LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business
Other News
2 appak

ਲਾਹੌਰ : ਪਾਕਿਸਤਾਨ ਵਿਚ ਘਟਨਾਕ੍ਰਮ ਤੇਜ਼ੀ (Developments accelerate in Pakistan) ਨਾਲ ਬਦਲ ਰਿਹਾ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ (Prime Minister Imran Khan) ਦੀ ਸੱਤਾ 'ਤੇ ਕਮਜ਼ੋਰ ਹੁੰਦੀ ਪਕੜ ਵਿਚਾਲੇ ਆਰਮੀ ਚੀਫ ਜਨਰਲ ਕਮਰ ਜਾਵੇਦ ਬਾਜਵਾ (Army Chief General Kamar Javed Bajwa) ਨੇ ਆਪਣੀ ਸਥਿਤੀ ਮੁਖਰ ਅਤੇ ਸਪੱਸ਼ਟ ਕਰ ਦਿੱਤੀ ਹੈ। ਆਰਮੀ ਚੀਫ ਬਾਜਵਾ (Army Chief Bajwa) ਨੇ ਰੂਸ ਯੁਕਰੇਨ (Russia Ukraine) ਵਾਰ 'ਤੇ ਜੋ ਬਿਆਨ ਦਿੱਤਾ ਹੈ ਉਹ ਇਮਰਾਨ ਖਾਨ  (Imran Khan) ਅਤੇ ਪਾਕਿਸਤਾਨ ਦੀ ਹੁਣ ਤੱਕ ਦੀ ਨ...

1 april lavrov

ਮਾਸਕੋ : ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ (Russian Foreign Minister Sergei Lavrov) ਨੇ ਕਿਹਾ ਹੈ ਕਿ ਅਸੀਂ ਭਾਰਤ ਨੂੰ ਕਿਸੇ ਵੀ ਸਾਮਾਨ ਦੀ ਸਪਲਾਈ ਕਰਨ ਲਈ ਤਿਆਰ ਹਾਂ, ਜੋ ਉਹ ਸਾਡੇ ਤੋਂ ਖਰੀਦਣਾ ਚਾਹੁੰਦਾ ਹੈ। ਅਸੀਂ ਚਰਚਾ ਲਈ ਤਿਆਰ ਹਾਂ। ਲਾਵਰੋਵ ਨੇ ਕਿਹਾ ਕਿ ਰੂਸ ਅਤੇ ਭਾਰਤ ਵਿਚਾਲੇ ਬਹੁਤ ਚੰਗੇ ਸਬੰਧ ਹਨ। ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ (Russian Foreign Minister Sergei Lavrov) ਤੋਂ ਜਦੋਂ ਪੁੱਛਿਆ ਗਿਆ ਕਿ ਭਾਰਤ 'ਤੇ ਅਮਰੀਕੀ ਦਬਾਅ ਭਾਰਤ-ਰੂਸ ਸਬੰਧਾਂ ਨੂੰ ਪ੍ਰਭਾਵਿਤ ਕਰੇਗਾ? ਲਾਵਰੋਵ ਨੇ ਕਿਹਾ ਕਿ ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਕੋਈ ਬਦਲਾਅ ਸਾਡੀ ਭਾਈਵਾਲੀ ਨੂੰ ਪ੍ਰਭਾਵਿਤ ਨਹੀਂ ਕਰੇਗਾ। ਉਹ (ਅਮਰੀਕਾ) ਦੂਜਿਆਂ ਨੂੰ ਆਪਣੀ ਸਿਆਸਤ ਦਾ ਪਾਲਨ (Adherence to politics) ਕਰਨ ਲਈ ਮਜਬੂਰ ਕਰ ਰਹੇ ਹਨ। Also Read : ਜਨਮ ਦਿਨ 'ਤੇ CM ਤੇ DGP ਭੇਜਣਗੇ ਕਾਰਡ, ਫੋਰਸ ਦਾ ਹੌਸਲਾ ਵਧਾਉਣ ਦੀ ਕਵਾਇਦ ਯੁਕਰੇਨ ਵਿਚ ਜੰਗ ਬਾਰੇ ਪੁੱਛੇ ਜਾਣ 'ਤੇ ਲਾਵਰੋਵ ਨੇ ਕਿਹਾ ...

1a aircraft

ਸਿਓਲ- ਦੱਖਣੀ ਕੋਰੀਆ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਸਿਖਲਾਈ ਦੌਰਾਨ ਦੱਖਣੀ ਕੋਰੀਆਈ ਹਵਾਈ ਸੈਨਾ ਦੇ ਦੋ ਜਹਾਜ਼ ਹਵਾ ਵਿੱਚ ਟਕਰਾ ਗਏ। ਇਸ ਹਾਦਸੇ ਵਿੱਚ ਤਿੰਨ ਪਾਇਲਟਾਂ ਦੀ ਮੌਤ ਹੋ ਗਈ, ਜਦਕਿ ਇੱਕ ਜ਼ਖਮੀ ਹੈ। Also Read: PUNJAB ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ, ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਵਿਚਾਲੇ ਤਿੱਖੀ ਬਹਿਸ ਐਮਰਜੈਂਸੀ ਅਧਿਕਾਰੀਆਂ ਮੁਤਾਬਕ ਸ਼ੁੱਕਰਵਾਰ ਨੂੰ ਸਚਿਓਨ 'ਚ ਸਿਖਲਾਈ ਦੌਰਾਨ ਦੱਖਣੀ ਕੋਰੀਆਈ ਹਵਾਈ ਫੌਜ ਦੇ ਦੋ ਜਹਾਜ਼ ਹਵਾ 'ਚ ਟਕਰਾ ਗਏ। ਇਸ ਹਾਦਸੇ ਵਿੱਚ ਤਿੰਨ ਪਾਇਲਟਾਂ ਦੀ ਮੌਤ ਹੋ ਗਈ। ਜਦਕਿ ਇੱਕ ਜ਼ਖਮੀ ਹੈ। ਅਧਿਕਾਰੀਆਂ ਮੁਤਾਬਕ ਹਾਦਸੇ ਤੋਂ ਬਾਅਦ ਤਿੰਨ ਹੈਲੀਕਾਪਟਰ, 20 ਵਾਹਨ ਅਤੇ ਦਰਜਨਾਂ ਐਮਰਜੈਂਸੀ ਕਰਮਚਾਰੀ ਹਾਦਸੇ ਵਾਲੀ ਥਾਂ 'ਤੇ ਪੁੱਜੇ। Also Read: ਪੰਜਾਬ ਸਟੇਟ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ PSPCL ਤੇ PCTCL ਲਈ ਵਿੱਤੀ ਸਾਲ 2022-23 ਲਈ ਟੈਰਿਫ ਆਰਡਰ ਜਾਰੀ KT-1 ਟਰੇਨੀ ਜਹਾਜ਼ਾਂ ਦੀ ਟੱਕਰਨਿਊਜ਼ ਏਜੰਸੀ ਏਪੀ ਮੁਤਾਬਕ ਦੱਖਣੀ ਕੋਰੀਆ ਦੀ ਹਵਾਈ ਸੈਨਾ ਨੇ ਵੀ ਦੋ ਕੇਟੀ-1 ਟਰੇਨੀ ਜਹਾਜ਼ਾਂ ਦੇ ਟਕਰਾਏ ਜਾਣ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ, ਬਿਆਨ ਵਿੱਚ ਕਿਹਾ ਗਿਆ ਹੈ ਕਿ ਉਹ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੀ ਪਾਇਲਟ ਆਪਣੇ ਆਪ ਨੂੰ ਬਾਹਰ ਕੱਢਣ ਵਿੱਚ ਸਫਲ ਰਹੇ ਸਨ। KT-1 ਦੋ ਸੀਟਾਂ ਵਾਲਾ ਜਹਾਜ਼ ਹੈ। ਹਾਲਾਂਕਿ ਟੱਕਰ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਇਸ ਤੋਂ ਪਹਿਲਾਂ ਜਨਵਰੀ 'ਚ ਹਵਾਈ ਸੈਨਾ ਦਾ F-5E ਲੜਾਕੂ ਜਹਾਜ਼ ਦੱਖਣੀ ਕੋਰੀਆ 'ਚ ਕਰੈਸ਼ ਹੋ ਗਿਆ ਸੀ। ਇਸ ਹਾਦਸੇ 'ਚ ਇਕ ਪਾਇਲਟ ਦੀ ਮੌਤ ਹੋ ਗਈ। Also Read: PUNJAB ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸ਼ੁਰੂ, ਕਈ ਮੁੱਦਿਆਂ 'ਤੇ ਹੋ ਸਕਦੀ ਹੈ ਭਖਵੀਂ ਚਰਚਾ...

31m imran khan

ਨਵੀਂ ਦਿੱਲੀ- ਪਾਕਿਸਤਾਨ 'ਚ ਸਿਆਸੀ ਸੰਕਟ ਪੂਰੇ ਜ਼ੋਰਾਂ 'ਤੇ ਹੈ। ਇਸ ਦੌਰਾਨ ਹਰ ਪਾਸਿਓਂ ਘਿਰਿਆ ਦੇਖ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਹੁਣ ਨਵੀਂ ਚਾਲ ਚੱਲੀ ਹੈ। ਉਨ੍ਹਾਂ ਨੇ ਨੈਸ਼ਨਲ ਅਸੈਂਬਲੀ ਨੂੰ ਭੰਗ ਕਰਨ ਦਾ ਪ੍ਰਸਤਾਵ ਰੱਖਿਆ ਹੈ। ਅਜਿਹਾ ਕਰਕੇ ਉਹ ਬੇਭਰੋਸਗੀ ਮਤੇ ਤੋਂ ਬਚਣਾ ਚਾਹੁੰਦੇ ਹਨ। ਹਾਲਾਂਕਿ ਵਿਰੋਧੀ ਧਿਰ ਫਲੋਰ ਟੈਸਟ ਚਾਹੁੰਦੀ ਹੈ। ਵਿਰੋਧੀ ਧਿਰ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਸਰਕਾਰ ਬਣਾਉਣ ਲਈ ਬਹੁਮਤ ਹੈ। ਪਰ ਇਮਰਾਨ ਖਾਨ ਨੇ ਨਵਾਂ ਕਦਮ ਚੁੱਕ ਕੇ ਸਥਿਤੀ ਹੋਰ ਖਰਾਬ ਕਰ ਦਿੱਤੇ ਹਨ। ਤੁਹਾਨੂੰ ਦੱਸ ਦੇਈਏ ਕਿ ਕੁਝ ਸਮੇਂ ਬਾਅਦ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ 'ਚ ਬੇਭਰੋਸਗੀ ਮਤੇ 'ਤੇ ਚਰਚਾ ਹੋਣੀ ਹੈ। Also Read: ਪੰਜਾਬ ਸਰਕਾਰ ਨੇ ਭੰਗ ਕੀਤਾ ਸੁਬਾਰਡੀਨੇਟ ਸਰਵਿਸਿਜ਼ ਸਿਲੈੱਕਸ਼ਨ ਬੋਰਡ, ਹੁਕਮ ਜਾਰੀ ਪਾਕਿਸਤਾਨ ਦੇ ਜੀਓ ਟੀਵੀ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਇਮਰਾਨ ਖਾਨ ਨੇ ਵਿਰੋਧੀ ਧਿਰ ਨੂੰ ਪ੍ਰਸਤਾਵ ਦਿੱਤਾ ਹੈ ਕਿ ਜੇਕਰ ਉਹ ਬੇਭਰੋਸਗੀ ਮਤਾ ਵਾਪਸ ਲੈ ਲੈਂਦੇ ਹਨ ਤਾਂ ਉਹ ਨੈਸ਼ਨਲ ਅਸੈਂਬਲੀ ਨੂੰ ਭੰਗ ਕਰਨ ਦਾ ਮਤਾ ਪਾਸ ਕਰਨਗੇ। ਹਾਲਾਂਕਿ ਵਿਰੋਧੀ ਧਿਰ ਇਮਰਾਨ ਖਾਨ ਦੀ ਪੇਸ਼ਕਸ਼ ਨੂੰ ਸ਼ਾਇਦ ਹੀ ਮੰਨੇ। ਕਿਉਂਕਿ ਵਿਰੋਧੀ ਧਿਰ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ 177 ਮੈਂਬਰਾਂ ਦਾ ਬਹੁਮਤ ਹੈ। ਇਮਰਾਨ ਰਾਸ਼ਟਰੀ ਸੁਰੱਖਿਆ ਕਮੇਟੀ ਦੀ ਬੈਠਕ ਕਰਨਗੇਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ 'ਚ ਅੱਜ ਤੋਂ ਇਮਰਾਨ ਖਾਨ ਸਰਕਾਰ ਖਿਲਾਫ ਬੇਭਰੋਸਗੀ ਮਤੇ 'ਤੇ ਚਰਚਾ ਸ਼ੁਰੂ ਹੋ ਗਈ ਹੈ। ਨੈਸ਼ਨਲ ਅਸੈਂਬਲੀ ਦੇ ਸਕੱਤਰੇਤ ਵੱਲੋਂ ਬੁੱਧਵਾਰ ਦੇਰ ਰਾਤ ਇਸ ਸਬੰਧ ਵਿੱਚ ਇੱਕ ਨੋਟਿਸ ਜਾਰੀ ਕੀਤਾ ਗਿਆ। ਇਸ ਦੌਰਾਨ ਇਮਰਾਨ ਖਾਨ ਨਾਲ ਜੁੜੀਆਂ ਦੋ ਵੱਡੀਆਂ ਖਬਰਾਂ ਆ ਰਹੀਆਂ ਹਨ। ਇਕ, ਇਮਰਾਨ ਖਾਨ ਅੱਜ ਰਾਸ਼ਟਰੀ ਸੁਰੱਖਿਆ ਕਮੇਟੀ ਦੀ ਬੈਠਕ ਕਰਨਗੇ ਅਤੇ ਦੂਜਾ ਉਹ ਅੱਜ ਦੇਸ਼ ਨੂੰ ਸੰਬੋਧਨ ਕਰਨਗੇ। ਇਮਰਾਨ ਖਾਨ ਦੀ ਕੱਲ੍ਹ ਦੇਸ਼ ਨੂੰ ਸੰਬੋਧਨ ਕਰਨ ਦੀ ਯੋਜਨਾ ਸੀ ਪਰ ਫੌਜ ਮੁਖੀ ਜਨਰਲ ਕਮਰ ਬਾਜਵਾ ਨਾਲ ਮੁਲਾਕਾਤ ਤੋਂ ਬਾਅਦ ਇਸ ਨੂੰ ਟਾਲ ਦਿੱਤਾ ਗਿਆ। ਜੀਓ ਟੀਵੀ ਮੁਤਾਬਕ ਇਮਰਾਨ ਖਾਨ ਦੇਰ ਰਾਤ ਪਾਕਿਸਤਾਨੀ ਜਨਤਾ ਨੂੰ ਸੰਬੋਧਨ ਕਰਨਗੇ। ਇਮਰਾਨ ਖਾਨ ਦੀ ਸਰਕਾਰ ਪਿਛਲੇ ਇੱਕ ਮਹੀਨੇ ਤੋਂ ਨੈਸ਼ਨਲ ਅਸੈਂਬਲੀ ਵਿੱਚ ਖਤਰੇ ਵਿੱਚ ਹੈ। Also Read: ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਸ਼ੁਰੂ, ਲਏ ਜਾ ਸਕਦੇ ਨੇ ਵੱਡੇ ਫੈਸਲੇ ਪਾਕਿ ਵਿਦੇਸ਼ ਮਿਸ਼ਨ ਨੇ ਵਿਦੇਸ਼ੀ ਤਾਕਤਾਂ ਦਾ ਇਸ ਪਿੱਥੇ ਹੱਥ ਹੋਣ ਦਾ ਭੇਜਿਆ ਸੀ ਸਬੂਤਇਸ ਦੌਰਾਨ ਇਮਰਾਨ ਸਰਕਾਰ ਨੇ ਬੁੱਧਵਾਰ ਨੂੰ ਸਪੱਸ਼ਟ ਕੀਤਾ ਹੈ ਕਿ ਉਸ ਦੀ ਸਰਕਾਰ ਨੂੰ ਡੇਗਣ ਲਈ ਰਚੀ ਜਾ ਰਹੀ ਵਿਦੇਸ਼ੀ ਸਾਜ਼ਿਸ਼ ਵਿਦੇਸ਼ਾਂ 'ਚ ਪਾਕਿਸਤਾਨੀ ਡਿਪਲੋਮੈਟਾਂ 'ਤੇ ਆਧਾਰਿਤ ਹੈ, ਜਿਸ ਦੇ ਆਧਾਰ 'ਤੇ ਇਮਰਾਨ ਖਾਨ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਨੂੰ ਡੇਗਣ ਲਈ ਵਿਦੇਸ਼ੀ ਤਾਕਤਾਂ ਮਦਦ ਕਰ ਰਹੀਆਂ ਹਨ। ਇਸ ਤੋਂ ਪਹਿਲਾਂ ਇਮਰਾਨ ਖਾਨ ਨੇ ਇੱਕ ਰੈਲੀ ਵਿੱਚ ਕਿਹਾ ਸੀ ਕਿ ਵਿਰੋਧੀ ਧਿਰ ਵਿਦੇਸ਼ੀ ਸ਼ਕਤੀਆਂ ਨਾਲ ਖੇਡ ਰਹੀ ਹੈ ਕਿਉਂਕਿ ਉਨ੍ਹਾਂ ਦੀ ਸਰਕਾਰ ਨੂੰ ਡੇਗਣ ਲਈ ਵਿਦੇਸ਼ਾਂ ਤੋਂ ਪੈਸਾ ਆ ਰਿਹਾ ਹੈ। ਹਾਲਾਂਕਿ ਇਮਰਾਨ ਖਾਨ ਨੇ ਉਸ ਰੈਲੀ 'ਚ ਕਿਸੇ ਦੇਸ਼ ਦਾ ਨਾਂ ਨਹੀਂ ਲਿਆ ਸੀ। ਦੱਸਿਆ ਜਾ ਰਿਹਾ ਹੈ ਕਿ ਅਮਰੀਕਾ 'ਚ ਪਾਕਿਸਤਾਨ ਦੇ ਰਾਜਦੂਤ ਅਸਦ ਮਜੀਦ ਨੇ ਇਹ ਸਬੂਤ 7 ਮਾਰਚ ਨੂੰ ਇਮਰਾਨ ਸਰਕਾਰ ਨੂੰ ਭੇਜੀ ਸੀ।...

