LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

'ਭਾਰਤ ਜੋ ਚਾਹੇ ਅਸੀਂ ਸਪਲਾਈ ਕਰਨ ਨੂੰ ਤਿਆਰ, ਅਮਰੀਕੀ ਚਿਤਾਵਨੀ ਦੌਰਾਨ ਆਇਆ ਬਿਆਨ 

1 april lavrov

ਮਾਸਕੋ : ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ (Russian Foreign Minister Sergei Lavrov) ਨੇ ਕਿਹਾ ਹੈ ਕਿ ਅਸੀਂ ਭਾਰਤ ਨੂੰ ਕਿਸੇ ਵੀ ਸਾਮਾਨ ਦੀ ਸਪਲਾਈ ਕਰਨ ਲਈ ਤਿਆਰ ਹਾਂ, ਜੋ ਉਹ ਸਾਡੇ ਤੋਂ ਖਰੀਦਣਾ ਚਾਹੁੰਦਾ ਹੈ। ਅਸੀਂ ਚਰਚਾ ਲਈ ਤਿਆਰ ਹਾਂ। ਲਾਵਰੋਵ ਨੇ ਕਿਹਾ ਕਿ ਰੂਸ ਅਤੇ ਭਾਰਤ ਵਿਚਾਲੇ ਬਹੁਤ ਚੰਗੇ ਸਬੰਧ ਹਨ। ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ (Russian Foreign Minister Sergei Lavrov) ਤੋਂ ਜਦੋਂ ਪੁੱਛਿਆ ਗਿਆ ਕਿ ਭਾਰਤ 'ਤੇ ਅਮਰੀਕੀ ਦਬਾਅ ਭਾਰਤ-ਰੂਸ ਸਬੰਧਾਂ ਨੂੰ ਪ੍ਰਭਾਵਿਤ ਕਰੇਗਾ? ਲਾਵਰੋਵ ਨੇ ਕਿਹਾ ਕਿ ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਕੋਈ ਬਦਲਾਅ ਸਾਡੀ ਭਾਈਵਾਲੀ ਨੂੰ ਪ੍ਰਭਾਵਿਤ ਨਹੀਂ ਕਰੇਗਾ। ਉਹ (ਅਮਰੀਕਾ) ਦੂਜਿਆਂ ਨੂੰ ਆਪਣੀ ਸਿਆਸਤ ਦਾ ਪਾਲਨ (Adherence to politics) ਕਰਨ ਲਈ ਮਜਬੂਰ ਕਰ ਰਹੇ ਹਨ। Also Read : ਜਨਮ ਦਿਨ 'ਤੇ CM ਤੇ DGP ਭੇਜਣਗੇ ਕਾਰਡ, ਫੋਰਸ ਦਾ ਹੌਸਲਾ ਵਧਾਉਣ ਦੀ ਕਵਾਇਦ


ਯੁਕਰੇਨ ਵਿਚ ਜੰਗ ਬਾਰੇ ਪੁੱਛੇ ਜਾਣ 'ਤੇ ਲਾਵਰੋਵ ਨੇ ਕਿਹਾ ਕਿ ਤੁਸੀਂ ਇਸ ਨੂੰ ਜੰਗ ਕਿਹਾ ਜੋ ਸੱਚ ਨਹੀਂ ਹੈ। ਇਹ ਇਕ ਵਿਸ਼ੇਸ਼ ਆਪ੍ਰੇਸ਼ਨ ਹੈ, ਫੌਜੀ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਾਡਾ ਮਕਸਦ ਕੀਵ ਸ਼ਾਸਨ ਨੂੰ ਰੂਸ ਲਈ ਕਿਸੇ ਵੀ ਖਤਰੇ ਨੂੰ ਪੇਸ਼ ਕਰਨ ਦੀ ਸਮਰੱਥਾ ਦੇ ਨਿਰਮਾਣ ਤੋਂ ਵਾਂਝਾ ਕਰਨਾ ਹੈ। ਲਾਵਰੋਵ ਨੂੰ ਪੁੱਛਿਆ ਗਿਆ ਕਿ ਉਹ ਸੁਰੱਖਿਆ ਚੁਣੌਤੀਆਂ ਦੇ ਮਾਮਲੇ ਵਿਚ ਭਾਰਤ ਦੀ ਹਮਾਇਤ ਕਿਵੇਂ ਕਰ ਸਕਦੇ ਹਨ? ਲਾਵਰੋਵ ਨੇ ਜਵਾਬ ਦਿੱਤਾ ਕਿ ਗੱਲਬਾਤ ਉਨ੍ਹਾਂ ਸਬੰਧਾਂ ਦੀ ਵਿਸ਼ੇਸ਼ਤਾ ਹੈ ਜੋ ਅਸੀਂ ਕਈ ਦਹਾਕਿਆੰ ਤੱਕ ਭਾਰਤ ਦੇ ਨਾਲ ਵਿਕਸਿਤ ਕੀਤੇ ਹਨ। ਸਬੰਧ ਰਣਨੀਤਕ ਭਾਈਵਾਲ ਹਨ। ਇਹ ਉਹ ਆਧਾਰ ਸੀ ਜਿਸ 'ਤੇ ਅਸੀਂ ਸਾਰੇ ਖੇਤਰਾਂ ਵਿਚ ਆਪਣੇ ਸਹਿਯੋਗ ਨੂੰ ਹੱਲਾਸ਼ੇਰੀ ਦੇ ਰਹੇ ਹਾਂ।

