LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

UAE 'ਚ ਭੁੱਲ ਕੇ ਵੀ ਨਾ ਕਰੋ ਇਹ ਗਲਤੀ! ਹੋ ਸਕਦੀ ਹੈ 2 ਸਾਲ ਦੀ ਸਜ਼ਾ ਤੇ ਲੱਖਾਂ ਦਾ ਜੁਰਮਾਨਾ

30m uae

ਦੁਬਈ- ਹਾਲ ਹੀ ਵਿੱਚ ਸੰਯੁਕਤ ਅਰਬ ਅਮੀਰਾਤ (UAE) ਵਿੱਚ ਸੋਸ਼ਲ ਮੀਡੀਆ 'ਤੇ ਕੁਝ ਮੀਮਜ਼ ਅਤੇ ਵੀਡੀਓਜ਼ ਵਾਇਰਲ ਹੋਏ ਸਨ, ਜਿਸ ਵਿੱਚ ਕੋਵਿਡ ਨਿਯਮਾਂ ਦਾ ਮਜ਼ਾਕ ਉਡਾਇਆ ਗਿਆ ਸੀ। ਹੁਣ ਦੇਸ਼ ਦੀ ਸਰਕਾਰ ਨੇ ਨਵੇਂ ਕਾਨੂੰਨ ਤਹਿਤ ਅਜਿਹੇ ਲੋਕਾਂ ਨੂੰ ਜੇਲ੍ਹ ਵਿੱਚ ਡੱਕਣ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਕਿਹਾ ਹੈ ਕਿ ਜੋ ਲੋਕ ਕੋਵਿਡ ਨਿਯਮਾਂ ਦਾ ਮਜ਼ਾਕ ਉਡਾਉਂਦੇ ਹਨ ਜਾਂ ਸੋਸ਼ਲ ਮੀਡੀਆ ਰਾਹੀਂ ਕੋਵਿਡ ਨਾਲ ਜੁੜੀਆਂ ਝੂਠੀਆਂ ਖ਼ਬਰਾਂ ਸਾਂਝੀਆਂ ਕਰਦੇ ਹਨ, ਉਨ੍ਹਾਂ ਨੂੰ ਘੱਟੋ-ਘੱਟ ਦੋ ਸਾਲ ਦੀ ਸਜ਼ਾ ਹੋ ਸਕਦੀ ਹੈ।

Also Read: ਸਾਵਧਾਨ! ਇਲੈਕਟ੍ਰਿਕ ਸਕੂਟਰਾਂ ਦੇ ਪੈ ਰਹੇ 'ਪਟਾਕੇ', ਇਹ ਹੈ ਕਾਰਨ

ਮਿਡਲ ਈਸਟ ਆਈ ਦੀ ਇਕ ਰਿਪੋਰਟ ਦੇ ਅਨੁਸਾਰ ਸੰਘੀ ਵਕੀਲਾਂ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ਉਪਭੋਗਤਾਵਾਂ ਨੂੰ ਕੋਵਿਡ ਮਹਾਂਮਾਰੀ ਨਾਲ ਸਬੰਧਤ ਗਲਤ ਜਾਣਕਾਰੀ ਸਾਂਝੀ ਕਰਨ ਲਈ ਨਵੇਂ ਕਾਨੂੰਨ ਦੇ ਤਹਿਤ ਸਜ਼ਾ ਦਿੱਤੀ ਜਾ ਸਕਦੀ ਹੈ। ਅਜਿਹੇ ਲੋਕਾਂ ਨੂੰ ਘੱਟੋ-ਘੱਟ ਦੋ ਸਾਲ ਦੀ ਸਜ਼ਾ ਅਤੇ 54,450 ਡਾਲਰ ਯਾਨੀ 41 ਲੱਖ 35 ਹਜ਼ਾਰ ਰੁਪਏ ਦਾ ਜੁਰਮਾਨਾ ਭਰਨਾ ਹੋਵੇਗਾ। ਫੈਡਰਲ ਐਮਰਜੈਂਸੀ ਕ੍ਰਾਈਸਿਸ ਐਂਡ ਡਿਸਾਸਟਰਜ਼ ਪ੍ਰੋਸੀਕਿਊਸ਼ਨ ਵੱਲੋਂ ਜਾਰੀ ਬਿਆਨ 'ਚ ਚੇਤਾਵਨੀ ਦਿੱਤੀ ਗਈ ਹੈ, ''ਸੋਸ਼ਲ ਮੀਡੀਆ 'ਤੇ ਹਾਲ ਹੀ 'ਚ ਫੋਟੋਆਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਜਾ ਰਹੀਆਂ ਹਨ, ਕੋਵਿਡ ਲਈ ਸਾਰੇ ਜ਼ਰੂਰੀ ਕਦਮਾਂ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ ਅਤੇ ਇਸ 'ਤੇ ਗੀਤ ਬਣਾਏ ਜਾ ਰਹੇ ਹਨ। ਅਸੀਂ ਸਾਰੇ ਲੋਕਾਂ ਨੂੰ ਇਸ ਤਰ੍ਹਾਂ ਦੇ ਵਿਵਹਾਰ ਤੋਂ ਦੂਰ ਰਹਿਣ ਦੀ ਅਪੀਲ ਕਰਦੇ ਹਾਂ... ਨਹੀਂ ਤਾਂ ਤੁਹਾਨੂੰ ਕਾਨੂੰਨ ਦੇ ਤਹਿਤ ਸਜ਼ਾ ਦਿੱਤੀ ਜਾ ਸਕਦੀ ਹੈ।'