30m uae

ਦੁਬਈ- ਹਾਲ ਹੀ ਵਿੱਚ ਸੰਯੁਕਤ ਅਰਬ ਅਮੀਰਾਤ (UAE) ਵਿੱਚ ਸੋਸ਼ਲ ਮੀਡੀਆ 'ਤੇ ਕੁਝ ਮੀਮਜ਼ ਅਤੇ ਵੀਡੀਓਜ਼ ਵਾਇਰਲ ਹੋਏ ਸਨ, ਜਿਸ ਵਿੱਚ ਕੋਵਿਡ ਨਿਯਮਾਂ ਦਾ ਮਜ਼ਾਕ ਉਡਾਇਆ ਗਿਆ ਸੀ। ਹੁਣ ਦੇਸ਼ ਦੀ ਸਰਕਾਰ ਨੇ ਨਵੇਂ ਕਾਨੂੰਨ ਤਹਿਤ ਅਜਿਹੇ ਲੋਕਾਂ ਨੂੰ ਜੇਲ੍ਹ ਵਿੱਚ ਡੱਕਣ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਕਿਹਾ ਹੈ ਕਿ ਜੋ ਲੋਕ ਕੋਵਿਡ ਨਿਯਮਾਂ ਦਾ ਮਜ਼ਾਕ ਉਡਾਉਂਦੇ ਹਨ ਜਾਂ ਸੋਸ਼ਲ ਮੀਡੀਆ ਰਾਹੀਂ ਕੋਵਿਡ ਨਾਲ ਜੁੜੀਆਂ ਝੂਠੀਆਂ ਖ਼ਬਰਾਂ ਸਾਂਝੀਆਂ ਕਰਦੇ ਹਨ, ਉਨ੍ਹਾਂ ਨੂੰ ਘੱਟੋ-ਘੱਟ ਦੋ ਸਾਲ ਦੀ ਸਜ਼ਾ ਹੋ ਸਕਦੀ ਹੈ। Also Read: ਸਾਵਧਾਨ! ਇਲੈਕਟ੍ਰਿਕ ਸਕੂਟਰਾਂ ਦੇ ਪੈ ਰਹੇ 'ਪਟਾਕੇ', ਇਹ ਹੈ ਕਾਰਨ ਮਿਡਲ ਈਸਟ ਆਈ ਦੀ ਇਕ ਰਿਪੋਰਟ ਦੇ ਅਨੁਸਾਰ ਸੰਘੀ ਵਕੀਲਾਂ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ਉਪਭੋਗਤਾਵਾਂ ਨੂੰ ਕੋਵਿਡ ਮਹਾਂਮਾਰੀ ਨਾਲ ਸਬੰਧਤ ਗਲਤ ਜਾਣਕਾਰੀ ਸਾਂਝੀ ਕਰਨ ਲਈ ਨਵੇਂ ਕਾਨੂੰਨ ਦੇ ਤਹਿਤ ਸਜ਼ਾ ਦਿੱਤੀ ਜਾ ਸਕਦੀ ਹੈ। ਅਜਿਹੇ ਲੋਕਾਂ ਨੂੰ ਘੱਟੋ-ਘੱਟ ਦੋ ਸਾਲ ਦੀ ਸਜ਼ਾ ਅਤੇ 54,450 ਡਾਲਰ ਯਾਨੀ 41 ਲੱਖ 35 ਹਜ਼ਾਰ ਰੁਪਏ ਦਾ ਜੁਰਮਾਨਾ ਭਰਨਾ ਹੋਵੇਗਾ। ਫੈਡਰਲ ਐਮਰਜੈਂਸੀ ਕ੍ਰਾਈਸਿਸ ਐਂਡ ਡਿਸਾਸਟਰਜ਼ ਪ੍ਰੋਸੀਕਿਊਸ਼ਨ ਵੱਲੋਂ ਜਾਰੀ ਬਿਆਨ 'ਚ ਚੇਤਾਵਨੀ ਦਿੱਤੀ ਗਈ ਹੈ, ''ਸੋਸ਼ਲ ਮੀਡੀਆ 'ਤੇ ਹਾਲ ਹੀ 'ਚ ਫੋਟੋਆਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਜਾ ਰਹੀਆਂ ਹਨ, ਕੋਵਿਡ ਲਈ ਸਾਰੇ ਜ਼ਰੂਰੀ ਕਦਮਾਂ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ ਅਤੇ ਇਸ 'ਤੇ ਗੀਤ ਬਣਾਏ ਜਾ ਰਹੇ ਹਨ। ਅਸੀਂ ਸਾਰੇ ਲੋਕਾਂ ਨੂੰ ਇਸ ਤਰ੍ਹਾਂ ਦੇ ਵਿਵਹਾਰ ਤੋਂ ਦੂਰ ਰਹਿਣ ਦੀ ਅਪੀਲ ਕਰਦੇ ਹਾਂ... ਨਹੀਂ ਤਾਂ ਤੁਹਾਨੂੰ ਕਾਨੂੰਨ ਦੇ ਤਹਿਤ ਸਜ਼ਾ ਦਿੱਤੀ ਜਾ ਸਕਦੀ ਹੈ।' ਮੰਗਲਵਾਰ ਨੂੰ ਯੂਏਈ ਵਿੱਚ ਕੋਵਿਡ-19 ਦੇ 2,511 ਨਵੇਂ ਮਾਮਲੇ ਦਰਜ ਕੀਤੇ ਗਏ। ਪਿਛਲੇ ਸਾਲ, ਹੋਰ ਦੇਸ਼ਾਂ ਵਾਂਗ, ਓਮੀਕਰੋਨ ਨੇ ਯੂਏਈ ਵਿੱਚ ਤਬਾਹੀ ਦਾ ਦ੍ਰਿਸ਼ ਬਣਾਇਆ ਸੀ। ਇਸ ਦੇ ਮੱਦੇਨਜ਼ਰ ਸਰਕਾਰ ਨੇ ਸਾਰੇ ਜ਼ਰੂਰੀ ਕਦਮ ਚੁੱਕੇ ਹਨ। ਰਮਜ਼ਾਨ ਦੇ ਮੱਦੇਨਜ਼ਰ, ਸਰਕਾਰ ਨੂੰ ਇੱਕ ਵਾਰ ਫਿਰ ਕੋਵਿਡ ਦੇ ਮਾਮਲਿਆਂ ਵਿੱਚ ਵਾਧਾ ਹੋਣ ਦਾ ਖਦਸ਼ਾ ਹੈ, ਇਸ ਲਈ ਕੋਵਿਡ ਨਿਯਮਾਂ ਨੂੰ ਹੋਰ ਸਖ਼ਤ ਬਣਾਇਆ ਗਿਆ ਹੈ। ਹਾਲ ਹੀ ਵਿੱਚ ਸਰਕਾਰ ਨੇ ਕੋਵਿਡ ਦਾ ਰੈਗੂਲਰ ਟੈਸਟ ਲਾਜ਼ਮੀ ਕਰ ਦਿੱਤਾ ਹੈ। ਅਬੂ ਧਾਬੀ ਵਿੱਚ ਰਹਿਣ ਵਾਲੇ ਲੋਕਾਂ ਲਈ ਹਰ ਦੋ ਹਫ਼ਤਿਆਂ ਵਿੱਚ ਕੋਵਿਡ ਦਾ ਨੈਗੇਟਿਵ ਪੀਸੀਆਰ ਟੈਸਟ ਦਿਖਾਉਣਾ ਲਾਜ਼ਮੀ ਹੋ ਗਿਆ ਹੈ। ਇਹ ਨਿਯਮ ਸਾਰੀਆਂ ਸਰਕਾਰੀ ਇਮਾਰਤਾਂ ਵਿੱਚ ਦਾਖਲੇ ਲਈ ਵੀ ਲਾਗੂ ਹੋ ਗਿਆ ਹੈ। Also Read: ਰਾਤ ਵੇਲੇ ਤਾਪਮਾਨ ਵਧਣ ਨਾਲ ਪੁਰਸ਼ਾਂ ਦੀ ਜਾਨ ਨੂੰ ਖਤਰਾ! ਨਵੇਂ ਅਧਿਐਨ ਨਾਲ ਲੋਕ ਹੈਰਾਨ ਯੂਏਈ ਜੋ ਆਪਣੀਆਂ ਉੱਚੀਆਂ ਇਮਾਰਤਾਂ ਵਾਲੇ ਸ਼ਹਿਰ ਦੁਬਈ ਵਿੱਚ ਛੇ ਮਹੀਨੇ ਤੱਕ ਚੱਲਣ ਵਾਲੇ ਦੁਬਈ ਐਕਸਪੋ ਦੀ ਮੇਜ਼ਬਾਨੀ ਕਰ ਰਿਹਾ ਹੈ, ਉਸ ਨੇ ਦੇਸ਼ ਵਿਚ ਉਨ੍ਹਾਂ ਲੋਕਾਂ ਦੇ ਦਾਖਲੇ ਉੱਤੇ ਵੀ ਰੋਕ ਲਗਾ ਦਿੱਤੀ ਹੈ, ਜਿਨ੍ਹਾਂ ਨੇ ਕੋਵਿਡ ਬੂਸਟਰ ਡੋਜ਼ ਨਹੀਂ ਲਈ ਹੈ। ਦੁਬਈ ਐਕਸਪੋ ਵਿਚ ਹੁਣ ਤੱਕ 90 ਲੱਖ ਲੋਕ ਆ ਚੁੱਕੇ ਹਨ। ...

