LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਮਰੀਕਾ ਨੂੰ ਪਾਕਿਸਤਾਨ ਦਾ ਦੋਸਤ ਦੱਸ ਤੇ ਰੂਸ 'ਤੇ ਆਹ ਕੀ ਬੋਲ ਗਏ ਪਾਕਿ ਆਰਮੀ ਚੀਫ ਬਾਜਵਾ

2 appak

ਲਾਹੌਰ : ਪਾਕਿਸਤਾਨ ਵਿਚ ਘਟਨਾਕ੍ਰਮ ਤੇਜ਼ੀ (Developments accelerate in Pakistan) ਨਾਲ ਬਦਲ ਰਿਹਾ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ (Prime Minister Imran Khan) ਦੀ ਸੱਤਾ 'ਤੇ ਕਮਜ਼ੋਰ ਹੁੰਦੀ ਪਕੜ ਵਿਚਾਲੇ ਆਰਮੀ ਚੀਫ ਜਨਰਲ ਕਮਰ ਜਾਵੇਦ ਬਾਜਵਾ (Army Chief General Kamar Javed Bajwa) ਨੇ ਆਪਣੀ ਸਥਿਤੀ ਮੁਖਰ ਅਤੇ ਸਪੱਸ਼ਟ ਕਰ ਦਿੱਤੀ ਹੈ। ਆਰਮੀ ਚੀਫ ਬਾਜਵਾ (Army Chief Bajwa) ਨੇ ਰੂਸ ਯੁਕਰੇਨ (Russia Ukraine) ਵਾਰ 'ਤੇ ਜੋ ਬਿਆਨ ਦਿੱਤਾ ਹੈ ਉਹ ਇਮਰਾਨ ਖਾਨ  (Imran Khan) ਅਤੇ ਪਾਕਿਸਤਾਨ ਦੀ ਹੁਣ ਤੱਕ ਦੀ ਨੀਤੀ ਤੋਂ ਇਕ ਦਮ ਵੱਖ ਹੈ। ਆਰਮੀ ਚੀਫ ਬਾਜਵਾ ਨੇ ਯੁਕਰੇਨ 'ਤੇ ਰੂਸ ਦੇ ਹਮਲੇ ਨੂੰ ਤ੍ਰਾਸਦੀ ਕਰਾਰ ਦਿੱਤਾ ਹੈ ਅਤੇ ਦੋ ਟੁੱਕ ਕਿਹਾ ਕਿ ਇਸ ਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਹੈ।
ਸੁਰੱਖਿਆ ਅਤੇ ਕੌਮਾਂਤਰੀ ਘਟਨਾਕ੍ਰਮ 'ਤੇ ਆਯੋਜਿਤ ਪ੍ਰੋਗਰਾਮ ਇਸਲਾਮਾਬਾਦ ਸਕਿਓਰਿਟੀ ਡਾਇਲਾਗ ਵਿਚ ਜਨਰਲ ਕਮਰ ਬਾਜਵਾ ਨੇ ਕਿਹਾ ਕਿ ਸੁਰੱਖਿਆ ਨੂੰ ਲੈ ਕੇ ਰੂਸ ਦੀਆਂ ਜਾਇਜ਼ ਚਿੰਤਾਵਾਂ ਦੇ ਬਾਵਜੂਦ, ਇਕ ਛੋਟੇ ਦੇਸ਼ ਵਿਰੁੱਧ ਉਸ ਦੀ ਹਮਲਾਵਰਤਾ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਬਾਜਵਾ ਨੇ ਕਿਹਾ ਹੈ ਕਿ ਰੂਸ ਨੂੰ ਇਸ ਹਮਲੇ ਨੂੰ ਤੁਰੰਤ ਰੋਕਣਾ ਚਾਹੀਦਾ ਹੈ। ਦੱਸ ਦਈਏ ਕਿ ਪਾਕਿਸਤਾਨ ਆਰਮੀ ਚੀਫ ਬਾਜਵਾ ਦਾ ਇਹ ਬਿਆਨ ਉਦੋਂ ਆਇਆ ਹੈ ਜਦੋਂ ਹਾਲ ਹੀ ਵਿਚ ਪੀ.