LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜਨਮ ਦਿਨ 'ਤੇ CM ਤੇ DGP ਭੇਜਣਗੇ ਕਾਰਡ, ਫੋਰਸ ਦਾ ਹੌਸਲਾ ਵਧਾਉਣ ਦੀ ਕਵਾਇਦ

1 ap cm bhagwant

ਚੰਡੀਗੜ੍ਹ : ਪੰਜਾਬ ਪੁਲਿਸ (Punjab Police) ਦੇ ਮੁਲਾਜ਼ਮਾਂ ਨੂੰ ਹੁਣ ਜਨਮ ਦਿਨ 'ਤੇ ਮੁੱਖ ਮੰਤਰੀ (CM) ਦੀ ਵਧਾਈ ਮਿਲੇਗੀ। ਉਨ੍ਹਾਂ ਨੂੰ ਸੀ.ਐੱਮ. ਭਗਵੰਤ ਮਾਨ (CM Bhagwant Mann) ਅਤੇ ਡੀ.ਜੀ.ਪੀ. ਵੀ.ਕੇ. ਭਾਵਰਾ (DGP VK Bhavra) ਵਲੋਂ ਬਰਥਡੇ ਗ੍ਰੀਟਿੰਗ ਕਾਰਡ (Greeting card) ਭੇਜਿਆ ਜਾਵੇਗਾ। ਪੁਲਿਸ ਮੁਲਾਜ਼ਮਾਂ ਦਾ ਹੌਸਲਾ ਵਧਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ। ਪੰਜਾਬ ਪੁਲਿਸ (Punjab Police) ਵਿਚ ਤਕਰੀਬਨ 80 ਹਜ਼ਾਰ ਮੁਲਾਜ਼ਮ ਹਨ, ਜਿਨ੍ਹਾਂ ਨੂੰ ਸੀ.ਐੱਮ. ਵਧਾਈ ਦੇਣਗੇ। ਡੀ.ਜੀ.ਪੀ. ਵੀ.ਕੇ. ਭਾਵਰਾ (DGP VK Bhavra) ਨੇ ਦੱਸਿਆ ਕਿ ਪੁਲਿਸ ਮੁਲਾਜ਼ਮਾਂ (Police personnel) ਦੀ ਸਖ਼ਤ ਮਿਹਨਤ (Hard work) ਨੂੰ ਦੇਖਦੇ ਹੋਏ ਸੀ.ਐੱਮ. ਭਗਵੰਤ ਮਾਨ ਨੇ ਹੀ ਉਨ੍ਹਾਂ ਨੂੰ ਇਹ ਪਹਿਲ ਕਰਨ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਇਸ ਕਦਮ ਨਾਲ ਪੁਲਿਸ ਫੋਰਸ ਦਾ ਮਨੋਬਲ ਵਧੇਗਾ। ਇਸ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਮਾਣ ਹੋਵੇਗਾ ਕਿ ਮੁੱਖ ਮੰਤਰੀ ਅਤੇ ਪੁਲਿਸ ਫੋਰਸ ਮੁਖੀ ਵਲੋਂ ਉਨ੍ਹਾਂ ਦੇ ਖਾਸ ਦਿਨ ਨੂੰ ਯਾਦਗਾਰ ਬਣਾਇਆ ਜਾ ਰਿਹਾ ਹੈ। Also Read : CM ਭਗਵੰਤ ਮਾਨ ਨੇ ਚੰਡੀਗੜ੍ਹ ਨੂੰ ਲੈ ਕੇ ਕੀਤਾ ਟਵੀਟ

Punjab: पंजाब में पुलिस की तैनाती राजनेताओं के लिए नहीं आम लोगों की सुरक्षा  के लिए होगी- भगवंत मान | TV9 Bharatvarsh
ਪੰਜਾਬ ਸਰਕਾਰ ਦੀ ਇਸ ਪਹਿਲ ਵਿਚ ਹਰ ਮੁਲਾਜ਼ਮ ਨੂੰ ਬਰਥ ਡੇ ਵਿਸ਼ ਦਾ ਕਾਰਡ ਭੇਜਿਆ ਜਾਵੇਗਾ। ਜਿਸ ਵਿਚ ਪੰਜਾਬ ਪੁਲਿਸ ਦੇ ਏ.ਡੀ.ਜੀ.ਪੀ., ਆਈ.ਜੀ., ਡੀ.ਆਈ.ਜੀ., ਪੁਲਿਸ ਕਮਿਸ਼ਨਰ ਅਤੇ ਐੱਸ.ਐੱਸ.ਪੀ. ਤੋਂ ਲੈ ਕੇ ਕਾਂਸਟੇਬਲ ਤੱਕ ਨੂੰ ਇਹ ਕਾਰਡ ਭੇਜੇ ਜਾਣਗੇ। ਪੰਜਾਬ ਚੋਣਾਂ ਦੌਰਾਨ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਪੁਲਿਸ ਲਈ ਵਿਵਾਦਤ ਸ਼ਬਦ ਕਹਿ ਦਿੱਤੇ ਸਨ। ਸਿੱਧੂ ਨੇ ਕਾਂਗਰਸ ਨੇਤਾ ਨਵਤੇਜ ਚੀਮਾ ਅਤੇ ਅਸ਼ਵਨੀ ਸੇਖੜੀ ਦੀ ਤਾਰੀਫ ਵਿਚ ਕਿਹਾ ਸੀ ਕਿ ਜੇਕਰ ਉਹ ਦਬਕਾ ਮਾਰੇ ਤਾਂ ਪੁਲਿਸ ਥਾਣੇਦਾਰ ਪੈਂਟ ਗਿੱਲੀ ਕਰ ਦੇਵੇਗਾ। ਇਸ ਦੇ ਬਾਰੇ ਵਿਚ ਜਦੋਂ ਭਗਵੰਤ ਮਾਨ ਨੂੰ ਪਤਾ ਲੱਗਾ ਤਾਂ ਉਨ੍ਹਆਂ ਨੇ ਸਖ਼ਤ ਸ਼ਬਦਾਂ ਵਿਚ ਇਤਰਾਜ਼ ਜਤਾਇਆ ਸੀ। ਮਾਨ ਨੇ ਕਿਹਾ ਕਿ ਪੁਲਿਸ ਵਾਲੇ ਵੀ ਸਾਡੇ ਹੀ ਪਰਿਵਾਰ ਤੋਂ ਹਨ। ਉਨ੍ਹਾਂ ਵਲੋਂ ਇਸ ਤਰ੍ਹਾਂ ਦੀ ਗੱਲ ਕਹਿਣਾ ਬਹੁਤ ਹੀ ਗਲਤ ਹੈ।

In The Market