LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰੂਸ ਨੇ ਯੁਕਰੇਨ ਸਰਹੱਦ ਤੋਂ ਫੌਜੀਆਂ ਦੀ ਵਾਪਸੀ ਦਾ ਕੀਤਾ ਐਲਾਨ

16feb army

ਮਾਸਕੋ : ਰੂਸ ਅਤੇ ਯੁਕਰੇਨ (Russia and Ukraine) ਦੀ ਸਰਹੱਦ 'ਤੇ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਤਨਾਤਨੀ ਹੁਣ ਖਤਮ ਹੁੰਦੀ ਜਾਪਦੀ ਹੈ। ਰੂਸ ਨੇ ਸਰਹੱਦ ਤੋਂ ਫੌਜੀਆਂ ਦੀ ਵਾਪਸੀ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕ੍ਰੀਮੀਆ (Crimea) ਤੋਂ ਹੁਣ ਰੂਸ ਦੀ ਫੌਜ (Russian army) ਵਾਪਸ ਪਰਤਣ ਲੱਗੀ ਹੈ। ਰੂਸ ਦੇ ਇਸ ਐਲਾਨ ਨੂੰ ਯੁਕਰੇਨ (Ukraine) ਦੇ ਨਾਲ ਸਰਹੱਦ 'ਤੇ ਚੱਲ ਰਹੇ ਤਣਾਅ ਨੂੰ ਘੱਟ ਕਰਨ ਦੀ ਦਿਸ਼ਾ ਵਿਚ ਇਕ ਹਾਂ ਪੱਖੀ ਕਦਮ ਵਜੋਂ ਦੇਖਿਆ ਜਾ ਰਿਹਾ ਹੈ। Also Read : 'ਹੱਸਦਾ, ਵੱਸਦਾ, ਨੱਚਦਾ ਪੰਜਾਬ ਬਣਾਉਣ ਸਾਡਾ ਸੰਕਲਪ' (ਵੀਡੀਓ)

Ukraine's Military Has Come a Long Way Since 2014—and So Has Russia's
ਨਿਊਜ਼ ਏਜੰਸੀਆਂ ਦੀ ਰਿਪੋਰਟ ਮੁਤਾਬਕ ਯੁਕਰੇਨ ਦੀ ਸਰਹੱਦ ਨਾਲ ਰੂਸੀ ਫੌਜੀਆਂ ਦੀ ਵਾਪਸੀ ਸ਼ੁਰੂ ਹੋ ਗਈ ਹੈ। ਰੂਸ ਨੇ ਇਕ ਦਿਨ ਪਹਿਲਾਂ ਵੀ ਯੁਕਰੇਨ ਦੀ ਸਰਹੱਦ ਤੋਂ ਆਪਣੇ ਕੁਝ ਫੌਜੀਆਂ ਨੂੰ ਵਾਪਸ ਬੁਲਾਉਣ ਦਾ ਐਲਾਨ ਕੀਤਾ ਸੀ। ਹਾਲਾਂਕਿ, ਰੂਸ ਦੇ ਇਸ ਐਲਾਨ 'ਤੇ ਅਮਰੀਕਾ ਦੇ ਨਾਲ ਹੀ ਹੋਰ ਦੇਸ਼ਾਂ ਨੇ ਵੀ ਬੇਭਰੋਸਗੀ ਜਤਾਈ ਸੀ। ਅਮਰੀਕਾ ਵਲੋਂ ਇਹ ਕਿਹਾ ਗਿਆ ਸੀ ਕਿ ਰੂਸ ਨੇ ਇਸ ਦੀ ਜਾਣਕਾਰੀ ਨਹੀਂ ਦਿੱਤੀ ਹੈ ਕਿ ਕਿੱਥੋਂ ਕਿੰਨੇ ਫੌਜੀਆਂ ਨੂੰ ਵਾਪਸ ਬੁਲਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਹੀ ਰੂਸ ਦੇ ਪ੍ਰਧਾਨ ਮੰਤਰੀ ਵਲਾਦੀਮਿਰ ਪੁਤਿਨ ਅਤੇ ਜਰਮਨ ਚਾਂਸਲਰ ਦੀ ਮੁਲਾਕਾਤ ਹੋਈ ਸੀ। ਦੋਹਾਂ ਨੇਤਾਵਾਂ ਵਿਚਾਲੇ ਹੋਈ ਗੱਲਬਾਤ ਵਿਚ ਰੂਸ ਦੇ ਪੀ.ਐੱਮ. ਨੇ ਸਾਫ ਕਿਹਾ ਸੀ ਕਿ ਬੇਸ਼ੱਕ ਅਸੀਂ ਜੰਗ ਨਹੀਂ ਚਾਹੁੰਦੇ।

In The Market