LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੈਨੇਡਾ 2021 ਵਿਚ ਰਿਕਾਰਡ 2.17 ਲੱਖ ਭਾਰਤੀ ਵਿਦਿਆਰਥੀਆਂ ਦਾ ਦਾਖਲਾ, 50 ਫੀਸਦੀ ਪੰਜਾਬ ਤੋਂ 

26m canada

ਚੰਡੀਗੜ੍ਹ : ਕੈਨੇਡਾ ਵਿਚ ਸਾਲ 2021 ਵਿਚ ਰਿਕਾਰਡ 2 ਲੱਖ 17 ਹਜ਼ਾਰ ਭਾਰਤੀ ਵਿਦਿਆਰਥੀਆਂ (Indian students) ਨੇ ਦਾਖਲਾ ਲਿਆ ਹੈ। ਇਨ੍ਹਾਂ ਵਿਚ ਵੀ ਇਕ ਲੱਖ ਤੋਂ ਜ਼ਿਆਦਾ ਵਿਦਿਆਰਥੀ ਇਕੱਲੇ ਪੰਜਾਬ (Punjab Students) ਤੋਂ ਗਏ ਹਨ। ਕੁਲ 4 ਲੱਖ 50 ਹਜ਼ਾਰ ਇੰਟਰਨੈਸ਼ਨਲ ਸਟੂਡੈਂਟਸ (International Students) ਨੂੰ ਸਟੱਡੀ ਪਰਮਿਟ (Study Permit) ਜਾਰੀ ਕੀਤੇ ਗਏ। ਇਹ ਵੀ ਹੁਣ ਤੱਕ ਦਾ ਰਿਕਾਰਡ ਹੈ। ਇਸ ਤੋਂ ਪਹਿਲਾਂ 2020 ਵਿਚ ਸਿਰਫ 2,55,000 ਤੋਂ ਜ਼ਿਆਦਾ ਕੌਮਾਂਤਰੀ ਵਿਦਿਆਰਥੀਆੰ ਨੂੰ ਦਾਖਲਾ ਦਿੱਤਾ ਗਿਆ ਸੀ। ਉਸ ਵੇਲੇ ਮਹਾਮਾਰੀ ਦਾ ਦੌਰ ਸੀ। ਕੈਨੇਡਾ ਸਰਕਾਰ (Government of Canada) ਨਵੇਂ ਸਟੱਡੀ ਪਰਮਿਟ (New study permit) ਦੇ ਮਾਸਿਕ ਆਧਾਰ (Monthly basis) 'ਤੇ ਡੇਟਾ ਜਾਰੀ ਕਰਦੀ ਹੈ। Also Read : CM ਕੇਜਰੀਵਾਲ ਦੇ ਦਿ ਕਸ਼ਮੀਰ ਫਾਈਲਸ 'ਤੇ ਬਿਆਨ ਤੋਂ ਬਾਅਦ ਵਿਵੇਕ ਅਗਨੀਹੋਤਰੀ ਦਾ ਆਇਆ ਰਿਐਕਸ਼ਨ

10 Common Student Visa Questions - StudyLink
ਇਸ ਦੇ ਮੁਤਾਬਕ ਪਿਛਲੇ ਸਾਲ ਜੁਲਾਈ ਅਤੇ ਅਗਸਤ ਵਿਚਾਲੇ ਸਭ ਤੋਂ ਜ਼ਿਆਦਾ ਨਵੇਂ ਸਟੱਡੀ ਪਰਮਿਟ ਜਾਰੀ ਹੋਏ। 31 ਦਸੰਬਰ 2021 ਤੱਕ ਕੈਨੇਡਾ ਵਿਚ ਲੱਗਭਗ 6,22,000 ਇੰਟਰਨੈਸ਼ਨਲ ਵਿਦਿਆਰਥੀ ਸਨ। ਉਥੇ ਹੀ 2019 ਵਿਚ ਇੰਟਰਨੈਸ਼ਨਲ ਸਟੂਡੈਂਟਸ ਦੀ ਆਬਾਦੀ ਇਥੇ ਲਗਭਗ 6,40,000 ਸੀ। ਉਥੇ ਹੀ ਕੋਰੋਨਾ ਮਹਾਮਾਰੀ ਕਾਰਣ 2020 ਵਿਚ ਇਹ ਗਿਣਤੀ ਲਗਭਗ 5,30,000 'ਤੇ ਪਹੁੰਚ ਗਈ ਸੀ। ਮਾਰਚ 20202 ਵਿਚ ਮਹਾਮਾਰੀ ਦੀ ਸ਼ੁਰੂਆਤ ਵਿਚ ਕੈਨੇਡਾ ਨੇ ਯਾਤਰਾ ਪਾਬੰਦੀਆਂ ਦੀ ਸ਼ੁਰੂਆਤ ਹੋਈ ਸੀ। 2020 ਵਿਚ ਪਾਬੰਦੀਆਂ ਕਾਰਣ ਕਈ ਵਿਦਿਆਰਥੀ ਕੈਨੇਡਾ ਨਹੀਂ ਆਏ ਸਨ। ਕੋਰੋਨਾ ਦੇ ਹਾਲਾਤ ਆਮ ਹੁੰਦੇ ਹੀ ਇਹ ਗਿਣਤੀ ਤੇਜ਼ੀ ਨਾਲ ਵਧੀ। ਕੈਨੇਡਾ ਵਿਚ ਕੌਮਾਂਤਰੀ ਵਿਦਿਆਰਥੀਆਂ ਦੀ ਕੁਲ ਆਬਾਦੀ ਵਿਚ ਭਾਰਤੀ ਲਗਭਗ 35 ਫੀਸਦੀ ਹਨ। ਚੀਨ ਦੂਜੇ ਨੰਬਰ 'ਤੇ ਹਨ ਅਤੇ ਉਸ ਤੋਂ ਬਾਅਦ ਫਰਾਂਸ ਹੈ।

In The Market