LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰਾਤ ਵੇਲੇ ਤਾਪਮਾਨ ਵਧਣ ਨਾਲ ਪੁਰਸ਼ਾਂ ਦੀ ਜਾਨ ਨੂੰ ਖਤਰਾ! ਨਵੇਂ ਅਧਿਐਨ ਨਾਲ ਲੋਕ ਹੈਰਾਨ

30m jaan

ਨਵੀਂ ਦਿੱਲੀ- ਗਰਮੀਆਂ ਦੀਆਂ ਰਾਤਾਂ ਵਿਚ ਤਾਪਮਾਨ ਵਧਣ ਕਾਰਨ ਪੁਰਸ਼ਾਂ ਦੀ ਮੌਤ ਦੀ ਸੰਭਾਵਨਾ ਵਧੇਰੇ ਹੋ ਜਾਂਦੀ ਹੈ। ਇਕ ਨਵੀਂ ਸਟੱਡੀ ਵਿਚ ਇਹ ਗੱਲ ਸਾਹਮਣੇ ਆਈ ਹੈ। ਸਟੱਡੀ ਦੇ ਮੁਤਾਬਕ ਆਮ ਤਾਪਮਾਨ ਤੋਂ ਸਿਰਫ 1 ਡਿਗਰੀ ਤਾਪਮਾਨ ਵਧਣ ਨਾਲ ਦਿਲ ਨਾਲ ਜੁੜੀਆਂ ਬੀਮਾਰੀਆਂ ਨਾਲ ਮੌਤ ਦਾ ਖਤਰਾ 4 ਫੀਸਦੀ ਵਧ ਜਾਂਦਾ ਹੈ। ਬੀ.ਐੱਮ.ਜੇ. ਓਪਨ ਵਿਚ ਪ੍ਰਕਾਸ਼ਿਤ ਇਸ ਨਵੀਂ ਰਿਸਰਚ ਮੁਤਾਬਕ ਰਾਤ ਵੇਲੇ ਤਾਪਮਾਨ ਵਧਣ ਕਾਰਨ ਮੌਤ ਦਾ ਖਤਰਾ ਸਿਰਫ ਪੁਰਸ਼ਾਂ ਵਿਚ ਹੀ ਦੇਖਿਆ ਗਿਆ ਹੈ। ਹਾਲਾਂਕਿ ਮਹਿਲਾਵਾਂ ਉੱਤੇ ਇਸ ਦਾ ਕੋਈ ਅਸਰ ਨਹੀਂ ਹੈ।

Also Read: ਮਾਨ ਸਰਕਾਰ ਦਾ ਵੱਡਾ ਐਲਾਨ, ਪ੍ਰਾਈਵੇਟ ਸਕੂਲਾਂ 'ਤੇ ਕੱਸੀ ਨਕੇਲ

ਪਿਛਲੀ ਸਟੱਡੀ ਵਿਚ ਪਾਇਆ ਗਿਆ ਸੀ ਕਿ ਗਰਮ ਮੌਸਮ ਦੇ ਕਾਰਨ ਮੌਤ ਤੇ ਦਿਲ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਹੈ। ਪਰ ਇਸ ਸਬੰਧ ਵਿਚ ਕਿਸੇ ਖਾਸ ਉਮਰ ਵਰਗ ਦੇ ਲੋਕਾਂ ਦਾ ਜ਼ਿਕਰ ਨਹੀਂ ਸੀ। ਇਸ ਲਈ ਟੋਰਾਂਟੋ ਯੂਨੀਵਰਸਿਟੀ ਦੀ ਇਕ ਟੀਮ ਨੇ 60-69 ਉਮਰ ਵਰਗ ਦੇ ਲੋਕਾਂ ਦੀ ਮੌਤ ਦੇ ਮਾਮਲਿਆਂ ਨੂੰ ਦੇਖਿਆ। ਇਸ ਸਟੱਡੀ ਦੇ ਲਈ ਖੋਜਕਰਤਾਵਾਂ ਨੇ ਆਫਿਸ ਫਾਰ ਨੈਸ਼ਨਲ ਸਟੈਟਿਕਸ ਦੇ 2001 ਤੋਂ 2015 ਦੇ ਵਿਚਾਲੇ ਜੂਨ-ਜੁਲਾਈ ਵਿਚ ਦਿਲ ਦੀਆਂ ਬੀਮਾਰੀਆਂ ਕਾਰਨ ਹੋਈਆਂ ਮੌਤਾਂ ਦੇ ਅੰਕੜੇ ਇਕੱਠੇ ਕੀਤੇ ਹਨ।

