LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਇਜ਼ਰਾਇਲ 'ਚ ਮਿਲਿਆ ਕੋਰੋਨਾ ਦਾ ਨਵਾਂ ਵੈਰੀਐਂਟ, ਇਹ ਹਨ ਲੱਛਣ 

17m israel

ਯੇਰੂਸ਼ਲਮ : ਪੂਰੀ ਦੁਨੀਆ ਵਿਚ ਇਕ ਵਾਰ ਫਿਰ ਤੋਂ ਕੋਰੋਨਾ ਵਾਇਰਸ (Corona Virus) ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਚੀਨ ਵਿਚ ਪਿਛਲੇ ਕਈ ਦਿਨਾਂ ਤੋਂ ਰੋਜ਼ਾਨਾ 3 ਹਜ਼ਾਰ ਤੋਂ ਜ਼ਿਆਦਾ ਮਾਮਲੇ (New Cases) ਦਰਜ ਕੀਤੇ ਜਾ ਰਹੇ ਹਨ। ਇਕ ਪਾਸੇ ਚੀਨ ਵਿਚ ਕੋਰੋਨਾ ਦਾ ਅੰਕੜਾ ਤੇਜ਼ੀ ਨਾਲ ਵੱਧ ਰਿਹਾ ਹੈ ਤਾਂ ਦੂਜੇ ਪਾਸੇ ਇਜ਼ਰਾਇਲ (Israel) ਨੇ ਕੋਰੋਨਾ ਦੇ ਨਵੇਂ ਵੈਰੀਐਂਟ (New variants of the Corona) ਦੀ ਪੁਸ਼ਟੀ ਕੀਤੀ ਹੈ। ਇਜ਼ਰਾਇਲ (Israel) ਵਿਚ ਬੁੱਧਵਾਰ ਨੂੰ ਕੋਵਿਡ-19 ਦੇ ਨਵੇਂ ਵੈਰੀਐਂਟ (New variants) ਦੇ ਦੋ ਕੇਸ ਸਾਹਮਣੇ ਆਏ ਹਨ। ਅਜਿਹੇ ਵਿਚ ਅਜੇ ਦੁਨੀਆ ਨੂੰ ਇਹ ਸਮਝ ਨਹੀਂ ਆ ਰਿਹਾ ਹੈ ਕਿ ਇਸ ਨਵੇਂ ਵੈਰੀਐਂਟ ਨੂੰ ਲੈ ਕੇ ਕਿਸ ਤਰ੍ਹਾਂ ਨਾਲ ਰਿਸਪਾਂਸ ਕਰਨਾ ਹੈ। ਇਸ ਵੈਰੀਐਂਟ ਦਾ ਪਤਾ ਅਜਿਹੇ ਸਮੇਂ 'ਤੇ ਲੱਗਿਆ ਹੈ, ਜਦੋਂ ਚੀਨ ਵਿਚ ਤੇਜ਼ੀ ਨਾਲ ਕੋਵਿਡ ਮਾਮਲੇ ਵੱਧ ਰਹੇ ਹਨ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਇਜ਼ਰਾਇਲ ਵਿਚ ਪਾਏ ਗਏ ਕੋਰੋਨਾ ਦੇ ਨਵੇਂ ਵੈਰੀਐਂਟਸ 'ਤੇ ਵਿਸ਼ਵ ਸਿਹਤ ਸੰਗਠਨ (World Health Organization) ਦੀ ਹੁਣ ਤੱਕ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।

New combo COVID strain Deltacron detected in Israel, report says | The  Times of Israel
ਰਿਪੋਰਟਸ ਮੁਤਾਬਕ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਓਮੀਕ੍ਰੋਨ ਦੇ ਦੋ ਸਬ-ਵੈਰੀਐਂਟ ਨਾਲ ਜੁੜਿਆ ਹੋਇਆ ਹੈ। ਇਨ੍ਹਆਂ ਦੋ ਸਬ ਵੈਰੀਐਂਟਸ ਨੂੰ ਬੀ.ਏ.1 ਅਤੇ ਬੀ.ਏ.2 ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਨਵੇਂ ਵੈਰੀਐਂਟ ਨਾਲ ਪਾਜ਼ੇਟਿਵ ਪਾਏ ਗਏ ਦੋ ਲੋਕ ਇਜ਼ਰਾਇਲ ਦੇ ਬੇਨ ਗੁਰੀਅਨ ਏਅਰਪੋਰਟ 'ਤੇ ਪਹੁੰਚੇ ਸਨ। ਇਨ੍ਹਾਂ ਦੋਹਾਂ ਯਾਤਰੀਆਂ ਦੀ ਜਾਂਚ ਵਿਚ ਕੋਰੋਨਾ ਦੇ ਨਵੇਂ ਵੈਰੀਐਂਟਸ ਦਾ ਪਤਾ ਲੱਗਾ ਹੈ। ਕੋਰੋਨਾ ਦੇ ਨਵੇਂ ਵੈਰੀਐੰਟਸ ਨਾਲ ਇਨਫੈਕਟਿਡ ਲੋਕਾਂ ਵਿਚ ਬੁਖਾਰ, ਸਿਰਦਰਦ ਅਤੇ ਮਾਂਸਪੇਸ਼ੀ ਡਿਸਟ੍ਰੋਫੀ ਦੇ ਹਲਕੇ ਲੱਛਣ ਦੇਖਣ ਨੂੰ ਮਿਲੇ ਹਨ। ਰਾਹਤ ਵਾਲੀ ਗੱਲ ਇਹ ਹੈ ਕਿ ਕੋਰੋਨਾ ਦੇ ਨਵੇਂ ਵੈਰੀਐਂਟਸ ਦੇ ਮਰੀਜ਼ਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਸੁਵਿਧਾ ਦੀ ਜ਼ਰੂਰਤ ਨਹੀਂ ਪਈ ਹੈ। ਇਜ਼ਰਾਇਲ ਦੇ ਮਹਾਮਾਰੀ ਪ੍ਰਤੀਕਿਰਿਆ ਮੁਖੀ ਸਲਮਾਨ ਜਰਕਾ ਨੇ ਕਿਹਾ ਕਿ ਦੋ ਲੋਕਾਂ ਦਾ ਜੋ ਨਵਾਂ ਵੈਰੀਐਂਟ ਪਾਇਆ ਗਿਆ ਹੈ, ਉਸ ਦੇ ਲੱਛਣ ਗੰਭੀਰ ਨਹੀਂ ਹਨ, ਸੰਯੁਕਤ ਸਟ੍ਰੇਨ ਦੇ ਮਰੀਜ਼ ਬੁਖਾਰ, ਸਿਰਦਰਦ ਅਤੇ ਮਾਂਸਪੇਸ਼ੀ ਡਿਸਟ੍ਰਾਫੀ ਦੇ ਹਲਕੇ ਲੱਛਣਾਂ ਨਾਲ ਪੀੜਤ ਹਨ। ਅਜਿਹੇ ਮਰੀਜ਼ਾਂ ਨੂੰ ਹਸਪਤਾਲ ਵਿਚ ਦਾਖਲ ਹੋਣ ਦੀ ਲੋੜ ਨਹੀਂ ਹੈ।

In The Market