜੰਸੀ (National Investigation Agency) (NIA) ਨੇ ਹਿਮਾਚਲ ਪ੍ਰਦੇਸ਼ ਕਾਡਰ (Himachal Pradesh cadre) ਦੇ ਆਈ.ਪੀ.ਐੱਸ. ਅਧਿਕਾਰੀ  (IPS officer) ਅਰਵਿੰਦ ਦਿਗਵਿਜੇ ਨੇਗੀ (Arvind Digvijay Negi) ਨੂੰ ਗ੍ਰਿਫਤਾਰ (Arrest) ਕੀਤਾ ਹੈ। ਨੇਗੀ ਨੂੰ UAPA ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਨੇਗੀ ਉੱਤੇ ਲਸ਼ਕਰ ਦੇ ਅੱਤਵਾਦੀਆਂ ਨੂੰ ਖੁਫੀਆ ਦਸਤਾਵੇਜ਼ (Intelligence documents to terrorists) ਦੇਣ ਦਾ ਇਲਜ਼ਾਮ ਹੈ। 2011 ਬੈਚ  ਦੇ IPS ਅਧਿਕਾਰੀ ਨੂੰ ਗੈਲੇਂਟਰੀ ਐਵਾਰਡ (Gallantry Award) ਵਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੂੰ ਹੁੱਰਿਅਤ ਟੈਰਰ ਫੰਡਿੰਗ ਮਾਮਲੇ (Hurriyat terror funding case) ਦੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਚੰਗੀ ਸੇਵਾ ਲਈ ਪੁਲਿਸ ਮੈਡਲ ਰਾਹੀਂ ਨਿਵਾਜਿਆ ਜਾ ਚੁੱਕਿਆ ਹੈ। Also Read : 100 ਕਿਸਾਨ ਡਰੋਨ ਖੇਤਾਂ ਵਿਚ ਕਰਨਗੇ ਕੀਟਨਾਸ਼ਕਾਂ ਦਾ ਛਿੜਕਾਅ, ਪੀ.ਐੱਮ. ਮੋਦੀ ਨੇ ਦਿਖਾਈ ਹਰੀ ਝੰਡੀ

NIA arrests its ex-SP for leaking sensitive info to LeT worker | Latest  News India - Hindustan Times
11 ਸਾਲ ਤਿੰਨ ਮਹੀਨੇ NIA ਵਿੱਚ ਸੇਵਾਵਾਂ (deputation) ਦੇਣ ਤੋਂ  ਬਾਅਦ ਨੇਗੀ ਨੂੰ ਉਨ੍ਹਾਂ ਦੇ ਕੇਡਰ ਵਿੱਚ ਵਾਪਸ ਭੇਜ ਦਿੱਤਾ ਗਿਆ ਸੀ। ਨੇਗੀ NIA ਵਿੱਚ ਸਭ ਤੋਂ ਲੰਮਾ ਕਾਰਜਕਾਲ ਪੂਰਾ ਕਰਨ ਵਾਲੇ ਅਧਿਕਾਰੀਆਂ ਵਿੱਚ ਸ਼ਾਮਿਲ ਹਨ। ਭਾਰਤੀ ਖੁਫੀਆ ਏਜੰਸੀਆਂ ਦੇ ਖੁਫੀਆ ਦਸਤਾਵੇਜ਼ ਲੀਕ ਹੋਣ ਦੀ ਜਾਣਕਾਰੀ ਦੇਣ ਤੋਂ ਬਾਅਦ ਨਵੰਬਰ ਵਿੱਚ NIA ਨੇ ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਵਿੱਚ ਉਨ੍ਹਾਂ ਦੇ ਘਰ 'ਤੇ ਛਾਪੇਮਾਰੀ ਕੀਤੀ ਸੀ।ਇਸ ਮਾਮਲੇ 'ਚ NIA ਨੇ 6 ਨਵੰਬਰ 2021 ਨੂੰ ਕੇਸ ਦਰਜ ਕੀਤਾ ਸੀ। NIA ਇਸ ਮਾਮਲੇ ਵਿੱਚ ਪਹਿਲਾਂ ਹੀ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। NIA ਮੁਤਾਬਕ ਜਾਂਚ ਵਿੱਚ ਨੇਗੀ ਦੀ ਭੂਮਿਕਾ ਸ਼ੱਕੀ ਪਾਈ ਗਈ। Also Read : ਲੰਘੇ 24 ਘੰਟਿਆਂ ਵਿਚ ਕੋਰੋਨਾ ਦੇ ਦੇਸ਼ 'ਚ ਆਏ 22,270 ਮਾਮਲੇ, 325 ਲੋਕਾਂ ਦੀ ਗਈ ਜਾਨ

NIA arrests gallantry awardee IPS officer for 'leaking sensitive documents'  to Lashkar-e-Taiba - NewsBharati

ਇਸ ਤੋਂ ਬਾਅਦ ਉਨ੍ਹਾਂ ਦੇ ਘਰ ਦੀ ਤਲਾਸ਼ੀ ਲਈ ਗਈ। ਜਾਂਚ 'ਚ ਸਾਹਮਣੇ ਆਇਆ ਕਿ ਨੇਗੀ ਨੇ ਗੁਪਤ ਦਸਤਾਵੇਜ਼ ਲਸ਼ਕਰ ਦੇ ਇੱਕ ਅੱਤਵਾਦੀ ਤੱਕ ਪਹੁੰਚਾਏ ਸਨ। ਨੇਗੀ NIA ਦੀ ਉਸ ਟੀਮ ਦਾ ਹਿੱਸਾ ਸਨ, ਜੋ ਫੇਕ ਕਰੰਸੀ (fake currency), ਆਈ.ਐੱਸ.ਆਈ.ਐੱਸ. (ISIS) ਦੇ ਅੱਤਵਾਦੀਆਂ ਦੀ ਭਰਤੀ ਅਤੇ ਜੰਮੂ-ਕਸ਼ਮੀਰ 'ਚ ਅੱਤਵਾਦੀ ਗਤੀਵਿਧੀਆਂ ਦੀ ਆਰਥਿਕ ਪੋਸ਼ਣ ਲਈ ਲਾਈਨ ਆਫ ਕੰਟਰੋਲ (LOC) ਦੇ ਦੂਜੇ ਪਾਸੇ ਵਪਾਰ ਨਾਲ ਸਬੰਧਿਤ ਮਾਮਲਿਆਂ ਦੀ ਜਾਂਚ ਕਰਦੀ ਸੀ। ਨੇਗੀ ਉਸ NIA ਟੀਮ ਦਾ ਵੀ ਹਿੱਸਾ ਸਨ, ਜਿਸ ਨੇ ਪੀਪੁਲਸ ਡੈਮੋਕ੍ਰੇਟਿਕ ਪਾਰਟੀ (PDP) ਦੇ ਨੇਤਾ ਵਹੀਦ ਪਾਰਾ ਨੂੰ ਗ੍ਰਿਫਤਾਰ ਕੀਤਾ ਸੀ।

In The Market