ਨਵੀਂ ਦਿੱਲੀ- Facebook ਕਈ ਖਾਤਿਆਂ ਨੂੰ ਲਾਕ ਕਰ ਰਿਹਾ ਹੈ। ਜੇਕਰ ਤੁਸੀਂ ਵੀ Facebook Protect ਆਨ ਨਹੀਂ ਕੀਤਾ ਹੈ ਤਾਂ ਤੁਹਾਡਾ ਅਕਾਊਂਟ ਵੀ ਲਾਕ ਹੋ ਸਕਦਾ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿਚ Facebook ਨੇ ਇਸ ਨੂੰ ਲੈ ਕੇ ਯੂਜ਼ਰਸ ਨੂੰ ਮੇਲੇ ਵੀ ਭੇਜੇ ਸਨ।
Also Read: ਪੰਜਾਬ ਦੇ ਨਵੇਂ AG ਬਣੇ ਅਨਮੋਲ ਰਤਨ ਸਿੱਧੂ, ਪੰਜਾਬ ਸਰਕਾਰ ਵਲੋਂ ਨੋਟੀਫਿਕੇਸ਼ਨ ਜਾਰੀ
The Verge ਦੀ ਇਕ ਰਿਪੋਰਟ ਮੁਤਾਬਕ ਯੂਜ਼ਰਸ ਨੂੰ Facebook Protect ਆਨ ਕਰਨ ਦੇ ਲਈ ਕੰਪਨੀ ਵਲੋਂ ਮੇਲ ਭੇਜੇ ਗਏ ਹਨ। ਇਸ ਵਿਚ 17 ਮਾਰਚ ਤੱਕ Facebook Protect ਨੂੰ ਆਨ ਕਰਨ ਦੇ ਲਈ ਕਿਹਾ ਗਿਆ ਸੀ, ਨਹੀਂ ਤਾਂ ਅਕਾਊਂਟ ਲਾਕ ਕਰਨ ਦੀ ਗੱਲ ਕਹੀ ਗਈ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਹ ਈਮੇਲ security@facebookmail.com ਅਡ੍ਰੈਸ ਤੋਂ ਭੇਜੇ ਹਏ ਸਨ। ਇਹ ਮੇਲ ਕਈ ਲੋਕਾਂ ਦੇ ਸਪੈਮ ਫੋਲਡਰ ਵਿਚ ਚਲਾ ਗਿਆ ਤੇ ਇਸ ਕਾਰਨ ਯੂਜ਼ਰਸ ਨੇ ਇਸ ਉੱਤੇ ਧਿਆਨ ਨਹੀਂ ਦਿੱਤਾ। ਫੇਸਬੁੱਕ ਮੇਲ ਦੇ ਰਾਹੀਂ ਹਾਈ-ਰਿਸਕ ਯੂਜ਼ਰਸ ਨੂੰ 17 ਮਾਰਚ ਤੱਕ ਅਕਾਊਂਟ ਪ੍ਰੋਟੈਕਟ ਕਰਨ ਦੇ ਕਹਿ ਰਿਹਾ ਸੀ।
ਜਿਨ੍ਹਾਂ ਲੋਕਾਂ ਨੇ ਅਜਿਹਾ ਨਹੀਂ ਕੀਤਾ ਉਨ੍ਹਾਂ ਦੇ ਅਕਾਊਂਟ ਲਾਕ ਕਰ ਦਿੱਤੇ ਗਏ। ਉਨ੍ਹਾਂ ਨੂੰ ਅਕਾਊਂਟ ਅਕਸੈੱਸ ਕਰਨ ਉੱਤੇ ਇਸ ਨੂੰ ਲੈ ਕੇ ਮੈਸੇਜ ਮਿਲ ਰਿਹਾ ਹੈ ਤੇ ਅੱਗੇ ਕੀ ਕਰਨਾ ਹੈ ਇਸ ਦੇ ਬਾਰੇ ਦੱਸਿਆ ਜਾ ਰਿਹਾ ਹੈ। ਹਾਲਾਂਕਿ ਟਵਿੱਟਰ ਉੱਤੇ ਕਈ ਲੋਕ ਸ਼ਿਕਾਇਤ ਕਰ ਰਹੇ ਹਨ ਕਿ ਡੈਡਲਾਈਨ ਤੋਂ ਪਹਿਲਾਂ ਇਸ ਫੀਚਰ ਨੂੰ ਐਕਟੀਵੇਟ ਕਰਨ ਦੇ ਬਾਵਜੂਦ ਉਨ੍ਹਾਂ ਦਾ ਅਕਾਊਂਟ ਲਾਕ ਹੋ ਗਿਆ ਹੈ।
Also Read: ਅਜਨਾਲਾ 'ਚ ਪ੍ਰੇਮੀ ਜੋੜੇ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਜੀਵਨ ਲੀਲਾ ਕੀਤੀ ਸਮਾਪਤ