Russian Foreign Minister Sergey Lavrov to visit India tomorrow, MEA says
ਰੂਸੀ ਵਿਦੇਸ਼ ਮੰਤਰੀ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਭਾਰਤੀ ਵਿਦੇਸ਼ ਨੀਤੀਆਂ ਦੀ ਵਿਸ਼ੇਸ਼ਤਾ ਸੁਤੰਤਰਤਾ ਅਤੇ ਅਸਲ ਰਾਸ਼ਟਰੀ ਜਾਇਜ਼ ਹੱਕਾਂ 'ਤੇ ਧਿਆਨ ਕੇਂਦਰਿਤ ਕਰਨਾ ਹੈ। ਰੂਸੀ ਸੰਘ ਵਿਚ ਅਧਾਰਿਤ ਸਮਾਨ ਨੀਤੀ ਅਤੇ ਇਹ ਸਾਨੂੰ ਵੱਡੇ ਦੇਸ਼ਾਂ, ਚੰਗੇ ਦੋਸਤ ਅਤੇ ਵਫਾਦਾਰ ਭਾਈਵਾਲ ਬਣਾਉਂਦੀ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਸਵੇਰੇ ਸਰਗੇਈ ਲਾਵਰੋਵ ਅੱਜ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਮਿਲੇ। ਦੋਹਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਵਿਚਾਲੇ ਯੁਕਰੇਨ, ਅਫਗਾਨਿਸਤਾਨ, ਈਰਾਨ, ਇੰਡੋ-ਪੈਸੀਫਿਕ, ਆਸੀਆਨ ਅਤੇ ਭਾਰਤੀ ਉਪ ਮਹਾਦੀਵ ਵਿਚ ਘਟਨਾਕ੍ਰਮਾਂ ਅਤੇ ਦੋ ਪੱਖੀ ਸਹਿਯੋਗ 'ਤੇ ਚਰਚਾ ਹੋਈ। ਅੱਜ ਹੀ ਉਹ ਪੀ.ਐੱਮ. ਮੋਦੀ ਨੂੰ ਵੀ ਮਿਲਣਗੇ। ਜਾਣਕਾਰੀ ਮੁਤਾਬਕ ਮੀਟਿੰਗ ਵਿਚ ਰੂਸ ਤੋਂ ਸਸਤੇ ਕੱਚੇ ਤੇਲ ਦੀ ਖਰੀਦ ਐੱਸ.-400 ਮਿਜ਼ਾਈਲ ਸਿਸਟਮ ਸਣੇ ਵੱਖ-ਵੱਖ ਮਿਲਟਰੀ ਸਾਜ਼ੋ-ਸਾਮਾਨ ਦੀ ਸਮੇਂ 'ਤੇ ਡਲਿਵਰੀ ਆਦਿ 'ਤੇ ਗੱਲ ਹੋਵੇਗੀ। Also Read: CM ਭਗਵੰਤ ਮਾਨ ਨੇ ਚੰਡੀਗੜ੍ਹ ਨੂੰ ਲੈ ਕੇ ਕੀਤਾ ਟਵੀਟ

Russian foreign minister Sergey Lavrov to meet PM Modi, Jaishankar | Latest  News India - Hindustan Times
ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਵੀਰਵਾਰ ਨੂੰ ਦੋ ਦਿਨ ਦੇ ਭਾਰਤ ਦੌਰੇ 'ਤੇ ਆਏ ਹਨ। ਯੁਕਰੇਨ 'ਤੇ ਹਮਲੇ ਤੋਂ ਬਾਅਦ ਉਨ੍ਹਾਂ ਦਾ ਇਹ ਪਹਿਲਾ ਭਾਰਤ ਦੌਰਾ ਹੈ। ਸਰਗੇਈ ਲਾਵਰੋਵ ਦਾ ਇਹ ਦੌਰਾ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਰੂਸ ਦੇ ਦੁਸ਼ਮਨ ਮੰਨੇ ਜਾਣ ਵਾਲੇ ਅਮਰੀਕਾ ਦੇ ਸੀਨੀਅਰ ਅਧਿਕਾਰੀ ਵੀ ਭਾਰਤ ਵਿਚ ਹਨ। ਦੱਸ ਦਈਏ ਕਿ ਯੂ.ਐੱਸ. ਦੇ ਡਿਪਟੀ ਐੱਨ.ਐੱਸ.ਏ. ਦਲੀਪ ਸਿੰਘ ਵੀ ਇਸ ਵੇਲੇ ਭਾਰਤ ਵਿਚ ਹਨ। ਦਲੀਪ ਸਿੰਘ ਨੇ ਭਾਰਤ ਨੂੰ ਚਿਤਾਵਨੀ ਵੀ ਦਿੱਤੀ ਹੈ। ਜਿਸ ਦਾ ਭਾਰਤ ਨੇ ਸਖ਼ਤ ਜਵਾਬ ਵੀ ਦਿੱਤਾ ਹੈ। ਦਲੀਪ ਸਿੰਘ ਨੇ ਕਿਹਾ ਹੈ ਕਿ ਰੂਸ 'ਤੇ ਲਗਾਈਆਂ ਗਈਆਂ ਪਾਬੰਦੀਆਂ ਦੀ ਉਲੰਘਣਾ ਕਰਨ ਵਾਲੇ ਦੇਸ਼ਾਂ ਨੂੰ ਵੀ ਗੰਭੀਰ ਨਤੀਜੇ ਭੁਗਤਣੇ ਪੈਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਮਰੀਕਾ ਨਹੀਂ ਚਾਹੇਗਾ ਕਿ ਭਾਰਤ ਦੇ ਊਰਜਾ ਅਤੇ ਦੂਜੀਆਂ ਚੀਜਾਂ ਦੇ ਆਯਾਤ ਵਿਚ ਰੂਸ ਦੀ ਭਾਈਵਾਲੀ ਵਧੇ।

In The Market