ਐੱਮ. ਇਮਰਾਨ ਖਾਨ ਨੇ ਕਿਹਾ ਹੈ ਕਿ ਅਮਰੀਕਾ ਉਨ੍ਹਾਂ ਦੀ ਸਰਕਾਰ ਨੂੰ ਡੇਗਣ ਲਈ ਸਾਜ਼ਿਸ਼ ਰੱਚ ਰਿਹਾ ਹੈ। ਪਰ ਜਨਰਲ ਬਾਜਵਾ ਦਾ ਯੁਕਰੇਨ 'ਤੇ ਦਿੱਤਾ ਗਿਆ ਇਹ ਬਿਆਨ ਯੁਕਰੇਨ 'ਤੇ ਅਮਰੀਕੀ ਸਟੈਂਡ ਦੀ ਪੁਸ਼ਟੀ ਕਰਦਾ ਹੈ। ਜਨਰਲ ਬਾਜਵਾ ਨੇ ਅਮਰੀਕਾ ਦੇ ਨਾਲ ਪਾਕਿਸਤਾਨ ਦੀ ਪੁਰਾਣੀ ਦੋਸਤੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਸੀਂ ਅਮਰੀਕਾ ਦੇ ਨਾਲ ਸ਼ਾਨਦਾਰ ਅਤੇ ਰਣਨੀਤਕ ਸਬੰਧਾਂ ਦਾ ਇਕ ਲੰਬਾ ਇਤਿਹਾਸ ਸਾਂਝਾ ਕਰਦੇ ਹਾਂ। ਬਾਜਵਾ ਨੇ ਕਿਹਾ ਕਿ ਅਸੀਂ ਅਮਰੀਕਾ ਅਤੇ ਚੀਨ ਨਾਲ ਸਬੰਧਾਂ ਨੂੰ ਅੱਗੇ ਲਿਜਾਉਣ ਦੇ ਇੱਛੁਕ ਹਾਂ।
ਦੱਸ ਦਈਏ ਕਿ ਅੱਜ ਜੋ ਪਾਕਿਸਤਾਨ ਯੁਕਰੇਨ 'ਤੇ ਰੂਸ ਦੇ ਹਮਲੇ ਨੂੰ ਤ੍ਰਾਸਦੀ ਕਰਾਰ ਦੇ ਰਿਹਾ ਹੈ ਉਸ ਦੀ ਪਾਕਿਸਤਾਨ ਦੇ ਪੀ.ਐੱਮ. ਉਸ ਦਿਨ ਰੂਸ ਦੀ ਰਾਜਧਾਨੀ ਮਾਸਕੋ ਵਿਚ ਰਾਸ਼ਟਰਪਤੀ ਪੁਤਿਨ ਨੂੰ ਮਿਲ ਰਹੇ ਸਨ, ਜਿਸ ਦਿਨ ਪੁਤਿਨ ਨੇ ਯੁਕਰੇਨ 'ਤੇ ਹਮਲੇ ਦਾ ਜਨਤਕ ਐਲਾਨ ਕੀਤਾ ਸੀ। ਇਮਰਾਨ ਖਾਨ ਦੇ ਇਸ ਕਦਮ ਨੂੰ ਉਸ ਦੀ ਰੂਸ ਨਾਲ ਸਬੰਧਾਂ ਨੂੰ ਵਧਾਉਣ ਦੀ ਪਹਿਲ ਵਜੋਂ ਦੇਖਿਆ ਜਾ ਰਿਹਾ ਸੀ। ਇਹੀ ਨਹੀਂ ਇਮਰਾਨ ਨੇ ਸੰਯੁਕਤ ਰਾਸ਼ਟਰ ਵਿਚ ਵੀ ਪੁਤਿਨ ਦਾ ਸਾਥ ਦਿੱਤਾ ਅਤੇ ਪੱਛਮੀ ਦੇਸ਼ਾਂ ਦੀ ਮਾਨ-ਮਨੁਹਾਰ ਦੇ ਬਾਵਜੂਦ ਰੂਸ ਖਿਲਾਫ ਵੋਟਿੰਗ ਕਰਨ ਤੋਂ ਮਨਾਂ ਕਰ ਦਿੱਤਾ। ਦੇਸ਼ ਦੇ ਨਾਂ ਸੰਬੋਧਨ ਦੌਰਾਨ ਇਮਰਾਨ ਨੇ ਵੀ ਮੰਨਿਆ ਸੀ ਕਿ ਉਸ ਦੇ ਇਸ ਕਦਮ ਨਾਲ ਅਮਰੀਕਾ ਨਾਰਾਜ਼ ਹੋਇਆ ਹੈ।
ਪਰ ਹੁਣ ਪਾਕਿਸਤਾਨ ਦੇ ਆਰਮੀ ਚੀਫ ਆਪਣੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਟੈਂਡ ਤੋਂ ਬਾਹਰ ਜਾਂਦੇ ਹੋਏ ਯੁਕਰੇਨ 'ਤੇ ਰੂਸ ਦੇ ਹਮਲਿਆਂ ਦੀ ਨਿੰਦਿਆ ਕਰ ਰਹੇ ਹਨ ਅਤੇ ਇਸ ਨੂੰ ਤੁਰੰਤ ਬੰਦ ਕਰਨ ਦੀ ਮੰਗ ਕਰ ਰਹੇ ਹਨ। ਰੂਸ ਨਾਲ ਇਸ ਨੂੰ ਪਾਕਿਸਤਾਨ ਦੇ ਫੌਜੀ ਸਬੰਧਾਂ ਰਾਹੀਂ ਅਮਰੀਕਾ ਦੇ ਨਾਲ ਰਿਸ਼ਤਿਆਂ ਨੂੰ ਸੁਧਾਰਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।
