LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰੂਸ ਨੇ ਹੁਣ ਅਮਰੀਕਾ ਨੂੰ ਦੇ ਦਿੱਤੀ ਚਿਤਾਵਨੀ, ਕਿਹਾ-ਗੰਭੀਰਤਾ ਨਾਲ ਕਰੋ ਵਿਚਾਰ

23m putin biden

ਮਾਸਕੋ : ਰੂਸ ਅਤੇ ਯੁਕਰੇਨ (Russia and Ukraine) ਵਿਚਾਲੇ ਜੰਗ ਨੂੰ ਲਗਭਗ ਮਹੀਨਾ ਪੂਰਾ ਹੋ ਚੱਲਿਆ ਹੈ ਪਰ ਜੰਗ ਹੈ ਕਿ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਇਸ ਜੰਗ ਕਾਰਣ ਵੱਡੀ ਗਿਣਤੀ ਵਿਚ ਲੋਕਾਂ ਨੂੰ ਬੇਘਰ ਹੋਣਾ ਪਿਆ ਅਤੇ ਆਪਣਾ ਕੰਮ-ਧੰਦਾ ਛੱਡ ਦੇਸ਼ ਵਿਚੋਂ ਬਾਹਰ ਸੁਰੱਖਿਅਤ ਥਾਵਾਂ ਵੱਲ ਜਾਣਾ ਪਿਆ, ਜਦੋਂ ਕਿ ਰੂਸ ਵਲੋਂ ਯੁਕਰੇਨ (Russia to Ukraine) 'ਤੇ ਹਮਲੇ ਲਗਾਤਾਰ ਜਾਰੀ ਹੈ। ਇਸ ਦੌਰਾਨ ਰੂਸ ਨੇ ਅਮਰੀਕਾ (Russia to the United States) ਨੂੰ ਚਿਤਾਵਨੀ (Warning) ਦਿੰਦਿਆਂ ਕਿਹਾ ਕਿ ਜੇਕਰ ਉਹ ਯੂਕ੍ਰੇਨ ਨੂੰ ਹਥਿਆਰ (Weapons to Ukraine) ਮੁਹੱਈਆ ਕਰਾਉਣ ਵਿਚ ਮਦਦ ਕਰਦਾ ਹੈ ਤਾਂ ਇਹ ਗੈਰ-ਜ਼ਿੰਮੇਵਾਰਾਨਾ ਅਤੇ ਖ਼ਤਰਨਾਕ ਹੋਵੇਗਾ। ਅਮਰੀਕਾ ਵਿਚ ਰੂਸੀ ਰਾਜਦੂਤ ਅਨਾਤੋਲੀ ਐਂਟੋਨੋਵ ਨੇ ਕਿਹਾ ਹੈ ਕਿ ਯੂਕ੍ਰੇਨ ਨੂੰ ਹਥਿਆਰਾਂ ਦੀ ਸਪਲਾਈ ਅਤੇ ਉਥੇ ਆਪਣੇ ਫ਼ੌਜੀਆਂ ਨੂੰ ਭੇਜਣ ਦੀ ਕੋਸ਼ਿਸ਼ ਕਰਨਾ ਅੱਗੇ ਜਾ ਕੇ ਖ਼ਤਰਨਾਕ ਸਾਬਿਤ ਹੋ ਸਕਦਾ ਹੈ। ਯੂਕ੍ਰੇਨ ਨੂੰ ਫ਼ੌਜੀ ਮਦਦ ਪਹੁੰਚਾਉਣਾ ਯੂਰਪ ਸਮੇਤ ਪੂਰੀ ਦੁਨੀਆ ਲਈ ਖ਼ਤਰਾ ਹੈ।'


ਅਨਾਤੋਲੀ ਮੁਤਾਬਕ, ਵਿਦੇਸ਼ਾਂ ਤੋਂ ਯੂਕ੍ਰੇਨ ਨੂੰ ਭੇਜੇ ਜਾ ਰਹੇ ਹਥਿਆਰਾਂ ਦਾ ਇਕ ਵੱਡਾ ਹਿੱਸਾ ਆਖ਼ਰਕਾਰ ਡਾਕੂਆਂ, ਨਾਜ਼ੀਆਂ ਅਤੇ ਅੱਤਵਾਦੀਆਂ ਦੇ ਹੱਥਾਂ ਵਿਚ ਜਾਂਦਾ ਹੈ। ਰਾਜਦੂਤ ਨੇ ਕਿਹਾ, 'ਆਰਥਿਕ ਲਾਭ ਦੀ ਖੋਜ ਵਿਚ ਰੱਖਿਆ ਉਦਯੋਗ ਖੇਤਰ ਦੀਆਂ ਕੰਪਨੀਆਂ ਨੇ ਆਪਣੀ ਨੈਤਿਕਤਾ ਨੂੰ ਭੁਲਾ ਦਿੱਤਾ ਹੈ। ਇਹ ਲੋਕਾਂ ਦਾ ਖ਼ੂਨ ਵਹਾ ਕੇ ਵੀ ਪੈਸਾ ਕਮਾਉਣ ਲਈ ਤਿਆਰ ਹਨ। ਅਸੀਂ ਯਕ੍ਰੇਨ ਦੇ ਸਪਾਂਸਰਾਂ ਨੂੰ ਅਪੀਲ ਕਰਦੇ ਹਾਂ ਕਿ ਯੂਕ੍ਰੇਨ ਨੂੰ ਖ਼ੂਨ-ਖ਼ਰਾਬੇ ਲਈ ਉਤਸ਼ਾਹਿਤ ਕਰਨਾ ਬੰਦ ਕਰੇ ਅਤੇ ਆਪਣੇ ਕੀਤੇ ਗਏ ਕੰਮਾਂ ਦੇ ਨਤੀਜਿਆਂ 'ਤੇ ਗੰਭੀਰਤਾ ਨਾਲ ਵਿਚਾਰ ਕਰੇ।'

In The Market