ਲਾਹੌਰ- ਸਿੱਧੂ ਮੂਸੇਵਾਲਾ ਮਰਨ ਤੋਂ ਬਾਅਦ ਅੱਜ ਵੀ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ `ਚ ਜ਼ਿੰਦਾ ਹੈ। ਉਨ੍ਹਾਂ ਦੇ ਗੀਤ ਅੱਜ ਤੱਕ ਟਰੈਂਡਿੰਗ `ਚ ਚੱਲ ਰਹੇ ਹਨ। ਪੂਰੀ ਦੁਨੀਆ `ਚ ਉਨ੍ਹਾਂ ਲਈ ਸ਼ਰਧਾਂਜਲੀਆਂ ਦਾ ਦੌਰ ਜਾਰੀ ਹੈ। ਹੁਣ ਪਾਕਿਸਤਾਨ `ਚ ਮੂਸੇਵਾਲਾ ਦੇ ਮਿਊਜ਼ਿਕ ਇੰਡਸਟਰੀ ਨੂੰ ਯੋਗਦਾਨ ਲਈ ਉਨ੍ਹਾਂ ਨੂੰ ਸਭ ਤੋਂ ਉੱਚ ਸਨਮਾਨ ਦਿੱਤਾ ਜਾ ਰਿਹਾ ਹੈ। Also Read: ਮੂਸੇਵਾਲਾ ਵਾਰਦਾਤ: ਹਾਈ ਕੋਰਟ ਨੇ ਸੁਰੱਖਿਆ ਲੀਕ 'ਤੇ ਸਰਕਾਰ ਤੋਂ ਇਕ ਹਫਤੇ 'ਚ ਮੰਗਿਆ ਜਵਾਬ Sidhu Moose Wala,a martyred singer,who used to sung about collective miseries of our soul. The departed soul is going to be honoured in Pakistan with great respect as he is nominated with top medalسدھو لئی موہਸਿਧੂ ਮੂਸੇ ਵਾਲਾ ਪਾਕਿਸਤਾਨ ਤੈਨੂੰ ਭੁੱਲਿਆ ਨਹੀਂ pic.twitter.com/GvIbW7BW6V — ILYAS GHUMMAN (@ILYASGHUMMAN5) July 21, 2022 ਪਾਕਿਸਤਾਨੀ ਲੇਖਕ ਇਲਿਆਸ ਘੁੰਮਣ ਨੇ ਟਵਿੱਟਰ 'ਤੇ ਲਿਆ ਅਤੇ ਘੋਸ਼ਣਾ ਦਾ ਇੱਕ ਪੋਸਟਰ ਸਾਂਝਾ ਕੀਤਾ। ਟਵਿੱਟਰ `ਤੇ ਪੋਸਟ ਪਾ ਉਨ੍ਹਾਂ ਨੇ ਕੈਪਸ਼ਨ `ਚ ਲਿਖਿਆ, "ਸ਼ਹੀਦ ਮੂਸੇਵਾਲਾ ਦੇ ਯੋਗਦਾਨ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਪਾਕਿਸਤਾਨ ਦੇ ਸਭ ਤੋਂ ਉੱਚ ਦਰਜੇ ਦਾ ਮੈਡਲ ਦੇਣ ਲਈ ਨਾਮਜ਼ਦ ਕੀਤਾ ਜਾ ਰਿਹਾ ਹੈ।" Also Read...
ਲੰਡਨ- ਤੁਸੀਂ ਅੱਜ ਤੱਕ ਕਈ ਤਰ੍ਹਾਂ ਦੇ ਦਿਨਾਂ ਬਾਰੇ ਸੁਣਿਆ ਹੋਵੇਗਾ। ਕਦੇ ਵੈਲੇਨਟਾਈਨ ਡੇ ਤੇ ਕਦੇ ਮਦਰਜ਼ ਡੇ। ਪਿਤਾ ਦਿਵਸ ਵੀ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ 22 ਜੁਲਾਈ ਨੂੰ ਦੁਨੀਆ 'ਚ ਫ੍ਰੀਸਕੀ ਫਰਾਈਡੇ ਦੇ ਰੂਪ 'ਚ ਮਨਾਇਆ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਦਿਨ ਤੁਹਾਡੇ ਪਾਰਟਨਰ ਨਾਲ ਧੋਖਾਧੜੀ ਦੀ ਸੰਭਾਵਨਾ ਬਹੁਤ ਵੱਧ ਜਾਂਦੀ ਹੈ। ਬ੍ਰਿਟੇਨ ਦੇ ਮਾਹਿਰਾਂ ਨੇ ਵਿਆਹੁਤਾ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਦੇਸ਼ 'ਚ ਚੱਲ ਰਹੀ ਹੀਟਵੇਵ ਦੇ ਵਿਚਕਾਰ 22 ਜੁਲਾਈ ਯਾਨੀ ਅੱਜ ਤੋਂ ਲੋਕਾਂ ਨੂੰ ਚੀਟਵੇਵ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। Also Read: ਕੀ ਤੁਹਾਨੂੰ ਵੀ ਚੜ੍ਹ ਜਾਂਦੈ ਜਲਦੀ ਸਾਹ? ਹੋ ਸਕਦੇ ਹੋ ਇਨ੍ਹਾਂ ਗੰਭੀਰ ਬੀਮਾਰੀਆਂ ਦੇ ਸ਼ਿਕਾਰ ਬ੍ਰਿਟੇਨ ਦੀ ਸਭ ਤੋਂ ਵੱਡੀ ਵਿਆਹੁਤਾ ਡੇਟਿੰਗ ਸਾਈਟ Illicit Encounters ਨੇ ਇੱਕ ਅਜੀਬ ਦਾਅਵਾ ਕੀਤਾ ਹੈ। ਉਸ ਦਾ ਕਹਿਣਾ ਹੈ ਕਿ 22 ਜੁਲਾਈ ਨੂੰ ਫ੍ਰਿਸਕੀ ਫ੍ਰਾਈਡੇ ਕਿਹਾ ਜਾ ਸਕਦਾ ਹੈ। ਸਾਲ ਦੇ ਇਸ ਦਿਨ ਲੋਕ ਆਪਣੇ ਪਾਰਟਨਰ ਨੂੰ ਧੋਖਾ ਦਿੰਦੇ ਹਨ, ਇਸ ਦੇ ਚਾਂਸ ਬਹੁਤ ਜ਼ਿਆਦਾ ਹੁੰਦੇ ਹਨ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਦਾਅਵਾ ਕਿਸ ਆਧਾਰ 'ਤੇ ਕੀਤਾ ਜਾ ਰਿਹਾ ਹੈ। ਦਰਅਸਲ ਸਾਈਟ ਨੇ ਪਿਛਲੇ ਕੁਝ ਸਾਲਾਂ ਤੋਂ ਆਪਣੇ ਡਾਟਾ ਨੂੰ ਐਕਸਟਰੈਕਟ ਕਰਨ ਦੇ ਅਧਾਰ 'ਤੇ ਇਹ ਦਾਅਵਾ ਕੀਤਾ ਹੈ। ਅੰਕੜਿਆਂ ਦੇ ਅਨੁਸਾਰ, ਜ਼ਿਆਦਾਤਰ ਵਿਆਹੇ ਲੋਕ ਆਪਣੇ ਸਾਥੀ ਨੂੰ ਧੋਖਾ ਦੇਣ ਲਈ ਇੱਕ ਸਾਲ ਵਿਚ 22 ਜੁਲਾਈ ਨੂੰ ਇਸ ਸਾਈਟ 'ਤੇ ਲੌਗਇਨ ਕਰਦੇ ਹਨ। ਚੀਟਰ ਜੁਲਾਈ ਵਿਚ ਸਭ ਤੋਂ ਵੱਧ ਹੁੰਦੇ ਹਨ ਸਰਗਰਮIllicit Encounters ਦੇ ਅਨੁਸਾਰ ਜ਼ਿਆਦਾਤਰ ਲੋਕ ਇੱਕ ਸਾਲ ਵਿਚ ਜੁਲਾਈ ਦੇ ਮਹੀਨੇ ਸਾਈਟ 'ਤੇ ਸਰਗਰਮ ਹੁੰਦੇ ਹਨ। ਬਾਕੀ ਮਹੀਨਿਆਂ ਦੇ ਮੁਕਾਬਲੇ ਇਸ ਮਹੀਨੇ 18 ਫੀਸਦੀ ਜ਼ਿਆਦਾ ਲੋਕ ਸਾਈਟ 'ਤੇ ਆਪਣਾ ਖਾਤਾ ਬਣਾਉਂਦੇ ਹਨ। ਇਸ ਐਕਸਟ੍ਰਾਮੈਰਿਟਲ ਸਾਈਟ ਨੇ ਜੁਲਾਈ ਨੂੰ ਧੋਖੇਬਾਜ਼ਾਂ ਲਈ ਸਭ ਤੋਂ ਵਿਅਸਤ ਮਹੀਨਾ ਕਿਹਾ ਹੈ। ਇਸ ਵਿੱਚੋਂ 22 ਜੁਲਾਈ ਨੂੰ ਧੋਖੇ ਦਾ ਅੰਕੜਾ ਸਭ ਤੋਂ ਵੱਧ ਹੈ। ਸਾਈਟ ਨੇ ਖੁਦ ਇਸ ਬਾਰੇ ਜਾਣਕਾਰੀ ਦਿੱਤੀ। ਇਸ ਦਾ ਕਾਰਨ ਵੀ ਦੱਸਿਆ। Also Read: ਕਿਸਾਨਾਂ ਨਾਲ ਮੀਟਿੰਗ ਤੋਂ ਬਾਅਦ ਬੋਲੇ ਧਾਲੀਵਾਲ, 'ਹਰ ਮਹੀਨੇ ਪੂਰੀਆਂ ਕਰਾਂਗੇ 10-10 ਮੰਗਾਂ' 22 ਜੁਲਾਈ ਹੈ ਖਾਸਯੂਕੇ ਦੀ ਇਸ ਸਾਈਟ ਨੇ 22 ਜੁਲਾਈ ਨੂੰ ਧੋਖੇਬਾਜ਼ਾਂ ਦਾ ਦਿਨ ਦੱਸਿਆ ਹੈ। ਇਸ ਦਾ ਕਾਰਨ ਇਹ ਹੈ ਕਿ ਬ੍ਰਿਟੇਨ 'ਚ ਸਕੂਲਾਂ 'ਚ ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ 22 ਤਰੀਕ ਆਖਰੀ ਸ਼ੁੱਕਰਵਾਰ ਹੈ। Illicit Encounters ਦੀ ਸੈਕਸ ਅਤੇ ਰਿਲੇਸ਼ਨਸ਼ਿਪ ਮਾਹਿਰ ਜੈਸਿਕਾ ਲਿਓਨੀ ਨੇ ਦੱਸਿਆ ਕਿ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਮਾਪੇ ਬੱਚਿਆਂ ਨਾਲ ਘਿਰ ਜਾਂਦੇ ਹਨ। ਅਜਿਹੀ ਸਥਿਤੀ ਵਿਚ, ਆਪਣੀਆਂ ਛੁੱਟੀਆਂ ਸ਼ੁਰੂ ਹੋਣ ਤੋਂ ਪਹਿਲਾਂ, ਲੋਕ ਐਕਸਟ੍ਰਾਮੈਰੀਟਲ ਅਫੇਅਰ ਨੂੰ ਆਖਰੀ ਵਾਰ ਮਹਿਸੂਸ ਕਰਨਾ ਚਾਹੁੰਦੇ ਹਨ। ਇਸ ਸਿਲਸਿਲੇ 'ਚ ਆਖਰੀ ਸ਼ੁੱਕਰਵਾਰ ਨੂੰ ਜ਼ਿਆਦਾਤਰ ਲੋਕ ਆਪਣੇ ਪਾਰਟਨਰ ਨਾਲ ਧੋਖਾ ਕਰਦੇ ਹੋਏ ਪਾਏ ਜਾਂਦੇ ਹਨ।...
