ਮੁਸਤਫਾ ਦੇ ਫਿਰ ਵਿਗੜੇ ਬੋਲ, SGPC ਨੇ ਕਿਹਾ-ਮੁਆਫੀ ਮੰਗੋ ਨਹੀਂ ਤਾਂ ਹੋਵੇਗੀ ਕਾਰਵਾਈ

ਚੰਡੀਗੜ੍ਹ : ਪੰਜਾਬ ਕਾਂਗਰਸ (Punjab Congress) ਚੀਫ ਨਵਜੋਤ ਸਿੱਧੂ ਦੇ ਰਣਨੀਤਕ ਸਲਾਹਕਾਰ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫਾ (Mohmmad Mustafa) ਫਿਰ ਵਿਵਾਦ ਵਿਚ ਘਿਰ ਗਏ ਹਨ। ਮੁਸਤਫਾ…

ਚੰਡੀਗੜ੍ਹ : ਪੰਜਾਬ ਕਾਂਗਰਸ (Punjab Congress) ਚੀਫ ਨਵਜੋਤ ਸਿੱਧੂ ਦੇ ਰਣਨੀਤਕ ਸਲਾਹਕਾਰ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫਾ (Mohmmad Mustafa) ਫਿਰ ਵਿਵਾਦ ਵਿਚ ਘਿਰ ਗਏ ਹਨ। ਮੁਸਤਫਾ ਨੇ ਹੁਣ ਚੋਣ ਰੈਲੀ ਦੌਰਾਨ ਮਾਲੇਰਕੋਟਲਾ (Malerkotla) ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਕਹਿ ਦਿੱਤਾ। ਇਸ ਦੀ ਵੀਡੀਓ (Video) ਸਾਹਮਣੇ ਆਉਂਦੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) (ਐੱਸ.ਜੀ.ਪੀ.ਸੀ.) ਭੜਕ ਗਈ ਹੈ। ਐੱਸ.ਜੀ.ਪੀ.ਸੀ. ਨੇ ਮੁਸਤਫਾ ਨੂੰ ਮੁਆਫੀ ਮੰਗਣ ਲਈ ਕਿਹਾ ਹੈ। ਉਨ੍ਹਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਜਨਤਕ ਤੌਰ ‘ਤੇ ਮੁਆਫੀ ਨਾ ਮੰਗੀ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। Also Read : ਪਾਰਟੀ ਦੀ ਨਕਾਰ ‘ਤੇ ਉਮੀਦਵਾਰਾਂ ਦੀ ਲਲਕਾਰ, ਚੋਣ ਮੈਦਾਨ ‘ਚ ਆਜ਼ਾਦ ਉੱਤਰੇ ਇਹ ਧਾਕੜ ਕੈਂਡੀਡੇਟ

Won't allow AAP to hold meetings, warns husband of Congress's Malerkotla  candidate - Elections News
ਐੱਸ.ਜੀ.ਪੀ.ਸੀ. ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਕਾਂਗਰਸੀ ਨੇਤਾ ਮੁਹੰਮਦ ਮੁਸਤਫਾ ਨੂੰ ਮੁਆਫੀ ਮੰਗਣ ਨੂੰ ਕਿਹਾ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਮੁੱਚੀ ਮਾਨਵਤਾ ਦੇ ਅਧਿਆਤਮਕ ਗੁਰੂ ਹਨ। 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਸੌਂਪ ਕੇ ਸਿੱਖਾਂ ਨੂੰ ਉਨ੍ਹਾਂ ਦੇ ਨਾਲ ਜੋੜਿਆ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਧਰਮ ਦੀ ਅਥਾਹ ਸ਼ਰਧਾ ਹੈ। ਜਿਨ੍ਹਾਂ ਦੇ ਅੰਦਰ ਦਰਜ ਗੁਰਬਾਣੀ ਨਾਲ ਅਗਵਾਈ ਲੈ ਕੇ ਸਿੱਖ ਆਪਣਾ ਜੀਵਨ ਗੁਜ਼ਾਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ। Also Read : ਸੂਬੇ ‘ਚ ਬਣੇਗੀ ਸ਼੍ਰੋਮਣੀ ਅਕਾਲੀ ਦਲ-ਬਸਪਾ ਦੀ ਸਰਕਾਰ : ਪ੍ਰਕਾਸ਼ ਸਿੰਘ ਬਾਦਲ

Punjab ex-DGP Mustafa threatens to 'beat up' AAP workers in Malerkotla,  triggers row - Hindustan Times
ਇਸ ਤੋਂ ਪਹਿਲਾਂ ਮੁਸਤਫਾ ਹਿੰਦੂਆਂ ਨੂੰ ਲੈ ਕੇ ਦਿੱਤੇ ਬਿਆਨ ‘ਤੇ ਘਿਰ ਗਏ ਸਨ। ਭਾਜਪਾ ਨੇ ਦੋਸ਼ ਲਗਾਇਆ ਸੀ ਕਿ ਮੁਸਤਫਾ ਨੇ ਜ਼ਿਲਾ ਪ੍ਰਸ਼ਾਸਨ ਨੂੰ ਧਮਕਾਇਆ ਕਿ ਜੇਕਰ ਉਨ੍ਹਾਂ ਦੇ ਬਰਾਬਰ ਹਿੰਦੂਆਂ ਨੂੰ ਜਲਸਾ ਕਰਨ ਦੀ ਇਜਾਜ਼ਤ ਦਿੱਤੀ ਤਾਂ ਅਜਿਹੇ ਹਾਲਾਤ ਕਰ ਦਿਆਂਗਾ ਕਿ ਸੰਭਾਲ ਨਹੀਂ ਸਕੋਗੇ। ਹਾਲਾਂਕਿ ਮੁਸਤਫਾ ਨੇ ਸਫਾਈ ਦਿੱਤੀ ਸੀ ਕਿ ਉਨ੍ਹਾਂ ਨੇ ਹਿੰਦੂਆਂ ਨਹੀੰ ਫਿਤਨੋਂ ਕਿਹਾ ਸੀ ਜਿਸ ਦਾ ਮਤਲਬ ਸ਼ਰਾਰਤੀ ਹੁੰਦਾ ਹੈ। ਇਸ ਮਾਮਲੇ ਵਿਚ ਮੁਸਤਫਾ ਦੇ ਖਿਲਾਫ ਕੇਸ ਵੀ ਦਰਜ ਹੋਇਆ ਸੀ। ਭਾਜਪਾ ਨੇਤਾ ਹਰਜੀਤ ਗ੍ਰੇਵਾਲ ਨੇ ਇਸ ਬਿਆਨ ‘ਤੇ ਕਿਹਾ ਕਿ ਮੁਹੰਮਦ ਮੁਸਤਫਾ ਦੇਸ਼ ਵਿਰੋਧੀ ਹੈ। ਉਨ੍ਹਾਂ ਦੇ ਪਾਕਿਸਤਾਨ ਨਾਲ ਰਿਸ਼ਤੇ ਹਨ। ਐੱਸ.ਐੱਸ.ਪੀ. ਰਹਿੰਦੇ ਵੀ ਉਹ ਕਈ ਵਿਵਾਦਾਂ ਵਿਚ ਰਹੇ। ਜਿਸ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਡੀ.ਜੀ.ਪੀ. ਨਹੀਂ ਬਣਾਇਆ ਗਿਆ। ਮੁਸਤਫਾ ਦੀ ਜਾਂਚ ਹੋਣੀ ਚਾਹੀਦੀ ਹੈ। 

Leave a Reply

Your email address will not be published. Required fields are marked *