ਸਟੱਡੀ ਦੇ ਲਈ ਖੋਜਕਾਰਾਂ ਨੇ ਇੰਗਲੈਂਡ ਤੇ ਵੇਲਸ ਜਿਹੇ ਦੇਸ਼ਾਂ ਨੂੰ ਚੁਣਿਆ ਸੀ, ਕਿਉਂਕਿ ਇਨ੍ਹਾਂ ਮਹੀਨਿਆਂ ਵਿਚ ਯੂਨਾਈਟਿਡ ਕਿੰਗਡਮ ਵਿਚ ਗਰਮੀ ਸਭ ਤੋਂ ਤੇਜ਼ ਹੁੰਦੀ ਹੈ। ਉਨ੍ਹਾਂ ਵਾਸ਼ਿੰਗਟਨ ਦੇ ਕਿੰਗ ਕਾਉਂਟੀ ਤੋਂ ਵੀ ਇਸੇ ਤਰ੍ਹਾਂ ਦੇ ਅੰਕੜੇ ਇਕੱਠੇ ਕੀਤੇ ਸਨ, ਜਿਥੋਂ ਦਾ ਮੌਸਮ ਤਕਰੀਬਨ ਅਜਿਹਾ ਹੀ ਰਹਿੰਦਾ ਹੈ।

Also Read: ਮੋਦੀ ਸਰਕਾਰ ਦਾ ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ ਵੱਡਾ ਤੋਹਫਾ, DA 'ਚ 3 ਫੀਸਦ ਵਾਧੇ ਦਾ ਐਲਾਨ 

ਨਤੀਜੇ ਦੱਸਦੇ ਹਨ ਕਿ 2001 ਤੋਂ 2015 ਦੇ ਵਿਚਾਲੇ ਇੰਗਲੈਂਡ ਤੇ ਵੇਲਸ ਵਿਚ ਦਿਲ ਦੀਆਂ ਬੀਮਾਰੀਆਂ ਕਾਰਨ ਕੁੱਲ 39,912 ਲੋਕਾਂ ਦੀ ਮੌਤ ਹੋਈ, ਜਦਕਿ ਕਿੰਗ ਕਾਉਂਟੀ ਵਿਚ 488 ਲੋਕ ਮਰੇ। ਖੋਜਕਾਰਾਂ ਨੇ ਪਤਾ ਲਾਇਆ ਕਿ ਇੰਗਲੈਂਡ ਤੇ ਵੇਲਸ ਦੇ ਤਾਪਮਾਨ ਵਿਚ 1 ਡਿਗਰੀ ਸੈਲਸੀਅਸ ਦੇ ਵਾਧੇ ਨਾਲ 60-64 ਸਾਲ ਦੇ ਪੁਰਸ਼ਾਂ ਵਿਚ ਦਿਲ ਦੀ ਬੀਮਾਰੀ ਨਾਲ ਮੌਤ ਦਾ ਜੋਖਿਮ 3.1 ਫੀਸਦੀ ਵਧੇਰੇ ਰਿਹਾ। ਇਸ ਵਰਗ ਵਿਚ ਬਜ਼ੁਰਗ ਤੇ ਮਹਿਲਾਵਾਂ ਸ਼ਾਮਲ ਨਹੀਂ ਸਨ। 

