LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਯੂਕਰੇਨ ਉੱਤੇ ਰੂਸ ਨੇ ਦਾਗੀ ਹਾਈਪਰਸਾਨਿਕ ਮਿਜ਼ਾਇਲ, ਹਥਿਆਰ ਡਿਪੋ ਕੀਤਾ ਤਬਾਹ

19m ukrain

ਮਾਸਕੋ- 24 ਫਰਵਰੀ ਨੂੰ ਸ਼ੁਰੂ ਹੋਈ ਰੂਸ-ਯੂਕਰੇਨ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਜੰਗ ਦੇ 24ਵੇਂ ਦਿਨ ਰੂਸ ਨੇ ਯੂਕਰੇਨ ਉੱਤੇ 'ਕਿੰਝਾਲ' ਹਾਈਪਰਸਾਨਿਕ ਮਿਜ਼ਾਇਲ ਦਾਗਣ ਦਾ ਦਾਅਵਾ ਕੀਤਾ ਹੈ। ਰੂਸ ਦਾ ਕਹਿਣਾ ਹੈ ਕਿ ਉਸ ਨੇ ਇਸ ਮਿਜ਼ਾਇਲ ਨਾਲ ਯੂਕਰੇਨ ਦੇ ਪੱਛਮੀ ਇਲਾਕੇ ਵਿਚ ਬਣੇ ਹਥਿਆਰ ਡਿਪੋ ਨੂੰ ਤਬਾਹ ਕਰ ਦਿੱਤਾ ਹੈ। ਕਿੰਝਾਲ ਰੂਸੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਮਤਲਬ ਹੈ ਖੰਜਰ।

Also Read: Facebook ਯੂਜ਼ਰਸ ਜਲਦੀ ਕਰ ਲਓ ਇਹ ਕੰਮ, ਨਹੀਂ ਤਾਂ ਬੰਦ ਹੋ ਜਾਵੇਗਾ ਅਕਾਊਂਟ

ਰੂਸ ਦੀ ਡਿਫੈਂਸ ਮਿਨੀਸਟ੍ਰੀ ਨੇ ਕਿਹਾ ਕਿ ਹਾਈਪਰਸਾਨਿਕ ਏਰੋਬੈਲਿਸਟਿਕ ਮਿਜ਼ਾਇਲਾਂ ਦੇ ਨਾਲ ਕਿੰਝਾਲ ਏਵੀਏਸ਼ਨ ਮਿਜ਼ਾਇਲ ਸਿਸਟਮ ਨੇ ਇਵਾਨੋ-ਫ੍ਰੈਂਕਿਵਸਕ ਇਲਾਕੇ ਦੇ ਡੇਲਿਆਟਿਨ ਪਿੰਡ ਵਿਚ ਮਿਜ਼ਾਇਲਾਂ ਤੇ ਗੋਲਾ ਬਾਰੂਦ ਵਾਲੇ ਇਕ ਅੰਡਰਗ੍ਰਾਊਂਡ ਡਿਪੋ ਨੂੰ ਤਬਾਹ ਕਰ ਦਿੱਤਾ ਹੈ।

Also Read: ਪੰਜਾਬ ਦੇ ਨਵੇਂ AG ਬਣੇ ਅਨਮੋਲ ਰਤਨ ਸਿੱਧੂ, ਪੰਜਾਬ ਸਰਕਾਰ ਵਲੋਂ ਨੋਟੀਫਿਕੇਸ਼ਨ ਜਾਰੀ   

ਰੂਸ ਕਰ ਸਕਦੈ ਪ੍ਰਮਾਣੂ ਹਮਲਾ
ਇਸੇ ਵਿਚਾਲੇ ਅਮਰੀਕਾ ਨੇ ਚਿਤਾਵਨੀ ਦਿੱਤੀ ਹੈ ਕਿ ਰੂਸ ਯੂਕਰੇਨ ਵਿਚ ਪ੍ਰਮਾਣੂ ਹਮਲਾ ਕਰ ਸਕਦਾ ਹੈ। 2018 ਵਿਚ ਰੂਸੀ ਫੌਜ ਵਿਚ ਸ਼ਾਮਲ ਕੀਤੀ ਗਈ ਇਸ ਮਿਜ਼ਾਇਲ ਉੱਤੇ ਪ੍ਰਮਾਣੂ ਤੇ ਕਾਨਵੇਂਸ਼ਨਲ ਦੋਵਾਂ ਤਰ੍ਹਾਂ ਦੇ ਹਥਿਆਰ ਲਿਜਾਏ ਜਾ ਸਕਦੇ ਹਨ। ਇਹ ਮਿਜ਼ਾਇਲ 4900 ਤੋਂ 12350 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਵਾਰ ਕਰ ਸਕਦੀ ਹੈ।

Also Read: ਅਜਨਾਲਾ 'ਚ ਪ੍ਰੇਮੀ ਜੋੜੇ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਜੀਵਨ ਲੀਲਾ ਕੀਤੀ ਸਮਾਪਤ

ਪੁਤਿਨ ਨੇ ਫਰਾਂਸ ਦੇ ਰਾਸ਼ਟਰਪਤੀ ਨਾਲ ਕੀਤੀ ਗੱਲ
ਜੰਗ ਦੇ ਵਿਚਾਲੇ ਮਸਲੇ ਨੂੰ ਹੱਲ ਕਰਨ ਦੇ ਲਈ ਡਿਪਲੋਮੈਟਿਕ ਰਾਸਤੇ ਵੀ ਲੱਭੇ ਜਾ ਰਹੇ ਹਨ। ਇਸੇ ਲੜੀ ਵਿਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸ਼ੁੱਕਰਵਾਰ ਨੂੰ ਫ੍ਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਫੋਨ ਉੱਤੇ ਗੱਲ ਕੀਤੀ। ਇਸ ਦੌਰਾਨ ਪੁਤਿਨ ਨੇ ਯੂਕਰੇਨ ਉੱਤੇ ਵਾਰ ਕਰਾਈਮ ਦਾ ਦੋਸ਼ ਲਗਾਇਆ। ਪੁਤਿਨ ਨੇ ਕਿਹਾ ਕਿ ਰੂਸ ਯੂਕਰੇਨ ਵਿਚ ਆਮ ਨਾਗਰਿਕਾਂ ਦੀ ਮੌਤ ਤੋਂ ਬਚਣ ਲਈ ਹਰ ਮੂਮਕਿਨ ਕੋਸ਼ਿਸ਼ ਕਰ ਰਿਹਾ ਹੈ। ਇਸ ਦੇ ਲਈ ਮਨੁੱਖੀ ਲਾਂਘਾ ਬਣਾਉਣ ਜਿਹੀਆਂ ਕੋਸ਼ਿਸ਼ਾਂ ਵੀ ਸ਼ਾਮਲ ਹਨ।

In The Market