29m putin

ਇਸਤਾਨਬੁਲ : ਤੁਰਕੀ (Turkey) ਦੇ ਇਸਤਾਨਬੁਲ (Istanbul) ਵਿਚ ਰੂਸ ਅਤੇ ਯੁਕਰੇਨ (Russia and Ukraine) ਵਿਚਾਲੇ ਮੰਗਲਵਾਰ ਨੂੰ ਸ਼ਾਂਤੀ ਵਾਰਤਾ (Peace talks) ਹੋਈ। ਤਕਰੀਬਨ 3 ਘੰਟੇ ਚੱਲੀ ਇਸ ਮੀਟਿੰਗ ਤੋਂ ਬਾਅਦ ਰੂਸ ਦੇ ਮੁੱਖ ਵਾਰਤਾਕਾਰ ਮੇਡਿੰਸਕੀ (Interlocutor Medinsky) ਨੇ ਹਾਂ ਪੱਖੀ ਬਿਆਨ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ (Russian President Vladimir Putin) ਅਤੇ ਯੁਕਰੇਨੀ ਰਾਸ਼ਟਰ ਪ੍ਰਧਾਨ ਵੋਲੋਡੋਮਿਰ ਜੇਲੈਂਸਕੀ (Ukrainian President Volodymyr Jelinsky) ਦੀ ਜੰਗ ਨੂੰ ਰੋਕਣ ਲਈ ਮੁਲਾਕਾਤ ਹੋ ਸਕਦੀ ਹੈ। ਇਸ ਤੋਂ ਪਹਿਲਾਂ ਦੋਹਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਵਿਚਾਲੇ ਗੱਲਬਾਤ ਹੋਵੇਗੀ। ਵਲਾਦੀਮਿਰ ਮੇਡਿੰਸਕੀ ਨੇ ਦੱਸਿਆ ਕਿ ਕੀਵ ਅਤੇ ਚੇਰਨੀਹੀਵ ਵਿਚ ਰੂਸ ਨੇ ਫੌਜੀ ਗਤੀਵਿਧੀਆਂ ਨੂੰ ਘੱਟ ਕਰਨ ਦਾ ਫੈਸਲਾ ਲਿਆ ਹੈ। Also Read : ਪੰਜਾਬ ਦੇ ਮੁਕੇਰੀਆਂ 'ਚ ਤੇਂਦੂਏ...

29m america to india

ਵਾਸ਼ਿੰਗਟਨ : ਅਮਰੀਕੀ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ (ਸੀ.ਡੀ.ਸੀ.) ਨੇ ਕੋਵਿਡ-19 ਦੇ ਕਾਰਣ ਪੱਧਰ 1 ਦਾ ਯਾਤਰਾ ਸਿਹਤ ਨੂੰ ਲੈ ਕੇ ਨੋਟਿਸ ਜਾਰੀ ਕੀਤਾ ਹੈ, ਜੋ ਦੇਸ਼ ਵਿਚ ਕੋਵਿਡ-19 ਦੇ ਨਿਮਨ ਪੱਧਰ ਦਾ ਸੰਕੇਤ ਦਿੰਦਾ ਹੈ, ਜੇਕਰ ਤੁਸੀਂ ਐੱਫ.ਡੀ.ਏ. ਰਾਹੀਂ ਅਧਿਕਾਰਤ ਟੀ.ਕੇ. ਨਾਲ ਪੂਰੀ ਤਰ੍ਹਾਂ ਨਾਲ ਟੀਕਾਕਰਣ ਕਰਵਾ ਚੁੱਕੇ ਹੋ ਤਾਂ ਤੁਹਾਡੇ ਕੋਵਿਡ-19 ਨਾਲ ਪੀੜਤ ਹੋਣ ਅਤੇ ਗੰਭਈਰ ਲੱਛਣ ਵਿਕਸਿਤ ਹੋਣ ਦਾ ਜੋਖਮ ਘੱਟ ਹੋ ਸਕਦਾ ਹੈ। Also Read: ਪੰਜਾਬ ਲਈ ਹਾੜ੍ਹੀ ਸੀਜ਼ਨ-2022 ਵਾਸਤੇ 24,773.11 ਕਰੋੜ ਰੁਪਏ ਨਗਦ ਕਰਜ਼ਾ ਹੱਦ ਮਨਜ਼ੂਰ, ਮਾਨ ਨੇ ਕੀਤਾ ਧੰਨਵਾਦ ਬਿਆਨ ਵਿਚ ਕਿਹਾ ਗਿਆ ਹੈ ਕਿ ਕਿਸੇ ਵੀ ਕੌਮਾਂਤਰੀ ਯਾਤਰਾ ਦੀ ਯੋਜਨਾ ਬਣਾਉਣ ਤੋਂ ਪਹਿਲਾਂ, ਕਿਰਪਾ ਵੈਕਸੀਨੇਸ਼ਨ ਅਤੇ ਬਿਨਾਂ ਵੈਕਸੀਨੇਸ਼ਨ ਵਾਲੇ ਯਾਤਰੀਆਂ ਲਈ ਸੀ.ਡੀ.ਸੀ. ਦੀ ਵਿਸ਼ੇਸ਼ ਸਿਫਾਰਿਸ਼ਾਂ ਨੂੰ ਰੀਵਿਊ ਕਰ ਲਓ। ਭਾਰਤ ਦੀ ਯਾਤਰਾ ਕਰਨ ਵਾਲਿਆਂ ਲਈ ਮਹੱਤਵਪੂਰਨ ਜਾਣਕਾਰੀ ਦਿੰਦੇ ਹੋਏ, ਸੀ.ਡੀ.ਸੀ. ਨੇ ਕਿਹਾ ਕਿ ਯਕੀਨੀ ਕਰੋ ਕਿ ਭਾਰਤ ਯਾਤਰਾ ਕਰਨ ਤੋਂ ਪਹਿਲਾਂ ਤੁਹਾਨੂੰ ਟੀਕਾ ਲਗਾਇਆ ਗਿਆ ਹੈ ਅਤੇ ਆਪਣਏ ਕੋਰੋਨਾ ਟੀਕਿਆਂ ਦੇ ਨਾਲ ਅਪ ਟੂ-ਡੇਟ ਰਹੋ। ਸੀ.ਡੀ.ਸੀ. ਨੇ ਕਿਹਾ ਕਿ ਇਥੋਂ ਤੱਕ ਕਿ ਜੇਕਰ ਤੁਸੀਂ ਆਪਣੇ ਕੋਰੋਨਾ ਟੀਕਿਆਂ ਦੇ ਨਾਲ ਅਪ-ਟੂ-ਡੇਟ ਵੀ ਹੋ, ਤਾਂ ਵੀ ਤੁਹਾਨੂੰ ਕੋਵਿਡ 19 ਹੋਣ ਅਤੇ ਫੈਲਣ ਦਾ ਖਤਰਾ ਹੋ ਸਕਦਾ ਹੈ। 2 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਇਨਡੋਰ ਜਨਤਕ ਸਥਾਨਾਂ 'ਤੇ ਚੰਗੀ ਤਰ੍ਹਾਂ ਨਾਲ ਫਿੱਟ ਹੋਣ ਵਾਲਾ ਮਾਸਕ ਪਹਿਨਣਾ ਚਾਹੀਦਾ ਹੈ। ਭਾਰਤ ਵਿਚ ਸਾਰੀਆਂ ਜ਼ਰੂਰਤਾਂ ਅਤੇ ਸਿਫਾਰਸ਼ਾਂ ਦਾ ਪਾਲਨ ਕਰੋ।  Also Read: ਲੰਬੀ 'ਚ ਕਿਸਾਨਾਂ ਨੇ ਬੰਧਕ ਬਣਾਏ ਤਹਿਸੀਲਦਾਰ ਤੇ ਹੋਰ ਅਧਿਕਾਰੀ, ਪੁਲਿਸ ਨੇ ਕੀਤਾ ਲਾਠੀਚਾਰਜ ਜ਼ਿਕਰਯੋਗ ਹੈ ਕਿ ਸੀ.ਡੀ.ਸੀ. ਯਾਤਰਾ ਸਿਹਤ ਨੋਟਿਸ (ਟੀ.ਐੱਚ.ਐਨ.) ਦੀ ਵਰਤੋਂ ਯਾਤਰੀਆਂ ਅਤੇ ਹੋਰਾਂ ਨੂੰ ਦੁਨੀਆ ਭਰ ਵਿਚ ਸਿਹਤ ਖਤਰਿਆਂ ਦੇ ਪ੍ਰਤੀ ਸਚੇਤ ਕਰਨ ਅਤੇ ਖੁਦ ਨੂੰ ਬਚਾਉਣ ਦੇ ਤਰੀਕਿਆਂ ਬਾਰੇ ਸਲਾਹ ਦੇਣ ਲਈ ਕਰਦਾ ਹੈ।...

26m soudi arab

ਜੇੱਦਾ : ਸਾਊਦੀ ਅਰਬ (Saudi Arabia) ਦੇ ਜੇੱਦਾ ਵਿਚ ਸਥਿਤ ਇਕ ਤੇਲ ਡਿੱਪੋ (Oil depot) ਵਿਚ ਭਿਆਨਕ ਅੱਗ (Terrible fire) ਲੱਗ ਗਈ। ਇਹ ਅੱਗ ਰਾਕੇਟ ਹਮਲੇ ਦੀ ਵਜ੍ਹਾ ਨਾਲ ਲੱਗੀ। ਇਹ ਘਟਨਾ ਫਾਰਮੂਲਾ ਵਨ ਰੇਸ (Formula One race) ਤੋਂ ਪਹਿਲਾਂ ਹੋਈ ਹੈ। ਦੱਸ ਦਈਏ ਕਿ ਇਸ ਹਮਲੇ ਦੀ ਜ਼ਿੰਮੇਵਾਰੀ ਯਮਨ ਦੇ ਹੂਤੀ ਬਾਗੀਆਂ (The Houthi rebels) ਨੇ ਲਈ ਹੈ। ਇਸ ਹਮਲੇ ਨੂੰ ਹੂਤੀ ਬਾਗੀਆਂ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਦੱਸਿਆ ਜਾ ਰਿਹਾ ਹੈ। ਹਮਲੇ ਨੇ ਉਸੇ ਡਿਪੋ ਨੂੰ ਨਿਸ਼ਾਨਾ ਬਣਾਇਆ, ਜਿਸ 'ਤੇ ਹਾਲ ਦੇ ਦਿਨਾਂ ਵਿਚ ਵੀ ਹੂਤੀ ਬਾਗੀਆਂ ਨੇ ਹਮਲਾ ਕੀਤਾ ਸੀ।ਡਿਪੋ 'ਤੇ ਹਮਲੇ ਤੋਂ ਬਾਅਦ ਅੱਗ ਦੀਆਂ ਭਿਆਨਕ ਲਪਟਾਂ ਉੱਠਣ ਲੱਗੀਆਂ। Also Read : ਕੈਨੇਡਾ 2021 ਵਿਚ ਰਿਕਾਰਡ 2.17 ਲੱਖ ਭਾਰਤੀ ਵਿਦਿਆਰਥੀਆਂ ਦ...