ਕਈ ਲੋਕਾਂ ਨੇ ਮਾਈਕ੍ਰੋ-ਬਲਾਗਿੰਗ ਸਾਈਟ ਉੱਤੇ ਇਹ ਵੀ ਦੱਸਿਆ ਕਿ ਟੂ-ਫੈਕਟਰ ਆਥੈਂਟਿਕੇਸ਼ਨ ਕੋਟ ਉਨ੍ਹਾਂ ਦੇ ਫੋਨ ਉੱਤੇ ਮਿਲਣ ਵਿਚ ਟੈਕਨਿਕਲ ਦਿੱਕਤ ਆ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਮੇਟਾ ਨੇ ਪਿਛਲੇ ਸਾਲ ਦਸੰਬਰ ਵਿਚ ਦੱਸਿਆ ਸੀ ਕਿ ਉਹ ਹਾਈ ਰਿਸਕ ਵਾਲੇ ਯੂਜ਼ਰਸ ਨੂੰ ਜਲਦੀ ਟੂ-ਫੈਕਟਰ ਆਥੈਂਟਿਕੇਸ਼ਨ ਦਾ ਯੂਜ਼ ਕਰਕੇ ਅਕਾਊਂਟ ਨੂੰ ਪ੍ਰੋਟੈਕਟ ਕਰਨ ਲਈ ਕਹੇਗਾ।
ਹਾਈ ਰਿਸਕ ਵਾਲੇ ਅਜਿਹੇ ਅਕਾਊਂਟ ਹੁੰਦੇ ਹਨ ਜਿਨ੍ਹਾਂ ਨੂੰ ਸਾਈਬਰ ਕ੍ਰਿਮੀਨਲਸ ਟਾਰਗੇਟ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਨੂੰ ਸੇਫ ਕੀਤਾ ਜਾ ਸਕਦਾ ਹੈ। ਇਸ ਦੇ ਲਈ ਤੁਹਾਨੂੰ Faceboo Protect ਆਨ ਕਰਨਾ ਹੋਵੇਗਾ। ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਫੇਸਬੁੱਕ ਦੇ ਟਾਪ-ਰਾਈਟ ਕਾਰਨਰ ਵਿਚ ਮੌਜੂਦ ਡਾਊਨਵਾਰਡ ਏਰੋ ਉੱਤੇ ਕਲਿਕ ਕਰਨਾ ਹੈ। ਇਸ ਤੋਂ ਬਾਅਦ ਸੈਟਿੰਗ ਐਂਡ ਪ੍ਰਾਈਵੇਸੀ ਵਿਚ ਜਾ ਕੇ ਸੈਟਿੰਗ ਵਿਚ ਜਾਣਾ ਹੋਵੇਗਾ। ਫਿਰ ਤੁਸੀਂ Security and Login ਉੱਤੇ ਕਲਿਕ ਕਰੋ। ਇੱਥੇ ਤੁਹਾਨੂੰ Facebook Protect ਵਿਚ ਜਾ ਕੇ Get Started ਉੱਤੇ ਕਲਿੱਕ ਕਰਨਾ ਹੈ। ਇਸ ਤੋਂ ਬਾਅਦ ਨੈਕਸਟ ਉੱਤੇ ਕਲਿੱਕ ਕਰਕੇ ਅੱਗੇ ਵਧੋ।
Also Read: ਜਦੋਂ ਕਪਿਲ ਸ਼ਰਮਾ ਬਣ ਗਏ ਡਿਲਵਰੀ ਬੁਆਏ, ਲੋਕਾਂ ਨੇ ਇੰਝ ਲਏ ਮਜ਼ੇ
ਫਿਰ ਫੇਸਬੁੱਕ ਤੁਹਾਡੇ ਅਕਾਊਂਟ ਨੂੰ ਮੌਜੂਦਾ ਖਾਮੀ ਦੇ ਲਈ ਸਕੈਮ ਕਰੇਗਾ। ਇਸ ਬੇਸਿਸ ਉੱਤੇ ਤੁਹਾਨੂੰ ਸਜੇਸ਼ਨ ਦਿੱਤਾ ਜਾਵੇਗਾ ਤੇ ਫਿਕਸ ਕਰਨ ਦੇ ਲਈ Facebook Protect ਆਨ ਕਰਨ ਦੇ ਲਈ ਕਿਹਾ ਜਾਵੇਗਾ। ਫਿਰ ਤੁਸੀਂ ਸਕਰੀਨ ਉੱਤੇ ਦਿੱਤੇ ਜਾ ਰਹੇ ਨਿਰਦੇਸ਼ਾਂ ਨੂੰ ਫਾਲੋਅ ਕਰਕੇ Facebook Protect ਆਨ ਕਰ ਸਕਦੇ ਹੋ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर