LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਾਊਦੀ ਅਰਬ ਵਿਚ ਹੂਤੀ ਬਾਗੀਆਂ ਨੇ ਕੀਤਾ ਵੱਡਾ ਹਮਲਾ, ਸਕਿੰਟਾਂ 'ਚ ਪਲਾਂਟ ਤਬਾਹ

26m soudi arab

ਜੇੱਦਾ : ਸਾਊਦੀ ਅਰਬ (Saudi Arabia) ਦੇ ਜੇੱਦਾ ਵਿਚ ਸਥਿਤ ਇਕ ਤੇਲ ਡਿੱਪੋ (Oil depot) ਵਿਚ ਭਿਆਨਕ ਅੱਗ (Terrible fire) ਲੱਗ ਗਈ। ਇਹ ਅੱਗ ਰਾਕੇਟ ਹਮਲੇ ਦੀ ਵਜ੍ਹਾ ਨਾਲ ਲੱਗੀ। ਇਹ ਘਟਨਾ ਫਾਰਮੂਲਾ ਵਨ ਰੇਸ (Formula One race) ਤੋਂ ਪਹਿਲਾਂ ਹੋਈ ਹੈ। ਦੱਸ ਦਈਏ ਕਿ ਇਸ ਹਮਲੇ ਦੀ ਜ਼ਿੰਮੇਵਾਰੀ ਯਮਨ ਦੇ ਹੂਤੀ ਬਾਗੀਆਂ (The Houthi rebels) ਨੇ ਲਈ ਹੈ। ਇਸ ਹਮਲੇ ਨੂੰ ਹੂਤੀ ਬਾਗੀਆਂ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਦੱਸਿਆ ਜਾ ਰਿਹਾ ਹੈ। ਹਮਲੇ ਨੇ ਉਸੇ ਡਿਪੋ ਨੂੰ ਨਿਸ਼ਾਨਾ ਬਣਾਇਆ, ਜਿਸ 'ਤੇ ਹਾਲ ਦੇ ਦਿਨਾਂ ਵਿਚ ਵੀ ਹੂਤੀ ਬਾਗੀਆਂ ਨੇ ਹਮਲਾ ਕੀਤਾ ਸੀ।ਡਿਪੋ 'ਤੇ ਹਮਲੇ ਤੋਂ ਬਾਅਦ ਅੱਗ ਦੀਆਂ ਭਿਆਨਕ ਲਪਟਾਂ ਉੱਠਣ ਲੱਗੀਆਂ। Also Read : ਕੈਨੇਡਾ 2021 ਵਿਚ ਰਿਕਾਰਡ 2.17 ਲੱਖ ਭਾਰਤੀ ਵਿਦਿਆਰਥੀਆਂ ਦਾ ਦਾਖਲਾ, 50 ਫੀਸਦੀ ਪੰਜਾਬ ਤੋਂ 

ਹਾਲਾਂਕਿ ਇਸ ਹਮਲੇ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਓਧਰ ਸਾਊਦੀ ਅਧਿਕਾਰੀਆਂ ਨੇ ਕਿਹਾ ਕਿ ਆਉਣ ਵਾਲੀਆਂ ਗ੍ਰੈਂਡ ਪ੍ਰਿਕਸ ਤੈਅ ਸਮੇਂ 'ਤੇ ਹੀ ਆਯੋਜਿਤ ਹੋਵੇਗੀ। ਦੱਸ ਦਈਏ ਕਿ ਇਹ ਹਮਲਾ ਉੱਤਰੀ ਜੇੱਦਾ ਬਲਕ ਪਲਾਂਟ 'ਤੇ ਹੋਇਆ ਹੈ। ਜੋ ਕਿ ਸ਼ਹਿਰ ਦੇ ਕੌਮਾਂਤਰੀ ਹਵਾਈ ਅੱਡੇ ਦੇ ਦੱਖਣ-ਪੂਰਬ ਵਿਚ ਸਥਿਤ ਹਨ ਅਤੇ ਮੱਕਾ ਜਾਣ ਵਾਲੇ ਤੀਰਥਯਾਤਰੀਆਂ ਲਈ ਇਕ ਮਹੱਤਵਪੂਰਨ ਕੇਂਦਰ ਹੈ। ਏਜੰਸੀ ਮੁਤਾਬਕ ਸਾਊਦੀ ਅਰਬ ਦੀ ਤੇਲ ਕੰਪਨੀ ਸਾਊਦੀ ਅਰਾਮਕੋ ਵਲੋਂ ਅਜੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਉਥੇ ਹੀ ਸਾਊਦੀ ਅਰਬ ਨੇ ਕਿਹਾ ਹੈ ਕਿ ਇਹ ਹਮਲਾ ਹਾਤੂ ਬਾਗੀਆਂ ਵਲੋਂ ਕੀਤਾ ਗਿਆ ਹੈ। ਜਿਸ ਵਿਚ ਡਿਪੋ ਨੂੰ ਨਿਸ਼ਾਨਾ ਬਣਾ ਕੇ ਗਿਆ। ਇਹ ਇਕ ਸ਼ਾਂਤੀਪੂਰਨ ਆਪ੍ਰੇਸ਼ਨ ਵਾਂਗ ਸੀ। Also Read : CM ਕੇਜਰੀਵਾਲ ਦੇ ਦਿ ਕਸ਼ਮੀਰ ਫਾਈਲਸ 'ਤੇ ਬਿਆਨ ਤੋਂ ਬਾਅਦ ਵਿਵੇਕ ਅਗਨੀਹੋਤਰੀ ਦਾ ਆਇਆ ਰਿਐਕਸ਼ਨ