24m tattoo

ਲੰਡਨ- ਟੈਟੂ ਬਣਵਾਉਣਾ ਅੱਜ ਕੱਲ੍ਹ ਬਹੁਤ ਮਸ਼ਹੂਰ ਰੁਝਾਨ ਬਣ ਗਿਆ ਹੈ। ਤੁਸੀਂ ਬਹੁਤ ਸਾਰੇ ਲੋਕਾਂ ਨੂੰ ਟੈਟੂ ਬਣਾਉਂਦੇ ਹੋਏ ਦੇਖਿਆ ਹੋਵੇਗਾ। ਕੋਈ ਇਸ ਨੂੰ ਸ਼ੌਕ ਵਿੱਚ ਬਣਵਾਉਂਦਾ ਹੈ ਤਾਂ ਕੋਈ ਆਪਣੇ ਜਜ਼ਬਾਤ ਨੂੰ ਟੈਟੂ ਵਿੱਚ ਜੋੜਦਾ ਹੈ। ਆਮ ਤੌਰ 'ਤੇ ਲੋਕ 1-2 ਟੈਟੂ ਬਣਾਉਂਦੇ ਹਨ, ਪਰ ਕੁਝ ਲੋਕਾਂ ਨੂੰ ਟੈਟੂ ਦਾ ਅਜਿਹਾ ਬੁਖਾਰ ਚੜ੍ਹ ਜਾਂਦਾ ਹੈ ਕਿ ਉਨ੍ਹਾਂ ਦੇ ਪੂਰੇ ਸਰੀਰ 'ਤੇ ਹੀ ਡਿਜ਼ਾਈਨ ਬਣ ਜਾਂਦੇ ਹਨ। ਅਜਿਹਾ ਹੀ ਕੁਝ ਇੰਗਲੈਂਡ ਦੇ ਇਕ ਵਿਅਕਤੀ ਨੇ ਵੀ ਕੀਤਾ ਜਿਸ ਨੇ ਆਪਣੇ ਸਰੀਰ ਦੇ 90 ਫੀਸਦੀ ਹਿੱਸੇ 'ਤੇ ਟੈਟੂ ਬਣਵਾਇਆ। Also Read: ਮਹਿੰਗਾਈ ਦਾ ਅਸਰ! ਪੈਟਰੋਲ-ਡੀਜ਼ਲ ਤੋਂ ਬਾਅਦ CNG-PNG ਦੀ ਵਧੀ ਕੀਮਤ ਇੰਗਲੈਂਡ ਦੇ ਸ਼ੈਫੀਲਡ 'ਚ ਰਹਿਣ ਵਾਲਾ 41 ਸਾਲਾ ਕਰੈਕ ਸਮਿਥ 4 ਬੱਚਿਆਂ ਦਾ ਪਿਤਾ ਹੈ। ਉਸਨੇ ਆਪਣਾ ਪਹਿਲਾ ਟੈਟੂ 18 ਸਾਲ ਦੀ ਉਮਰ ਵਿੱਚ ਬਣਵਾਇਆ ਸੀ। ਇਕ ਤੋਂ ਬਾਅਦ ਇਕ ਉਨ੍ਹਾਂ ਨੇ ਸਰੀਰ 'ਤੇ ਕਈ ਟੈਟੂ ਬਣਵਾ ਲਏ। ਦਿ ਸਨ ਵੈੱਬਸਾਈਟ ਦੀ ਰਿਪੋਰਟ ਮੁਤਾਬਕ ਕਰੈਕ ਨੇ ਆਪਣੇ ਸਰੀਰ ਦੇ 90 ਫੀਸਦੀ ਹਿੱਸੇ 'ਤੇ ਟੈਟੂ ਬਣਵਾਏ ਹਨ। ਉਨ੍ਹਾਂ ਦੇ ਸਿਰਫ਼ ਗੱਲ੍ਹਾਂ ਅਤੇ ਨੱਕ ਹੀ ਬਚੇ ਹਨ। ਟੈਟੂ ਦੇਖ ਕੇ ਲੋਕ ਪ੍ਰਭਾਵਿਤ ਹੋ ਜਾਂਦੇ ਹਨਰਿਪੋਰਟ ਅਨੁਸਾਰ ਉਹ ਇੰਟਰਵੇਂਸ਼ਨ ਵਰਕਰ ਵਜੋਂ ਕੰਮ ਕਰਦਾ ਹੈ ਅਤੇ ਲੋਕਰ ਪ੍ਰਸ਼ਾਸਨ ਦੁਆਰਾ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦਾ ਕੰਮ ਅਜਿਹੇ ਬੱਚਿਆਂ ਦੀ ਦੇਖਭਾਲ ਕਰਨਾ ਹੈ ਜੋ ਗੈਂਗ ਦੇ ਮੈਂਬਰਾਂ ਨਾਲ ਰਲ ਜਾਂਦੇ ਹਨ ਅਤੇ ਅਪਰਾਧ, ਬੰਦੂਕਾਂ ਦੀ ਦੁਨੀਆ ਵਿਚ ਦਾਖਲ ਹੋ ਜਾਂਦੇ ਹਨ। ਕਰੈਕ ਨੇ ਇਸ ਦੌਰਾਨ ਹੈਰਾਨ ਕਰਨ ਵਾਲੀ ਗੱਲ ਦੱਸੀ। ਉਸਨੇ ਦੱਸਿਆ ਕਿ ਇੱਕ ਸਮਾਂ ਸੀ ਜਦੋਂ ਉਸਨੂੰ ਅਚਾਨਕ 6-7 ਨੌਕਰੀਆਂ ਦੇ ਆਫਰ ਮਿਲੇ ਅਤੇ ਉਸਨੂੰ ਇਹ ਸਾਰੇ ਆਫਰ ਉਸਦੇ ਟੈਟੂ ਦੀ ਬਦੌਲਤ ਹੀ ਮਿਲੇ। Also Read: ਪੰਜਾਬੀ ਗਾਇਕ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, CM ਭਗਵੰਤ ਮਾ...

america acident

ਓਕਲਾਹੋਮਾ : ਅਮਰੀਕਾ (USA) ਵਿਚ ਇਕ ਭਿਆਨਕ ਸੜਕ ਹਾਦਸੇ (Terrible road accident) ਵਿਚ 6 ਵਿਦਿਾਰਥੀਆਂ ਦੀ ਥਾਈਂ ਹੀ ਮੌਤ ਹੋ ਗਈ। ਜਿਸ ਵਾਹਨ ਵਿਚ ਉਹ ਸਵਾਰ ਸਨ ਉਹ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸੇ ਤੋਂ ਤੁਰੰਤ ਬਾਅਦ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ (Declared dead) ਦਿੱਤਾ ਗਿਆ। ਜਾਣਕਾਰੀ ਮੁਤਾਬਕ ਓਕਲਾਹੋਮਾ (Oklahoma) ਵਿਚ ਅਧਿਕਾਰੀਆਂ ਨੇ ਦੱਸਿਆ ਕਿ ਅਮਰੀਕਾ ਦੇ ਦੱਖਣੀ ਓਕਲਾਹੋਮਾ ਵਿਚ 2 ਵਾਹਨਾਂ ਦੀ ਟੱਕਰ (2 vehicle collisions) ਵਿਚ 6 ਵਿਦਿਆਰਥੀਆਂ ਦੀ ਮੌਤ ਹੋ ਗਈ। ਓਕਲਾਹੋਮਾ ਹਾਈਵੇ ਪੈਟਰੋਲ (ਓ.ਐੱਚ.ਪੀ) ਦੀ ਮਹਿਲਾ ਤਰਜ਼ਮਾਨ ਸਾਰਾ ਸਟੀਵਰਟ ਮੁਤਾਬਕ ਵਿਦਿਆਰਥੀਆਂ ਨੂੰ ਲਿਜਾ ਰਿਹਾ ਵਾਹਨ ਦੁਪਹਿਰ ਨੂੰ ਕਰੀਬ ਸਾਢੇ 12 ਵਜੇ ਟਿਸ਼ੋਮਿੰਗੋ ਵਿਚ ਇਕ ਹੋਰ ਵਾਹਨ ਨਾਲ ਟਕਰਾ ਗਿਆ। ਹਾਦਸੇ ਵਾਲੀ ਥਾਂ ਓਕਲਾਹੋਮਾ ਸਿਟੀ ਤੋਂ ਲਗਭਗ 161 ਕਿਲੋਮੀਟਰ ਦੱਖਣ-ਪੱਛਮ ਵਿਚ ਸਥਿਤ ਹੈ। ਸਟੀਵਰਟ ਨੇ ਕਿਹਾ ਕਿ ਉਨ੍ਹਾਂ ਕੋਲ ਵਿਦਿਆਰਥੀਆਂ ਦੀ ਸਹੀ ਉਮਰ ਦਾ ਵੇਰਵਾ ਨਹੀਂ ਸੀ। ਹਾਦਸੇ ਵਾਲੀ ਥਾਂ ਦੀਆਂ ਤਸਵੀਰਾਂ ਵਿਚ ਪੂਰੀ ਤਰ੍ਹਾਂ ਨਾਲ ਨੁਕਸਾਨੇ ਗਏ ਕਾਲੇ ਰੰਗ ਦੇ ਇਕ ਵਾਹਨ ਨੂੰ ਦਿਖਾਇਆ ਗਿਆ ਹੈ। ਟਿਸ਼ੋਮਿੰਗੋ ਪਬਲਿਕ ਸਕੂਲ ਦੇ ਸੁਪਰਡੈਂਟ ਬੌਬੀ ਵੇਟਮੈਨ ਨੇ ਇਕ ਫੇਸਬੁੱਕ ਪੋਸਟ ਵਿਚ ਕਿਹਾ ਕਿ ਜ਼ਿਲ੍ਹੇ ਦੇ ਹਾਈ ਸਕੂਲ ਦੇ ਵਿਦਿਆਰਥੀਆਂ ਦੀ ਮੌਤ ਨਾਲ 'ਵੱਡਾ ਨੁਕਸਾਨ' ਹੋਇਆ ਹੈ।...

23m putin biden

ਮਾਸਕੋ : ਰੂਸ ਅਤੇ ਯੁਕਰੇਨ (Russia and Ukraine) ਵਿਚਾਲੇ ਜੰਗ ਨੂੰ ਲਗਭਗ ਮਹੀਨਾ ਪੂਰਾ ਹੋ ਚੱਲਿਆ ਹੈ ਪਰ ਜੰਗ ਹੈ ਕਿ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਇਸ ਜੰਗ ਕਾਰਣ ਵੱਡੀ ਗਿਣਤੀ ਵਿਚ ਲੋਕਾਂ ਨੂੰ ਬੇਘਰ ਹੋਣਾ ਪਿਆ ਅਤੇ ਆਪਣਾ ਕੰਮ-ਧੰਦਾ ਛੱਡ ਦੇਸ਼ ਵਿਚੋਂ ਬਾਹਰ ਸੁਰੱਖਿਅਤ ਥਾਵਾਂ ਵੱਲ ਜਾਣਾ ਪਿਆ, ਜਦੋਂ ਕਿ ਰੂਸ ਵਲੋਂ ਯੁਕਰੇਨ (Russia to Ukraine) 'ਤੇ ਹਮਲੇ ਲਗਾਤਾਰ ਜਾਰੀ ਹੈ। ਇਸ ਦੌਰਾਨ ਰੂਸ ਨੇ ਅਮਰੀਕਾ (Russia to the United States) ਨੂੰ ਚਿਤਾਵਨੀ (Warning) ਦਿੰਦਿਆਂ ਕਿਹਾ ਕਿ ਜੇਕਰ ਉਹ ਯੂਕ੍ਰੇਨ ਨੂੰ ਹਥਿਆਰ (Weapons to Ukraine) ਮੁਹੱਈਆ ਕਰਾਉਣ ਵਿਚ ਮਦਦ ਕਰਦਾ ਹੈ ਤਾਂ ਇਹ ਗੈਰ-ਜ਼ਿੰਮੇਵਾਰਾਨਾ ਅਤੇ ਖ਼ਤਰਨਾਕ ਹੋਵੇਗਾ। ਅਮਰੀਕਾ ਵਿਚ ਰੂਸੀ ਰਾਜਦੂਤ ਅਨਾਤੋਲੀ ਐਂਟੋਨੋਵ ਨੇ ਕਿਹਾ ਹੈ ਕਿ ਯੂਕ੍ਰੇਨ ਨੂੰ ਹਥਿਆਰਾਂ ਦੀ ਸਪਲਾਈ ਅਤੇ ਉਥੇ ਆਪਣੇ ਫ਼ੌਜੀਆਂ ਨੂੰ ਭੇਜਣ ਦੀ ਕੋਸ਼ਿਸ਼ ਕਰਨਾ ਅੱਗੇ ਜਾ ਕੇ ਖ਼ਤਰਨਾਕ ਸਾਬਿਤ ਹੋ ਸਕਦਾ ਹੈ। ਯੂਕ੍ਰੇਨ ਨੂੰ ਫ਼ੌਜੀ ਮਦਦ ਪਹੁੰਚਾਉਣਾ ਯੂਰਪ ਸਮੇਤ ਪੂਰੀ ਦੁਨੀਆ ਲਈ ਖ਼ਤਰਾ ਹੈ।' ਅਨਾਤੋਲੀ ਮੁਤਾਬਕ, ਵਿਦੇਸ਼ਾਂ ਤੋਂ ਯੂਕ੍ਰੇਨ ਨੂੰ ਭੇਜੇ ਜਾ ਰ...

