LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਏਅਰ ਇੰਡੀਆ ਨੂੰ ਕੇਂਦਰ ਸਰਕਾਰ ਅੱਜ ਕਰੇਗੀ 'TATA'

27jantata

ਨਵੀਂ ਦਿੱਲੀ : ਕੇਂਦਰ ਸਰਕਾਰ ਹਵਾਬਾਜ਼ੀ ਕੰਪਨੀ ਏਅਰ ਇੰਡੀਆ (Central Government Aviation Company Air India) ਨੂੰ ਵੀਰਵਾਰ ਨੂੰ ਟਾਟਾ ਸਮੂਹ ਨੂੰ ਸੌਂਪ ਸਕਦੀ ਹੈ। ਤਕਰੀਬਨ 69 ਸਾਲ ਪਹਿਲਾਂ ਸਮੂਹ ਤੋਂ ਹਵਾਬਾਜ਼ੀ ਕੰਪਨੀ (Aviation company) ਲੈਣ ਤੋਂ ਬਾਅਦ ਉਸ ਨੂੰ ਹੁਣ ਫਿਰ ਟਾਟਾ ਸਮੂਹ (Tata Group) ਨੂੰ ਸੌਂਪਿਆ ਜਾ ਰਿਹਾ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਸਰਕਾਰ ਨੇ ਮੁਕਾਬਲੇਬਾਜ਼ੀ ਬੋਲੀ ਪ੍ਰਕਿਰਿਆ ਤੋਂ ਬਾਅਦ 8 ਅਕਤੂਬਰ ਨੂੰ 18,000 ਕਰੋੜ ਰੁਪਏ ਵਿਚ ਏਅਰ ਇੰਡੀਆ (Air India) ਨੂੰ ਟੈਲੇਸ ਪ੍ਰਾਈਵੇਟ ਲਿਮਟਿਡ (Tales Pvt. Ltd.) ਨੂੰ ਵੇਚ ਦਿੱਤਾ ਸੀ। ਇਹ ਟਾਟਾ ਸਮੂਹ ਨੂੰ ਹੋਲਡਿੰਗ ਕੰਪਨੀ ਦੀ ਅਨੁਸ਼ੰਗੀ ਇਕਾਈ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਸਾਰੀਆਂ ਰਸਮਾਂ ਪੂਰੀਆਂ ਹੋਣ ਕੰਢੇ ਹੈ। ਏਅਰ ਇੰਡੀਆ ਨੂੰ ਵੀਰਵਾਰ ਨੂੰ ਸਮੂਹ ਨੂੰ ਸੌਂਪ ਦਿੱਤੇ ਜਾਣ ਦੀ ਸੰਭਾਵਨਾ ਹੈ। Also Read : ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਰਾਹੁਲ ਗਾਂਧੀ

