LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਯੁਕਰੇਨ ਵਿਚ ਰਹਿ ਰਹੇ ਅਮਰੀਕੀਆਂ ਨੂੰ ਰਾਸ਼ਟਰਪਤੀ ਬਾਈਡੇਨ ਨੇ ਕਿਹਾ- ਛੇਤੀ ਤੋਂ ਛੇਤੀ ਛੱਡੋ ਯੁਕਰੇਨ

12feb jo

ਵਾਸ਼ਿੰਗਟਨ- ਯੁਕਰੇਨ (Ukraine) ਦੇ ਮੁੱਦੇ 'ਤੇ ਅਮਰੀਕਾ (USA) ਅਤੇ ਰੂਸ ਆਹਮੋ-ਸਾਹਮਣੇ ਹਨ। ਇਸ ਵਿਚਾਲੇ ਅਮਰੀਕਾ ਰਾਸ਼ਟਰਪਤੀ ਜੋ ਬਾਈਡੇਨ (US President Joe Biden) ਨੇ ਅਮਰੀਕੀ ਨਾਗਰਿਕਾਂ ਨੂੰ ਯੁਕਰੇਨ (Ukraine) ਛੱਡਣ ਲਈ ਕਿਹਾ ਹੈ। ਬਾਈਡੇਨ (Biden) ਨੇ ਲੋਕਾਂ ਨੂੰ ਚਿਤਾਵਨੀ (Warning) ਦਿੰਦੇ ਹੋਏ ਕਿਹਾ ਹੈ ਕਿ ਚੀਜ਼ਾਂ ਛੇਤੀ ਹੀ ਵਿਗੜ ਸਕਦੀਆਂ ਹਨ। ਬਾਈਡੇਨ ਨੇ ਇਕ ਟੀ.ਵੀ. ਚੈਨਲ ਨੂੰ ਦਿੱਤੇ ਇਕ ਇੰਟਰਵਿਊ (Interview) ਵਿਚ ਕਿਹਾ ਕਿ ਅਮਰੀਕੀ ਨਾਗਰਿਕਾਂ (US citizens) ਨੂੰ ਹੁਣ ਯੁਕਰੇਨ ਛੱਡਣਾ ਚਾਹੀਦਾ ਹੈ। ਬਾਈਡੇਨ ਨੇ  ਕਿਹਾ ਕਿ ਅਸੀਂ ਦੁਨੀਆ ਦੀ ਸਭ ਤੋਂ ਵੱਡੀਆਂ ਫੌਜਾਂ ਵਿਚੋਂ ਇਕ ਦਾ ਸਾਹਮਣਾ ਕਰ ਰਹੇ ਹਾਂ। ਇਹ ਇਕ ਵੱਖ ਸਥਿਤੀ ਹੈ ਅਤੇ ਚੀਜਾਂ ਵਿਗੜ ਸਕਦੀਆਂ ਹਨ। Also Read : ਰੋਡ ਸ਼ੋਅ ਦੌਰਾਨ ਭਗਵੰਤ ਮਾਨ ਦੀ ਅੱਖ 'ਚ ਕੁਝ ਲੱਗਿਆ, ਥੋੜ੍ਹੀ ਦੇਰ ਪਿੱਛੋਂ ਭਗਵੰਤ ਬੋਲੇ ਫੁੱਲ ਸੀ 