ਸਾਊਦੀ ਪ੍ਰੈੱਸ ਏਜੰਸੀ ਮੁਤਾਬਕ ਸਾਊਦੀ ਨੀਤ ਗਠਜੋੜ ਦੇ ਬੁਲਾਰੇ ਬ੍ਰਿਗੇਡੀਅਰ ਜਨਰਲ ਤੁਰਕ ਅਲ-ਮਲਕੀ ਨੇ ਕਿਹਾ ਕਿ ਇਹ ਹਮਲਾ ਜਾਣਬੁੱਝ ਕੇ ਤੇਲ ਡਿੱਪੋ 'ਤੇ ਕੀਤਾ ਗਿਆ ਹੈ। ਇਹ ਦੁਸ਼ਮਣੀਭਰਪੂਰ ਹਰਕਤ ਹੈ। ਉਨ੍ਹਾਂ ਦਾ ਮਕਸਦ ਊਰਜਾ ਸੁਰੱਖਿਆ ਅਤੇ ਸੰਸਾਰਕ ਅਰਥਵਿਵਸਥਾ ਦੀ ਰੀੜ੍ਹ ਨੂੰ ਕਮਜ਼ੋਰ ਕਰਨਾ ਹੈ ਪਰ ਇਨ੍ਹਾਂ ਹਮਲਿਆਂ ਦਾ ਜੇੱਦਾ ਵਿਚ ਜਨਤਕ ਜੀਵਨ 'ਤੇ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰਭਾਵ ਨਹੀਂ ਪਿਆ ਹੈ। ਹਾਲਾਂਕਿ ਅੱਜ ਨਾਲ ਦੋ ਟੈਂਕ ਨੁਕਸਾਨੇ ਗਏ। ਉਥੇ ਹੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਟਵਿੱਟਰ 'ਤੇ ਹੂਤੀ ਹਮਲਿਆਂ ਦੀ ਨਿੰਦਿਆ ਕੀਤੀ। ਉਨ੍ਹਾਂ ਨੇ ਲਿਖਿਆ ਕਿ ਇਨ੍ਹਾਂ ਹਮਲਿਆਂ ਨੇ ਨਾਗਰਿਕਾਂ ਦੀ ਜਾਨ ਜੋਖਿਮ ਵਿਚ ਪਾ ਦਿੱਤੀ ਹੈ ਅਤੇ ਇਨ੍ਹਾਂ ਨੂੰ ਰੁਕਣਾ ਚਾਹੀਦਾ ਹੈ। ਦੱਸ ਦਈਏ ਕਿ ਜੇੱਦਾ ਵਿਚ ਦੂਜਾ ਸਾਊਦੀ ਅਰਬ ਗ੍ਰੈਂਡ ਪ੍ਰਿਕਸ ਐਤਵਾਰ ਨੂੰ ਆਯੋਜਿਤ ਹੋ ਰਿਹਾ ਹੈ।

In The Market