ਲੰਡਨ- ਬ੍ਰਿਟੇਨ ਵਿਚ ਭਾਰਤੀ ਮੂਲ ਦੇ ਰਿਸ਼ੀ ਸੁਨਕ ਇਸ ਵੇਲੇ ਚੰਗੀਆਂ ਸੁਰਖੀਆਂ ਵਿਚ ਹਨ। ਰਿਸ਼ੀ ਨੇ ਬੁੱਧਵਾਰ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ਦੇ ਆਖ਼ਰੀ ਪੜਾਅ ’ਚ ਜਗ੍ਹਾ ਬਣਾ ਲਈ ਹੈ। ਹੁਣ ਪਾਰਟੀ ਅਤੇ ਪ੍ਰਧਾਨ ਮੰਤਰੀ ਦੇ ਰੂਪ ਵਿਚ ਦੇਸ਼ ਦੀ ਅਗਵਾਈ ਕਰਨ ਲਈ ਉਨ੍ਹਾਂ ਦਾ ਮੁਕਾਬਲਾ ਵਿਦੇਸ਼ ਮੰਤਰੀ ਲਿਜ ਟ੍ਰਸ ਨਾਲ ਹੋਵੇਗਾ। Also Read: ਕੋਰੋਨਾ ਨੇ ਮਾਪਿਆਂ ਦੀ ਉਡਾਈ ਨੀਂਦ! ਸਰਕਾਰੀ ਸਕੂਲ ਦੇ 21 ਵਿਦਿਆਰਥੀ ਨਿਕਲੇ ਕੋਰੇਨਾ ਪਾਜ਼ੀਟਿਵ ਸੁਨਕ ਨੇ ਟੋਰੀ ਸੰਸਦਾਂ ਦੇ ਪੰਜਵੇਂ ਅਤੇ ਆਖ਼ਰੀ ਦੌਰ ਦੀ ਵੋਟਿੰਗ ’ਚ 137 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ, ਜਦੋਂਕਿ ਦੂਜੇ ਸਥਾਨ 'ਤੇ ਰਹੀ ਟ੍ਰਸ ਨੂੰ 113 ਸੰਸਦ ਮੈਂਬਰਾਂ ਦਾ ਸਮਰਥਨ ਮਿਲਿਆ। ਉਥੇ ਹੀ ਵਪਾਰ ਮੰਤਰੀ ਪੈਨੀ ਮੋਰਡੌਂਟ 105 ਵੋਟਾਂ ਨਾਲ ਤੀਜੇ ਸਥਾਨ 'ਤੇ ਰਹੀ ਅਤੇ ਉਹ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਤੋਂ ਬਾਹਰ ਹੋ ਗਈ। ਬ੍ਰਿਟੇਨ ਦੇ 42 ਸਾਲਾ ਸਾਬਕਾ ਵਿੱਤ ਮੰਤਰੀ ਸੁਨਕ ਹੁਣ ਤੱਕ ਵੋਟਿੰਗ ਦੇ ਹਰ ਗੇੜ 'ਚ ਸਿਖ਼ਰ 'ਤੇ ਰਹੇ ਹਨ। Also Read: 'ਬਾਲੀਵੁੱਡ ਮਾਫੀਆ' ਤੋਂ ਤੰਗ ਆਈ ਤਨੁਸ਼੍ਰੀ ਦੱਤਾ! ਸੋਸ਼ਲ ਮੀਡੀਆ 'ਤੇ ਕੀਤੇ ਵੱਡੇ ਖੁਲਾਸੇ ਉਨ੍ਹਾਂ ਮੰਗਲਵਾਰ ਨੂੰ ਮਿਲੀਆਂ ਆਪਣੀਆਂ 118 ਵੋਟਾਂ ਵਿੱਚ 19 ਵੋਟਾਂ ਹੋਰ ਜੋੜੀਆਂ ਅਤੇ ਅੰਤਮ ਪ੍ਰਦਰਸ਼ਨ ਵਿੱਚ ਜਗ੍ਹਾ ਬਣਾਉਣ ਲਈ 120 ਸੰਸਦ ਮੈਂਬਰਾਂ ਦੇ ਸਮਰਥਨ ਦੇ ਅੰਕੜੇ ਨੂੰ ਆਰਾਮ ਨਾਲ ਪਾਰ ਕਰ ਲਿਆ। ਸੁਨਕ ਅਤੇ ਟ੍ਰਸ ਹੁਣ ਸੋਮਵਾਰ ਨੂੰ ਬੀਬੀਸੀ 'ਤੇ ਲਾਈਵ ਟੈਲੀਵਿਜ਼ਨ ਬਹਿਸ ਵਿੱਚ ਆਪਣੇ ਪਹਿਲੇ ਆਹਮੋ-ਸਾਹਮਣੇ ਦੇ ਮੁਕਾਬਲੇ ਲਈ ਤਿਆਰ ਹਨ।...
ਵਾਸ਼ਿੰਗਟਨ- ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਸ਼ਰਾਬ ਦਾ ਸੇਵਨ ਕਰਦੇ ਹਨ। ਸ਼ਰਾਬ ਦੀ ਬੋਤਲ 'ਤੇ ਚੇਤਾਵਨੀ ਵੀ ਲਿਖੀ ਹੋਈ ਹੈ ਕਿ ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ ਅਤੇ ਮਾਹਿਰ ਵੀ ਸ਼ਰਾਬ ਨਾ ਪੀਣ ਦੀ ਸਲਾਹ ਦਿੰਦੇ ਹਨ ਕਿਉਂਕਿ ਇਸ ਨਾਲ ਕਈ ਬਿਮਾਰੀਆਂ ਹੋ ਸਕਦੀਆਂ ਹਨ। ਜਸਲੋਕ ਹਸਪਤਾਲ ਅਤੇ ਖੋਜ ਕੇਂਦਰ ਦੇ ਜਨਰਲ ਮੈਡੀਸਨ ਕੰਸਲਟੈਂਟ ਡਾ: ਰੋਹਨ ਸੇਕੀਰਾ ਅਨੁਸਾਰ ਸਾਡਾ ਸਰੀਰ ਇੱਕ ਘੰਟੇ ਵਿਚ ਸਿਰਫ਼ ਇੱਕ ਡ੍ਰਿੰਕ ਅਤੇ ਦਿਨ ਵਿਚ ਕੁੱਲ 3 ਡ੍ਰਿੰਕ ਨੂੰ ਹਜ਼ਮ ਕਰ ਸਕਦਾ ਹੈ ਪਰ ਇੱਕ ਤੋਂ ਵੱਧ ਮਿਆਰੀ ਡ੍ਰਿੰਕ ਪੀਣਾ ਹਮੇਸ਼ਾ ਗ਼ਲਤ ਹੁੰਦਾ ਹੈ। ਹਾਲ ਹੀ 'ਚ ਇਕ ਅਧਿਐਨ ਹੋਇਆ ਹੈ, ਜਿਸ 'ਚ ਦੱਸਿਆ ਗਿਆ ਹੈ ਕਿ ਸ਼ਰਾਬ ਪੀਣ ਨਾਲ ਕਿਹੜੇ ਲੋਕਾਂ ਨੂੰ ਜ਼ਿਆਦਾ ਖਤਰਾ ਹੋ ਸਕਦਾ ਹੈ ਅਤੇ ਕਿਹੜੇ ਲੋਕਾਂ ਨੂੰ ਫਾਇਦਾ ਹੋ ਸਕਦਾ ਹੈ। Also Read: ਮਸ਼ਹੂਰ ਪੰਜਾਬੀ ਗੀਤਕਾਰ ਭਿਆਨਕ ਹਾਦਸੇ ਦਾ ਸ਼ਿਕਾਰ, ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰ ਦੱਸਿਆ ਹਾਲ ਖੋਜ ਕੀ ਕਹਿੰਦੀ ਹੈ?ਮੈਡੀਕਲ ਜਰਨਲ ਦਿ ਲੈਂਸੇਟ ਵਿੱਚ ਇੱਕ ਅਧਿਐਨ ਦੇ ਅਨੁਸਾਰ, 40 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਸ਼ਰਾਬ ਪੀਣ ਨਾਲ ਵਧੇਰੇ ਸਿਹਤ ਜੋਖਮ ਹੋ ਸਕਦੇ ਹਨ। ਖੋਜਕਰਤਾਵਾਂ ਨੇ 204 ਦੇਸ਼ਾਂ ਵਿੱਚ 1990 ਅਤੇ 2020 ਦੇ ਵਿਚਕਾਰ 15-95 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਮਰਦਾਂ ਅਤੇ ਔਰਤਾਂ ਲਈ 2020 ਗਲੋਬਲ ਬੋਰਡਨ ਆਫ਼ ਡਿਜ਼ੀਜ਼ ਡੇਟਾ ਦੀ ਵਰਤੋਂ ਕਰਦੇ ਹੋਏ ਅਲਕੋਹਲ ਦੇ ਕਾਰਨ 22 ਸਿਹਤ ਸਥਿਤੀਆਂ ਦੇ ਜੋਖਮ ਨੂੰ ਦੇਖਿਆ। ਇਹਨਾਂ ਜੋਖਮਾਂ ਵਿਚ ਸੱਟ, ਦਿਲ ਦੀ ਬਿਮਾਰੀ ਅਤੇ ਕੈਂਸਰ ਵੀ ਸ਼ਾਮਲ ਹਨ। ਇਸ ਖੋਜ ਨੇ ਇਹ ਵੀ ਦਿਖਾਇਆ ਕਿ 40 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕ ਸ਼ਰਾਬ ਦੇ ਸੇਵਨ ਤੋਂ ਕੁਝ ਲਾਭ ਵੀ ਪ੍ਰਾਪਤ ਕਰ ਸਕਦੇ ਹਨ। ਪਰ ਜੇ ਉਹ ਸਿਰਫ਼ ਇੱਕ ਜਾਂ ਦੋ ਮਿਆਰੀ ਡ੍ਰਿੰਕ ਲੈਂਦੇ ਹਨ। ਕਿਉਂਕਿ ਇਹ ਦਿਲ ਦੇ ਰੋਗ, ਸਟ੍ਰੋਕ ਅਤੇ ਸ਼ੂਗਰ ਦੇ ਖਤਰੇ ਨੂੰ ਵੀ ਘਟਾ ਸਕਦਾ ਹੈ। ਇਕੱਲੇ ਸ਼ਰਾਬ ਨਾਲ ਕਥਿਤ ਤੌਰ 'ਤੇ 2020 ਵਿਚ 134 ਕਰੋੜ (1.34 ਬਿਲੀਅਨ) ਤੋਂ ਵੱਧ ਮੌਤਾਂ ਹੋਈਆਂ, ਜਿਨ੍ਹਾਂ ਵਿਚੋਂ 15 ਤੋਂ 49 ਸਾਲ ਦੀ ਉਮਰ ਦੇ ਲੋਕ ਸਭ ਤੋਂ ਵੱਧ ਸਨ। ਇਸ ਮੈਗਜ਼ੀਨ ਨੇ ਸਿਫਾਰਸ਼ ਕੀਤੀ ਹੈ ਕਿ ਵਿਸ਼ਵਵਿਆਪੀ ਸਿਹਤ ਦੇ ਨੁਕਸਾਨ ਨੂੰ ਘਟਾਉਣ ਲਈ ਉਸ ਉਮਰ ਦੇ ਲੋਕਾਂ ਲਈ ਸਖ਼ਤ ਕਦਮ ਚੁੱਕੇ ਜਾਣੇ ਚਾਹੀਦੇ ਹਨ। ਵਾਸ਼ਿੰਗਟਨ ਯੂਨੀਵਰਸਿਟੀ ਦੇ ਇੰਸਟੀਚਿਊਟ ਫਾਰ ਹੈਲਥ ਮੈਟ੍ਰਿਕਸ ਐਂਡ ਇਵੈਲੂਏਸ਼ਨ (IHME) ਦੇ ਪ੍ਰੋਫੈਸਰ ਅਤੇ ਸੀਨੀਅਰ ਲੇਖਕ ਇਮੈਨੁਏਲਾ ਗਾਕਿਡੌ ਨੇ ਕਿਹਾ, "ਇਸ ਉਮਰ ਦੇ ਲੋਕਾਂ ਵਿੱਚ ਲਗਭਗ 60 ਪ੍ਰਤੀਸ਼ਤ ਸ਼ਰਾਬ ਨਾਲ ਸਬੰਧਤ ਇੰਜਰੀ ਮੋਟਰ ਦੁਰਘਟਨਾਵਾਂ, ਖੁਦਕੁਸ਼ੀਆਂ ਅਤੇ ਹੱਤਿਆਵਾਂ ਕਾਰਨ ਹੁੰਦੀ ਹੈ।" Also Read: ਡੀ.ਐੱਸ.ਪੀ. ਨੂੰ ਡੰਪਰ ਨਾਲ ਦਰੜਣ ਵਾਲੇ ਡਰਾਈਵਰ ਦਾ ਐਨਕਾਊਂਟਰ, ਮੁਲਜ਼ਮ ਹਸਪਤਾਲ ਦਾਖਲ ਖੋਜਕਰਤਾਵਾਂ ਕੋਲ ਮੌਜੂਦ ਡੇਟਾ ਤੋਂ, ਉਹ ਅਲਕੋਹਲ ਦੇ ਰੋਜ਼ਾਨਾ ਸੇਵਨ ਦਾ ਅੰਦਾਜ਼ਾ ਲਗਾਉਣ ਦੇ ਯੋਗ ਸਨ। ਅਧਿਐਨ ਨੇ ਇਹ ਵੀ ਅੰਦਾਜ਼ਾ ਲਗਾਇਆ ਹੈ ਕਿ ਕੋਈ ਵਿਅਕਤੀ ਆਪਣੀ ਸਿਹਤ ਲਈ ਜ਼ਿਆਦਾ ਜੋਖਮ ਲੈਣ ਤੋਂ ਪਹਿਲਾਂ ਕਿੰਨੀ ਸ਼ਰਾਬ ਪੀ ਸਕਦਾ ਹੈ, ਉਸ ਵਿਅਕਤੀ ਦੀ ਤੁਲਨਾ ਵਿਚ ਜੋ ਸ਼ਰਾਬ ਪੀ ਨਹੀਂ ਸਕਦਾ ਸੀ। ਖੋਜਕਰਤਾਵਾਂ ਦੇ ਅਨੁਸਾਰ, ਕਿਸੇ ਵੀ ਸਿਹਤ ਜੋਖਮ ਤੋਂ ਪਹਿਲਾਂ 15-39 ਸਾਲ ਦੀ ਉਮਰ ਦੇ ਲੋਕਾਂ ਲਈ ਅਲਕੋਹਲ ਦੀ ਸਿਫਾਰਸ਼ ਕੀਤੀ ਮਾਤਰਾ ਪ੍ਰਤੀ ਦਿਨ 0.136 ਸਟੈਂਡਰਡ ਡ੍ਰਿੰਕਸ ਸੀ, ਜਾਂ ਇੱਕ ਸਟੈਂਡਰਡ ਡ੍ਰਿੰਕ ਦੇ ਦਸਵੇਂ ਹਿੱਸੇ ਤੋਂ ਥੋੜ੍ਹਾ ਵੱਧ ਸੀ। ਇਹ ਮਾਤਰਾ 15-39 ਸਾਲ ਦੀ ਉਮਰ ਦੀਆਂ ਔਰਤਾਂ ਲਈ 0.273 ਸੀ, ਯਾਨੀ ਰੋਜ਼ਾਨਾ ਇੱਕ ਮਿਆਰੀ ਡ੍ਰਿੰਕ ਪੀਣ ਦਾ ਇੱਕ ਚੌਥਾਈ ਹਿੱਸਾ। ਇੱਕ ਸਟੈਂਡਰਡ ਡ੍ਰਿੰਕ ਨੂੰ 10 ਗ੍ਰਾਮ ਸ਼ੁੱਧ ਅਲਕੋਹਲ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ ਜੋ ਰੈੱਡ ਵਾਈਨ ਦੇ ਇੱਕ ਛੋਟੇ ਗਲਾਸ ਦੇ ਬਰਾਬਰ ਹੈ। ਇੱਕ ਮਿਆਰੀ ਡ੍ਰਿੰਕ ਦਾ ਆਕਾਰ 375 ਮਿਲੀਲੀਟਰ ਬੀਅਰ ਅਤੇ 30 ਮਿਲੀਲੀਟਰ ਹਾਰਡ ਅਲਕੋਹਲ (ਵਿਸਕੀ ਜਾਂ ਹੋਰ ਸਪਿਰਿਟ) ਅਤੇ 100 ਮਿਲੀਲੀਟਰ ਰੈੱਡ ਜਾਂ ਵ੍ਹਾਈਟ ਵਾਈਨ ਹੈ। ਵਿਸ਼ਲੇਸ਼ਣ ਨੇ ਇਹ ਵੀ ਦਿਖਾਇਆ ਹੈ ਕਿ 40 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬਾਲਗਾਂ ਲਈ ਥੋੜੀ ਮਾਤਰਾ ਵਿੱਚ ਅਲਕੋਹਲ ਪੀਣ ਦੇ ਕੁਝ ਲਾਭ ਹੋ ਸਕਦੇ ਹਨ ਜਿਨ੍ਹਾਂ ਦੀ ਕੋਈ ਸਿਹਤ ਸਥਿਤੀ ਨਹੀਂ ਹੈ। ਜਿਵੇਂ ਕਿ ਇਸਕੇਮਿਕ ਦਿਲ ਦੀ ਬਿਮਾਰੀ, ਸਟ੍ਰੋਕ ਅਤੇ ਸ਼ੂਗਰ ਦੇ ਜੋਖਮ ਨੂੰ ਘੱਟ ਕੀਤਾ ਜਾ ਸਕਦਾ ਹੈ। ਆਮ ਤੌਰ 'ਤੇ, 2020 ਵਿੱਚ 40-64 ਸਾਲ ਦੀ ਉਮਰ ਦੇ ਵਿਅਕਤੀਆਂ ਲਈ ਸੁਰੱਖਿਅਤ ਅਲਕੋਹਲ ਦੀ ਖਪਤ ਦਾ ਪੱਧਰ ਪ੍ਰਤੀ ਦਿਨ ਲਗਭਗ ਅੱਧੇ ਸਟੈਂਡਰਡ ਡ੍ਰਿੰਕ (ਪੁਰਸ਼ਾਂ ਲਈ ਪ੍ਰਤੀ ਦਿਨ 0.527 ਡ੍ਰਿੰਕਸ ਅਤੇ ਔਰਤਾਂ ਲਈ 0.562 ਸਟੈਂਡਰਡ ਡ੍ਰਿੰਕਸ ਪ੍ਰਤੀ ਦਿਨ) ਤੋਂ ਲੈ ਕੇ ਲਗਭਗ ਦੋ ਸਟੈਂਡਰਡ ਡ੍ਰਿੰਕਸ (ਔਰਤਾਂ ਲਈ) ਤੱਕ ਹੁੰਦਾ ਹੈ (ਪੁਰਸ਼ਾਂ ਲਈ 1.69 ਪ੍ਰਤੀ ਦਿਨ ਅਤੇ ਔਰਤਾਂ ਲਈ 1.82 ਸਟੈਂਡਰਡ ਡ੍ਰਿੰਕਸ)।...
