LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਾਕਿਸਤਾਨ ਦੀ ਫਿਰ ਦੁਨੀਆ 'ਚ ਫਜ਼ੀਹਤ, ਅੱਤਵਾਦੀ ਕਨੈਕਸ਼ਨ ਕਾਰਣ ਮਸੂਦ ਖਾਨ ਨੂੰ ਰਾਜਦੂਤ ਨਾ ਬਣਾਉਣ ਦੀ ਉੱਠੀ ਮੰਗ

scott perry

ਵਾਸ਼ਿੰਗਟਨ : ਪਾਕਿਸਤਾਨ (Pakistan) ਅਤੇ ਅੱਤਵਾਦ ਦਾ ਕਨੈਕਸ਼ਨ (connection of terrorism) ਪੂਰੀ ਦੁਨੀਆ ਦੇ ਸਾਹਮਣੇ ਕਈ ਵਾਰ ਆ ਚੁੱਕਾ ਹੈ। ਅੱਤਵਾਦੀ ਕਨੈਕਸ਼ਨ (Terrorist Connection) ਕਾਰਣ ਪਾਕਿਸਤਾਨ ਨੂੰ ਕਈ ਵਾਰ ਕੌਮਾਂਤਰੀ ਮੰਚਾਂ 'ਤੇ ਬੇਇੱਜ਼ਤੀ ਝੱਲਣੀ ਪਈ ਹੈ। ਹੁਣ ਅਮਰੀਕੀ ਸੰਸਦ (US Congress) ਨੇ ਅੱਤਵਾਦੀ ਕਨੈਕਸ਼ਨ ਕਾਰਣ ਮਸੂਦ ਖਾਨ ਨੂੰ ਅਮਰੀਕਾ ਵਿਚ ਪਾਕਿਸਤਾਨ (Pakistan) ਦਾ ਰਾਜਦੂਤ (Ambassador) ਨਾ ਬਣਾਉਣ ਦੀ ਮੰਗ ਕੀਤੀ ਹੈ। ਦਰਅਸਲ ਪਿਛਲੇ ਦਿਨੀਂ ਹਿਜ਼ਬੁਲ ਸਮਰਥਕ ਮਸੂਦ ਖਾਨ ਨੂੰ ਪਾਕਿਸਤਾਨ ਨੇ ਅਮਰੀਕਾ ਵਿਚ ਆਪਣਾ ਨਵਾਂ ਰਾਜਦੂਤ (ਅੰਬੈਸਡਰ) ਬਣਾਉਣ ਦਾ ਐਲਾਨ ਕੀਤਾ ਸੀ। ਹੁਣ ਇਸ ਮਾਮਲੇ 'ਤੇ ਅਮਰੀਕੀ ਸੰਸਦ ਸਕਾਟ ਪੇਰੀ (US Congressman Scott Perry) ਨੇ ਦੇਸ਼ ਦੇ ਰਾਸ਼ਟਰਪਤੀ ਜੋ ਬਾਈਡੇਨ (President Joe Biden) ਨੂੰ ਚਿੱਠੀ ਲਿਖੀ ਹੈ। ਸਟਾਕ ਪੇਰੀ ਨੇ ਰਾਸ਼ਟਰਪਤੀ ਬਾਈਡੇਨ (President Biden) ਨੂੰ ਅਪੀਲ ਕੀਤੀ ਹੈ ਕਿ ਉਹ ਮਸੂਦ ਖਾਨ ਨੂੰ ਅਮਰੀਕਾ ਦੇ ਰਾਜਦੂਤ ਵਜੋਂ ਸਵੀਕਾਰ ਨਾ ਕਰੇ। ਆਪਣੀ ਚਿੱਠੀ ਵਿਚ ਅਮਰੀਕੀ ਸੰਸਦ ਮੈਂਬਰ ਨੇ ਕਿਹਾ ਹੈ ਕਿ ਮਸੂਦ ਖਾਨ ਦੇ ਅੱਤਵਾਦੀ ਸੰਗਠਨਾਂ ਨੂੰ ਲੈ ਕੇ ਜਿਸ ਤਰ੍ਹਾਂ ਦੇ ਵਿਚਾਰ ਰਹੇ ਹਨ, ਉਹ ਚਿੰਤਾਜਨਕ ਹੈ। ਅਜਿਹੇ ਵਿਚ ਅਮਰੀਕਾ ਵਿਚ ਰਾਜਦੂਤ ਦੇ ਤੌਰ 'ਤੇ ਉਨ੍ਹਾਂ ਦੀ ਨਿਯੁਕਤੀ ਨੂੰ ਨਾ-ਸਵੀਕਾਰ ਕਰ ਦੇਣਾ ਚਾਹੀਦਾ ਹੈ। Also Read : ਹਰਭਜਨ ਸਿੰਘ ਨੇ BCCI 'ਤੇ ਲਗਾਏ ਗੰਭੀਰ ਦੋਸ਼, ਕਿਹਾ-ਨਹੀਂ ਸੀ ਪਛਾਣ ਇਸ ਲਈ ਨਹੀਂ ਮਿਲੀ ਕਪਤਾਨੀ 

Joe Biden: Caught on hot mic: US president Joe Biden throws expletive at  scribe, apologises later but White House lets it slide - The Economic Times
ਜੋ ਬਾਈਡੇਨ ਨੂੰ ਲਿਖੀ ਗਈ ਚਿੱਠੀ ਵਿਚ ਸਕਾਟ ਪੇਰੀ ਨੇ ਕਿਹਾ ਕਿ ਮੈਨੂੰ ਇਸ ਗੱਲ ਨੇ ਹੱਲਾਸ਼ੇਰੀ ਦਿੱਤੀ ਹੈ ਕਿ ਵਿਦੇਸ਼ ਵਿਭਾਗ ਨੇ ਪਾਕਿਸਤਾਨ ਤੋਂ ਨਵੇਂ ਰਾਜਦੂਤ ਦੇ ਰੂਪ ਵਿਚ ਮਸੂਦ ਖਾਨ ਨੂੰ ਮਨਜ਼ੂਰੀ ਦੇਣ 'ਤੇ ਰੋਕ ਲਗਾ ਦਿੱਤੀ ਹੈ। ਮੈਨੂੰ ਲੱਗਦਾ ਹੈ ਸਿਰਫ ਰੋਕ ਲਗਾਉਣਾ ਕਾਫੀ ਨਹੀਂ ਹੈ। ਮੈਂ ਤੁਹਾਨੂੰ ਮਸੂਦ ਖਾਨ ਦੀ ਨਿਯੁਕਤੀ ਨੂੰ ਨਾ ਸਵੀਕਾਰ ਕਰਨ ਦੀ ਬੇਨਤੀ ਕਰਦਾ ਹਾਂ। ਇਸ ਜਿਹਾਦੀ ਸੋਚ ਵਾਲੇ ਵਿਅਕਤੀ ਨੂੰ ਸੰਯੁਕਤ ਰਾਜ ਅਮਰੀਕਾ ਵਿਚ ਪਾਕਿਸਤਾਨ ਦੇ ਰਾਜਦੂਤ ਵਜੋਂ ਸਥਾਪਿਤ ਕਰਨ ਦੀ ਕੋਸ਼ਿਸ਼ ਨੂੰ ਨਾ ਸਵੀਕਾਰ ਕਰੋ।
ਆਪਣੀ ਚਿੱਠੀ ਵਿਚ ਸਕਾਟ ਪੇਰੀ ਨੇ ਭਾਰਤੀ ਸਹਿਯੋਗੀਆਂ ਦਾ ਵੀ ਜ਼ਿਕਰ ਕੀਤਾ ਹੈ ਅਤੇ ਕਿਹਾ ਹੈ ਕਿ ਅਮਰੀਕਾ ਲਈ ਇਸਲਾਮਾਬਾਦ ਦਾ ਰੁਖ ਕਾਫੀ ਖਰਾਬ ਹੈ। ਉਨ੍ਹਾਂ ਨੇ ਲਿਖਿਆ, ਮਸੂਦ ਖਾਨ ਨੇ ਜੇਹਾਦੀਆਂ ਵਰਗੇ ਬੁਰਹਾਨ ਵਾਨੀ ਸਣੇ ਹਿਜ਼ਬੁਲ ਮੁਜਾਹਿਦੀਨ ਦੇ ਅੱਤਵਾਦੀਆਂ ਦੀ ਪ੍ਰਸ਼ੰਸਾ ਦੀ ਹੈ ਅਤੇ ਹਿਜ਼ਬੁਲ ਮੁਜਾਹੀਦੀਨ ਦੇ ਖਿਲਾਫ ਪਾਬੰਦੀਆਂ ਲਈ 2017 ਵਿਚ ਅਮਰੀਕਾ ਦੇ ਖਿਲਾਫ ਬਿਆਨ ਵੀ ਦਿੱਤੇ ਹਨ। ਆਪਣੇ ਖੱਤ ਵਿਚ ਅਮਰੀਕੀ ਸੰਸਦ ਮੈਂਬਰ ਨੇ ਇਹ ਵੀ ਕਿਹਾ ਹੈ ਕਿ ਪਾਕਿਸਤਾਨ ਨੇ ਇਕ ਸੁਪਰ ਟੈਰੋਰਿਸਟ ਸਟੇਟ ਦੀ ਪਛਾਣ ਨੂੰ ਗਲੇ ਲਗਾ ਲਿਆ ਹੈ।
ਜ਼ਿਕਰਯੋਗ ਹੈ ਕਿ ਮਸੂਦ ਖਾਨ ਨੂੰ ਪਾਕਿਸਤਾਨ ਦਾ ਇਕ ਕੱਟੜਪੰਥੀ ਮੰਨਿਆ ਜਾਂਦਾ ਹੈ। ਮਸੂਦ ਖਾਨ ਨੂੰ ਲੈ ਕੇ ਕਿਹਾ ਜਾਂਦਾ ਹੈ ਕਿ ਉਹ ਖੁਦ ਨੂੰ ਕਸ਼ਮੀਰ ਵਿਚ ਮਾਰੇ ਗਏ ਅੱਤਵਾਦੀਆਂ ਨੂੰ ਵੀ ਮਸੀਹਾ ਦੱਸ ਚੁੱਕਾ ਹੈ। ਹੁਣ ਅਮਰੀਕਾ ਵਰਗੇ ਦੇਸ਼ ਵਿਚ ਉਸ ਦੀ ਰਾਜਦੂਤ ਵਜੋਂ ਨਿਯੁਕਤੀ ਚਰਚਾ ਦਾ ਵਿਸ਼ਾ ਬਣੀ ਹੈ। ਹਾਲਾਂਕਿ ਫਿਲਹਾਲ ਇਸ ਨਿਯੁਕਤੀ 'ਤੇ ਅਮਰੀਕਾ ਨੇ ਰੋਕ ਲਗਾ ਦਿੱਤੀ ਹੈ। ਛੇਤੀ ਹੀ ਇਸ ਨੂੰ ਰੱਦ ਕੀਤਾ ਜਾ ਸਕਦਾ ਹੈ।

In The Market