22m puutinnn

ਮਾਸਕੋ- ਰੂਸ-ਯੂਕਰੇਨ ਯੁੱਧ ਦੇ ਵਿਚਕਾਰ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਇੱਕ ਸੀਕ੍ਰੇਟ ਗਰਲਫ੍ਰੈਂਡ ਇਨ੍ਹੀਂ ਦਿਨੀਂ ਕਾਫੀ ਚਰਚਾ ਵਿੱਚ ਹੈ। ਪੁਤਿਨ ਦੀ ਕਥਿਤ ਪ੍ਰੇਮਿਕਾ ਅਤੇ ਸਾਬਕਾ ਜਿਮਨਾਸਟ ਅਲੀਨਾ ਕਾਬਾਏਵਾ ਯੂਕਰੇਨ ਯੁੱਧ ਦੌਰਾਨ ਅੰਡਰਗ੍ਰਾਊਂਡ ਹੋ ਗਈ ਹੈ। ਕੁਝ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਸਵਿਟਜ਼ਰਲੈਂਡ 'ਚ ਲੁਕੀ ਹੋਈ ਹੈ। ਅਜਿਹੇ 'ਚ ਰੂਸ, ਯੂਕਰੇਨ ਅਤੇ ਬੇਲਾਰੂਸ ਦੇ ਕਰੀਬ 50 ਹਜ਼ਾਰ ਲੋਕਾਂ ਨੇ ਅਲੀਨਾ ਨੂੰ ਸਵਿਟਜ਼ਰਲੈਂਡ ਤੋਂ ਬਾਹਰ ਕੱਢਣ ਦੀ ਮੰਗ ਕਰਦੇ ਹੋਏ ਉਸ ਖਿਲਾਫ ਆਨਲਾਈਨ ਪਟੀਸ਼ਨ ਸ਼ੁਰੂ ਕੀਤੀ ਹੈ। Also Read: ਮਜੀਠਾ 'ਚ ਦੋ ਧਿਰਾਂ ਵਿਚਾਲੇ ਖੂਨੀ ਝੜਪ, ਗੋਲੀਬਾਰੀ ਦੌਰਾਨ 2 ਦੀ ਮੌਤ ਅਲੀਨਾ ਇੱਕ ਰੂਸੀ ਸਿਆਸਤਦਾਨ, ਮੀਡੀਆ ਮੈਨੇਜਰ ਅਤੇ ਇੱਕ ਰਿਟਾਇਰਡ ਰਿਦਮਿਕ ਜਿਮਨਾਸਟ ਹੈ। ਅਲੀਨਾ ਨੂੰ ਹੁਣ ਤੱਕ ਦੇ ਸਭ ਤੋਂ ਸਫਲ ਜਿਮਨਾਸਟਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਸਨੇ ਆਪਣੇ ਕਰੀਅਰ ਵਿੱਚ 2 ਓਲੰਪਿਕ ਤਗਮੇ, 14 ਵਿਸ਼ਵ ਚੈਂਪੀਅਨਸ਼ਿਪ ਅਤੇ 21 ਯੂਰਪੀਅਨ ਚੈਂਪੀਅਨਸ਼ਿਪ ਤਗਮੇ ਜਿੱਤੇ। ਦਿ ਗਾਰਡੀਅਨ ਵਰਗੇ ਕਈ ਅਖਬਾਰਾਂ ਨੇ ਦਾਅਵਾ ਕੀਤਾ ਹੈ ਕਿ ਅਲੀਨਾ ਪੁਤਿਨ ਦੀ ਪ੍ਰੇਮਿਕਾ ਹੈ। ਹਾਲਾਂਕਿ ਪੁਤਿਨ ਨੇ ਕਦੇ ਵੀ ਜਨਤਕ ਤੌਰ 'ਤੇ ਇਸ ਗੱਲ ਨੂੰ ਸਵੀਕਾਰ ਨਹੀਂ ਕੀਤਾ ਹੈ। Also Read: ਅਪ੍ਰੈਲ ਮਹੀਨੇ 30 'ਚੋਂ 15 ਦਿਨ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ ਲਿਸਟ ਅਲੀਨਾ ਨੂੰ ਹੁਣ ਤੱਕ ਦੇ ਸਭ ਤੋਂ ਸਫਲ ਜਿਮਨਾਸਟਾਂ ਵਿੱਚੋਂ ਇੱਕਰਸ਼ੀਅਨ ਟਾਈਮਜ਼ ਦੀ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਲੀਨਾ ਆਪਣੇ ਤਿੰਨ ਬੱਚਿਆਂ ਨਾਲ ਇੱਕ ਲਗਜ਼ਰੀ ਵਿਲਾ ਵਿੱਚ ਲੁਕੀ ਹੋਈ ਹੈ। ਇਸ ਪਟੀਸ਼ਨ ਦੇ ਸਮਰਥਨ ਵਿੱਚ ਹੁਣ ਤੱਕ 50 ਹਜ਼ਾਰ ਤੋਂ ਵੱਧ ਲੋਕ ਦਸਤਖਤ ਕਰ ਚੁੱਕੇ ਹਨ। ਅਲੀਨਾ 38 ਸਾਲ ਦੀ ਹੈ ਅਤੇ ਉਹ ਓਲੰਪਿਕ ਗੋਲਡ ਮੈਡਲਿਸਟ ਹੈ। ਅਲੀਨਾ ਨੂੰ ਰੂਸ ਦੀ ਸਭ ਤੋਂ ਲਚਕੀਲੀ ਔਰਤ ਵਜੋਂ ਜਾਣਿਆ ਜਾਂਦਾ ਹੈ। ਉਹ ਪੁਤਿਨ ਦੀ ਯੂਨਾਈਟਿਡ ਰੂਸ ਪਾਰਟੀ ਦੀ ਸੰਸਦ ਮੈਂਬਰ ਵੀ ਰਹਿ ਚੁੱਕੀ ਹੈ। Also Read: CM ਭਗਵੰਤ ਮਾਨ ਤੇ PM ਮੋਦੀ ਵਿਚਾਲੇ ਵੀਰਵਾਰ ਸਵੇਰੇ 11 ਵਜੇ ਹੋਵੇਗੀ ਮੁਲਾਕਾਤ ਆਖਰੀ ਵਾਰ ਦਸੰਬਰ 2021 ਵਿੱਚ ਦੇਖਿਆ ਗਿਆਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਯੁੱਧ ਦੇ ਬਾਵਜੂਦ ਸਵਿਟਜ਼ਰਲੈਂਡ ਪੁਤਿਨ ਸਰਕਾਰ ਦੇ ਇੱਕ ਸਹਿਯੋਗੀ ਦੀ ਮੇਜ਼ਬਾਨੀ ਕਰਨਾ ਜਾਰੀ ਰੱਖਦਾ ਹੈ। ਇਹ ਪਟੀਸ਼ਨ ਉਨ੍ਹਾਂ ਰਿਪੋਰਟਾਂ ਦੇ ਵਿਚਕਾਰ ਆਈ ਹੈ ਕਿ ਅਲੀਨਾ ਨੂੰ ਯੂਕਰੇਨ ਵਿੱਚ ਜੰਗ ਦੇ ਦੌਰਾਨ ਸਵਿਟਜ਼ਰਲੈਂਡ ਭੇਜਿਆ ਗਿਆ ਹੈ। ਅਲੀਨਾ 7 ਸਾਲਾਂ ਤੋਂ ਵੱਧ ਸਮੇਂ ਤੋਂ ਰੂਸੀ ਸਰਕਾਰ ਦੇ ਸਮਰਥਨ ਵਾਲੇ ਨੈਸ਼ਨਲ ਮੀਡੀਆ ਗਰੁੱਪ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਪ੍ਰਧਾਨ ਵੀ ਰਹੀ ਹੈ। ਡੇਲੀ ਮੇਲ ਮੁਤਾਬਕ ਉਸ ਨੂੰ ਹਰ ਸਾਲ ਕਰੀਬ 8 ਮਿਲੀਅਨ ਯੂਰੋ ਦੀ ਤਨਖਾਹ ਵੀ ਮਿਲ ਰਹੀ ਹੈ।...

20m imran

ਇਸਲਾਮਾਬਾਦ- ਭਾਰਤ ਨੂੰ ਕੌਮਾਂਤਰੀ ਮੰਚਾਂ 'ਤੇ ਘੇਰਨ ਦੀ ਕੋਸ਼ਿਸ਼ ਕਰ ਰਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਆਪਣੇ ਹੀ ਦੇਸ਼ 'ਚ ਸਿਆਸਤ ਦਾ ਸ਼ਿਕਾਰ ਹੁੰਦੇ ਨਜ਼ਰ ਆ ਰਹੇ ਹਨ। ਪਾਕਿਸਤਾਨ ਦੀਆਂ 3 ਵੱਡੀਆਂ ਸਿਆਸੀ ਪਾਰਟੀਆਂ ਨੇ ਉਸ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਵਿਰੋਧੀ ਪਾਰਟੀਆਂ ਇਮਰਾਨ ਖ਼ਿਲਾਫ਼ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੀਆਂ ਹਨ। ਪਿਛਲੇ ਕੁਝ ਦਿਨਾਂ ਤੋਂ ਚੱਲ ਰਹੇ ਇਸ ਹੰਗਾਮੇ ਦੇ ਵਿਚਕਾਰ ਵਿਰੋਧੀ ਧਿਰ ਨੇ ਇਮਰਾਨ ਨੂੰ ਨਵੀਂ ਧਮਕੀ ਦਿੱਤੀ ਹੈ। Also Read: ਕੇਜਰੀਵਾਲ ਦਾ ਆਪ ਵਿਧਾਇਕਾਂ ਦੇ ਨਾਂ ਸੁਨੇਹਾ, ਕਿਹਾ-'ਮੈਂ ਅੱਜ ਬਹੁਤ ਖੁਸ਼ ਤੇ ਭਾਵੁਕ ਹਾਂ' ਪਾਕਿਸਤਾਨ ਦੇ ਵਿਰੋਧੀ ਧਿਰ ਨੇ ਧਮਕੀ ਦਿੱਤੀ ਹੈ ਕਿ ਜੇਕਰ ਲੋਕ ਸਭਾ ਦੇ ਸਪੀਕਰ ਨੇ ਸੋਮਵਾਰ (ਕੱਲ੍ਹ) ਨੂੰ ਹੋਣ ਵਾਲੇ ਸੰਸਦ ਸੈਸ਼ਨ ਵਿੱਚ ਬੇਭਰੋਸਗੀ ਮਤੇ ਨੂੰ ਪ੍ਰਵਾਨ ਨਾ ਕੀਤਾ ਤਾਂ 22 ਅਤੇ 23 ਮਾਰਚ ਨੂੰ ਹੋਣ ਵਾਲੀ ਆਰਗੇਨਾਈਜ਼ੇਸ਼ਨ ਆਫ਼ ਇਸਲਾਮਿਕ ਕੋਆਪਰੇਸ਼ਨ ਦੀ ਮੀਟਿੰਗ ਵਿੱਚ ਵਿਘਨ ਪੈ ਜਾਵੇਗਾ। ਇਸ ਦੇ ਨਾਲ ਹੀ ਵਿਰੋਧੀ ਧਿਰ ਦੇ ਨੇਤਾਵਾਂ ਨੇ ਵਿਰੋਧ ਪ੍ਰਦਰਸ਼ਨ ਦੀ ਚਿਤਾਵਨੀ ਵੀ ਦਿੱਤੀ ਹੈ। ਬੇਭਰੋਸਗੀ ਮਤੇ ਨਾਲ ਸੈਸ਼ਨ ਸ਼ੁਰੂ ਕਰਨ ਦੀ ਮੰਗ ਕੀਤੀਸ਼ਨੀਵਾਰ ਨੂੰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ, ਪਾਕਿਸਤਾਨ ਪੀਪਲਜ਼ ਪਾਰਟੀ ਦੇ ਸਹਿ-ਪ੍ਰਧਾਨ ਆਸਿਫ ਅਲੀ ਜ਼ਰਦਾਰੀ ਅਤੇ ਜਮੀਅਤ ਉਲੇਮਾ-ਏ-ਫਜ਼ਲ ਦੇ ਪ੍ਰਧਾਨ ਮੌਲਾਨਾ ਫਜ਼ਲੁਰ ਰਹਿਮਾਨ ਨੇ ਓਆਈਸੀ ਕਾਨਫਰੰਸ ਨੂੰ ਰੋਕਣ ਦੀ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਦਾ ਸੈਸ਼ਨ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਇਸ ਵਾਰ ਸੈਸ਼ਨ ਦੀ ਸ਼ੁਰੂਆਤ ਬੇਭਰੋਸਗੀ ਮਤੇ ਨਾਲ ਹੋਣੀ ਚਾਹੀਦੀ ਹੈ। ਬਿਆਨ ਜਾਰੀ ਕਰ ਕਿਹਾ- OIC ਦੇ ਖਿਲਾਫ ਨਹੀਂ, ਪਰ...ਤਿੰਨੋਂ ਵਿਰੋਧੀ ਪਾਰਟੀਆਂ ਨੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਸੰਸਦ ਦੇ ਸਪੀਕਰ ਅਸਦ ਕੈਸਰ ਨੂੰ ਪੀਟੀਆਈ ਵਰਕਰ ਵਾਂਗ ਵਿਵਹਾਰ ਨਾ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਪੀਕਰ ਨੇ ਆਪਣਾ ਗੈਰ-ਜਮਹੂਰੀ ਵਤੀਰਾ ਨਾ ਬਦਲਿਆ ਤਾਂ ਸਮੁੱਚੀ ਵਿਰੋਧੀ ਧਿਰ ਨੂੰ ਬੇਭਰੋਸਗੀ ਮਤੇ ਲਈ ਮਨਾ ਲਿਆ ਜਾ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਓਆਈਸੀ ਕਾਨਫਰੰਸ ਸਹੀ ਢੰਗ ਨਾਲ ਚੱਲਦੀ ਰਹੇ, ਪਰ ਲੱਗਦਾ ਹੈ ਕਿ ਸਰਕਾਰ ਇਹ ਨਹੀਂ ਚਾਹੁੰਦੀ। Also Read: ਭਗਵੰਤ ਮਾਨ ਦੀ ਵਿਧਾਇਕਾਂ ਨੂੰ ਬੇਨਤੀ, 'ਹਰ ਥਾਂ ਜਾ ਕੇ ਸੁਣੋ ਲੋਕਾਂ ਦੀਆਂ ਮੁਸ਼ਕਲਾਂ' (Video) ਇਮਰਾਨ ਕੋਲ ਬਹੁਮਤ ਨਹੀਂ, ਸਰਕਾਰ ਬਦਲਣਾ ਤੈਅ- ਬਿਲਾਵਲਇਮਰਾਨ ਵਿਰੁੱਧ ਮਾਹੌਲ ਬਣਾਉਣ ਵਾਲੇ ਬਿਲਾਵਲ ਅਲੀ ਭੁੱਟੋ ਮੁਤਾਬਕ ਸਰਕਾਰ ਨਹੀਂ ਚਾਹੁੰਦੀ ਕਿ ਇਹ ਵਿਵਾਦ ਸ਼ਾਂਤੀਪੂਰਵਕ ਹੱਲ ਹੋਵੇ। ਬਿਲਾਵਲ ਨੇ ਕਿਹਾ ਕਿ ਇਮਰਾਨ ਖਾਨ ਨੇ ਆਪਣੀ ਹਾਰ ਨੂੰ ਦੇਖ ਕੇ ਗੈਰ ਲੋਕਤੰਤਰੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਮੈਂ ਲੋਕਾਂ ਨੂੰ ਵਧਾਈ ਦਿੰਦਾ ਹਾਂ ਕਿਉਂਕਿ ਇਮਰਾਨ ਖਾਨ ਨੇ ਬਹੁਮਤ ਗੁਆ ਦਿੱਤਾ ਹੈ। ਉਸਦਾ ਰਾਜ ਖਤਮ ਹੋ ਗਿਆ ਹੈ। ਪਾਕਿਸਤਾਨ ਦਾ ਕਾਨੂੰਨ ਕੀ ਕਹਿੰਦਾ ਹੈ?ਤੁਹਾਨੂੰ ਦੱਸ ਦੇਈਏ ਕਿ ਇਸ ਵਾਰ ਇਮਰਾਨ ਖਾਨ ਦੀ ਪਾਰਟੀ ਦੇ ਕਈ ਸੰਸਦ ਮੈਂਬਰਾਂ ਨੇ ਵੀ ਬੇਭਰੋਸਗੀ ਮਤੇ ਵਿੱਚ ਇਮਰਾਨ ਦੇ ਖਿਲਾਫ ਵੋਟ ਪਾਉਣ ਦਾ ਫੈਸਲਾ ਕੀਤਾ ਹੈ। ਪਾਕਿਸਤਾਨ ਦੇ ਕਾਨੂੰਨ ਮੁਤਾਬਕ ਜੇਕਰ ਕੋਈ ਸੰਸਦ ਮੈਂਬਰ ਸੰਸਦ 'ਚ ਆਪਣੀ ਪਾਰਟੀ ਦੇ ਖਿਲਾਫ ਵੋਟ ਪਾਉਂਦਾ ਹੈ ਤਾਂ ਉਹ ਆਪਣੀ ਸੀਟ ਗੁਆ ਸਕਦਾ ਹੈ। ਇਮਰਾਨ ਫਿਲਹਾਲ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਸ ਵਾਰ ਇਹ ਨਿਯਮ ਲਾਗੂ ਹੋਵੇਗਾ ਜਾਂ ਨਹੀਂ। ਇਮਰਾਨ ਨੂੰ ਕਿੰਨੀਆਂ ਸੀਟਾਂ ਚਾਹੀਦੀਆਂ ਹਨ?ਪਾਕਿਸਤਾਨ ਦੀ ਸੰਸਦ ਵਿੱਚ ਸਰਕਾਰ ਬਣਾਉਣ ਲਈ 172 ਸੰਸਦ ਮੈਂਬਰਾਂ ਦੀ ਲੋੜ ਹੈ। ...