ਵਾਸ਼ਿੰਗਟਨ- ਗੂਗਲ 'ਤੇ ਗੁੰਮਰਾਹਕੁੰਨ ਖਬਰਾਂ ਚਲਾਉਣ ਦਾ ਦੋਸ਼ ਲਗਾਉਂਦੇ ਹੋਏ 3,000 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਹ ਜੁਰਮਾਨਾ ਕਿਸੇ ਹੋਰ ਨਹੀਂ ਬਲਕਿ ਰੂਸ ਨੇ ਲਾਇਆ ਹੈ। ਇਸ ਦੇ ਨਾਲ ਹੀ, ਮਾਸਕੋ ਦੀ ਇੱਕ ਅਦਾਲਤ ਨੇ ਗੂਗਲ ਨੂੰ ਰੂਸ ਦੇ ਖਿਲਾਫ ਗੈਰ-ਕਾਨੂੰਨੀ ਅਤੇ ਗੁੰਮਰਾਹਕੁੰਨ ਖਬਰਾਂ ਚਲਾਉਣ ਅਤੇ ਯੂਕਰੇਨ ਯੁੱਧ ਬਾਰੇ ਗਲਤ ਸਮੱਗਰੀ ਪ੍ਰਦਾਨ ਕਰਨ ਦਾ ਦੋਸ਼ੀ ਪਾਇਆ। Also Read: 'ਭਾਰਤ 'ਚ 12 ਰੁਪਏ ਪ੍ਰਤੀ ਲੀਟਰ 'ਚ ਮਿਲੇਗਾ ਕੱਚਾ ਤੇਲ!' ਦਿੱਗਜ ਕਾਰੋਬਾਰੀ ਨੇ ਦਿੱਤਾ 'Great Idea' ਅਦਾਲਤ ਨੇ ਗੂਗਲ ਨੂੰ ਇਸ ਤੱਥ ਲਈ ਵੀ ਦੋਸ਼ੀ ਠਹਿਰਾਇਆ ਕਿ ਸਰਕਾਰ ਵੱਲੋਂ ਵਾਰ-ਵਾਰ ਚਿਤਾਵਨੀਆਂ ਦੇਣ ਦੇ ਬਾਵਜੂਦ ਯੂਟਿਊਬ ਅਤੇ ਹੋਰ ਥਾਵਾਂ ਤੋਂ ਅਜਿਹੀ ਸਮੱਗਰੀ ਨੂੰ ਨਹੀਂ ਹਟਾਇਆ ਗਿਆ। ਇਸ ਤੋਂ ਬਾਅਦ ਗੂਗਲ 'ਤੇ 21.1 ਅਰਬ ਰੂਬਲ (ਕਰੀਬ 3,000 ਕਰੋੜ ਰੁਪਏ) ਦਾ ਜੁਰਮਾਨਾ ਲਗਾਇਆ ਗਿਆ। ਇਸ ਤੋਂ ਇਲਾਵਾ ਅਦਾਲਤ ਨੇ ਖਾਸ ਤੌਰ 'ਤੇ ਯੂ-ਟਿਊਬ ਨੂੰ ਸਖਤ ਚਿਤਾਵਨੀ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਯੂਟਿਊਬ ਆਪਣੇ ਪਲੇਟਫਾਰਮ ਤੋਂ ਫੌਜੀ ਕਾਰਵਾਈਆਂ ਦੀ ਸਮੱਗਰੀ ਨੂੰ ਨਹੀਂ ਹਟਾ ਰਿਹਾ ਹੈ, ਜੋ ਯੂਕਰੇਨ ਯੁੱਧ ਦੌਰਾਨ ਕੀਤੇ ਗਏ ਸਨ। ਇਸ ਦੇ ਨਾਲ ਹੀ ਅਦਾਲਤ ਨੇ ਗੂਗਲ 'ਤੇ ਜੁਰਮਾਨੇ ਦੀ ਰਕਮ ਰੂਸ 'ਚ ਉਸ ਦੇ ਕੁੱਲ ਸਾਲਾਨਾ ਟਰਨਓਵਰ ਦੇ ਹਿਸਾਬ ਨਾਲ ਤੈਅ ਕੀਤੀ ਹੈ। ਕੰਪਨੀ ਨੂੰ ਪਿਛਲੇ ਸਾਲ 7.2 ਬਿਲੀਅਨ ਰੂਬਲ ਦਾ ਜੁਰਮਾਨ...
ਲੰਡਨ- ਭਾਰਤੀ ਮੂਲ ਦੇ ਰਿਸ਼ੀ ਸੂਨਕ ਬ੍ਰਿਟੇਨ ਵਿਚ ਪ੍ਰਧਾਨ ਮੰਤਰੀ ਅਹੁਦੇ ਦੀ ਰੇਸ ਵਿਚ ਸਭ ਤੋਂ ਅੱਗੇ ਚੱਲ ਰਹੇ ਹਨ। ਕੰਜ਼ਰਵੇਟਿਵ ਪਾਰਟੀ ਦੇ ਨੇਤਾ ਰਿਸ਼ੀ ਸੂਨਕ ਦਾ ਇਕ-ਇਕ ਕਦਮ ਬ੍ਰਿਟੇਨ ਦੇ ਪੀ.ਐੱਮ. ਅਹੁਦੇ ਵੱਲ ਵੱਧ ਰਿਹਾ ਹੈ। ਰਿਸ਼ੀ ਸੂਨਕ ਦੋ ਪੜਾਅ ਦੀ ਵੋਟਿੰਗ ਤੋਂ ਬਾਅਦ ਸਭ ਤੋਂ ਅੱਗੇ ਚੱਲ ਰਹੇ ਹਨ। ਵੀਰਵਾਰ ਨੂੰ ਦੂਜੇ ਰਾਊਂਡ ਦੀ ਵੋਟਿੰਗ ਵਿਚ ਵੀ ਸੂਨਕ ਨੇ ਜਿੱਤ ਹਾਸਲ ਕੀਤੀ ਸੀ। ਆਉਣ ਵਾਲੇ ਦਿਨਾਂ ਵਿਚ ਅਜੇ ਕਈ ਪੜਾਅ ਵਿਚ ਵੋਟਿੰਗ ਹੋਵੇਗੀ। ਬ੍ਰਿਟੇਨ ਵਿਚ ਜਾਰੀ ਪੀ.ਐੱਮ. ਅਹੁਦੇ ਦੀ ਰੋਮਾਂਚਕ ਰੇਸ ਵਿਚਾਲੇ ਆਨਲਾਈਨ ਬ੍ਰੋਕਿੰਗ ਫਰਮ ਜੇਰੋਧਾ ਦੇ ਕੋ ਫਾਊਂਡਰ ਨਿਖਿਲ ਕਾਮਥ ਨੇ ਰਿਸ਼ੀ ਸੂਨਕ ਦੀ ਫੋਟੋ ਸ਼ੇਅਰ ਕਰ ਕੇ ਇਕ ਮਜ਼ੇਦਾਰ ਟਵੀਟ ਕੀਤਾ ਹੈ। ਨਿਖਿਲ ਕਾਮਥ ਨੇ ਟਵੀਟ ਕਰਕੇ ਲਿਖਿਆ 75 ਸਾਲ ਪਹਿਲਾਂ 15 ਅਗਸਤ 1947 ਨੂੰ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਭਾਰਤੀ ਮੂਲ ਦਾ ਵਿਅਕਤੀ ਇਕ ਦਿਨ ਬ੍ਰਿਟੇਨ ਦਾ ਪ੍ਰਧਾਨ ਮੰਤਰੀ ਬਣ ਸਕਦਾ ਹੈ।ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਰੇਸ ਵਿਚ ਹੁਣ ਕੁਲ ਪੰਜ ਚੇਹਰੇ ਬਚੇ ਹਨ। ਇਨ੍ਹਾਂ ਵਿਚ ਰਿਸ਼ੀ ਸੂਨਕ ਸਭ ਤੋਂ ਅੱਗੇ ਚੱਲ ਰਹੇ ਹਨ। ਹਾਲਾਂਕਿ ਰਿਸ਼ੀ ਲਈ ਰਾਹ ਅਜੇ ਸੌਖਾ ਨਹੀਂ ਹੈ ਕਿਉਂਕਿ ਤਿੰਨ ਰਾਊਂਡ ਦੀ ਵੋਟਿੰਗ ਹੋਣੀ ਅਜੇ ਬਾਕੀ ਹੈ। ਹਰ ਰਾਊਂਡ ਵਿਚ ਸਭ ਤੋਂ ਘੱਟ ਵੋਟਾਂ ਹਾਸਲ ਕਰਨ ਵਾਲਾ ਉਮੀਦਵਾਰ ਬਾਹਰ ਹੋ ਜਾਵੇਗਾ। ਇਸ ਲਈ ਰਿਸ਼ੀ ਸੂਨਕ ਦੀ ਅਸਲੀ ਪ੍ਰੀਖਿਆ ਅਜੇ ਬਾਕੀ ਹੈ।ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਰਿਸ਼ੀ ਸੂਨਕ ਨੂੰ ਸਭ ਤੋਂ ਜ਼ਿਆਦਾ ਵੋਟ ਕਰ ਰਹੇ ਹਨ। ਕੰਜ਼ਰਵੇਟਿਵ ਪਾਰਟੀ ਦੇ ਕੋਲ 358 ਸੰਸਦ ਮੈਂਬਰ ਹਨ। ਇਹ ਸੰਸਦ ਮੈਂਬਰ ਅੱਗੇ ਦੇ ਦੌਰ ਦੀ ਵੋਟਿੰਗ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਪੇਨੀ ਮੋਰਡੋਂਟ ਨਾਲ ਆਖਰੀ ਰਾਊਂਡ ਵਿਚ ਸਖ਼ਤ ਚੁਣੌਤੀ ਮਿਲ ਸਕਦੀ ਹੈ। ਜਦੋਂ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਲਈ ਸਿਰਫ ਦੋ ਉਮੀਦਵਾਰ ਰਹਿ ਜਾਣਗੇ। ਉਹ ਪੂਰੇ ਦੇਸ਼ ਵਿਚ ਜਾ ਕੇ ਕੰਜ਼ਰਵੇਟਿਵ ਪਾਰਟੀ ਦੇ ਮੈਂਬਰਾਂ ਤੋਂ ਵੋਟ ਮੰਗਣਗੇ। ਖਬਰਾਂ ਦੀ ਮੰਨੀਏ ਤਾਂ ਕੰਜ਼ਰਵੇਟਿਵ ਪਾਰਟੀ ਦੇ ਪੂਰੇ ਦੇਸ਼ ਵਿਚ ਦੋ ਲੱਖ ਵਰਕਰ ਹਨ।ਰਿਸ਼ੀ ਸੂਨਕ ਦਾ ਜਨਮ 12 ਮਈ 1980 ਨੂੰ ਬ੍ਰਿਟੇਨ ਦੇ ਸਾਊਥੈਂਪਟਨ ਵਿਚ ਹੋਇਆ ਸੀ। ਉਨ੍ਹਾਂ ਦੇ ਮਾਤਾ-ਪਿਤਾ ਦੋਵੇਂ ਭਾਰਤੀ ਮੂਲ ਦੇ ਸਨ। ਪਿਤਾ ਡਾਕਟਰ, ਜਦੋਂ ਕਿ ਮਾਂ ਦਵਾਖਾਨਾ ਚਲਾਉਂਦੀ ਸੀ। ਰਿਸ਼ੀ ਤਿੰਨ ਭਰਾਵਾਂ-ਭੈਣਾਂ ਵਿਚ ਸਭ ਤੋਂ ਵੱਡੇ ਹਨ। ਉਨ੍ਹਾਂ ਨੇ ਵਿੰਸਚੈਸਟਰ ਕਾਲਜ ਤੋਂ ਪਾਲੀਟੀਕਲ ਸਾਈਂਸ ਦੀ ਪੜ੍ਹਾਈ ਕੀਤੀ ਹੈ।ਸੂਨਕ ਨੇ ਆਕਸਫੋਰਡ ਯੂਨੀਵਰਸਿਟੀ ਤੋਂ ਫਿਲਾਸਫੀ ਅਤੇ ਇਕਨਾਮਿਕਸ ਵਿਚ ਡਿਗਰੀ ਹਾਸਲ ਕੀਤੀ ਹੈ। ਸਾਲ 2015 ਵਿਚ ਰਿਸ਼ੀ ਨੇ ਆਪਣੇ ਸਿਆਸੀ ਕਰੀਅਰ ਦਾ ਆਗਾਜ਼ ਕੀਤਾ ਅਤੇ ਉਹ ਯਾਰਕਸ਼ਾਇਰ ਦੇ ਰਿਚਮੰਡ ਤੋਂ ਸੰਸਦ ਮੈਂਬਰ ਬਣ ਕੇ ਪਹਿਲੀ ਵਾਰ ਸੰਸਦ ਪਹੁੰਚੇ। ਉਸ ਵੇਲੇ ਰਿਸ਼ੀ ਨੇ ਬ੍ਰੈਗਜ਼ਿਟ ਦੀ ਹਮਾਇਤ ਵਿਚ ਖੜ੍ਹੇ ਰਹੇ। ਇਸ ਵਜ੍ਹਾ ਨਾਲ ਪਾਰਟੀ ਵਿਚ ਉਨ੍ਹਾਂ ਦਾ ਕੱਦ ਲਗਾਤਾਰ ਵੱਧਦਾ ਚਲਾ ਗਿਆ।
