ਕਵੀਟੋ: ਇਕਵਾਡੋਰ ਦੀ ਰਾਜਧਾਨੀ ਵਿਚ ਭਾਰੀ ਬਾਰਿਸ਼ ਦੇ ਬਾਅਦ ਵਿਚ ਇਕ ਪਹਾੜੀ ਦੇ ਢਹਿ ਜਾਣ ਨਾਲ ਘੱਟ ਤੋਂ ਘੱਟ 24 ਲੋਕਾਂ ਦੀ ਮੌਤ ਹੋ ਗਈ। ਕਵੀਟੋ ਸੁਰੱਖਿਆ ਵਿਭਾਗ ਨੇ ਦੱਸਿਆ ਕਿ ਘੱਟੋ-ਘੱਟ 48 ਹੋਰ ਲੋਕ ਜ਼ਖਮੀ ਹੋ ਗਏ। ਕਰੀਬ 24 ਘੰਟੇ ਪਈ ਬਾਰਿਸ਼ ਕਾਰਨ ਮੰਗਲਵਾਰ ਦੇਰ ਰਾਤ ਪਹਾੜੀ ਦੇ ਢਹਿਣ ਦੇ ਬਾਅਦ ਰੁੜ੍ਹ ਕੇ ਆਏ ਚਿੱਕੜ ਵਿੱਚ ਅੱਠ ਮਕਾਨ ਡਿੱਗ ਗਏ ਅਤੇ ਕਈ ਹੋਰ ਨੁਕਸਾਨੇ ਗਏ।
Also Read: ਦੇਸ਼ 'ਚ ਕੋਰੋਨਾ ਦੇ 1,61,386 ਨਵੇਂ ਮਾਮਲੇ ਦਰਜ, 1733 ਲੋਕਾਂ ਦੀ ਮੌਤ
ਅਧਿਕਾਰੀਆਂ ਨੇ 12 ਲੋਕਾਂ ਦੇ ਲਾਪਤਾ ਹੋਣ ਦੀ ਵੀ ਜਾਣਕਾਰੀ ਦਿੱਤੀ ਹੈ। ਚਸ਼ਮਦੀਦ ਇਮੇਲਦਾ ਪੰਜੋਕੋ ਨੇ ਦੱਸਿਆ ਕਿ ਉਸ ਨੂੰ ਲੱਗਾ ਕਿ ਉਸ ਦਾ ਘਰ ਇਵੇਂ ਘਰ ਹਿਲ ਰਿਹਾ ਹੈ, ਜਿਵੇਂ ਭੂਚਾਲ ਆਇਆ ਹੋਵੇ ਅਤੇ ਫਿਰ ਅਚਾਨਕ ਦਰਵਾਜ਼ੇ ਅਤੇ ਖਿੜਕੀਆਂ ਜ਼ਰੀਏ ਚਿੱਕੜ ਵਾਲਾ ਪਾਣੀ ਭਰਨਾ ਸ਼ੁਰੂ ਹੋ ਗਿਆ। ਪੰਜੋਕੋ ਨੇ 'ਦੀ ਐਸੋਸੀਏਟਿਡ ਪ੍ਰੈੱਸ' ਨੂੰ ਦੱਸਿਆ ਕਿ ਮੈਂ ਆਪਣੇ ਚਾਰ ਸਾਲ ਦੇ ਬੱਚੇ ਦਾ ਹੱਥ ਫੜ ਕੇ ਬਹੁਤ ਮੁਸ਼ਕਲ ਨਾਲ ਪੌੜ੍ਹੀਆਂ ਵੱਲ ਭੱਜੀ ਅਤੇ ਛੱਤ 'ਤੇ ਚੜ੍ਹ ਗਈ। ਅਚਾਨਕ ਕੰਧਾਂ ਡਿੱਗਣ ਲੱਗੀਆਂ। ਅਸੀਂ ਪਹਿਲੀ ਮੰਜਿਲ 'ਤੇ ਗੁਆਂਢੀਆਂ ਨੂੰ ਚਿਤਾਵਨੀ ਦਿੱਤੀ ਪਰ ਪਾਣੀ ਉਸ ਘਰ ਵਿਚ ਰਹਿ ਰਹੇ ਮਾਂ ਅਤੇ ਬੇਟੀ ਨੂੰ ਰੋੜ੍ਹ ਕੇ ਲੈ ਗਿਆ। ਉਸ ਨੇ ਕਿਹਾ ਕਿ ਮੈਨੂੰ ਲੱਗਾ ਕਿ ਮੈਂ ਆਪਣੇ ਬੇਟੇ ਨਾਲ ਮਰਨ ਵਾਲੀ ਹਾਂ ਪਰ ਚੰਗੀ ਕਿਸਮਤ ਨਾਲ ਅਸੀਂ ਬਚ ਗਏ।
Also Read: ਫਿਰ ਤੋਂ ਬਦਲੇਗਾ ਮੌਸਮ ਦਾ ਮਿਜਾਜ਼,ਦੇਸ਼ ਦੇ ਕਈ ਹਿੱਸਿਆਂ 'ਚ ਪਵੇਗਾ ਮੀਂਹ,ਜਾਣੋ ਆਪਣੇ ਸੂਬੇ ਦਾ ਹਾਲ
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर