LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਮਰੀਕਾ ਦਾ ਵੱਡਾ ਕਦਮ, ਭਾਰਤ ਲਈ ਕੋਵਿਡ-19 ਯਾਤਰਾ ਨਿਯਮਾਂ 'ਚ ਦਿੱਤੀ ਢਿੱਲ

29m america to india

ਵਾਸ਼ਿੰਗਟਨ : ਅਮਰੀਕੀ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ (ਸੀ.ਡੀ.ਸੀ.) ਨੇ ਕੋਵਿਡ-19 ਦੇ ਕਾਰਣ ਪੱਧਰ 1 ਦਾ ਯਾਤਰਾ ਸਿਹਤ ਨੂੰ ਲੈ ਕੇ ਨੋਟਿਸ ਜਾਰੀ ਕੀਤਾ ਹੈ, ਜੋ ਦੇਸ਼ ਵਿਚ ਕੋਵਿਡ-19 ਦੇ ਨਿਮਨ ਪੱਧਰ ਦਾ ਸੰਕੇਤ ਦਿੰਦਾ ਹੈ, ਜੇਕਰ ਤੁਸੀਂ ਐੱਫ.ਡੀ.ਏ. ਰਾਹੀਂ ਅਧਿਕਾਰਤ ਟੀ.ਕੇ. ਨਾਲ ਪੂਰੀ ਤਰ੍ਹਾਂ ਨਾਲ ਟੀਕਾਕਰਣ ਕਰਵਾ ਚੁੱਕੇ ਹੋ ਤਾਂ ਤੁਹਾਡੇ ਕੋਵਿਡ-19 ਨਾਲ ਪੀੜਤ ਹੋਣ ਅਤੇ ਗੰਭਈਰ ਲੱਛਣ ਵਿਕਸਿਤ ਹੋਣ ਦਾ ਜੋਖਮ ਘੱਟ ਹੋ ਸਕਦਾ ਹੈ।

Also Read: ਪੰਜਾਬ ਲਈ ਹਾੜ੍ਹੀ ਸੀਜ਼ਨ-2022 ਵਾਸਤੇ 24,773.11 ਕਰੋੜ ਰੁਪਏ ਨਗਦ ਕਰਜ਼ਾ ਹੱਦ ਮਨਜ਼ੂਰ, ਮਾਨ ਨੇ ਕੀਤਾ ਧੰਨਵਾਦ

ਬਿਆਨ ਵਿਚ ਕਿਹਾ ਗਿਆ ਹੈ ਕਿ ਕਿਸੇ ਵੀ ਕੌਮਾਂਤਰੀ ਯਾਤਰਾ ਦੀ ਯੋਜਨਾ ਬਣਾਉਣ ਤੋਂ ਪਹਿਲਾਂ, ਕਿਰਪਾ ਵੈਕਸੀਨੇਸ਼ਨ ਅਤੇ ਬਿਨਾਂ ਵੈਕਸੀਨੇਸ਼ਨ ਵਾਲੇ ਯਾਤਰੀਆਂ ਲਈ ਸੀ.ਡੀ.ਸੀ. ਦੀ ਵਿਸ਼ੇਸ਼ ਸਿਫਾਰਿਸ਼ਾਂ ਨੂੰ ਰੀਵਿਊ ਕਰ ਲਓ। ਭਾਰਤ ਦੀ ਯਾਤਰਾ ਕਰਨ ਵਾਲਿਆਂ ਲਈ ਮਹੱਤਵਪੂਰਨ ਜਾਣਕਾਰੀ ਦਿੰਦੇ ਹੋਏ, ਸੀ.ਡੀ.ਸੀ. ਨੇ ਕਿਹਾ ਕਿ ਯਕੀਨੀ ਕਰੋ ਕਿ ਭਾਰਤ ਯਾਤਰਾ ਕਰਨ ਤੋਂ ਪਹਿਲਾਂ ਤੁਹਾਨੂੰ ਟੀਕਾ ਲਗਾਇਆ ਗਿਆ ਹੈ ਅਤੇ ਆਪਣਏ ਕੋਰੋਨਾ ਟੀਕਿਆਂ ਦੇ ਨਾਲ ਅਪ ਟੂ-ਡੇਟ ਰਹੋ। ਸੀ.ਡੀ.ਸੀ. ਨੇ ਕਿਹਾ ਕਿ ਇਥੋਂ ਤੱਕ ਕਿ ਜੇਕਰ ਤੁਸੀਂ ਆਪਣੇ ਕੋਰੋਨਾ ਟੀਕਿਆਂ ਦੇ ਨਾਲ ਅਪ-ਟੂ-ਡੇਟ ਵੀ ਹੋ, ਤਾਂ ਵੀ ਤੁਹਾਨੂੰ ਕੋਵਿਡ 19 ਹੋਣ ਅਤੇ ਫੈਲਣ ਦਾ ਖਤਰਾ ਹੋ ਸਕਦਾ ਹੈ। 2 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਇਨਡੋਰ ਜਨਤਕ ਸਥਾਨਾਂ 'ਤੇ ਚੰਗੀ ਤਰ੍ਹਾਂ ਨਾਲ ਫਿੱਟ ਹੋਣ ਵਾਲਾ ਮਾਸਕ ਪਹਿਨਣਾ ਚਾਹੀਦਾ ਹੈ। ਭਾਰਤ ਵਿਚ ਸਾਰੀਆਂ ਜ਼ਰੂਰਤਾਂ ਅਤੇ ਸਿਫਾਰਸ਼ਾਂ ਦਾ ਪਾਲਨ ਕਰੋ। 

Also Read: ਲੰਬੀ 'ਚ ਕਿਸਾਨਾਂ ਨੇ ਬੰਧਕ ਬਣਾਏ ਤਹਿਸੀਲਦਾਰ ਤੇ ਹੋਰ ਅਧਿਕਾਰੀ, ਪੁਲਿਸ ਨੇ ਕੀਤਾ ਲਾਠੀਚਾਰਜ

ਜ਼ਿਕਰਯੋਗ ਹੈ ਕਿ ਸੀ.ਡੀ.ਸੀ. ਯਾਤਰਾ ਸਿਹਤ ਨੋਟਿਸ (ਟੀ.ਐੱਚ.ਐਨ.) ਦੀ ਵਰਤੋਂ ਯਾਤਰੀਆਂ ਅਤੇ ਹੋਰਾਂ ਨੂੰ ਦੁਨੀਆ ਭਰ ਵਿਚ ਸਿਹਤ ਖਤਰਿਆਂ ਦੇ ਪ੍ਰਤੀ ਸਚੇਤ ਕਰਨ ਅਤੇ ਖੁਦ ਨੂੰ ਬਚਾਉਣ ਦੇ ਤਰੀਕਿਆਂ ਬਾਰੇ ਸਲਾਹ ਦੇਣ ਲਈ ਕਰਦਾ ਹੈ।

In The Market