Air India Disinvestment Explained: What The Tatas Get, What Remains With  The Government And More
ਇਸ ਵਿਚਾਲੇ ਏਅਰਲਾਈਨ ਪਾਇਲਟ ਯੂਨੀਅਨ, ਇੰਡੀਅਨ ਪਾਇਲਟ ਗਿਲਡ (ਆਈ.ਪੀ.ਜੀ.) ਅਤੇ ਇੰਡੀਅਨ ਕਮਰਸ਼ੀਅਲ ਪਾਇਲਟ ਐਸੋਸੀਏਸ਼ਨ (ਆਈ.ਸੀ.ਪੀ.ਏ.) ਨੇ ਏਅਰ ਇੰਡੀਆ ਦੇ ਪ੍ਰਧਾਨ ਅਤੇ ਪ੍ਰਬੰਧ ਨਿਰਦੇਸ਼ਕ ਵਿਕਰਮ ਦੇਵ ਦੱਤ ਨੂੰ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਇਸ ਦਾ ਕਾਰਣ ਪਾਇਲਟਾਂ ਦੀ ਬਕਾਇਆ ਰਾਸ਼ੀ 'ਤੇ ਕਈ ਕਟੌਤੀਆਂ ਅਤੇ ਵਸੂਲੀ ਦਾ ਅੰਦਾਜ਼ਾ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਦੋ ਹੋਰ ਯੂਨੀਅਨਾਂ ਨੇ ਆਪਣੀਆਂ ਉਡਾਣਾਂ ਤੋਂ ਠੀਕ ਪਹਿਲਾਂ ਹਵਾਈ ਅੱਡਿਆਂ 'ਤੇ ਚਾਲਕ ਦਸਤੇ ਦੇ ਮੈਂਬਰਾਂ ਦੇ ਬਾਡੀ ਮਾਸ ਇੰਡੈਕਸ (ਬੀ.ਐੱਮ.ਆਈ.) ਮਾਪਣ ਲਈ ਕੰਪਨੀ ਦੇ 20 ਜਨਵਰੀ ਦੇ ਹੁਕਮ ਦਾ ਵਿਰੋਧ ਕੀਤਾ ਹੈ। ਏਅਰ ਇੰਡੀਆ ਮੁਲਾਜ਼ਮ ਸੰਘ (ਏ.ਆਈ.ਈ.ਯੂ.) ਅਤੇ ਆਲ ਇੰਡੀਆ ਕੇਬਿਨ ਕਰੂ ਐਸੋਸੀਏਸ਼ਨ (ਏ.ਆਈ.ਸੀ.ਸੀ.ਏ.) ਨੇ ਸੋਮਵਾਰ ਨੂੰ ਦੱਤ ਨੂੰ ਚਿੱਠੀ ਲਿਖ ਕੇ ਇਸ ਹੁਕਮ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਇਹ ਗੈਰ ਮਨੁੱਖੀ ਹੋਣ ਦੇ ਨਾਲ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ ਦੇ ਤੈਅ ਨਿਯਮਾਂ ਦੀ ਉਲੰਘਣਾ ਹੈ। Also Read : ਅਬੋਹਰ 'ਚ Air Tank ਫੱਟਣ ਨਾਲ ਵਾਪਰਿਆ ਵੱਡਾ ਹਾਦਸਾ, ਧੜ ਤੋਂ ਅਲੱਗ ਹੋਇਆ ਵਿਅਕਤੀ ਦਾ ਸਿਰ

Reports of Tata Group winning Air India bid 'incorrect': Govt | Business  News,The Indian Express

ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਟਾਟਾ ਸਮੂਹ ਵੀਰਵਾਰ ਨੂੰ ਮੁੰਬਈ ਤੋਂ ਚੱਲਣ ਵਾਲੀਆਂ ਚਾਰ ਉਡਾਣਾਂ ਵਿਚ 'ਐਡਵਾਂਸਡ ਫੂਡ ਸਰਵਿਸ' ਸ਼ੁਰੂ ਕਰਕੇ ਏਅਰ ਇੰਡੀਆ ਵਿਚ ਆਪਣਾ ਪਹਿਲਾ ਕਦਮ ਚੁੱਕੇਗੀ। ਹਾਲਾਂਕਿ, ਏਅਰ ਇੰਡੀਆ ਦੀਆਂ ਉਡਾਣਾਂ ਵੀਰਵਾਰ ਤੋਂ ਹੀ ਟਾਟਾ ਸਮੂਹ ਦੇ ਬੈਨਰ ਹੇਠ ਉਡਾਣ ਨਹੀਂ ਭਰੇਗੀ। ਅਧਿਕਾਰੀਆਂ ਨੇ ਕਿਹਾ ਕਿ ਨਵੀਂ ਤਰੀਕ ਜਿਸ ਨਾਲ ਏਅਰ ਇੰਡੀਆ ਦੀਆਂ ਸਾਰੀਆਂ ਉਡਾਣਾਂ ਟਾਟਾ ਸਮੂਹ ਦੇ ਬੈਨਰ ਹੇਠ ਉਡਾਣ ਭਰੇਗੀ। ਮੁਲਾਜ਼ਮਾਂ ਨੂੰ ਬਾਅਦ ਵਿਚ ਦੱਸਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਐਡਵਾਂਸਡ ਫੂਡ ਸਰਵਿਸ ਸ਼ੁੱਕਰਵਾਰ ਨੂੰ ਮੁੰਬਈ-ਨੇਵਾਰਕ ਉਡਾਣ ਅਤੇ ਮੁੰਬਈ ਦਿੱਲੀ ਦੀਆਂ ਪੰਜ ਉਡਾਣਾਂ ਵਿਚ ਪਰੋਸਿਆ ਜਾਵੇਗਾ। ਅਧਿਕਾਰੀਆਂ ਨੇ ਕਿਹਾ ਕਿ ਟਾਟਾ ਸਮੂਹ ਦੇ ਅਧਿਕਾਰੀਆਂ ਵਲੋਂ ਤਿਆਰ ਕੀਤਾ ਗਿਆ ਐਡਵਾਂਸਡ ਫੂਡ ਸਰਵਿਸ ਨੂੰ ਲੜੀਬੱਧ ਤਰੀਕੇ ਨਾਲ ਅਤੇ ਜ਼ਿਆਦਾ ਉਡਾਣਾਂ ਤੱਕ ਵਿਸਥਾਰਿਤ ਕੀਤਾ ਜਾਵੇਗਾ।