19m ukrain

ਮਾਸਕੋ- 24 ਫਰਵਰੀ ਨੂੰ ਸ਼ੁਰੂ ਹੋਈ ਰੂਸ-ਯੂਕਰੇਨ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਜੰਗ ਦੇ 24ਵੇਂ ਦਿਨ ਰੂਸ ਨੇ ਯੂਕਰੇਨ ਉੱਤੇ 'ਕਿੰਝਾਲ' ਹਾਈਪਰਸਾਨਿਕ ਮਿਜ਼ਾਇਲ ਦਾਗਣ ਦਾ ਦਾਅਵਾ ਕੀਤਾ ਹੈ। ਰੂਸ ਦਾ ਕਹਿਣਾ ਹੈ ਕਿ ਉਸ ਨੇ ਇਸ ਮਿਜ਼ਾਇਲ ਨਾਲ ਯੂਕਰੇਨ ਦੇ ਪੱਛਮੀ ਇਲਾਕੇ ਵਿਚ ਬਣੇ ਹਥਿਆਰ ਡਿਪੋ ਨੂੰ ਤਬਾਹ ਕਰ ਦਿੱਤਾ ਹੈ। ਕਿੰਝਾਲ ਰੂਸੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਮਤਲਬ ਹੈ ਖੰਜਰ। Also Read: Facebook ਯੂਜ਼ਰਸ ਜਲਦੀ ਕਰ ਲਓ ਇਹ ਕੰਮ, ਨਹੀਂ ਤਾਂ ਬੰਦ ਹੋ ਜਾਵੇਗਾ ਅਕਾਊਂਟ ਰੂਸ ਦੀ ਡਿਫੈਂਸ ਮਿਨੀਸਟ੍ਰੀ ਨੇ ਕਿਹਾ ਕਿ ਹਾਈਪਰਸਾਨਿਕ ਏਰੋਬੈਲਿਸਟਿਕ ਮਿਜ਼ਾਇਲਾਂ ਦੇ ਨਾਲ ਕਿੰਝਾਲ ਏਵੀਏਸ਼ਨ ਮਿਜ਼ਾਇਲ ਸਿਸਟਮ ਨੇ ਇਵਾਨੋ-ਫ੍ਰੈਂਕਿਵਸਕ ਇਲਾਕੇ ਦੇ ਡੇਲਿਆਟਿਨ ਪਿੰਡ ਵਿਚ ਮਿਜ਼ਾਇਲਾਂ ਤੇ ਗੋਲਾ ਬਾਰੂਦ ਵਾਲੇ ਇਕ ਅੰਡਰਗ੍ਰਾਊਂਡ ਡਿਪੋ ਨੂੰ ਤਬਾਹ ਕਰ ਦਿੱਤਾ ਹੈ। Also Read: ਪੰਜਾਬ ਦੇ ਨਵੇਂ AG ਬਣੇ ਅਨਮੋਲ ਰਤਨ ਸਿੱਧੂ, ਪੰਜਾਬ ਸਰਕਾਰ ਵਲੋਂ ਨੋਟੀਫਿਕੇਸ਼ਨ ਜਾਰੀ    ਰੂਸ ਕਰ ਸਕਦੈ ਪ੍ਰਮਾਣੂ ਹਮਲਾਇਸੇ ਵਿਚਾਲੇ ਅਮਰੀਕਾ ਨੇ ਚਿਤਾਵਨੀ ਦਿੱਤੀ ਹੈ ਕਿ ਰੂਸ ਯੂਕਰੇਨ ਵਿਚ ਪ੍ਰਮਾਣੂ ਹਮਲਾ ਕਰ ਸਕਦਾ ਹੈ। 2018 ਵਿਚ ਰੂਸੀ ਫੌਜ ਵਿਚ ਸ਼ਾਮਲ ਕੀਤੀ ਗਈ ਇਸ ਮਿਜ਼ਾਇਲ ਉੱਤੇ ਪ੍ਰਮਾਣੂ ਤੇ ਕਾਨਵੇਂਸ਼ਨਲ ਦੋਵਾਂ ਤਰ੍ਹਾਂ ਦੇ ਹਥਿਆਰ ਲਿਜਾਏ ਜਾ ਸਕਦੇ ਹਨ। ਇਹ ਮਿਜ਼ਾਇਲ 4900 ਤੋਂ 12350 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਵਾਰ ਕਰ ਸਕਦੀ ਹੈ। Also Read: ਅਜਨਾਲਾ 'ਚ ਪ੍ਰੇਮੀ ਜੋੜੇ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਜੀਵਨ ਲੀਲਾ ਕੀਤੀ ਸਮਾਪਤ ਪੁਤਿਨ ਨੇ ਫਰਾਂਸ ਦੇ ਰਾਸ਼ਟਰਪਤੀ ਨਾਲ ਕੀਤੀ ਗੱਲਜੰਗ ਦੇ ਵਿਚਾਲੇ ਮਸਲੇ ਨੂੰ ਹੱਲ ਕਰਨ ਦੇ ਲਈ ਡਿਪਲੋਮੈਟਿਕ ਰਾਸਤੇ ਵੀ ਲੱਭੇ ਜਾ ਰਹੇ ਹਨ। ਇਸੇ ਲੜੀ ਵਿਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸ਼ੁੱਕਰਵਾਰ ਨੂੰ ਫ੍ਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਫੋਨ ਉੱਤੇ ਗੱਲ ਕੀਤੀ। ਇਸ ਦੌਰਾਨ ਪੁਤਿਨ ਨੇ ਯੂਕਰੇਨ ਉੱਤੇ ਵਾਰ ਕਰਾਈਮ ਦਾ ਦੋਸ਼ ਲਗਾਇਆ। ਪੁਤਿਨ ਨੇ ਕਿਹਾ ਕਿ ਰੂਸ ਯੂਕਰੇਨ ਵਿਚ ਆਮ ਨਾਗਰਿਕਾਂ ਦੀ ਮੌਤ ਤੋਂ ਬਚਣ ਲਈ ਹਰ ਮੂਮਕਿਨ ਕੋਸ਼ਿਸ਼ ਕਰ ਰਿਹਾ ਹੈ। ਇਸ ਦੇ ਲਈ ਮਨੁੱਖੀ ਲਾਂਘਾ ਬਣਾਉਣ ਜਿਹੀਆਂ ਕੋਸ਼ਿਸ਼ਾਂ ਵੀ ਸ਼ਾਮਲ ਹਨ।...

17m israel

ਯੇਰੂਸ਼ਲਮ : ਪੂਰੀ ਦੁਨੀਆ ਵਿਚ ਇਕ ਵਾਰ ਫਿਰ ਤੋਂ ਕੋਰੋਨਾ ਵਾਇਰਸ (Corona Virus) ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਚੀਨ ਵਿਚ ਪਿਛਲੇ ਕਈ ਦਿਨਾਂ ਤੋਂ ਰੋਜ਼ਾਨਾ 3 ਹਜ਼ਾਰ ਤੋਂ ਜ਼ਿਆਦਾ ਮਾਮਲੇ (New Cases) ਦਰਜ ਕੀਤੇ ਜਾ ਰਹੇ ਹਨ। ਇਕ ਪਾਸੇ ਚੀਨ ਵਿਚ ਕੋਰੋਨਾ ਦਾ ਅੰਕੜਾ ਤੇਜ਼ੀ ਨਾਲ ਵੱਧ ਰਿਹਾ ਹੈ ਤਾਂ ਦੂਜੇ ਪਾਸੇ ਇਜ਼ਰਾਇਲ (Israel) ਨੇ ਕੋਰੋਨਾ ਦੇ ਨਵੇਂ ਵੈਰੀਐਂਟ (New variants of the Corona) ਦੀ ਪੁਸ਼ਟੀ ਕੀਤੀ ਹੈ। ਇਜ਼ਰਾਇਲ (Israel) ਵਿਚ ਬੁੱਧਵਾਰ ਨੂੰ ਕੋਵਿਡ-19 ਦੇ ਨਵੇਂ ਵੈਰੀਐਂਟ (New variants) ਦੇ ਦੋ ਕੇਸ ਸਾਹਮਣੇ ਆਏ ਹਨ। ਅਜਿਹੇ ਵਿਚ ਅਜੇ ਦੁਨੀਆ ਨੂੰ ਇਹ ਸਮਝ ਨਹੀਂ ਆ ਰਿਹਾ ਹੈ ਕਿ ਇਸ ਨਵੇਂ ਵੈਰੀਐਂਟ ਨੂੰ ਲੈ ਕੇ ਕਿਸ ਤਰ੍ਹਾਂ ਨਾਲ ਰਿਸਪਾਂਸ ਕਰਨਾ ਹੈ। ਇਸ ਵੈਰੀਐਂਟ ਦਾ ਪਤਾ ਅਜਿਹੇ ਸਮੇਂ 'ਤੇ ਲੱਗਿਆ ਹੈ, ਜਦੋਂ ਚੀਨ ਵਿਚ ਤੇਜ਼ੀ ਨਾਲ ਕੋਵਿਡ ਮਾਮਲੇ ਵੱਧ ਰਹੇ ਹਨ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਇਜ਼ਰਾਇਲ ਵਿਚ ਪਾਏ ਗਏ ਕੋਰੋਨਾ ਦੇ ਨਵੇਂ ਵੈਰੀਐਂਟਸ 'ਤੇ ਵਿਸ਼ਵ ਸਿਹਤ ਸੰਗਠਨ (World Health...

17m japan

ਟੋਕੀਓ- ਉੱਤਰ-ਪੂਰਬੀ ਜਾਪਾਨ 'ਚ ਬੁੱਧਵਾਰ ਰਾਤ ਨੂੰ ਆਏ ਜ਼ਬਰਦਸਤ ਭੂਚਾਲ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ 92 ਹੋਰ ਜ਼ਖਮੀ ਹੋ ਗਏ। ਪੁਲਿਸ ਅਤੇ ਫਾਇਰ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਫਾਇਰ ਐਂਡ ਡਿਜ਼ਾਸਟਰ ਮੈਨੇਜਮੈਂਟ ਏਜੰਸੀ ਦੇ ਅਨੁਸਾਰ, ਮਿਆਗੀ ਅਤੇ ਫੁਕੁਸ਼ੀਮਾ ਸਮੇਤ ਸੱਤ ਸੂਬਿਆਂ ਵਿਚ 7.4 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸਥਾਨਕ ਸਮੇਂ ਮੁਤਾਬਕ ਸਵੇਰੇ 6:30 ਵਜੇ ਤੱਕ ਇਨ੍ਹਾਂ ਸੂਬਿਆਂ 'ਚ ਭੂਚਾਲ ਕਾਰਨ 92 ਲੋਕ ਜ਼ਖਮੀ ਹੋਏ ਹਨ। Also Read: ਪੰਜਾਬ: 16ਵੀਂ ਵਿਧਾਨ ਸਭਾ ਦੇ ਪਹਿਲੇ ਇਜਲਾਸ 'ਚ ਅੱਜ ਨਵੇਂ ਚੁਣੇ ਵਿਧਾਇਕ ਚੁੱਕਣਗੇ ਸਹੁੰ ਦੇਸ਼ ਦੇ ਉੱਤਰ-ਪੂਰਬੀ ਅਤੇ ਪੂਰਬੀ ਖੇਤਰਾਂ, ਖਾਸ ਤੌਰ 'ਤੇ ਮਿਆਗੀ ਅਤੇ ਫੁਕੁਸ਼ੀਮਾ ਖੇਤਰਾਂ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ, ਜਿੱਥੇ ਛੇ ਤੋਂ ਵੱਧ ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਝਟਕੇ ਸਥਾਨਕ ਸਮੇਂ ਅਨੁਸਾਰ ਰਾਤ 11:36 ਵਜੇ ਦੇ ਕਰੀਬ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਸਮੁੰਦਰ 'ਚ 60 ਕਿਲੋਮੀਟਰ ਦੀ ਡੂੰਘਾਈ 'ਤੇ ਸਥਿਤ ਸੀ। ਬੁਲੇਟ ਟਰੇਨ ਪਟੜੀ ਤੋਂ ਉਤਰੀਵੀਰਵਾਰ ਸਵੇਰੇ ਭੂਚਾਲ ਦੇ ਝਟਕਿਆਂ ਤੋਂ ਬਾਅਦ ਬੁਲੇਟ ਟਰੇਨ ਦੇ ਪਟੜੀ ਤੋਂ ਉਤਰ ਜਾਣ ਤੋਂ ਬਾਅਦ ਤੋਹੋਕੂ ਸ਼ਿਨਕਾਨਸੇਨ ਬੁਲੇਟ ਟਰੇਨ ਸੇਵਾ ਦੇ ਕੁਝ ਹਿੱਸਿਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਈਸਟ ਨਿਪੋਨ ਐਕਸਪ੍ਰੈਸਵੇਅ ਕੰਪਨੀ ਨੇ ਐਕਸਪ੍ਰੈਸਵੇਅ ਦੇ ਕਈ ਹਿੱਸਿਆਂ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਹੈ, ਜਿਸ ਵਿੱਚ ਓਸਾਕੀ, ਮਿਆਗੀ ਪ੍ਰੀਫੈਕਚਰ ਵਿੱਚ ਥੋਕੂ ਐਕਸਪ੍ਰੈਸਵੇਅ ਅਤੇ ਸੋਮਾ, ਫੁਕੁਸ਼ੀਮਾ ਵਿੱਚ ਜੋਬਨ ਐਕਸਪ੍ਰੈਸਵੇਅ ਸ਼ਾਮਲ ਹਨ। Also Read: Netflix ਯੂਜ਼ਰਸ ਨੂੰ ਲੱਗਣ ਵਾਲਾ ਹੈ ਝਟਕਾ! ਇਸ ਸਰਵਿਸ ਲਈ ਦੇਣੇ ਪੈਣਗੇ ਵਧੇਰੇ ਪੈਸੇ ਸੁਨਾਮੀ ਲਹਿਰ ਦੀ ਚੇਤਾਵਨੀਭੂਚਾਲ ਦੇ ਝਟਕਿਆਂ ਤੋਂ ਬਾਅਦ, ਲਗਭਗ 2 ਮਿਲੀਅਨ (20 ਲੱਖ) ਘਰਾਂ ਦੀ ਬਿਜਲੀ ਸਪਲਾਈ ਵਿੱਚ ਵਿਘਨ ਪਿਆ। ਮਿਆਗੀ ਅਤੇ ਫੁਕੁਸ਼ੀਮਾ ਪ੍ਰੀਫੈਕਚਰ ਦੇ ਤੱਟਵਰਤੀ ਖੇਤਰਾਂ ਲਈ ਇੱਕ ਮੀਟਰ ਦੀ ਸੁਨਾਮੀ ਲਹਿਰ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ ਅਤੇ ਲੋਕਾਂ ਨੂੰ ਤੱਟ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਸੀ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਮਾਰਚ ਵਿੱਚ ਵੀ ਜਾਪਾਨ ਦੀ ਰਾਜਧਾਨੀ ਟੋਕੀਓ ਵਿੱਚ ਭੂਚਾਲ ਦੇ ਕੁਝ ਅਜਿਹੇ ਹੀ ਤੇਜ਼ ਝਟਕੇ ਮਹਿਸੂਸ ਕੀਤੇ ਗਏ ਸਨ। ਯੂਐਸਜੀਐਸ ਦੇ ਅਨੁਸਾਰ ਭੂਚਾਲ ਦੀ ਤੀਬਰਤਾ 7.2 ਮਾਪੀ ਗਈ ਸੀ।...

16m im

ਇਸਲਾਮਾਬਾਦ- ਪਾਕਿਸਤਾਨ ਨੇ ਮੰਗਲਵਾਰ ਨੂੰ ਕਰਨਾਟਕ ਹਾਈ ਕੋਰਟ ਦੇ ਵਿਦਿਅਕ ਅਦਾਰਿਆਂ ਵਿਚ ਹਿਜਾਬ ਪਹਿਨਣ 'ਤੇ ਪਾਬੰਦੀ ਲਗਾਉਣ ਦੇ ਫ਼ੈਸਲੇ 'ਤੇ ਗੰਭੀਰ ਚਿੰਤਾ ਜ਼ਾਹਰ ਕਰਦੇ ਹੋਏ ਦਾਅਵਾ ਕੀਤਾ ਕਿ ਇਹ ਫ਼ੈਸਲਾ ਧਾਰਮਿਕ ਰੀਤੀ-ਰਿਵਾਜਾਂ ਦੀ ਆਜ਼ਾਦੀ ਦੇ ਸਿਧਾਂਤ ਨੂੰ ਬਰਕਰਾਰ ਰੱਖਣ ਵਿਚ ਅਸਫ਼ਲ ਹੋਇਆ ਹੈ ਅਤੇ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ। Also Read: ਇਸ ਸੂਬੇ 'ਚ ਟ੍ਰਾਂਸਜੈਂਡਰਾਂ ਨੂੰ ਵੀ ਮਿਲੇਗੀ ਪੁਲਿਸ ਦੀ ਨੌਕਰੀ ਕਰਨਾਟਕ ਹਾਈ ਕੋਰਟ ਨੇ ਮੰਗਲਵਾਰ ਨੂੰ ਉਡੁਪੀ ਦੇ 'ਸਰਕਾਰੀ ਪ੍ਰੀ-ਯੂਨੀਵਰਸਿਟੀ ਗਰਲਜ਼ ਕਾਲਜ' ਦੀਆਂ ਮੁਸਲਿਮ ਵਿਦਿਆਰਥਣਾਂ ਦੇ ਇਕ ਵਰਗ ਦੀਆਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ, ਜਿਸ ਵਿਚ ਕਲਾਸ ਵਿਚ ਹਿਜਾਬ ਪਹਿਨਣ ਦੀ ਇਜਾਜ਼ਤ ਮੰਗੀ ਗਈ ਸੀ। ਹਾਈ ਕੋਰਟ ਨੇ ਕਿਹਾ ਕਿ ਹਿਜਾਬ ਪਹਿਨਣਾ ਇਸਲਾਮ ਧਰਮ ਵਿਚ ਜ਼ਰੂਰੀ ਧਾਰਮਿਕ ਪ੍ਰਥਾ ਦਾ ਹਿੱਸਾ ਨਹੀਂ ਹੈ। 3 ਜੱਜਾਂ ਦੇ ਪੂਰਨ ਬੈਂਚ ਨੇ ਕਿਹਾ ਕਿ ਸਕੂਲੀ ਵਰਦੀ ਦਾ ਨਿਯਮ ਵਾਜਬ ਪਾਬੰਦੀ ਹੈ ਅਤੇ ਸੰਵਿਧਾਨਕ ਤੌਰ 'ਤੇ ਜਾਇਜ਼ ਹੈ, ਜਿਸ 'ਤੇ ਵਿਦਿਆਰਥਣਾਂ ਇਤਰਾਜ਼ ਨਹੀਂ ਕਰ ਸਕਦੀਆਂ। ਪਟੀਸ਼ਨਰ ਵਿਦਿਆਰਥੀਆਂ ਨੇ ਅੱਜ ਦੇ ਹੁਕਮਾਂ ਨੂੰ ‘ਅਸੰਵਿਧਾਨਕ’ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਕਾਨੂੰਨੀ ਲੜਾਈ ਜਾਰੀ ਰਹੇਗੀ। Also Read: Non-veg ਰੋਜ਼ਾਨਾ ਖਾਣ ਵਾਲੇ ਹੋ ਜਾਓ ਸਾਵਧਾਨ! ਕੈਂਸਰ ਦਾ ਵਧੇਰੇ ਖਤਰਾ ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਨੇ ਇਕ ਬਿਆਨ ਵਿਚ ਕਿਹਾ, ''ਇਹ ਫ਼ੈਸਲਾ ਧਾਰਮਿਕ ਰਸਮਾਂ ਦੀ ਆਜ਼ਾਦੀ ਦੇ ਸਿਧਾਂਤ ਨੂੰ ਬਰਕਰਾਰ ਰੱਖਣ ਵਿਚ ਸਪੱਸ਼ਟ ਤੌਰ 'ਤੇ ਅ...

15m insta

ਮਾਸਕੋ- ਰੂਸ ਨੇ ਦੇਸ਼ ਦੇ ਲਗਭਗ 80 ਮਿਲੀਅਨ ਉਪਭੋਗਤਾਵਾਂ ਲਈ ਫੋਟੋ-ਵੀਡੀਓ ਸ਼ੇਅਰਿੰਗ ਐਪ ਇੰਸਟਾਗ੍ਰਾਮ ਨੂੰ ਬਲੌਕ ਕਰ ਦਿੱਤਾ ਹੈ। ਰੂਸ ਦਾ ਇਹ ਫੈਸਲਾ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਇੰਸਟਾਗ੍ਰਾਮ ਦੀ ਮੂਲ ਕੰਪਨੀ ਮੇਟਾ ਨੇ ਕਥਿਤ ਤੌਰ 'ਤੇ ਕੁਝ ਦੇਸ਼ਾਂ 'ਚ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਰੂਸੀ ਫੌਜੀਆਂ ਅਤੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਖਿਲਾਫ ਹਿੰਸਕ ਪੋਸਟਾਂ ਦੀ ਇਜਾਜ਼ਤ ਦਿੱਤੀ ਹੈ। Also Read: 11 ਸਾਲਾ ਸਰੀਰਕ ਸ਼ੋਸ਼ਣ ਪੀੜਤਾ ਬੱਚੀ ਨੇ ਦਿੱਤਾ ਲੜਕੇ ਨੂੰ ਜਨਮ, ਸਿਹਤ ਵਿਗੜਨ 'ਤੇ ਹੋਇਆ ਖੁਲਾਸਾ ਇੰਟਰਨੈੱਟ ਨਿਗਰਾਨੀ ਸੇਵਾ ਗਲੋਬਲ ਚੈਕ ਦੇ ਅਨੁਸਾਰ ਦੇਸ਼ ਦੀ ਜ਼ਿਆਦਾਤਰ ਆਬਾਦੀ ਸੋਸ਼ਲ ਮੀਡੀਆ ਪਲੇਟਫਾਰਮ ਤੱਕ ਪਹੁੰਚ ਕਰਨ ਵਿੱਚ ਅਸਮਰੱਥ ਹੈ। ਇੰਸਟਾਗ੍ਰਾਮ 'ਤੇ ਰੂਸੀ ਪ੍ਰਭਾਵਕਾਂ ਨੇ ਆਪਣੇ ਫਾਲੋਅਰਸ ਨੂੰ ਵਿਦਾਇਗੀ ਸੰਦੇਸ਼ ਪੋਸਟ ਕੀਤੇ ਅਤੇ ਉਨ੍ਹਾਂ ਨੂੰ ਪਾਬੰਦੀ ਨੂੰ ਬਾਈਪਾਸ ਕਰਨ ਲਈ ਦੂਜੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਉਨ੍ਹਾਂ ਨੂੰ ਫਾਲੋਅ ਕਰਨ ਜਾਂ VPN (ਵਰਚੁਅਲ ਪ੍ਰਾਈਵੇਟ ਨੈਟਵਰਕ) ਸੌਫਟਵੇਅਰ ਡਾਊਨਲੋਡ ਕਰਨ ਲਈ ਕਿਹਾ। Also Read: ਜੰਮੂ: ਕਬਾੜ ਦੀ ਦੁਕਾਨ 'ਚ ਅੱਗ ਲੱਗਣ ਕਾਰਨ 4 ਲੋਕਾਂ ਦੀ ਮੌਤ, 14 ਜ਼ਖਮੀ 'ਦ ਵਰਜ' ਦੀ ਰਿਪੋਰਟ ਹੈ ਕਿ ਇੰਸਟਾਗ੍ਰਾਮ ਨੇ ਰੂਸੀਆਂ ਨੂੰ ਜੰਗ ਦੇ ਖਿਲਾਫ ਬੋਲਣ ਲਈ ਇਕ ਮੰਚ ਪ੍ਰਦਾਨ ਕੀਤਾ ਹੈ, ਜਿਸ ਵਿਚ ਅਮੀਰ ਵਰਗ ਤੇ ਉਨ੍ਹਾਂ ਦੇ ਪਰਿਵਾਰ ਸ਼ਾਮਲ ਹਨ। ਪਿਛਲੇ ਹਫਤੇ ਰੂਸੀ ਸਰਕਾਰ ਦੀ ਸੰਚਾਰ ਏਜੰਸੀ ਨੇ ਐਲਾਨ ਕੀਤਾ ਸੀ ਕਿ ਉਹ 14 ਮਾਰਚ ਤੋਂ ਰੂਸ ਵਿਚ ਇੰਸਟਾਗ੍ਰਾਮ ਨੂੰ ਬਲਾਕ ਕਰ ਦੇਵੇਗੀ।ਇੰਸਟਾਗ੍ਰਾਮ ਦੇ ਮੁਖੀ ਐਡਮ ਮੋਸੇਰੀ ਨੇ ਕਿਹਾ ਕਿ ਰੂਸ ਵਿਚ ਇੰਸਟਾਗ੍ਰਾਮ ਉੱਤੇ 80 ਫੀਸਦੀ ਤੋਂ ਵਧੇਰੇ ਲੋਕ ਰੂਸ ਦੇ ਬਾਹਰ ਤੋਂ ਅਕਾਊਂਟ ਨੂੰ ਫਾਲੋਅ ਕਰਦੇ ਹਨ। ਉਨ੍ਹਾਂ ਨੇ ਇਕ ਵੀਡੀਓ ਸੰਦੇਸ਼ ਵਿਚ ਕਿਹਾ ਸੀ ਕਿ ਹਾਲਾਤ ਖਰਾਬ ਹਨ। ਅਸੀਂ ਲੋਕਾਂ ਨੂੰ ਸੁਰੱਖਿਅਤ ਰੱਖਣ ਵਿਚ ਮਦਦ ਕਰਨ ਦੇ ਲਈ ਹਰ ਮੁਮਕਿਨ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਯੂਕਰੇਨ ਤੇ ਰੂਸ ਵਿਚ ਸਾਰਿਆ...

