LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰੂਸ ਨੇ ਇੰਸਟਾਗ੍ਰਾਮ 'ਤੇ ਲਗਾਈ ਪਾਬੰਦੀ, 80 ਮਿਲੀਅਨ ਯੂਜ਼ਰਸ 'ਤੇ ਪਏਗਾ ਅਸਰ

15m insta

ਮਾਸਕੋ- ਰੂਸ ਨੇ ਦੇਸ਼ ਦੇ ਲਗਭਗ 80 ਮਿਲੀਅਨ ਉਪਭੋਗਤਾਵਾਂ ਲਈ ਫੋਟੋ-ਵੀਡੀਓ ਸ਼ੇਅਰਿੰਗ ਐਪ ਇੰਸਟਾਗ੍ਰਾਮ ਨੂੰ ਬਲੌਕ ਕਰ ਦਿੱਤਾ ਹੈ। ਰੂਸ ਦਾ ਇਹ ਫੈਸਲਾ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਇੰਸਟਾਗ੍ਰਾਮ ਦੀ ਮੂਲ ਕੰਪਨੀ ਮੇਟਾ ਨੇ ਕਥਿਤ ਤੌਰ 'ਤੇ ਕੁਝ ਦੇਸ਼ਾਂ 'ਚ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਰੂਸੀ ਫੌਜੀਆਂ ਅਤੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਖਿਲਾਫ ਹਿੰਸਕ ਪੋਸਟਾਂ ਦੀ ਇਜਾਜ਼ਤ ਦਿੱਤੀ ਹੈ।

Also Read: 11 ਸਾਲਾ ਸਰੀਰਕ ਸ਼ੋਸ਼ਣ ਪੀੜਤਾ ਬੱਚੀ ਨੇ ਦਿੱਤਾ ਲੜਕੇ ਨੂੰ ਜਨਮ, ਸਿਹਤ ਵਿਗੜਨ 'ਤੇ ਹੋਇਆ ਖੁਲਾਸਾ

ਇੰਟਰਨੈੱਟ ਨਿਗਰਾਨੀ ਸੇਵਾ ਗਲੋਬਲ ਚੈਕ ਦੇ ਅਨੁਸਾਰ ਦੇਸ਼ ਦੀ ਜ਼ਿਆਦਾਤਰ ਆਬਾਦੀ ਸੋਸ਼ਲ ਮੀਡੀਆ ਪਲੇਟਫਾਰਮ ਤੱਕ ਪਹੁੰਚ ਕਰਨ ਵਿੱਚ ਅਸਮਰੱਥ ਹੈ। ਇੰਸਟਾਗ੍ਰਾਮ 'ਤੇ ਰੂਸੀ ਪ੍ਰਭਾਵਕਾਂ ਨੇ ਆਪਣੇ ਫਾਲੋਅਰਸ ਨੂੰ ਵਿਦਾਇਗੀ ਸੰਦੇਸ਼ ਪੋਸਟ ਕੀਤੇ ਅਤੇ ਉਨ੍ਹਾਂ ਨੂੰ ਪਾਬੰਦੀ ਨੂੰ ਬਾਈਪਾਸ ਕਰਨ ਲਈ ਦੂਜੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਉਨ੍ਹਾਂ ਨੂੰ ਫਾਲੋਅ ਕਰਨ ਜਾਂ VPN (ਵਰਚੁਅਲ ਪ੍ਰਾਈਵੇਟ ਨੈਟਵਰਕ) ਸੌਫਟਵੇਅਰ ਡਾਊਨਲੋਡ ਕਰਨ ਲਈ ਕਿਹਾ।