ਸਿਡਨੀ- ਡੋਮੀਨੋਜ਼ ਦੇ ਇਕ ਆਸਟ੍ਰੇਲੀਆਈ ਸਟੋਰ ਵਿਚ ਇਕ ਕਸਟਮਰ ਨੂੰ ਪਿੱਜ਼ਾ ਦੇ ਨਾਲ ਕਾਕਰੋਟ ਵੀ ਪਕਾ ਕੇ ਦੇ ਦਿੱਤਾ ਗਿਆ। ਇਸ ਤੋਂ ਬਾਅਦ ਗਾਹਕ ਨੇ ਇਸ ਗੱਲ ਦੀ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਹੈਲਥ ਇੰਸਪੈਕਟਰਸ ਮੌਕੇ 'ਤੇ ਪਹੁੰਚੇ। ਜਦੋਂ ਉਹ ਡੋਮੀਨੋਜ਼ ਪਿੱਜ਼ਾ ਦੇ ਸਟੋਰ ਵਿਚ ਪਹੁੰਚੇ ਤਾਂ ਹੈਰਾਨ ਰਹਿ ਗਏ। ਦਰਅਸਲ ਇਥੋਂ ਦੀ ਰਸੋਈ ਦਾ ਬੁਰਾ ਹਾਲ ਸੀ। ਉਥੇ ਉਨ੍ਹਾਂ ਨੂੰ ਕਈ ਕਾਕਰੋਚ ਮਿਲੇ। ਚੈਟਸਵੁੱਡ ਪ੍ਰਾਪਰਟੀ (ਸਿਡਨੀ) ਵਿਚ ਮੌਜੂਦ ਡੋਮੀਨੋਜ਼ ਪਿੱਜ਼ਾ ਦੇ ਸਟੋਰ ਵਿਚ ਗਾਹਕ ਨੂੰ ਪਿੱਜ਼ਾ ਦੇ ਅੰਦਰ ਕਾਕਰੋਚ ਮਿਲਿਆ ਤਾਂ ਵਿਲੋਬੀ ਕੌਂਸਲ ਤੋਂ ਇਸ ਬਾਰੇ ਵਿਚ ਸ਼ਿਕਾਇਤ ਕੀਤੀ ਗਈ। ਇਸ ਤੋਂ ਬਾਅਦ ਹੈਲਥ ਇੰਸਪੈਕਟਰਜ਼ ਮੌਕੇ 'ਤੇ ਪਹੁੰਚੇ। ਉਨ੍ਹਾਂ ਨੂੰ ਸਟੋਰ ਦੇ ਅੰਦਰ ਕਾਕਰੋਚ ਦਾ ਅੰਬਾਰ ਮਿਲਿਆ। ਹਰ ਥਾਂ ਗੰਦਗੀ ਪੱਸਰੀ ਹੋਈ ਨਜ਼ਰ ਆਈ। ਜਿੱਥੇ ਪਿੱਜ਼ਾ ਸਮੇਤ ਹੋਰ ਡਿਸ਼ ਖਾਣ ਲਈ ਤਿਆਰ ਹੁੰਦੀ ਹੈ। ਉਥੇ ਵੀ ਗੰਦਗੀ ਸੀ। ਫਰਸ਼ 'ਤੇ ਵੀ ਗੰਦਗੀ ਪੱਸਰੀ ਸੀ। ਸਟੋਰ ਦੇ ਅੰਦਰ ਮੌਜੂਦ ਡਫ ਮਸ਼ੀਨ ਵਿਚ ਖਾਣ ਦੇ ਟੁਕੜੇ ਮਿਲੇ।ਕੰਟੇਨਰ ਵੀ ਗੰਦੇ ਸਨ। ਇੰਨੀ ਗੰਦਗੀ ਦੇਖ ਕੇ ਡੋਮੀਨੋਜ਼ ਪਿੱਜ਼ਾ ਦੇ ਸਟੋਰ 'ਤੇ ਤਕਰੀਬਨ 1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਵਿਲੋਬੀ ਕੌਂਸਲ ਨੇ ਦੱਸਿਆ ਕਿ ਡੋਮੀਨੋਜ਼ ਪਿਜ਼ਾ ਦੇ ਇਸ ਸਟੋਰ ਨੂੰ ਪਹਿਲਾਂ ਵੀ ਕਈ ਚਿਤਾਵਨੀ ਦਿੱਤੀ ਗਈ ਹੈ ਕਿਉਂਕਿ ਇਥੇ ਤੈਅ ਨਿਯਮਾਂ ਦਾ ਪਾਲਨ ਨਹੀਂ ਕੀਤਾ ਗਿਆ ਸੀ। ਉਥੇ ਹੀ ਇਸ ਮਾਮਲੇ ਵਿਚ ਡੋਮੀਨੋਜ਼ ਦਾ ਬਿਆਨ ਆਇਆ। ਪਿਜ਼ਾ ਕੰਪਨੀ ਨੇ ਪੀੜਤ ਗਾਹਕ ਤੋਂ ਮੁਆਫੀ ਮੰਗੀ। ਡੋਮੀਨੋਜ਼ ਨੇ ਆਪਣੇ ਬਿਆਨ ਵਿਚ ਕਿਹਾ ਕਿ ਸਟੋਰ ਨੂੰ ਪਿਛਲੇ ਹਫਤੇ ਹੀ ਬੰਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਮੁਰੰਮਤ ਰਿਪੇਅਰਿੰਗ ਦਾ ਕੰਮ ਸ਼ੁਰੂ ਹੋ ਗਿਆ ਹੈ। ਯੰਤਰਾਂ ਦੀ ਸਫਾਈ ਕੀਤੀ ਜਾ ਰਹੀ ਹੈ ਅਤੇ ਬਦਲਿਆ ਜਾ ਰਿਹਾ ਹੈ। ਉਸ ਥਾਂ ਨੂੰ ਵੀ ਸੈਨੇਟਾਈਜ਼ ਕੀਤਾ ਜਾ ਰਿਹਾ ਹੈ। ਜਿੱਥੇ ਡਿਸ਼ ਤਿਆਰ ਹੁੰਦੀ ਹੈ। ਬਰਤਨ ਵੀ ਸਾਫ ਕੀਤੇ ਜਾ ਰਹੇ ਹਨ। ਉਥੇ ਹੀ ਕੌਂਸਲ ਨੇ ਨੇੜੇ ਮੌਜੂਦ ਅਜਿਹੇ ਬਿਜ਼ਨੈਸ ਨਾਲ ਜੁੜੇ ਲੋਕਾਂ ਨੂੰ ਵੀ ਯਾਦ ਕਰਵਾਇਆ, ਜੋ ਸਾਫ ਸਫਾਈ ਦਾ ਧਿਆਨ ਨਹੀਂ ਰੱਖਦੇ ਹਨ। ਕੌਂਸਲ ਨੇ ਕਿਹਾ ਕਿ ਉਹ ਫੂਡ ਸੇਫਟੀ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਨ। ਅਜਿਹੇ ਵਿਚ ਸਾਫ ਸਫਾਈ ਦਾ ਧਿਆਨ ਰੱਖਿਆ ਜਾਵੇ।
ਕੋਲੰਬੋ- ਸ਼੍ਰੀਲੰਕਾ ਦੇ ਰਾਜਨੀਤਕ ਸੰਕਟ ਦੀ ਸਭ ਤੋਂ ਵੱਡੀ ਵਜ੍ਹਾ ਉਥੋਂ ਦੀ ਸਰਕਰਾ ਦੀਆਂ ਆਰਥਿਕ ਨੀਤੀਆਂ ਹਨ। ਸਰਕਾਰ ਨੇ ਗਲਤ ਆਰਥਿਕ ਫੈਸਲਿਆਂ ਦਾ ਅਸਰ ਇਹ ਹੋਇਆ ਕਿ ਦੇਸ਼ ਵਿਚ ਖਾਣ-ਪੀਣ ਅਤੇ ਰਾਸ਼ਨ ਦੀਆਂ ਆਮ ਵਸਤਾਂ ਅੰਨ੍ਹੇਵਾਹ ਮਹਿੰਗਾਈ ਦੀ ਲਪੇਟ ਵਿਚ ਆ ਗਈਆਂ ਹਨ। ਲੋਕਾਂ ਲਈ ਖਾਣਾ-ਪੀਣਾ ਵੀ ਮੁਸ਼ਕਲ ਹੋ ਗਿਆ, ਨਤੀਜਾ ਸਰਕਾਰ ਦੇ ਪ੍ਰਤੀ ਵਿਰੋਧ ਦਾ ਵੱਧਦਾ ਗਿਆ ਅਤੇ ਉਥੇ ਅਸਥਿਰਤਾ ਦਾ ਮਾਹੌਲ ਹੈ। ਇਕ ਵਾਰ ਤੁਸੀਂ ਜਦੋਂ ਇਥੋਂ ਮਿਲ ਰਹੇ ਚਾਵਲ, ਨਾਰੀਅਲ ਤੇਲ ਅਤੇ ਰਾਜਮਾ ਵਰਗੀਆਂ ਕਈ ਚੀਜ਼ਾਂ ਦੀ ਕੀਮਤ ਜਾਨ ਲਵੋਗੇ ਤਾਂ ਹੈਰਾਨ ਰਹਿ ਜਾਓਗੇ।ਰਾਸ਼ਨ ਦੀ ਕਿੱਲਤ ਨਾਲ ਸ਼੍ਰੀਲੰਕਾ ਦੀ ਦੋ ਕਰੋੜ ਦੀ ਆਬਾਦੀ ਸੜਕਾਂ 'ਤੇ ਆ ਗਈ ਹੈ। ਚਾਵਲ ਦਾ ਐਕਸਪੋਰਟ ਕਰਨ ਵਾਲਾ ਸ਼੍ਰੀਲੰਕਾ ਅਜੇ ਇਸ ਨੂੰ ਇੰਪੋਰਟ ਕਰ ਰਿਹਾ ਹੈ ਅਤੇ ਇਸ ਦੀ ਕੀਮਤ 450 ਰੁਪਏ ਤੋਂ ਲੈ ਕੇ 700 ਰੁਪਏ ਵਿਚਾਲੇ ਹੈ। ਆਲੂ-ਪਿਆਜ ਵਰਗੀ ਆਮ ਇਸਤੇਮਾਲ ਦੀ ਸਬਜ਼ੀ ਦੀ ਕੀਮਤ 220 ਰੁਪਏ ਕਿਲੋ ਹੋ ਚੁੱਕੀ ਹੈ, ਤਾਂ ਲਸਣ ਵੀ 170 ਰੁਪਏ ਵਿਚ ਸਿਰਫ 250 ਗ੍ਰਾਮ ਹੀ ਮਿਲ ਰਿਹਾ ਹੈ। ਨਾਰੀਅਲ ਅਤੇ ਨਾਰੀਅਲ ਤੇਲ ਦੇ ਸਭ ਤੋਂ ਵੱਡੇ ਉਤਪਾਦਕ ਦੇਸ਼ਾਂ ਵਿਚੋਂ ਇਕ ਸ਼੍ਰੀਲੰਕਾ ਵਿਚ ਇਨ੍ਹੀਂ ਦਿਨੀਂ ਨਾਰੀਅਲ ਦੀ ਕੀਮਤ 85 ਤੋਂ 100 ਰੁਪਏ ਪ੍ਰਤੀ ਨਗ 'ਤੇ ਪਹੁੰਚ ਗਈ ਹੈ। ਜਦੋਂ ਕਿ ਨਾਰੀਅਲ ਤੇਲ 600 ਰੁਪਏ ਤੋਂ 1000 ਰੁਪਏ ਲਿਟਰ ਮਿਲ ਰਿਹਾ ਹੈ। ਸ਼੍ਰੀਲੰਕਾ ਵਿਚ ਅਨਾਜ ਦੀਆਂ ਕੀਮਤਾਂ ਵਿਚ ਤਾਂ ਮੰਨੋ ਅੱਗ ਹੀ ਲੱਗ ਗਈ ਹੋਵੇ। ਇਥੇ ਰਾਜਮਾ 925 ਰੁਪਏ ਪ੍ਰਤੀ ਕਿਲੋ ਤੱਕ, ਪੌਪਕੌਰਨ 760 ਰੁਪਏ ਪ੍ਰਤੀ ਕਿਲੋ ਤੱਕ ਅਤੇ ਮਸਰਾਂ ਦੀ ਦਾਲ 500 ਤੋਂ ਲੈ ਕੇ 600 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ।ਕਾਬੁਲੀ ਚਨਾ ਵੀ ਮਹਿੰਗਾ ਹੋ ਗਿਆ ਹੈ। ਇਸ ਦੀ ਕੀਮਤ 800 ਰੁਪਏ ਪ੍ਰਤੀ ਕਿਲੋ ਤੱਕ ਹੋ ਗਿਆ ਹੈ। ਉਥੇ ਹੀ ਹਰਾ ਮਟਰ 355 ਰੁਪਏ, ਹਰਾ ਮੂੰਗ 850 ਰੁਪਏ, ਲਾਲ ਰਾਜਮਾ 700 ਰੁਪਏ ਅਤੇ ਕਾਲਾ ਚਨਾ 630 ਰੁਪਏ ਪ੍ਰਤੀ ਕਿਲੋ ਤੱਕ ਮਿਲ ਰਿਹਾ ਹੈ। ਸੰਕਟ ਦੀ ਸਥਿਤੀ ਵਿਚ ਇਥੇ ਮਟਰ ਅਤੇ ਚਨੇ ਵਰਗੀਆਂ ਦਾਲਾਂ ਦੀਆਂ ਕੀਮਤਾਂ ਵਧੀਆਂ ਹਨ। ਮਟਰ ਦੀ ਦਾਲ 500 ਰੁਪਏ ਪ੍ਰਤੀ ਕਿਲੋ ਮਿਲ ਰਹੀ ਹੈ, ਤਾਂ ਚਨਾ ਦਾਲ ਦੀ ਕੀਮਤ ਵੀ 500 ਰੁਪਏ ਪ੍ਰਤੀ ਕਿਲੋ ਤੋਂ ਜ਼ਿਆਦਾ ਹੈ।ਮੂੰਗ ਦਾਲ ਹੁਣ ਸ਼੍ਰੀਲੰਕਾ ਵਿਚ ਆਮ ਆਦਮੀ ਦੀ ਰਸੋਈ ਤੋਂ ਬਾਹਰ ਹੋ ਚੁੱਕੀ ਹੈ। ਇਹ ਇਥੇ 1240 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਵਿਕ ਰਹੀ ਹੈ। ਉਥੇ ਹੀ ਅਰਹਰ ਦੀ ਦਾਲ 890 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਚੁੱਕੀ ਹੈ। ਮੂੰਗਫਲੀ ਦਾਣਾ 760 ਰੁਪਏ ਅਤੇ ਉੜਦ ਦੀ ਦਾਲ 850 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਰਾਸ਼ਨ ਦੀਆਂ ਇਹ ਕੀਮਤਾਂ ਸ਼੍ਰੀਲੰਕਾ ਦੀ ਥੋਕ ਮੰਡੀ ਦੇ ਭਾਅ 'ਤੇ ਅਧਾਰਿਤ ਹੈ। ਜਦੋਂ ਕਿ ਰਿਟੇਲ ਸ਼ੌਪ ਵਿਚ ਇਸ ਦੀ ਕੀਮਤ 10 ਤੋਂ 20 ਫੀਸਦੀ ਹੋਰ ਜ਼ਿਆਦਾ ਹੈ।