ਪਾਕਿਸਤਾਨ ਦੇ ਆਰਮੀ ਚੀਫ ਜਨਰਲ ਬਾਜਵਾ ਨੇ ਇਸਲਾਮਾਬਾਦ ਸਕਿਓਰਿਟੀ ਡਾਇਲਾਗ ਵਿਚ ਭਾਰਤ ਦੇ ਨਾਲ ਵੀ ਰਿਸ਼ਤਿਆਂ ਨੂੰ ਸੁਧਾਰਣ 'ਤੇ ਜ਼ੋਰ ਦਿੱਤਾ। ਬਾਜਵਾ ਨੇ ਕਿਹਾ ਕਿ ਭਾਰਤ ਦੇ ਨਾਲ ਸਾਰੇ ਵਿਵਾਦਾਂ ਨੂੰ ਗੱਲਬਾਤ ਰਾਹੀਂ ਸ਼ਾਂਤੀਪੂਰਨ ਤਰੀਕੇ ਨਾਲ ਸੁਲਝਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸਲਾਮਾਬਾਦ ਕਸ਼ਮੀਰ ਸਣੇ ਸਾਰੇ ਪੈਂਡਿੰਗ ਮੁੱਦਿਆਂ ਨੂੰ ਹਲ ਕਰਨ ਲਈ ਰਣਨੀਤੀ ਦੀ ਵਰਤੋਂ ਕਰਨ ਵਿਚ ਵਿਸ਼ਵਾਸ ਕਰਦਾ ਹੈ, ਤਾਂ ਜੋ ਅੱਗ ਦੀਆਂ ਲਪਟਾਂ ਨੂੰ ਸਾਡੇ ਖੇਤਰ ਤੋਂ ਦੂਰ ਰੱਖਿਆ ਜਾ ਸਕੇ। ਜਨਰਲ ਬਾਜਵਾ ਨੇ ਕਿਹਾ ਕਿ ਪਾਕਿਸਤਾਨ ਕਸ਼ਮੀਰ ਵਿਵਾਦ ਸਣੇ ਸਾਰੇ ਪੈਂਡਿੰਗ ਮੁੱਦਿਆਂ ਨੂੰ ਹਲ ਕਰਨ ਲਈ ਗੱਲਬਾਤ ਅਤੇ ਰਣਨੀਤੀ ਵਿਚ ਵਿਸ਼ਵਾਸ ਰੱਖਦਾ ਹੈ ਅਤੇ ਜੇਕਰ ਭਾਰਤ ਅਜਿਹਾ ਕਰਨ ਲਈ ਸਹਿਮਤ ਹੁੰਦਾ ਹੈ ਤਾਂ ਉਹ ਇਸ ਮੋਰਚੇ 'ਤੇ ਅੱਗੇ ਵੱਧਣ ਲਈ ਤਿਆਰ ਹੈ।
ਇਸ ਵਿਚਾਲੇ ਪ੍ਰਧਾਨ ਮੰਤਰੀ ਇਮਰਾਨ ਖਾਨ ਅੱਜ ਜਨਤਾ ਤੋਂ ਫੋਨ ਕਾਲ ਰਾਹੀਂ ਮੈਸੇਜ ਲੈਣਗੇ। ਮੰਨਿਆ ਜਾ ਰਿਹਾ ਹੈ ਕਿ ਇਮਰਾਨ ਆਪਣੇ ਪੱਖ ਵਿਚ ਰੈਫਰੈਂਡਮ ਤਿਆਰ ਕਰਨ ਲਈ ਲੋਕਾਂ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ। ਦੱਸ ਦਈਏ ਕਿ ਐਤਵਾਰ ਨੂੰ ਪਾਕਿਸਤਾਨ ਦੀ ਸੰਸਦ ਯਾਨੀ ਕਿ ਨੈਸ਼ਨਲ ਅਸੈਂਬਲੀ ਵਿਚ ਇਮਰਾਨ ਵਿਰੁੱਧ ਬੇਭਰੋਸਗੀ ਮਤੇ 'ਤੇ ਚਰਚਾ ਹੋਵੇਗੀ। ਇਸ ਵਿਚਾਲੇ ਇਮਰਾਨ ਖਾਨ ਨੇ ਅੱਜ ਰਾਤ ਆਪਣੀ ਪਾਰਟੀ ਪੀ.ਟੀ.ਆਈ. ਦੇ ਸੰਸਦ ਮੈਂਬਰਾਂ ਨੂੰ ਡਿਨਰ 'ਤੇ ਸੱਦਾ ਦਿੱਤਾ ਹੈ। ਇਸ ਡਿਨਰ ਪਾਰਟੀ ਵਿਚ ਪਾਕਿ ਪੀ.ਐੱਮ. ਇਮਰਾਨ ਐਤਵਾਰ ਲਈ ਰਣਨੀਤੀ 'ਤੇ ਚਰਚਾ ਕਰ ਸਕਦੇ ਹਨ।

 

In The Market