LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹੁਣ ਦੁਬਈ ਤੋਂ ਭਾਰਤ ਦੇ ਕਈ ਸ਼ਹਿਰਾਂ ਲਈ ਫਲਾਈਟ ਟਿਕਟ ਹੋਈ ਸਸਤੀ, ਇਸ ਏਅਰਲਾਈਂਸ ਨੇ ਦਿੱਤਾ ਤੋਹਫਾ

27j flight arabia

ਦੁਬਈ : ਦੁਬਈ ਤੋਂ ਭਾਰਤ ਦੇ 13 ਸ਼ਹਿਰਾਂ ਦੀ ਯਾਤਰਾ ਹੁਣ ਹੋਰ ਕਿਫਾਇਤੀ ਹੋਣ ਜਾ ਰਹੀ ਹੈ। ਸ਼ਾਰਜਾਹ-ਅਧਾਰਤ ਘੱਟ ਲਾਗਤ ਵਾਲੇ ਕੈਰੀਅਰ (Low cost carriers) ਏਅਰ ਅਰੇਬੀਆ ਨੇ ਭਾਰਤ ਦੇ 13 ਸ਼ਹਿਰਾਂ ਲਈ ਵਿਸ਼ੇਸ਼ ਇੱਕ ਤਰਫਾ ਹਵਾਈ ਕਿਰਾਏ ਸ਼ੁਰੂ ਕੀਤੇ ਹਨ, ਜੋ ਕਿ 250 ਦਿਰਹਮ (ਸੰਯੁਕਤ ਅਰਬ ਅਮੀਰਾਤ ਦੀ ਮੁਦਰਾ) ਤੋਂ ਸ਼ੁਰੂ ਹੁੰਦੇ ਹਨ। ਇਸ ਦਾ ਮਤਲਬ ਹੈ ਕਿ ਭਾਰਤ ਦੇ ਇਨ੍ਹਾਂ ਸ਼ਹਿਰਾਂ 'ਚ ਆਉਣ ਲਈ ਸਿਰਫ 5 ਹਜ਼ਾਰ ਰੁਪਏ ਦੇਣੇ ਹੋਣਗੇ। ਇਕ ਰਿਪੋਰਟ ਮੁਤਾਬਕ ਏਅਰ ਅਰੇਬੀਆ ਨੇ ਇਹ ਉਡਾਣ ਦਿੱਲੀ, ਮੁੰਬਈ, ਹੈਦਰਾਬਾਦ, ਜੈਪੁਰ, ਬੈਂਗਲੁਰੂ, ਅਹਿਮਦਾਬਾਦ, ਗੋਆ, ਕਾਲੀਕਟ, ਕੋਚੀ, ਤ੍ਰਿਵੇਂਦਰਮ, ਚੇਨਈ, ਕੋਇੰਬਟੂਰ ਅਤੇ ਨਾਗਪੁਰ ਲਈ ਉਪਲਬਧ ਕਰਵਾਈ ਹੈ।

Also Read : ਏਅਰ ਇੰਡੀਆ ਨੂੰ ਕੇਂਦਰ ਸਰਕਾਰ ਅੱਜ ਕਰੇਗੀ 'TATA'