ਟੋਰਾਂਟੋ- ਕੈਨੇਡਾ ਦੇ ਰਿਚਮੰਡ ਹਿਲਸ (Richmond Hills of Canada) ਵਿਚ ਵਿਸ਼ਣੂੰ ਮੰਦਰ (Vishnu Temple) ਵਿਚ ਸਥਾਪਿਤ ਮਹਾਤਮਾ ਗਾਂਧੀ (Mahatma Gandhi) ਦੀ ਇਕ ਮੂਰਤੀ 'ਤੇ ਬੁੱਧਵਾਰ ਨੂੰ ਹਮਲਾ ਕੀਤਾ ਗਿਆ ਸੀ। ਹਮਲਾਵਰਾਂ ਨੇ ਗਾਂਧੀ ਦੀ ਮੂਰਤੀ ਨੂੰ ਤੋੜ ਦਿੱਤਾ ਅਤੇ ਭੱਦੀ ਬਿਆਨਬਾਜ਼ੀ ਕੀਤੀ। ਸਥਾਨਕ ਪੁਲਿਸ ਮਾਮਲੇ ਦੀ ਜਾਂਚ ਕੀਤੀ ਜਾ ਰ...
ਕੋਲੰਬੋ- ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਦੇ ਦੇਸ਼ ਛੱਡ ਕੇ ਭੱਜਣ ਤੋਂ ਬਾਅਦ ਹਾਲਾਤ ਬੇਕਾਬੂ ਹੋ ਗਏ ਹਨ। ਪ੍ਰਦਰਸ਼ਨਕਾਰੀ ਲੋਕ ਸੜਕਾਂ 'ਤੇ ਉਤਰ ਕੇ ਪ੍ਰਦਰਸ਼ਨ ਕਰ ਰਹੇ ਹਨ। ਸ਼੍ਰੀਲੰਕਾ ਵਿਚ ਐਮਰਜੈਂਸੀ ਦਾ ਐਲਾਨ ਕੀਤਾ ਗਿਆ, ਪਰ ਪ੍ਰਦਰਸ਼ਨਕਾਰੀਆਂ ਦਾ ਬਵਾਲ ਜਾਰੀ ਹੈ। ਇਸ ਵਿਚਾਲੇ, ਪ੍ਰਦਰਸ਼ਨਕਾਰੀਆਂ ਨੇ ਪੀ.ਐੱਮ. ਰਿਹਾਇਸ਼ 'ਤੇ ਕਬਜ਼ਾ ਕਰ ਲਿਆ ਹੈ। ਉਥੇ ਹੀ ਦੱਸਿਆ ਜਾ ਰਿਹਾ ਹੈ ਕਿ ਗੋਟਾਬਾਇਆ ਰਾਜਪਕਸ਼ੇ, ਉਨ੍ਹਾਂ ਦੀ ਪਤਨੀ ਅਤੇ ਇਕ ਸੁਰੱਖਿਆ ਗਾਰਡ, ਫੌਜੀ ਜਹਾਜ਼ ਵਿਚ ਸਵਾਰ ਹੋ ਕੇ ਫਰਾਰ ਹੋ ਗਏ। ਸਾਰੇ ਲੋਕ ਕੌਮਾਂਤਰੀ ਹਵਾਈ ਅੱਡੇ ਤੋਂ ਗੁਆਂਢੀ ਮੁਲਕ ਮਾਲਦੀਵ ਪਹੁੰਚੇ ਸਨ। ਜਿਸ ਤੋਂ ਬਾਅਦ ਹੁਣ ਦੱਸਿਆ ਜਾ ਰਿਹਾ ਹੈ ਕਿ ਉਹ ਉਥੋਂ ਸਿੰਗਾਪੁਰ ਜਾਣਗੇ। ਗੋਟਾਬਾਇਆ ਦੇ ਦੇਸ਼ ਛੱਡਣ ਤੋਂ ਬਾਅਦ ਪੀ.ਐੱਮ. ਰਾਨਿਲ ਵਿਕਰਮਾਸਿੰਘੇ ਕਾਰਜਕਾਰੀ ਰਾਸ਼ਟਰਪਤੀ ਬਣ ਗਏ ਹਨ। ਫੌਜ ਮੁਖੀ ਨੇ ਕਿਹਾ-ਪੁਲਿਸ ਸੰਵਿਧਾਨ ਦਾ ਸਨਮਾਨ ਕਰੇਗੀ ਸ਼੍ਰੀਲੰਕਾ ਦੇ ਫੌਜ ਮੁਖੀ ਜਨਰਲ ਸ਼ਵੇਂਦਰ ਸਿਲਵਾ ਨੇ ਕਿਹਾ ਹੈ ਕਿ ਫੌਜੀ ਦਸਤੇ ਅਤੇ ਪੁਲਿਸ ਦੇਸ਼ ਦੇ ਸੰਵਿਧਾਨ ਦੀ ਇੱਜ਼ਤ ਕਰਦੀ ਹੈ। ਸਿਲਵਾ ਨੇ ਕਿਹਾ ਕਿ ਅਸੀਂ ਰਾਜਨੇਤਾਵਾਂ ਤੋਂ ਨਵੇਂ ਰਾਸ਼ਟਰਪਤੀ ਦੇ ਸਹੁੰ ਚੁੱਕਣ ਤੱਕ ਅੱਗੇ ਦਾ ਰਸਤਾ ਤੈਅ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਦਾ ਇਹ ਬਿਆਨ ਉਦੋਂ ਆਇਆ ਹੈ, ਜਦੋਂ ਪ੍ਰਧਾਨ ਮੰਤਰੀ ਵਿਕਰਮਾਸਿੰਘੇ ਨੇ ਸੁਰੱਖਿਆ ਦਸਤਿਆਂ ਨੂੰ ਕਾਨੂੰਨ ਵਿਵਸਥਾ ਬਣਾਉਣ ਲਈ ਸਾਰੇ ਕਦਮ ਚੁੱਕਣ ਦਾ ਹੁਕਮ ਦਿੱਤਾ ਹੈ।ਰਾਸ਼ਟਰਪਤੀ ਨੇ ਭੱਜਣ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਦਾ ਗੁੱਸਾ ਪੀ.ਐੱਮ. 'ਤੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਬੁੱਧਵਾਰ ਨੂੰ ਬਿਨਾਂ ਆਹੁਦਾ ਛੱਡੇ ਹੀ ਦੇਸ਼ ਛੱਡ ਕੇ ਭੱਜ ਗਏ। ਇਸ ਤੋਂ ਬਾਅਦ ਹੁਣ ਪ੍ਰਦਰਸ਼ਨਕਾਰੀਆਂ ਦਾ ਗੁੱਸਾ ਪ੍ਰਧਾਨ ਮੰਤਰੀ ਵੱਲ ਹੋ ਗਿਆ ਹੈ। ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨ ਮੰਤਰੀ 'ਤੇ ਗੁੱਸਾ ਕੱਢਣ ਲਈ ਉਨ੍ਹਾਂ ਦੇ ਦਫਤਰ 'ਤੇ ਹੱਲਾ ਬੋਲ ਦਿੱਤਾ ਹੈ। ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਹੰਝੂ ਗੈਸ ਦੇ ਗੋਲੇ ਵੀ ਦਾਗੇ ਗਏ।
ਬੀਜਿੰਗ- ਜਿੱਥੇ ਇਕ ਪਾਸੇ ਵੱਧਦੀ ਮਹਿੰਗਾਈ ਅਤੇ ਹੋਰ ਕਾਰਨਾਂ ਕਰਕੇ ਦੁਨੀਆ ਦੇ ਕਈ ਦੇਸ਼ਾਂ ਦੀਆਂ ਅਰਥਵਿਵਸਥਾਵਾਂ ਦਾ ਬੁਰਾ ਹਾਲ ਹੈ, ਤਾਂ ਉਥੇ ਹੀ ਦੂਜੀ ਸਭ ਤੋਂ ਵੱਡੀ ਇਕੋਨਮੀ ਚੀਨ ਖਤਰੇ ਵਿਚ ਨਜ਼ਰ ਆ ਰਹੀ ਹੈ। ਇਕ ਵਾਰ ਫਿਰ ਕੋਰੋਨਾ ਇਸ ਦਾ ਵੱਡਾ ਕਾਰਣ ਬਣ ਕੇ ਸਾਹਮਣੇ ਆਇਆ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਚੀਨ ਦੇ ਵਿੱਤੀ ਬਾਜ਼ਾਰ ਇਕੋਨਾਮੀ ਵਿਚ ਸੁਸਤੀ ਦੇ ਸੰਕੇਤ ਦੇ ਰਹੇ ਹਨ। ਕੋਰੋਨਾ ਦੇ ਵੱਧਦੇ ਮਾਮਲੇ ਦੇਸ਼ ਦੀ ਅਰਥਵਿਵਸਥਾ ਲਈ ਖਤਰਾ ਬਣ ਰਹੇ ਹਨ। ਇਸ ਵਿਚ ਅੰਦਾਜ਼ਾ ਜਤਾਇਆ ਗਿਆ ਹੈ ਕਿ ਜੇਕਰ ਕੋਰੋਨਾ ਵਾਇਰਸ ਦੇ ਵੱਧਦੇ ਕਹਿਰ 'ਤੇ ਲਗਾਮ ਲਗਾਉਣ ਲਈ ਲਾਕਡਾਊਨ ਦਾ ਸਹਾਰਾ ਲਿਆ ਜਾਂਦਾ ਹੈ ਤਾਂ ਇਹ ਇਕੋਨਾਮੀ ਲਈ ਸਮੱਸਿਆ ਖੜ੍ਹੀ ਕਰ ਦੇਵੇਗਾ। ਜ਼ਿਕਰਯੋਗ ਹੈ ਕਿ ਚੀਨੀ ਸ਼ੇਅਰ ਬਾਜ਼ਾਰ ਬੀਤੇ 15 ਦਿਨਾਂ 'ਚ ਬੁਰੀ ਤਰ੍ਹਾਂ ਟੁੱਟਿਆ ਹੈ।ਚੀਨ ਦਾ ਹੈਂਗ ਸੈਂਗ ਚਾਈਨਾ ਐਂਟਰਪ੍ਰਾਈਜ਼ ਇੰਡੈਕਸ 28 ਜੂਨ ਤੋਂ ਬਾਅਦ ਤੋਂ ਹੁਣ ਤੱਕ ਤਕਰੀਬਨ 9 ਫੀਸਦੀ ਤੱਕ ਫਿਸਲ ਚੁੱਕਾ ਹੈ। ਅਜਿਹੇ ਵਿਚ ਨਿਵੇਸ਼ਕਾਂ ਦੇ ਸਾਹਮਣੇ ਫਿਰ ਤੋਂ ਚਿੰਤਾ ਖੜ੍ਹੀ ਹੋ ਗਈ ਹੈ ਕਿ ਜੇਕਰ ਕੋਰੋਨਾ ਦੇ ਮਾਮਲੇ ਵੱਧਦੇ ਹਨ, ਤਾਂ ਫਿਰ ਤੋਂ ਆਰਥਿਕ ਗਤੀਵਿਧੀਆਂ ਠੱਪ ਹੋ ਜਾਣਗੀਆਂ। ਕੋਰੋਨਾ ਦੇ ਖੌਫ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਨਫੈਕਸ਼ਨ ਦਾ ਸਿਰਫ ਇਕ ਮਾਮਲਾ ਸਾਹਮਣੇ ਆਉਣ 'ਤੇ ਹੀ ਚੀਨ ਦੇ ਸਟੀਲ ਹਬ ਮੰਨ ਜਾਣ ਵਾਲੇ ਇਕ ਸ਼ਹਿਰ ਨੂੰ ਤਿੰਨ ਦਿਨਾਂ ਲਈ ਬੰਦ ਕਰ ਦਿੱਤਾ ਗਿਆ। ਰਿਪੋਰਟ ਵਿਚ ਸੰਭਾਵਨਾ ਜਤਾਈ ਗਈ ਹੈ ਕਿ ਚੀਨ ਵਿਚ ਕੋਰੋਨਾ ਦਾ ਕਹਿਰ ਵੱਧਣ 'ਤੇ ਫਿਰ ਲਾਕਡਾਊਨ ਦਾ ਐਲਾਨ ਹੋ ਸਕਦਾ ਹੈ। ਇਸ ਨਾਲ ਫੈਕਟਰੀਆਂ 'ਚ ਉਤਪਾਦਨ ਠੱਪ ਹੋਣ ਦਾ ਡਰ ਹੈ। ਉਥੇ ਹੀ ਕੰਸਟ੍ਰਕਸ਼ਨ ਗਤੀਵਿਧੀਆਂ 'ਤੇ ਵੀ ਇਸ ਦਾ ਅਸਰ ਹੋਵੇਗਾ। ਜਦੋਂ ਕਿ ਕਰਜ਼ੇ ਦੀ ਮਾਰ ਝੱਲ ਰਹੀ ਚੀਨ ਦੀ ਕੰਸਟ੍ਰਕਸ਼ਨ ਕੰਪਨੀਆਂ ਪਹਿਲਾਂ ਤੋਂ ਹੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਹੈ। ਇਨ੍ਹਾਂ ਵਿਚ ਐਵਰਗ੍ਰੈਂਡ ਗਰੁੱਪ ਲੋਨ 'ਤੇ ਡਿਫਾਲਟ ਕਰ ਸਕਦੀ ਹੈ, ਤਾਂ ਉਥੇ ਹੀ ਆਈਰਨ ਓਰੇ ਦੇ ਸ਼ੇਅਰਾਂ ਦੀ ਕੀਮਤ 7 ਮਹੀਨੇ ਦੇ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ। ਇਕੋਨਾਮੀ ਵਿਚ ਸੁਸਤੀ ਦਾ ਇਕ ਹੋਰ ਸੰਕੇਤ ਬੀਤੇ ਸ਼ੁੱਕਰਵਾਰ ਨੂੰ ਜਾਰੀ ਕੀਤਾ ਗਿਆ ਆਰਥਿਕ ਵਿਕਾਸ ਦਾ ਡੇਟਾ ਦੇ ਰਿਹਾ ਹੈ। ਇਸ ਵਿਚ ਦੂਜੀ ਤਿਮਾਹੀ ਵਿਚ ਚੀਨ ਦੀ ਇਕਨਾਮਿਕ ਗ੍ਰੋਥ ਸਿਰਫ 1.2 ਫੀਸਦੀ ਰਹਿਣ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ। ਦੂਜੇ ਸ਼ਬਦਾਂ ਵਿਚ ਕਹੀਏ ਤਾਂ ਅਰਥਵਿਵਸਥਾ ਨਾਲ ਜੁੜਏ ਇੰਡੀਕੇਟਰਸ ਇਸ ਗੱਲ ਦੀ ਗਵਾਹੀ ਦੇ ਰਹੇ ਹਨ ਕਿ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਵਿਚ ਗਿਰਾਵਟ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ। ਹਾਲਾਂਕਿ ਸਰਕਾਰ ਨੂੰ ਉਮੀਦ ਹੈ ਕਿ ਉਹ 5.5 ਫੀਸਦੀ ਗ੍ਰੋਥ ਦਾ ਟੀਚਾ ਹਾਸਲ ਕਰ ਸਕਦੀ ਹੈ।
ਵਾਸ਼ਿੰਗਟਨ- ਫੇਸਬੁੱਕ-ਇੰਸਟਾਗ੍ਰਾਮ ਦੇ ਨਾਲ-ਨਾਲ ਮਾਈਕ੍ਰੋਬਲਾਗਿੰਗ ਪਲੇਟਫਾਰਮ ਟਵਿੱਟਰ ਵੀ ਸਾਲਾਂ ਤੱਕ ਸਿਖਰ 'ਤੇ ਰਿਹਾ, ਫਿਰ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਨੇ ਇਸ ਕੰਪਨੀ 'ਚ ਐਂਟਰੀ ਕੀਤੀ ਅਤੇ ਅੱਜ ਟਵਿੱਟਰ ਦੇ ਹਾਲ ਬੇਹਾਲ ਨਜ਼ਰ ਆ ਰਿਹਾ ਹੈ। ਜਿਵੇਂ ਹੀ ਮਸਕ ਨੇ ਟਵਿੱਟਰ ਨਾਲ ਸੌਦਾ ਰੱਦ ਕੀਤਾ, ਕੰਪਨੀ ਦੇ ਸ਼ੇਅਰ ਬੁਰੀ ਤਰ੍ਹਾਂ ਡਿੱਗ ਗਏ। ਸੋਮਵਾਰ ਨੂੰ 11 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ 3.2 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ। Also Read: ਪੰਜਾਬ 'ਚ ਕਿਸੇ ਵੀ ਹਾਲ ਨਹੀਂ ਵਿਕਣ ਦਿਆਂਗੇ ਨਕਲੀ ਦਵਾਈਆਂ ਤੇ ਖਾਦਾਂ: ਕੁਲਦੀਪ ਸਿੰਘ ਧਾਲੀਵਾਲ ਟਵਿੱਟਰ ਸ਼ੇਅਰ ਤੇਜ਼ੀ ਨਾਲ ਡਿੱਗੇਬਲੂਮਬਰਗ ਦੀ ਇਕ ਰਿਪੋਰਟ ਦੇ ਅਨੁਸਾਰ ਐਲੋਨ ਮਸਕ ਦੁਆਰਾ ਸੋਸ਼ਲ ਮੀਡੀਆ ਦਿੱਗਜ ਟਵਿੱਟਰ ਨੂੰ ਖਰੀਦਣ ਅਤੇ ਫਿਰ ਅਚਾਨਕ ਸੌਦੇ ਨੂੰ ਰੱਦ ਕਰਨ ਕਾਰਨ ਕੰਪਨੀ ਨੂੰ ਭਾਰੀ ਨੁਕਸਾਨ ਹੋਇਆ ਹੈ। ਟਵਿੱਟਰ ਸਟਾਕਸ ਮਸਕ ਦੀ ਅਪ੍ਰੈਲ ਵਿੱਚ ਦਿੱਤੀ ਗਈ 54.20 ਡਾਲਰ ਪ੍ਰਤੀ ਸ਼ੇਅਰ ਦੀ ਪੇਸ਼ਕਸ਼ ਤੋਂ ਬਹੁਤ ਘੱਟ ਉੱਤੇ ਵਪਾਰ ਕਰ ਰਹੀ ਹੈ। ਸੋਮਵਾਰ ਨੂੰ 11.30 ਫੀਸਦੀ ਦੀ ਗਿਰਾਵਟ ਤੋਂ ਬਾਅਦ, ਟਵਿੱਟਰ ਸਟਾਕ ਦੀ ਕੀਮਤ 32.65 ਡਾਲਰ ਤੱਕ ਫਿਸਲ ਗਈ ਹੈ। ਰਿਪੋਰਟ 'ਚ ਪ੍ਰਤੀ ਸ਼ੇਅਰ 30 ਡਾਲਰ ਤੋਂ ਹੇਠਾਂ ਜਾਣ ਦੀ ਉਮੀਦ ਹੈ। ਟਵਿੱਟਰ ਦੇ ਤਿਮਾਹੀ ਨਤੀਜਿਆਂ 'ਤੇ ਨਜ਼ਰਰਿਪੋਰਟ 'ਚ ਮਾਮਲੇ ਦੇ ਮਾਹਿਰ ਐਡਮ ਕ੍ਰਿਸਫੁਲੀ ਨੇ ਕਿਹਾ ਕਿ ਇਹ ਕਿਸੇ ਲਈ ਵੀ ਵੱਡੀ ਹੈਰਾਨੀ ਦੀ ਗੱਲ ਨਹੀਂ ਹੈ ਕਿ ਮਸਕ ਸੌਦਾ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਸਮੱਸਿਆ ਇਹ ਹੈ ਕਿ ਮਸਕ ਦੇ ਦਾਖਲੇ ਤੋਂ ਬਾਅਦ ਪਿਛਲੇ ਕੁਝ ਮਹੀਨਿਆਂ ਵਿਚ ਇਹ ਉਤਰਾਅ-ਚੜ੍ਹਾਅ ਹੈ ਜੋ ਨਾ ਸਿਰਫ ਦੂਜੀ ਤਿਮਾਹੀ ਵਿਚ, ਬਲਕਿ ਤੀਜੀ ਤਿਮਾਹੀ ਵਿਚ ਵੀ ਟਵਿੱਟਰ ਦੇ ਪ੍ਰਦਰਸ਼ਨ ਨੂੰ ਪ੍ਰਭਾਵਤ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਦੀਆਂ ਨਜ਼ਰਾਂ ਇਸ ਮਹੀਨੇ ਦੇ ਅੰਤ 'ਚ ਜਾਰੀ ਹੋਣ ਵਾਲੇ ਕੰਪਨੀ ਦੇ ਤਿਮਾਹੀ ਨਤੀਜਿਆਂ 'ਤੇ ਹੋਣਗੀਆਂ। Also Read: ਪੈਸੇ ਚੋਰੀ ਕਰਨ ਦੇ ਸ਼ੱਕ 'ਚ ਮਾਲਕ ਮਕਾਨ ਨੇ ਕਿਰਾਏਦਾਰ ਨਾਲ ਕੀਤਾ ਦਰਿੰਦਿਆਂ ਵਾਲਾ ਸਲੂਕ ਐਲੋਨ ਮਸਕ ਦਾ ਵੀ ਲਗਾਤਾਰ ਹੋਇਆ ਨੁਕਸਾਨਟਵਿੱਟਰ ਸੌਦੇ ਦੀ ਸ਼ੁਰੂਆਤ ਐਲੋਨ ਮਸਕ ਲਈ ਵੀ ਬਹੁਤ ਵਧੀਆ ਨਹੀਂ ਰਹੀ ਸੀ। ਸੌਦੇ 'ਤੇ ਦਸਤਖਤ ਹੋਣ ਤੋਂ ਤੁਰੰਤ ਬਾਅਦ, ਉਸਦੀ ਇਲੈਕਟ੍ਰਿਕ ਕਾਰ ਕੰਪਨੀ ਟੇਸਲਾ ਦੇ ਸ਼ੇਅਰਾਂ ਵਿਚ ਸੁਨਾਮੀ ਆ ਗਈ ਅਤੇ ਇਸਦੇ ਸ਼ੇਅਰ 12 ਪ੍ਰਤੀਸ਼ਤ ਤੋਂ ਵੱਧ ਡਿੱਗ ਗਏ। ਇਸ ਵੱਡੀ ਗਿਰਾਵਟ ਦੇ ਕਾਰਨ ਟੇਸਲਾ ਦੀ ਮਾਰਕੀਟ ਕੀਮਤ ਸਿਰਫ ਇੱਕ ਦਿਨ ਵਿਚ 100 ਬਿਲੀਅਨ ਡਾਲਰ ਤੱਕ ਘਟ ਗਈ। ਸੌਦੇ ਤੋਂ ਪਹਿਲਾਂ ਕੰਪਨੀ ਦਾ ਮਾਰਕੀਟ ਕੈਪ 1 ਟ੍ਰਿਲੀਅਨ ਡਾਲਰ ਸੀ, ਜੋ ਸੌਦੇ ਤੋਂ ਅਗਲੇ ਹੀ ਦਿਨ ਘੱਟ ਕੇ 906 ਬਿਲੀਅਨ ਡਾਲਰ ਰਹਿ ਗਿਆ। ਹੁਣ ਜਦੋਂ ਐਲੋਨ ਮਸਕ ਟਵਿੱਟਰ ਡੀਲ ਤੋਂ ਹਟ ਗਿਆ ਹੈ, ਇਸ ਦਾ ਅਸਰ ਟੇਸਲਾ ਉੱਤੇ ਵੀ ਪਿਆ ਹੈ ਅਤੇ ਟੇਸਲਾ ਇੰਕ ਦੇ ਸ਼ੇਅਰ ਸੋਮਵਾਰ ਨੂੰ 7 ਪ੍ਰਤੀਸ਼ਤ ਡਿੱਗ ਗਏ ਹਨ। ਡੀਲ ਰੱਦ ਹੋਣ ਦਾ ਮੁੱਖ ਕਾਰਨਐਲੋਨ ਮਸਕ ਨੇ ਸ਼ੁੱਕਰਵਾਰ ਨੂੰ 44 ਬਿਲੀਅਨ ਡਾਲਰ ਦੇ ਟਵਿੱਟਰ ਸੌਦੇ ਤੋਂ ਹਟਣ ਦਾ ਐਲਾਨ ਕੀਤਾ। ਉਸ ਨੇ ਕਿਹਾ ਸੀ ਕਿ ਟਵਿੱਟਰ ਪ੍ਰਬੰਧਨ ਨੇ ਪਲੇਟਫਾਰਮ ਦੇ ਉਪਭੋਗਤਾ ਡੇਟਾ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਹੈ। ਅਰਬਪਤੀ ਕਾਰੋਬਾਰੀ ਨੇ ਕਿਹਾ ਕਿ ਪਲੇਟਫਾਰਮ 'ਤੇ ਟਵਿੱਟਰ ਦੁਆਰਾ ਰਿਪੋਰਟ ਕੀਤੇ ਗਏ ਸਪੈਮ ਬੋਟਸ ਦੀ ਗਿਣਤੀ ਇਸ ਤੋਂ ਕਿਤੇ ਵੱਧ ਹੈ। ਅਜਿਹੇ ਦੋਸ਼ਾਂ ਨੂੰ ਆਧਾਰ ਬਣਾ ਕੇ ਮਸਕ ਨੇ ਕਿਹਾ ਸੀ ਕਿ ਉਹ ...
ਵਾਸ਼ਿੰਗਟਨ- ਟੇਸਲਾ ਦੇ ਸੀਈਓ ਐਲੋਨ ਮਸਕ ਨੇ ਟਵਿੱਟਰ ਦਾ ਮਜ਼ਾਕ ਉਡਾਇਆ ਹੈ। ਮਸਕ ਨੇ ਆਪਣੇ ਟਵਿਟਰ ਹੈਂਡਲ 'ਤੇ ਇਕ ਫੋਟੋ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿਚ ਐਲੋਨ ਮਸਕ ਹੱਸਦੇ ਹੋਏ ਨਜ਼ਰ ਆ ਰਹੇ ਹਨ। ਫੋਟੋ ਵਿੱਚ ਮਸਕ ਨੇ ਲਿਖਿਆ ਹੈ ਕਿ ਪਹਿਲਾਂ ਉਸ ਨੇ ਕਿਹਾ ਕਿ ਮੈਂ ਟਵਿੱਟਰ ਨਹੀਂ ਖਰੀਦ ਸਕਦਾ। ਬਾਅਦ ਵਿਚ ਕਿਹਾ ਕਿ ਉਹ ਬੀ.ਓ.ਟੀ. ਦਾ ਖੁਲਾਸਾ ਨਹੀਂ ਕਰਨਗੇ। ਹੁਣ ਉਹ ਮੈਨੂੰ ਅਦਾਲਤ ਰਾਹੀਂ ਟਵਿੱਟਰ ਖਰੀਦਣ ਲਈ ਮਜਬੂਰ ਕਰਨਾ ਚਾਹੁੰਦੇ ਹਨ ਪਰ ਹੁਣ ਅਦਾਲਤ ਵਿਚ ਬੀਓਟੀ ਦਾ ਖੁਲਾਸਾ ਕਰਨਾ ਪਵੇਗਾ। Also Read: ਜਬਰ ਜਨਾਹ ਮਾਮਲੇ 'ਚ ਭਗੌੜੇ ਸਿਮਰਜੀਤ ਸਿੰਘ ਬੈਂਸ ਨੇ ਕੀਤਾ ਆਤਮ-ਸਮਰਪਣ ਤੁਹਾਨੂੰ ਦੱਸ ਦੇਈਏ ਕਿ 8 ਜੁਲਾਈ ਨੂੰ ਐਲੋਨ ਮਸਕ ਨੇ ਟਵਿੱਟਰ ਨੂੰ ਖਰੀਦਣ ਲਈ ਸੌਦਾ ਰੱਦ ਕਰਨ ਦਾ ਫੈਸਲਾ ਕੀਤਾ ਸੀ। ਮਸਕ ਨੇ ਟਵਿੱਟਰ 'ਤੇ ਆਪਣੇ ਫਰਜ਼ੀ (ਬੋਟ) ਖਾਤਿਆਂ ਦੀ ਸਹੀ ਗਿਣਤੀ ਨੂੰ ਲੁਕਾਉਣ ਅਤੇ ਇਸ ਬਾਰੇ ਮੰਗੀ ਗਈ ਪੂਰੀ ਜਾਣਕਾਰੀ ਨਾ ਦੇਣ ਦਾ ਦੋਸ਼ ਲਗਾਇਆ ਹੈ ਤੇ ਉਸ ਨੇ ਇਸ ਆਧਾਰ 'ਤੇ ਸੌਦਾ ਰੱਦ ਕਰਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਟਵਿੱਟਰ ਨੇ ਵੀ ਐਲੋਨ ਮਸਕ ਦੇ ਖਿਲਾਫ ਕਾਨੂੰਨੀ ਲੜਾਈ ਦਾ ਮੂਡ ਤੈਅ ਕਰ ਲਿਆ ਹੈ। ਟਵਿੱਟਰ ਨੇ ਐਲੋਨ ਮਸਕ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਨਿਊਯਾਰਕ ਦੀ ਸਭ ਤੋਂ ਵੱਡੀ ਕਾਨੂੰਨੀ ਫਰਮ Wachel, Lipton, Rosen & Katz LLP ਨੂੰ ਹਾਇਰ ਕੀਤਾ ਹੈ। Also Read: ਦਿੱਲੀ ਵਾਲਿਆਂ ਨੂੰ ਹੁਣ ਲੱਗੇਗਾ ਵੱਧ ਬਿਜਲੀ ਦੇ ਬਿੱਲ ਦਾ ਝਟਕਾ, ਜਾਣੋ PPAC ਨੂੰ ਲੈ ਕੇ ਕੀ ਹੋਇਆ ਫੈਸਲਾ ਮਤਭੇਦ ਕਿਉਂ ਸ਼ੁਰੂ ਹੋਇਆ?13 ਅਪ੍ਰੈਲ ਨੂੰ ਮਸਕ ਨੇ ਟਵਿੱਟਰ ਖਰੀਦਣ ਦਾ ਐਲਾਨ ਕਰਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ। ਉਸਨੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ 54.2 ਡਾਲਰ ਪ੍ਰਤੀ ਸ਼ੇਅਰ ਦੀ ਦਰ ਨਾਲ 44 ਬਿਲੀਅਨ ਡਾਲਰ ਵਿਚ ਖਰੀਦਣ ਦੀ ਪੇਸ਼ਕਸ਼ ਕੀਤੀ। ਇਹ ਖੁਲਾਸਾ 13 ਅਪ੍ਰੈਲ ਦੀ ਫਾਈਲਿੰਗ ਵਿਚ ਹੋਇਆ ਸੀ। ਹਾਲਾਂਕਿ 13 ਮਈ ਨੂੰ ਐਲੋਨ ਮਸਕ ਨੇ ਟਵਿੱਟਰ ਡੀਲ ਨੂੰ ਰੋਕ ਦਿੱਤਾ ਸੀ। ਇਸ ਦਾ ਕਾਰਨ ਸਪੈਮ ਅਤੇ ਫਰਜ਼ੀ ਖਾਤੇ ਸਨ। Also Read: ਹਰਭਜਨ ਸਿੰਘ ਨੇ CM ਮਾਨ ਨੂੰ ਵਧਾਈ ਦਿੰਦਿਆਂ ਪੰਜਾਬੀ ਲਿਖਣ 'ਚ ਕੀਤੀ ਗਲਤੀ, ਹੋ ਗਏ ਟ੍ਰੋਲ ਅਸਲ ਵਿਚ ਮਈ ਦੇ ਸ਼ੁਰੂ ਵਿਚ ਇੱਕ ਐੱਸਈਸੀ ਫਾਈਲਿੰਗ ਵਿਚ ਟਵਿੱਟਰ ਨੇ ਕਿਹਾ ਕਿ ਉਨ੍ਹਾਂ ਦੇ ਪਲੇਟਫਾਰਮ ਉੱਤੇ ਸਿਰਫ 5 ਪ੍ਰਤੀਸ਼ਤ ਸਪੈਮ ਖਾਤੇ ਹਨ। ਇਸ ਮਾਮਲੇ ਨੂੰ ਲੈ ਕੇ ਟਵਿੱਟਰ ਅਤੇ ਮਸਕ ਵਿਚਾਲੇ ਮਤਭੇਦ ਸਨ। ਇੱਕ ਫਾਈਲਿੰਗ ਵਿਚ ਐਲੋਨ ਮਸਕ ਦੇ ਵਕੀਲ ਨੇ ਕਿਹਾ ਕਿ ਟਵਿੱਟਰ ਤੋਂ ਵਾਰ-ਵਾਰ ਫਰਜ਼ੀ ਅਤੇ ਬੋਟ ਖਾਤਿਆਂ ਬਾਰੇ ਜਾਣਕਾਰੀ ਮੰਗੀ ਗਈ ਸੀ, ਪਰ ਕੰਪਨੀ ਨੇ ਇਸ ਦਾ ਜਵਾਬ ਨਹੀਂ ਦਿੱਤਾ ਅਤੇ ਇਸ ਤੋਂ ਇਨਕਾਰ ਕੀਤਾ। ਐਲੋਨ ਮਸਕ ਦੇ ਵਕੀਲ ਨੇ ਇਹ ਵੀ ਕਿਹਾ ਕਿ ਇਹ ਜਾਣਕਾਰੀ ਕਾਰੋਬਾਰੀ ਪ੍ਰਦਰਸ਼ਨ ਲਈ ਮਹੱਤਵਪੂਰਨ ਹੈ। ਐਲੋਨ ਮਸਕ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਜਿੰਨਾ ਦੱਸਿਆ ਗਿਆ ਹੈ ਪਲੇਟਫਾਰਮ 'ਤੇ ਬੋਟਾਂ ਦੀ ਗਿਣਤੀ ਉਸ ਤੋਂ ਕਿਤੇ ਜ਼ਿਆਦਾ ਹੈ। ਹਾਲਾਂਕਿ ਟਵਿੱਟਰ ਦੁਆਰਾ ਇਹ ਸਟੈਂਡ ਲਗਾਤਾਰ ਬਣਾਈ ਰੱਖਿਆ ਗਿਆ ਹੈ ਕਿ ਪਲੇਟਫਾਰਮ 'ਤੇ ਜਿੰਨੇ ਬੋਟ ਦੱਸੇ ਗਏ ਹਨ, ਓਨੇ ਹੀ ਹਨ। ਪਰ ਟਵਿੱਟਰ ਸ਼ਾਇਦ ਇਸਦਾ ਸਬੂਤ ਦੇਣ ਵਿਚ ਅਸਫਲ ਰਿਹਾ। ਐਲੋਨ ਮਸਕ ਨੇ ਇਕ ਸਮੇਂ ਟਵਿੱਟਰ 'ਤੇ ਲੋਕਾਂ ਨੂੰ ਟਵਿੱਟਰ ਦੇ ਬੋਟਸ ਖਾਤਿਆਂ ਬਾਰੇ ਦੱਸਣ ਲਈ ਵੀ ਕਿਹਾ ਸੀ। Also Read: ਲਾਰੈਂਸ ਬਿਸ਼ਨੋਈ ਦੀ ਅੰਮ੍ਰ...
ਜੋਹਾਨਸਬਰਗ- ਦੱਖਣੀ ਅਫਰੀਕਾ ਦੇ ਜੋਹਾਨਸਬਰਗ 'ਚ ਇਕ ਬਾਰ 'ਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਇਸ ਹਮਲੇ 'ਚ 14 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 3 ਲੋਕ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ। ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਮੁਤਾਬਕ ਜੋਹਾਨਸਬਰਗ ਦੇ ਸੋਵੇਟੋ ਟਾਊਨਸ਼ਿਪ 'ਚ ਇਕ ਬਾਰ 'ਚ ਗੋਲੀਬਾਰੀ ਹੋਈ। Also Read: 'ਚੰਡੀਗੜ੍ਹ 'ਚ ਨਹੀਂ ਬਣਨ ਦਿਆਂਗੇ ਹਰਿਆਣਾ ਵਿਧਾਨ ਸਭਾ ਦੀ ਇਮਾਰਤ', ਪੰਜਾਬ ਸਿਹਤ ਮੰਤਰੀ ਦਾ ਵੱਡਾ ਬਿਆਨ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਘਟਨਾ ਸ਼ਨੀਵਾਰ ਦੇਰ ਰਾਤ ਦੀ ਹੈ। ਇੱਥੇ ਕੁਝ ਲੋਕਾਂ ਦੇ ਇੱਕ ਸਮੂਹ ਨੇ ਇੱਕ ਮਿੰਨੀ ਬੱਸ ਟੈਕਸੀ ਵਿਚ ਆ ਕੇ ਬਾਰ ਦੇ ਗਾਰਡਾਂ 'ਤੇ ਗੋਲੀਆਂ ਚਲਾ ਦਿੱਤੀਆਂ। ਗੌਤੇਂਗ ਸੂਬੇ ਦੇ ਪੁਲਿਸ ਕਮਿਸ਼ਨਰ ਲੈਫਟੀਨੈਂਟ ਜਨਰਲ ਇਲਿਆਸ ਮਾਵੇਲਾ ਮੁਤਾਬਕ ਘਟਨਾ ਸਥਾਨ 'ਤੇ ਮਿਲੇ ਕਾਰਤੂਸ ਦੀ ਗਿਣਤੀ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਗੋਲੀਬਾਰੀ 'ਚ ਕਈ ਵਿਅਕਤੀ ਸ਼ਾਮਲ ਸਨ। Also Read: 'ਬੇਬੀ' ਚੀਖ ਕੇ ਰਣਬੀਰ ...