14m canada

ਟੋਰਾਂਟੋ- ਕੈਨੇਡਾ ਦੇ ਟੋਰਾਂਟੋ ਵਿੱਚ ਸ਼ਨੀਵਾਰ ਨੂੰ ਇੱਕ ਸੜਕ ਹਾਦਸੇ ਵਿੱਚ ਪੰਜ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ, ਜਦੋਂ ਕਿ ਦੋ ਹੋਰ ਹਸਪਤਾਲ ਵਿੱਚ ਦਾਖਲ ਹਨ। ਇਹ ਜਾਣਕਾਰੀ ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਅਜੇ ਬਿਸਾਰੀਆ ਨੇ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਟੋਰਾਂਟੋ ਵਿੱਚ ਭਾਰਤੀ ਕੌਂਸਲੇਟ ਜਨਰਲ ਦੀ ਟੀਮ ਮਦਦ ਲਈ ਪੀੜਤਾਂ ਦੇ ਦੋਸਤਾਂ ਨਾਲ ਸੰਪਰਕ ਵਿੱਚ ਹੈ। Also Read: ਬਰਾਕ ਓਬਾਮਾ ਹੋਏ ਕੋਰੋਨਾ ਪਾਜ਼ੇਟਿਵ, PM ਮੋਦੀ ਨੇ ਜਲਦ ਸਿਹਤਮੰਦ ਹੋਣ ਦੀ ਕੀਤੀ ਕਾਮਨਾ ਸਥਾਨਕ ਮੀਡੀਆ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਵੈਨ ਅਤੇ ਟਰੇਲਰ ਦੀ ਟੱਕਰ ਹੋ ਗਈ। ਹਾਦਸੇ ਵਿੱਚ ਹਰਪ੍ਰੀਤ ਸਿੰਘ, ਜਸਪਿੰਦਰ ਸਿੰਘ, ਕਰਨਪਾਲ ਸਿੰਘ, ਮੋਹਿਤ ਚੌਹਾਨ ਅਤੇ ਪਵਨ ਕੁਮਾਰ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਉਮਰ 21 ਤੋਂ 24 ਸਾਲ ਦਰਮਿਆਨ ਦੱਸੀ ਜਾ ਰਹੀ ਹੈ। ਸਾਰੇ ਮ੍ਰਿਤਕ ਵਿਦਿਆਰਥੀ ਗ੍ਰੇਟਰ ਟੋਰਾਂਟੋ ਅਤੇ ਮਾਂਟਰੀਅਲ ਇਲਾਕੇ ਦੇ ਰਹਿਣ ਵਾਲੇ ਹਨ। ਵਿਦੇਸ਼ ਮੰਤਰਾਲਾ ਵਲੋਂ ਮਦਦ ਦਾ ਭਰੋਸਾਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸੋਮਵਾਰ ਸਵੇਰੇ ਇੱਕ ਟਵੀਟ ਵਿੱਚ ਪੰਜ ਭਾਰਤੀ ਵਿਦਿਆਰਥੀਆਂ ਦੀ ਮੌਤ 'ਤੇ ਸੋਗ ਜਤਾਇਆ। ਉਨ੍ਹਾਂ ਦੁਹਰਾਇਆ ਕਿ ਕੈਨੇਡਾ ਵਿੱਚ ਭਾਰਤ ਦਾ ਕੌਂਸਲੇਟ ਜਨਰਲ ਹਰ "ਲੋੜੀਂਦੀ ਸਹਾਇਤਾ" ਪ੍ਰਦਾਨ ਕਰੇਗਾ। Also Read: ਪ੍ਰੇਮ ਸਿੰਘ ਚੰਦੂਮਾਜਰਾ ਨੇ 'ਆਪ' 'ਤੇ ਵਿੰਨ੍ਹੇ ਨਿਸ਼ਾਨੇ, ਸਰਕਾਰੀ ਬੱਸਾਂ ਨਾਲ ਰੋਡ ਸ਼ੋਅ ਦਾ ਕੀਤਾ ਵਿਰੋਧ EAM ਜੈਸ਼ੰਕਰ ਨੇ ਟਵੀਟ ਕੀਤਾ, "ਕੈਨੇਡਾ ਵਿੱਚ 5 ਭਾਰਤੀ ਵਿਦਿਆਰਥੀਆਂ ਦੀ ਮੌਤ 'ਤੇ ਡੂੰਘਾ ਸੋਗ। ਉਨ੍ਹਾਂ ਦੇ ਪਰਿਵਾਰਾਂ ਨਾਲ ਹਮਦਰਦੀ। ਜ਼ਖਮੀਆਂ ਦੇ ਠੀਕ ਹੋਣ ਲਈ ਪ੍ਰਾਰਥਨਾ ਕਰਦੇ ਹਾਂ। ਟੋਰਾਂਟੋ ਵਿਚ ਕੌਂਸਲੇਟ ਜਨਰਲ ਹਰ ਲੋੜੀਂਦੀ ਸਹਾਇਤਾ ਅਤੇ ਮਦਦ ਪ੍ਰਦਾਨ ਕਰੇਗਾ।"...

13m america

ਕੀਵ- ਯੂਕਰੇਨ ਵਿਚ ਰੂਸ ਦੇ ਹਮਲੇ ਵਿਚਾਲੇ ਅਮਰੀਕੀ ਪੱਤਰਕਾਰ ਦੀ ਗੋਲੀ ਮਾਰ ਕੇ ਹਿੱਤਿਆ ਕਰ ਦਿੱਤੀ ਗਈ ਹੈ। ਏ.ਐੱਫ.ਪੀ. ਨੇ ਚਸ਼ਮਦੀਦਾਂ ਦੇ ਹਵਾਲੇ ਨਾਲ ਖਬਰ ਦਿੱਤੀ ਹੈ। ਇਹ ਕਤਲ ਅਜਿਹੇ ਵੇਲੇ ਵਿਚ ਹੋਇਆ ਹੈ ਜਦੋਂ ਯੂਕਰੇਨ ਵਿਚ ਰੂਸੀ ਹਮਲੇ ਤੇਜ਼ ਹੋ ਗਏ ਹਨ। ਐਤਵਾਰ ਨੂੰ ਪੋਲੈਂਡ ਬਾਰਡਰ ਦੇ ਨੇੜੇ ਰੂਸੀ ਹਵਾਈ ਹਮਲਿਆਂ ਵਿਚ 35 ਲੋਕ ਮਾਰੇ ਗਏ ਹਨ। ਜਦਕਿ 57 ਤੋਂ ਜ਼ਿਆਦਾ ਜ਼ਖਮੀ ਹੋਏ ਹਨ। Also Read: ਟੀਬੀ ਦੇ ਇਲਾਜ ’ਚ ਕਾਰਗਰ ਹੋ ਸਕਦੀਆਂ ਹਨ ਕੈਂਸਰ ਦੀਆਂ ਦਵਾਈਆਂ! ਅਧਿਐਨ 'ਚ ਖੁਲਾਸਾ ਰੂਸੀ ਫੌਜਾਂ ਨੇ ਯੂਕਰੇਨ ਦੀ ਰਾਜਧਾਨੀ ਕੀਵ ਦੀ ਘੇਰਾਬੰਦੀ ਵੀ ਤੇਜ਼ ਕਰ ਦਿੱਤੀ ਹੈ। ਯੂਕਰੇਨ ਦਾ ਦਾਅਵਾ ਹੈ ਕਿ ਰੂਸ ਨੇ ਲੀਵ ਸ਼ਹਿਰ ਵਿਚ ਅੱਠ ਵੱਡੇ ਹਮਲੇ ਕੀਤੇ ਹਨ, ਜਿਨ੍ਹਾਂ ਵਿਚ ਵੱਡੇ ਪੈਮਾਨੇ ਵਿਚ ਜਾਨ-ਮਾਲ ਦਾ ਨੁਕਸਾਨ ਹੋਇਆ ਹੈ। ਰੂਸ ਦੇ ਹਵਾਈ ਹਮਲੇ ਅਜਿਹੇ ਵੇਲੇ ਵਿਚ ਕੀਤੇ ਗਏ ਹਨ, ਜਦੋਂ ਅੰਤਰਰਾਸ਼ਟਰੀ ਪੱਧਰ ਉੱਤੇ ਕਈ ਨੇਤਾ ਇਸ ਸੰਕਟ ਦੇ ਕੂਟਨੀਤਿਕ ਹੱਲ ਵਿਚ ਲੱਗੇ ਹੋਏ ਹਨ। ਇਸ ਵਿਚ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨਤਾਲੀ ਬੇਨੇਟ, ਜਰਮਨ ਚਾਂਸਲਰ ਸਣੇ ਕਈ ਹਸਤੀਆਂ ਸ਼ਾਮਲ ਹਨ। Also Read: ਅੰਮ੍ਰਿਤਸਰ ਨਗਰ ਨਿਗਮ ਦੇ 16 ਮੌਜੂਦਾ ਕੌਂਸਲਰ AAP 'ਚ ਸ਼ਾਮਲ ਯੂਕਰੇਨ ਦੇ ਅਧਿਕਾਰੀਆਂ ਦਾ ਦਾਆਵਾ ਹੈ ਕਿ ਰੂਸ ਨੇ ਲੀਵ ਵਿਚ ਫੌਜੀ ਸਿਖਲਾਈ ਕੇਂਦਰ ਵਿਚ ਅੱਠ ਮਿਜ਼ਾਇਲਾਂ ਦਾਗੀਆਂ। ਇਸ ਵਿਚ 35 ਲੋਕਾਂ ਦੀ ਮੌਤ ਹੋ ਗਈ ਤੇ 57 ਲੋਕ ਜ਼ਖਮੀ ਹੋ ਗਏ। ਓਧਰ ਰੂਸ ਨੇ ਯੂਕਰੇਨ ਦੀ ਰਾਜਧਾਨੀ ਨੂੰ ਪੂਰਬ, ਉੱਤਰ ਤੇ ਉੱਤਰ-ਪੂਰਬ ਵਲੋਂ ਘੇਰ ਲਿਆ ਹੈ ਤੇ ਭਾਰੀ ਹਮਲੇ ਸ਼ੁਰੂ ਕਰ ਦਿੱਤੇ ਹਨ। ਯੂਕਰੇਨੀ ਰਾਸ਼ਟਰਪਤੀ ਵੋਲਦੋਮੀਰ ਜ਼ੇਲੇਂਸਕੀ ਦਾ ਕਹਿਣਾ ਹੈ ਕਿ ਅਸੀਂ ਕੀਵ ਵਿਚ ਹਰ ਮੋੜ ਉੱਤੇ ਰੂਸੀ ਫੌਜੀਆਂ ਦਾ ਮੁਲਾਬਲਾ ਆਖਰੀ ਦਮ ਤੱਕ ਕਰਦੇ ਰਹਾਂਗੇ। ਯੂਕਰੇਨੀ ਫੌਜ ਨੇ ਇਹੀ ਕਿਹਾ ਹੈ ਕਿ ਕੀਵ ਦੇ ਨੇੜੇ ਇਕ ਪਿੰਡ ਵਿਚੋਂ ਨਿਕਲ ਰਹੀਆਂ ਔਰਤਾਂ ਤੇ ਬੱਚਿਆਂ ਉੱਤੇ ਰੂਸੀ ਫੌਜ ਨੇ ਹਮਲਾ ਕੀਤਾ ਹੈ। ਇਸ ਦੌਰਾਨ ਇਕ ਬੱਚੇ ਸਣੇ 9 ਲੋਕਾਂ ਦੀ ਮੌਤ ਹੋਈ ਹੈ। ਇਹ ਹਮਲਾ 11 ਮਾਰਚ ਨੂੰ ਉਸ ਵੇਲੇ ਕੀਤਾ ਗਿਆ ਜਦੋਂ ਮਹਿਲਾਵਾਂ ਤੇ ਬੱਚਿਆਂ ਦਾ ਇਕ ਦਲ ਕੀਵ ਦੇ ਨੇੜੇਓਂ ਇਕ ਸੁਰੱਖਿਅਤ ਸਥਾਨ ਵੱਲ ਨਿਕਲ ਰਿਹਾ ਸੀ।...