ਉਥੇ ਹੀ ਕਿੰਗ ਕਾਉਂਟੀ ਦੇ ਤਾਪਮਾਨ ਵਿਚ 1 ਡਿਗਰੀ ਸੈਲਸੀਅਸ ਦੇ ਵਾਧੇ ਨਾਲ 65 ਜਾਂ ਇਸ ਤੋਂ ਘੱਟ ਉਮਰ ਦੇ ਪੁਰਸ਼ਾਂ ਵਿਚ ਦਿਲ ਦੀਆਂ ਬੀਮਾਰੀਆਂ ਨਾਲ ਮੌਤ ਦਾ ਜੋਖਮ 4.8 ਫੀਸਦ ਸੀ। ਇੰਗਲੈਂਡ ਤੇ ਵੇਲਸ ਜਿਹੇ ਦੇਸ਼ਾਂ ਨੂੰ ਲੈ ਕੇ ਖੋਜਕਾਰਾਂ ਨੇ ਚਿੰਤਾ ਜ਼ਾਹਿਰ ਕੀਤੀ ਹੈ, ਕਿਉਂਕਿ ਹਾਲ ਹੀ ਵਿਚ ਇਥੇ ਰਾਤ ਵੇਲੇ ਤਾਪਮਾਨ ਵਿਚ ਵਾਧਾ ਦਰਜ ਕੀਤਾ ਗਿਆ ਹੈ। ਖੋਜਕਾਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਅੰਕੜਿਆਂ ਨੂੰ ਦੇਖਦੇ ਹੋਏ ਤਾਪਮਾਨ ਵਿਚ ਵਾਧੇ ਨਾਲ ਦਿਲ ਦੀਆਂ ਬੀਮਾਰੀਆਂ ਦੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ।

Also Read: ਪੰਜਾਬ ਸਰਕਾਰ ਨੇ ਸਾਰੇ ਇੰਪਰੂਵਮੈਂਟ ਟਰੱਸਟ ਕੀਤੇ ਭੰਗ, ਹੁਣ ਡੀਸੀ ਕੋਲ ਹੋਵੇਗੀ ਪਾਵਰ

ਇਨ੍ਹਾਂ ਲੱਛਣਾਂ ਦਾ ਰੱਖੋ ਧਿਆਨ
ਦਿਲ ਦੀਆਂ ਬੀਮਾਰੀਆਂ ਵਿਚ ਹਾਰਟ ਅਟੈਕ ਜਾਂ ਕਾਰਡੀਅਕ ਅਰੈਸਟ ਜਿਹੀਆਂ ਘਟਨਾਵਾਂ ਹੋ ਸਕਦੀਆਂ ਹਨ। ਮਾਹਰ ਕਹਿੰਦੇ ਹਨ ਕਿ ਰਾਤ ਵੇਲੇ ਪਸੀਨੇ, ਛਾਤੀ ਵਿਚ ਜਕੜਨ, ਬੇਚੈਨੀ ਜਿਹੇ ਲੱਛਣ ਹਾਰਟ ਅਟੈਕ ਦੇ ਸੰਕੇਤ ਹੋ ਸਕਦੇ ਹਨ। ਇਕ ਰਿਪੋਰਟ ਮੁਤਾਬਕ ਇੰਗਲੈਂਡ ਵਿਚ ਹਰ ਸਾਲ ਤਕਰੀਬਨ 80 ਹਜ਼ਾਰ ਲੋਕ ਹਾਰਟ ਅਟੈਕ ਨਾਲ ਜੁੜੇ ਮਾਮਲਿਆਂ ਕਾਰਨ ਹਸਪਤਾਲ ਜਾਂਦੇ ਹਨ। ਇਸ ਲਈ ਇਸ ਦੇ ਲੱਛਣ ਕਦੇ ਇਗਨੋਰ ਨਹੀਂ ਕਰਨੇ ਚਾਹੀਦੇ। 

In The Market