Also Read: ਜੰਮੂ: ਕਬਾੜ ਦੀ ਦੁਕਾਨ 'ਚ ਅੱਗ ਲੱਗਣ ਕਾਰਨ 4 ਲੋਕਾਂ ਦੀ ਮੌਤ, 14 ਜ਼ਖਮੀ

'ਦ ਵਰਜ' ਦੀ ਰਿਪੋਰਟ ਹੈ ਕਿ ਇੰਸਟਾਗ੍ਰਾਮ ਨੇ ਰੂਸੀਆਂ ਨੂੰ ਜੰਗ ਦੇ ਖਿਲਾਫ ਬੋਲਣ ਲਈ ਇਕ ਮੰਚ ਪ੍ਰਦਾਨ ਕੀਤਾ ਹੈ, ਜਿਸ ਵਿਚ ਅਮੀਰ ਵਰਗ ਤੇ ਉਨ੍ਹਾਂ ਦੇ ਪਰਿਵਾਰ ਸ਼ਾਮਲ ਹਨ। ਪਿਛਲੇ ਹਫਤੇ ਰੂਸੀ ਸਰਕਾਰ ਦੀ ਸੰਚਾਰ ਏਜੰਸੀ ਨੇ ਐਲਾਨ ਕੀਤਾ ਸੀ ਕਿ ਉਹ 14 ਮਾਰਚ ਤੋਂ ਰੂਸ ਵਿਚ ਇੰਸਟਾਗ੍ਰਾਮ ਨੂੰ ਬਲਾਕ ਕਰ ਦੇਵੇਗੀ।ਇੰਸਟਾਗ੍ਰਾਮ ਦੇ ਮੁਖੀ ਐਡਮ ਮੋਸੇਰੀ ਨੇ ਕਿਹਾ ਕਿ ਰੂਸ ਵਿਚ ਇੰਸਟਾਗ੍ਰਾਮ ਉੱਤੇ 80 ਫੀਸਦੀ ਤੋਂ ਵਧੇਰੇ ਲੋਕ ਰੂਸ ਦੇ ਬਾਹਰ ਤੋਂ ਅਕਾਊਂਟ ਨੂੰ ਫਾਲੋਅ ਕਰਦੇ ਹਨ। ਉਨ੍ਹਾਂ ਨੇ ਇਕ ਵੀਡੀਓ ਸੰਦੇਸ਼ ਵਿਚ ਕਿਹਾ ਸੀ ਕਿ ਹਾਲਾਤ ਖਰਾਬ ਹਨ। ਅਸੀਂ ਲੋਕਾਂ ਨੂੰ ਸੁਰੱਖਿਅਤ ਰੱਖਣ ਵਿਚ ਮਦਦ ਕਰਨ ਦੇ ਲਈ ਹਰ ਮੁਮਕਿਨ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਯੂਕਰੇਨ ਤੇ ਰੂਸ ਵਿਚ ਸਾਰਿਆਂ ਦੇ ਲਈ ਐਨਕ੍ਰਿਪਟਡ ਚੈਟ ਉਪਲੱਬਧ ਕਰਵਾਇਆ ਹੈ। ਅਸੀਂ ਇਸ ਖੇਤਰ ਵਿਚ ਸਾਰਿਆਂ ਨੂੰ ਆਪਣੇ ਅਕਾਊਂਟਸ ਨੂੰ ਨਿੱਜੀ ਬਣਾਉਣ ਲਈ ਉਤਸ਼ਾਹਿਤ ਕੀਤਾ ਹੈ।

Also Read: ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਗੋਲੀਆਂ ਮਾਰ ਕੇ ਕਤਲ

ਰੂਸ ਵਲੋਂ ਇਹ ਕਦਮ ਉਸ ਵੇਲੇ ਚੁੱਕਿਆ ਗਿਆ ਹੈ ਜਦੋਂ ਫੇਸਬੁੱਕ (ਹੁਣ ਮੇਟਾ) ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਕਾਰਨ ਨਿਯਮਾਂ ਵਿਚ ਵੱਡਾ ਬਦਲਾਅ ਕੀਤਾ ਸੀ। ਮੇਟਾ ਨੇ ਆਪਣੇ ਬਿਆਨ ਵਿਚ ਕਿਹਾ ਸੀ ਕਿ ਯੂਕਰੇਨ ਉੱਤੇ ਰੂਸੀ ਹਮਲੇ ਦਾ ਵਿਰੋਧ ਕਰਦੇ ਹੋਏ ਉਹ ਡੈਡ ਸਪੀਚ ਪਾਲਿਸੀ ਵਿਚ ਬਦਲਾਅ ਕਰ ਰਿਹਾ ਹੈ। ਇਸ ਦੇ ਤਹਿਤ ਰੂਸ ਨੇ ਆਪਣੇ ਯੂਜ਼ਰਸ ਨੂੰ ਇਹ ਆਗਿਆ ਦੇ ਦਿੱਤੀ ਕਿ ਉਹ ਸੋਸ਼ਲ ਮੀਡੀਆ ਉੱਤੇ ਪੁਤਿਨ ਦੇ ਖਿਲਾਫ ਖੁੱਲ੍ਹ ਕੇ ਬੋਲ ਸਕਦੇ ਹਨ।

In The Market