ਮੰਗਲਵਾਰ ਨੂੰ ਯੂਏਈ ਵਿੱਚ ਕੋਵਿਡ-19 ਦੇ 2,511 ਨਵੇਂ ਮਾਮਲੇ ਦਰਜ ਕੀਤੇ ਗਏ। ਪਿਛਲੇ ਸਾਲ, ਹੋਰ ਦੇਸ਼ਾਂ ਵਾਂਗ, ਓਮੀਕਰੋਨ ਨੇ ਯੂਏਈ ਵਿੱਚ ਤਬਾਹੀ ਦਾ ਦ੍ਰਿਸ਼ ਬਣਾਇਆ ਸੀ। ਇਸ ਦੇ ਮੱਦੇਨਜ਼ਰ ਸਰਕਾਰ ਨੇ ਸਾਰੇ ਜ਼ਰੂਰੀ ਕਦਮ ਚੁੱਕੇ ਹਨ। ਰਮਜ਼ਾਨ ਦੇ ਮੱਦੇਨਜ਼ਰ, ਸਰਕਾਰ ਨੂੰ ਇੱਕ ਵਾਰ ਫਿਰ ਕੋਵਿਡ ਦੇ ਮਾਮਲਿਆਂ ਵਿੱਚ ਵਾਧਾ ਹੋਣ ਦਾ ਖਦਸ਼ਾ ਹੈ, ਇਸ ਲਈ ਕੋਵਿਡ ਨਿਯਮਾਂ ਨੂੰ ਹੋਰ ਸਖ਼ਤ ਬਣਾਇਆ ਗਿਆ ਹੈ। ਹਾਲ ਹੀ ਵਿੱਚ ਸਰਕਾਰ ਨੇ ਕੋਵਿਡ ਦਾ ਰੈਗੂਲਰ ਟੈਸਟ ਲਾਜ਼ਮੀ ਕਰ ਦਿੱਤਾ ਹੈ। ਅਬੂ ਧਾਬੀ ਵਿੱਚ ਰਹਿਣ ਵਾਲੇ ਲੋਕਾਂ ਲਈ ਹਰ ਦੋ ਹਫ਼ਤਿਆਂ ਵਿੱਚ ਕੋਵਿਡ ਦਾ ਨੈਗੇਟਿਵ ਪੀਸੀਆਰ ਟੈਸਟ ਦਿਖਾਉਣਾ ਲਾਜ਼ਮੀ ਹੋ ਗਿਆ ਹੈ। ਇਹ ਨਿਯਮ ਸਾਰੀਆਂ ਸਰਕਾਰੀ ਇਮਾਰਤਾਂ ਵਿੱਚ ਦਾਖਲੇ ਲਈ ਵੀ ਲਾਗੂ ਹੋ ਗਿਆ ਹੈ।

Also Read: ਰਾਤ ਵੇਲੇ ਤਾਪਮਾਨ ਵਧਣ ਨਾਲ ਪੁਰਸ਼ਾਂ ਦੀ ਜਾਨ ਨੂੰ ਖਤਰਾ! ਨਵੇਂ ਅਧਿਐਨ ਨਾਲ ਲੋਕ ਹੈਰਾਨ

ਯੂਏਈ ਜੋ ਆਪਣੀਆਂ ਉੱਚੀਆਂ ਇਮਾਰਤਾਂ ਵਾਲੇ ਸ਼ਹਿਰ ਦੁਬਈ ਵਿੱਚ ਛੇ ਮਹੀਨੇ ਤੱਕ ਚੱਲਣ ਵਾਲੇ ਦੁਬਈ ਐਕਸਪੋ ਦੀ ਮੇਜ਼ਬਾਨੀ ਕਰ ਰਿਹਾ ਹੈ, ਉਸ ਨੇ ਦੇਸ਼ ਵਿਚ ਉਨ੍ਹਾਂ ਲੋਕਾਂ ਦੇ ਦਾਖਲੇ ਉੱਤੇ ਵੀ ਰੋਕ ਲਗਾ ਦਿੱਤੀ ਹੈ, ਜਿਨ੍ਹਾਂ ਨੇ ਕੋਵਿਡ ਬੂਸਟਰ ਡੋਜ਼ ਨਹੀਂ ਲਈ ਹੈ। ਦੁਬਈ ਐਕਸਪੋ ਵਿਚ ਹੁਣ ਤੱਕ 90 ਲੱਖ ਲੋਕ ਆ ਚੁੱਕੇ ਹਨ। 

In The Market