air india: Tata Group working on 100-day plan to improve Air India services  - The Economic Times

ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਇਸ ਸੌਦੇ ਨੂੰ ਲੈ ਕੇ ਬਾਕੀ ਰਸਮਾਂ ਅਗਲੇ ਕੁਝ ਦਿਨਾਂ ਵਿਚ ਪੂਰੀ ਹੋਣ ਦੀ ਉਮੀਦ ਹੈ ਅਤੇ ਇਸ ਹਫਤੇ ਦੇ ਅਖੀਰ ਤੱਕ ਏਅਰਲਾਈਨ ਨੂੰ ਟਾਟਾ ਸਮੂਹ ਨੂੰ ਸੌਂਪ ਦਿੱਤਾ ਜਾਵੇਗਾ। ਸੌਦੇ ਦੇ ਇਕ ਹਿੱਸੇ ਦੇ ਰੂਪ ਵਿਚ ਟਾਟਾ ਸਮੂਹ ਨੂੰ ਏਅਰ ਇੰਡੀਆ ਐਕਸਪ੍ਰੈਸ ਅਤੇ ਗ੍ਰਾਉਂਡ ਹੈਂਡਲਿੰਗ ਆਰਮ ਏਅਰ ਇੰਡੀਆ ਐਸ.ਏ.ਟੀ.ਐੱਸ. ਵਿਚ 50 ਫੀਸਦੀ ਹਿੱਸੇਦਾਰੀ ਵੀ ਸੌਂਪੀ ਜਾਵੇਗੀ। ਜਦੋਂ ਕਿ 2003-04 ਤੋਂ ਬਾਅਦ ਇਹ ਪਹਿਲਾ ਨਿੱਜੀਕਰਣ ਹੋਵੇਗਾ। ਇਸ ਦੇ ਨਾਲ ਹੀ ਟਾਟਾ ਸਮੂਹ ਵਿਚ ਏਅਰ ਇੰਡੀਆ ਤੀਜਾ ਏਅਰਲਾਈਨ ਬ੍ਰਾਂਡ ਹੋਵੇਗਾ। ਇਸ ਤੋਂ ਪਹਿਲਾਂ ਏਅਰਏਸ਼ੀਆ ਇੰਡੀਆ ਅਤੇ ਵਿਸਤਾਰਾ ਵਿਚ ਸਮੂਹ ਦੀ ਵਧੇਰੇ ਭਾਈਵਾਲੀ ਹੈ।

In The Market