Biden backs Federal Reserve Chair Jerome Powell policy tightening plan
ਇੰਨਾ ਹੀ ਨਹੀਂ ਬਾਈਡੇਨ ਨੇ ਇਕ ਵਾਰ ਫਿਰ ਦੋਹਰਾਇਆ ਕਿ ਉਹ ਕਿਸੇ ਵੀ ਹਾਲਾਤ ਵਿਚ ਯੁਕਰੇਨ ਵਿਚ ਅਮਰੀਕੀ ਫੌਜੀਆਂ ਨੂੰ ਨਹੀਂ ਭੇਜਣਗੇ। ਇਥੋਂ ਤੱਕ ਕਿ ਰੂਸੀ ਹਮਲੇ ਵਿਚ ਅਮਰੀਕੀਆਂ ਨੂੰ ਬਚਾਉਣ ਲਈ ਵੀ। ਉਨ੍ਹਾਂ ਨੇ ਕਿਹਾ ਕਿ ਜਦੋਂ ਅਮਰੀਕੀ ਅਤੇ ਰੂਸੀ ਇਕ ਦੂਜੇ 'ਤੇ ਫਾਇਰਿੰਗ ਕਰਣਗੇ ਤਾਂ ਇਹ ਇਕ ਵਿਸ਼ਵ ਜੰਗ ਹੋਵੇਗਾ। ਰੂਸ ਨੇ ਯੁਕਰੇਨ ਦੀ ਸਰਹੱਦ ਨੇੜੇ ਲੱਖਾਂ ਫੌਜੀਆਂ ਨੂੰ ਹਥਿਆਰਾਂ ਦੇ ਨਾਲ ਤਾਇਨਾਤ ਕਰ ਦਿੱਤਾ ਹੈ। ਇਸ ਤੋਂ ਬਾਅਦ ਅਮਰੀਕਾ ਅਤੇ ਰੂਸ ਵਿਚਾਲੇ ਸਬੰਧ ਕਾਫੀ ਵਿਗੜ ਗਏ ਹਨ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਰੂਸ ਨੂੰ ਖੁੱਲ੍ਹੀ ਧਮਕੀ ਵੀ ਦਿੱਤੀ ਸੀ। Also Read : ਉੱਤਰਾਖੰਡ : ਉੱਤਰਕਾਸ਼ੀ 'ਚ ਲੱਗੇ ਭੂਚਾਲ ਦੇ ਝਟਕੇ, ਰਿਕਟਰ ਸਕੇਲ 'ਤੇ 4.1 ਰਹੀ ਤੀਬਰਤਾ

ਬਾਈਡੇਨ  ਨੇ ਕਿਹਾ ਸੀ ਕਿ ਜੇਕਰ ਰੂਸੀ ਫੌਜ ਬਾਰਡਰ 'ਤੇ ਯੁਕਰੇਨ ਵਿਚ ਦਾਖਲ ਹੁੰਦੀ ਹੈ। ਤਾਂ ਇਸ ਨੂੰ ਹਮਲਾ ਮੰਨਿਆ ਜਾਵੇਗਾ ਅਤੇ ਇਸ ਦੇ ਲਈ ਰੂਸ ਨੂੰ ਵੱਡੀ ਕੀਮਤ ਚੁਕਾਉਣੀ ਪਵੇਗੀ। ਬਾਈਡੇਨ ਨੇ ਕਿਹਾ ਸੀ ਕਿ ਮੈਂ ਰਾਸ਼ਟਰਪਤੀ ਪੁਤਿਨ ਦੇ ਨਾਲ ਬਿਲਕੁਲ ਸਪੱਸ਼ਟ ਹਾਂ। ਜੇਕਰ ਰੂਸੀ ਫੌਜ ਯੁਕਰੇਨ ਦੀ ਸਰਹੱਦ ਨੂੰ ਪਾਰ ਕਰਦੀ ਹੈ। ਇਸ ਨੂੰ ਹਮਲਾ ਮੰਨਿਆ ਜਾਵੇਗਾ ਅਤੇ ਇਸ ਦੀ ਗੰਭੀਰ ਅਤੇ ਆਰਥਿਕ ਪ੍ਰਤੀਕਿਰਿਆ ਹੋਵੇਗੀ। ਇਸ ਨੂੰ ਲੈ ਕੇ ਮੈਂ ਆਪਣਏ ਸਹਿਯੋਗੀਆਂ ਨਾਲ ਵਿਸਤਾਰ ਨਾਲ ਚਰਚਾ ਕੀਤੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਜੇਕਰ ਪੁਤਿਨ ਅਜਿਹਾ ਕਦਮ ਚੁੱਕਦੇ ਹਨ ਤਾਂ ਰੂਸ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ। 

In The Market