ਏਅਰ ਅਰੇਬੀਆ (Air Arabia) ਨੇ ਰਾਸ ਅਲ ਖੈਮਾਹ ਅਤੇ ਸ਼ਾਰਜਾਹ ਹਵਾਈ ਅੱਡੇ ਵਿਚਕਾਰ ਆਪਣੀ ਸ਼ਟਲ ਬੱਸ ਸੇਵਾਵਾਂ ਵੀ ਸ਼ੁਰੂ ਕਰ ਦਿੱਤੀਆਂ ਹਨ। ਇਸ ਦਾ ਕਿਰਾਇਆ 30 ਦਿਰਹਮ ਯਾਨੀ ਲਗਭਗ 610 ਰੁਪਏ ਪ੍ਰਤੀ ਯਾਤਰੀ ਹੈ।ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ, 17 ਜਨਵਰੀ ਤੋਂ ਦੁਬਈ ਸਮੇਤ ਯੂਏਈ (UAE) ਤੋਂ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਹੁਣ ਮਹਾਰਾਸ਼ਟਰ ਵਿੱਚ ਲਾਜ਼ਮੀ ਸੱਤ ਦਿਨਾਂ ਦੇ ਘਰੇਲੂ ਕੁਆਰੰਟੀਨ ਤੋਂ ਛੋਟ ਦਿੱਤੀ ਗਈ ਹੈ। ਯਾਤਰੀਆਂ ਨੂੰ ਹੁਣ ਪਹੁੰਚਣ 'ਤੇ ਪੀਸੀਆਰ ਟੈਸਟ ਕਰਵਾਉਣ ਦੀ ਵੀ ਲੋੜ ਨਹੀਂ ਪਵੇਗੀ। 7 ਜਨਵਰੀ ਨੂੰ, ਭਾਰਤ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਘੋਸ਼ਣਾ ਕੀਤੀ ਸੀ ਕਿ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਭਾਰਤ ਪਹੁੰਚਣ 'ਤੇ ਸੱਤ ਦਿਨਾਂ ਲਈ ਲਾਜ਼ਮੀ ਘਰੇਲੂ ਕੁਆਰੰਟੀਨ ਵਿੱਚੋਂ ਲੰਘਣਾ ਪਏਗਾ, ਪਰ ਹੁਣ ਇਸ ਜ਼ਰੂਰਤ ਨੂੰ ਹਟਾ ਦਿੱਤਾ ਗਿਆ ਹੈ।

Also Read : ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਰਾਹੁਲ ਗਾਂਧੀ

ਦੁਬਈ ਵਿੱਚ ਟਰੈਵਲ ਏਜੰਟਾਂ (Travel agents) ਨੇ ਹਾਲ ਹੀ ਵਿੱਚ ਰਿਪੋਰਟ ਦਿੱਤੀ ਹੈ ਕਿ ਭਾਰਤ ਸਰਕਾਰ ਦੁਆਰਾ ਅੰਤਰਰਾਸ਼ਟਰੀ ਯਾਤਰੀਆਂ ਲਈ ਘਰੇਲੂ ਕੁਆਰੰਟੀਨ ਦੀ ਘੋਸ਼ਣਾ ਕਰਨ ਤੋਂ ਬਾਅਦ ਯੂਏਈ ਤੋਂ ਭਾਰਤ ਦੇ ਹਵਾਈ ਕਿਰਾਏ ਵਿੱਚ ਭਾਰੀ ਕਮੀ ਆਈ ਹੈ। ਇਕ ਏਜੰਟ ਨੇ ਕਿਹਾ, 'ਲੋਕਾਂ ਨੂੰ ਫਲਾਈਟਾਂ ਦੇ ਦੁਬਾਰਾ ਬੰਦ ਹੋਣ ਦਾ ਡਰ ਹੈ ਅਤੇ ਇਸ ਕਾਰਨ ਲੋਕ ਹਵਾਈ ਯਾਤਰਾ ਤੋਂ ਪਰਹੇਜ਼ ਕਰ ਰਹੇ ਹਨ।'ਯੂਏਈ ਦੀਆਂ ਕੁਝ ਸਥਾਨਕ ਏਅਰਲਾਈਨਾਂ ਦੀਆਂ ਵੈੱਬਸਾਈਟਾਂ ਵੀ ਭਾਰਤ ਦੇ ਵੱਡੇ ਸ਼ਹਿਰਾਂ ਲਈ ਘਟੇ ਹੋਏ ਹਵਾਈ ਕਿਰਾਏ ਦਿਖਾ ਰਹੀਆਂ ਹਨ। ਵੈੱਬਸਾਈਟਾਂ 'ਤੇ ਲਿਖਿਆ ਹੈ ਕਿ ਭਾਰਤ ਦੇ ਇਨ੍ਹਾਂ ਵੱਡੇ ਸ਼ਹਿਰਾਂ 'ਚ ਘੱਟੋ-ਘੱਟ 300 ਦਿਹਰਾਮ ਯਾਨੀ ਕਰੀਬ 6 ਹਜ਼ਾਰ ਦੀ ਯਾਤਰਾ ਕੀਤੀ ਜਾ ਸਕਦੀ ਹੈ।

In The Market