ਲੰਡਨ- ਬ੍ਰਿਟੇਨ ਦੇ ਸਾਬਕਾ ਵਿੱਤ ਮੰਤਰੀ ਤੇ ਭਾਰਤੀ ਮੂਲ ਦੇ ਰਿਸ਼ੀ ਸੁਨਕ ਨੇ ਬੋਰਿਸ ਜਾਨਸਨ ਦੀ ਥਾਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦਾਅਵੇਦਾਰੀ ਪੇਸ਼ ਕੀਤੀ ਹੈ। ਬੋਰਿਸ ਜਾਨਸਨ ਨੇ ਆਪਣੇ ਅਹੁਦੇ ਤੋਂ ਵੀਰਵਾਰ ਨੂੰ ਅਸਤੀਫਾ ਦੇ ਦਿੱਤਾ ਸੀ ਤੇ ਹੁਣ ਰਿਸ਼ੀ ਸੁਨਕ ਨੇ ਕੰਜ਼ਰਵੇਟਿਵ ਪਾਰਟੀ ਦੇ ਨਵੇਂ ਨੇਤਾ ਤੇ ਭਵਿੱਫ ਦੇ ਪ੍ਰਧਾਨ ਮੰਤਰੀ ਦੇ ਲਈ ਸ਼ੁੱਕਰਵਾਰ ਨੂੰ ਦਾਅਵੇਦਾਰੀ ਪੇਸ਼ ਕੀਤੀ। Also Read: ਕੋਟਕਪੁਰਾ ਗੋਲੀਕਾਂਡ ਮਾਮਲੇ 'ਚ ਸਾਬਕਾ DGP ਸੁਮੇਧ ਸੈਣੀ ਤਲਬ, ਪੰਜਾਬ ਪੁਲਿਸ ਦੀ SIT ਕਰੇਗੀ ਪੁੱਛਗਿੱਛ ਇਸ ਹਫਤੇ ਦੀ ਸ਼ੁਰੂਆਤ ਵਿਚ ਜਾਨਸਨ ਦੀ ਕੈਬਨਿਟ ਤੋਂ ਅਸਤੀਫਾ ਦੇ ਚੁੱਕੇ ਬ੍ਰਿਟਿਸ਼ ਭਾਰਤੀ ਮੰਤਰੀ ਸਭ ਤੋਂ ਉੱਚੇ ਅਹੁਦੇ ਉੱਤੇ ਕਾਬਿਜ ਅਜਿਹੇ ਟੋਰੀ ਨੇਤਾ ਸਨ, ਜਿਨ੍ਹਾਂ ਵਲੋਂ ਦਾਅਵੇਦਾਰੀ ਪੇਸ਼ ਕੀਤੀ ਜਾਣੀ ਬਾਕੀ ਸੀ। ਉਨ੍ਹਾਂ ਨੇ ਆਪਣੇ ਪ੍ਰਚਾਰ ਅਭਿਆਨ ਦੀ ਸ਼ੁਰੂਆਤ ਕਰਦੇ ਹੋਏ ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਵਿਚ ਕਿਹਾ ਕਿ ਕਿਸੇ ਨੂੰ ਇਸ ਪਲ ਨੂੰ ਫੜਨਾ ਹੋਵੇਗਾ ਤੇ ਸਹੀ ਫੈਸਲਾ ਲੈਣਾ ਹੋਵੇਗਾ। Also Read: Boss ਹੋਵੇਂ ਤਾਂ ਅਜਿਹਾ! ਖੁਦ ਦੇ ਪੈਸਿਆਂ ਨਾਲ ਕਰਮਚਾਰੀਆਂ ਨੂੰ ਕਰਾਈ ਮੌਜ, ਘੁੰਮਣ ਲੈ ਗਿਆ ਵਿਦੇਸ਼ ਇੰਫੋਸਿਸ ਦੇ ਸਹਿ ਸੰਸਥਾਪਕ ਨਾਰਾਇਣ ਮੂਰਤੀ ਦੇ ਦਾਮਾਦ ਤੇ 42 ਸਾਲਾ ਬ੍ਰਿਟਿਸ਼ ਸੰਸਦ ਮੈਂਬਰ ਸੁਨਕ 10 ਡਾਊਨਿੰਗ ਸਟ੍ਰੀਟ ਵਿਚ ਲੰਬੇ ਸਮੇਂ ਤੋਂ ਬੋਰਿਸ ਜਾਨਸਨ ਦੇ ਸੰਭਾਵਿਤ ਉੱਤਰਾਧਿਕਾਰੀ ਦੇ ਤੌਰ ਉੱਤੇ ਦੇਖੇ ਜਾ ਰਹੇ ਹਨ ਤੇ ਸਮਝਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਆਪਣੀ ਦਾਅਵੇਦਾਰੀ ਪੇਸ਼ ਕਰਨ ਦੇ ਲਈ ਕੰਜ਼ਰਵੇਟਿਵ ਪਾਰਟੀ ਦੇ ਇਕ ਵੱਡੇ ਹਿੱਸੇ ਦਾ ਸਮਰਥਨ ਹਾਸਲ ਕਰ ਲਿਆ ਹੈ। Also Read: Weather Alert: ਚੰਡੀਗੜ੍ਹ, ਪੰਜਾਬ ਤੇ ਹਰਿਆਣਾ 'ਚ ਤੇਜ਼ ਮੀਂਹ ਦਾ ਅਲਰਟ, ਚੱਲਣਗੀਆਂ ਤੇਜ਼ ਹਵਾਵਾਂ ਉਨ੍ਹਾਂ ਨੇ ਪਿਛਲੇ ਹਫਤੇ ਪੱਤਰਕਾਰਾਂ ਨੂੰ ਕਿਹਾ ਕਿ ਸਾਨੂੰ ਇਹ ਪੱਕਾ ਕਰਨ ਦੀ ਲੋੜ ਹੈ ਕਿ ਇਹ ਬ੍ਰਿਟਿਸ਼ ਭਾਰਤੀ ਕਹਾਣੀ ਦਾ ਅੰਤ ਨਹੀਂ ਹੈ। ਅਸੀਂ ਹੋਰ ਵੀ ਮੁਕਾਮ ਹਾਸਲ ਕਰ ਸਕਦੇ ਹਾਂ ਤੇ ਮੈਂ ਭਵਿੱਖ ਦੇ ਬਾਰੇ ਸੱਚੀ ਉਤਸ਼ਾਹਿਤ ਹਾਂ। ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਉਹ ਬ੍ਰਿਟੇਨ ਦੇ ਭਾਰਤੀ ਮੂਲ ਦੇ ਪਹਿਲੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ, ਜਿਸ ਦਾ ਉਨ੍ਹਾਂ ਨੇ ਇਹ ਜਵਾਬ ਦਿੱਤਾ ਸੀ।...
ਟੋਕੀਓ- ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ ਹੱਤਿਆ ਕਰ ਦਿੱਤੀ ਗਈ ਹੈ। ਅੱਜ ਸਵੇਰੇ ਉਨ੍ਹਾਂ ਨੂੰ ਦੋ ਗੋਲੀਆਂ ਮਾਰੀਆਂ ਗਈਆਂ। ਹਮਲੇ ਤੋਂ ਬਾਅਦ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਗੋਲੀ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਦਿਲ ਦਾ ਦੌਰਾ ਵੀ ਪਿਆ, ਇਸ ਦੇ ਨਾਲ ਉਨ੍ਹਾਂ ਦਾ ਕਾਫੀ ਖੂਨ ਵਹਿ ਗਿਆ ਸੀ। Also Read: ਸਿੱਧੂ ਮੂਸੇਵਾਲਾ ਦੇ SYL ਤੋਂ ਬਾਅਦ ਕਨਵਰ ਗਰੇਵਾਲ ਦਾ 'Rihai' ਗੀਤ ਵੀ ਬੈਨ 67 ਸਾਲਾ ਸ਼ਿੰਜੋ ਆਬੇ ਨੂੰ ਬਚਾਉਣ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਡਾਕਟਰਾਂ ਨੂੰ ਇਸ 'ਚ ਸਫਲਤਾ ਨਹੀਂ ਮਿਲੀ। ਤੁਹਾਨੂੰ ਦੱਸ ਦੇਈਏ ਕਿ ਸ਼ਿੰਗਾ ਆਬੇ ਨੂੰ ਗੋਲੀ ਮਾਰਨ ਵਾਲਾ ਕਾਤਲ ਫੜਿਆ ਗਿਆ ਹੈ। ਹਮਲੇ ਤੋਂ ਤੁਰੰਤ ਬਾਅਦ ਉਸ ਨੂੰ ਮੌਕੇ ਤੋਂ ਕਾਬੂ ਕਰ ਲਿਆ ਗਿਆ। ਮਾਰਨ ਦੇ ਟੀਚੇ ਨਾਲ ਹੀ ਆਇਆ ਸੀ ਹਮਲਾਵਰਸ਼ੱਕੀ ਕਾਤਲ ਦੀ ਉਮਰ 41 ਸਾਲ ਦੇ ਕਰੀਬ ਹੈ। ਉਸਦਾ ਨਾਮ ਯਾਮਾਗਾਮੀ ਟੇਤਸੂਯਾ ਹੈ। ਹਮਲਾਵਰ ਸੈਲਫ ਡਿਫੈਂਸ ਫੋਰਸ ਦਾ ਮੈਂਬਰ ਸੀ। ਜਿਸ ਬੰਦੂਕ ਨਾਲ ਹਮਲਾ ਕੀਤਾ ਗਿਆ, ਉਸ ਨੂੰ ਮੌਕੇ ਤੋਂ ਬਰਾਮਦ ਕਰ ਲਿਆ ਗਿਆ ਹੈ। ਜੋ ਕਿ ਇੱਕ ਸ਼ਾਟਗਨ ਹੈ। ਯਾਮਾਗਾਮੀ ਟੇਤਸੂਯਾ ਨਾਰਾ ਸ਼ਹਿਰ ਦਾ ਵਸਨੀਕ ਹੈ। ਰਿਪੋਰਟਾਂ ਮੁਤਾਬਕ ਸ਼ੱਕੀ ਮੈਰੀਟਾਈਮ ਸੈਲਫ ਡਿਫੈਂਸ ਫੋਰਸ 'ਚ ਰਹਿੰਦਾ ਹੈ। ਉਸ ਨੇ 2005 ਤੱਕ ਲਗਭਗ ਤਿੰਨ ਸਾਲ ਉੱਥੇ ਕੰਮ ਕੀਤਾ। ਪੁਲਿਸ ਮੁਤਾਬਕ ਪੁੱਛ-ਗਿੱਛ ਦੌਰਾਨ ਯਾਮਾਗਾਮੀ ਟੇਤਸੂਯਾ ਨੇ ਦੱਸਿਆ ਹੈ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਦੀਆਂ ਕੁਝ ਗੱਲਾਂ ਤੋਂ ਨਾਰਾਜ਼ ਸੀ ਅਤੇ ਉਸ ਨੂੰ ਮਾਰਨਾ ਚਾਹੁੰਦਾ ਸੀ। ਹਮਲਾਵਰ ਨੇ ਇਸ ਹਮਲੇ ਦੀ ਪਹਿਲਾਂ ਤੋਂ ਯੋਜਨਾ ਬਣਾਈ ਹੋ ਸਕਦੀ ਹੈ। ਕਿਉਂਕਿ ਸ਼ਿੰਜੋ ਆਬੇ ਦਾ ਅੱਜ ਨਾਰਾ ਸ਼ਹਿਰ ਵਿਚ ਆਉਣਾ ਤੈਅ ਸੀ। ਵੀਰਵਾਰ ਨੂੰ ਹੀ ਲਿਬਰਲ ਡੈਮੋਕ੍ਰੇਟਿਕ ਪਾਰਟੀ ਨੇ ਆਪਣੇ ਸਮਰਥਕਾਂ ਨੂੰ ਇਹ ਜਾਣਕਾਰੀ ਦਿੱਤੀ। Also Read: ਚੰਡੀਗੜ੍ਹ ਦੇ ਕਾਨਵੈਂਟ ਸਕੂਲ 'ਚ ਬੱਚਿਆਂ 'ਤੇ ਡਿੱਗਿਆ ਦਰੱਖਤ, ਇਕ ਵਿਦਿਆਰਥੀ ਦੀ ਮੌਤ, ਕਈ ਜ਼ਖਮੀ ਚੋਣ ਪ੍ਰਚਾਰ ਕਰ ਰਹੇ ਸਨ ਸ਼ਿੰਜੇ ਆਬੇਇਹ ਘਟਨਾ ਜਾਪਾਨ ਵਿਚ ਉਸ ਸਮੇਂ ਵਾਪਰੀ ਜਦੋਂ ਸਾਬਕਾ ਪੀਐੱਮ ਜਾਪਾਨ ਦੇ ਸ਼ਹਿਰ ਨਾਰਾ ਵਿਚ ਚੋਣ ਪ੍ਰਚਾਰ ਕਰ ਰਹੇ ਸਨ। ਇੱਥੇ ਐਤਵਾਰ ਨੂੰ ਉਪਰਲੇ ਸਦਨ ਦੀਆਂ ਚੋਣਾਂ ਹੋਣੀਆਂ ਹਨ। ਸ਼ਿੰਜੋ ਆਬੇ ਦੇ ਭਾਸ਼ਣ ਦੌਰਾਨ ਹਮਲਾਵਰ ਨੇ ਦੋ ਗੋਲੀਆਂ ਚਲਾਈਆਂ। ਪਹਿਲੀ ਗੋਲੀ ਆਬੇ ਦੀ ਛਾਤੀ ਵਿਚ ਲੱਗੀ। ਦੂਜੀ ਉਨ੍ਹਾਂ ਦੀ ਗਰਦਨ ਮਾਰੀ ਗਈ। ਇਸ ਤੋਂ ਬਾਅਦ ਉਹ ਉੱਥੇ ਡਿੱਗ ਗਏ ਅਤੇ ਚਾਰੇ ਪਾਸੇ ਭਗਦੜ ਮੱਚ ਗਈ। ਇਸ ਦੌਰਾਨ ਸ਼ਿੰਜੋ ਨੂੰ ਦਿਲ ਦਾ ਦੌਰਾ ਵੀ ਪਿਆ। ਇਸ ਤੋਂ ਬਾਅਦ ਮੌਕੇ 'ਤੇ ਸੀਪੀਆਰ ਦੇ ਕੇ ਉਸ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਗਈ। ਬਾਅਦ ਵਿਚ ਉਸ ਨੂੰ ਹਵਾਈ ਜਹਾਜ਼ ਰਾਹੀਂ ਹਸਪਤਾਲ ਲਿਜਾਇਆ ਗਿਆ। ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਪ੍ਰਧਾਨ ਮੰਤਰੀ ਫੂਮੀਓ ਕਿਸ਼ਿਦਾ ਹੋ ਗਏ ਭਾਵੁੱਕਸ਼ਿੰਜੋ ਆਬੇ 'ਤੇ ਹਮਲੇ ਤੋਂ ਬਾਅਦ ਪੂਰੇ ਜਾਪਾਨ 'ਚ ਸੋਗ ਦਾ ਮਾਹੌਲ ਹੈ। ਇਸ ਬਾਰੇ ਗੱਲ ਕਰਦਿਆਂ ਪੀਐੱਮ ਫੂਮੀਓ ਕਿਸ਼ਿਦਾ ਵੀ ਭਾਵੁੱਕ ਹੋ ਗਏ। ਹਮਲੇ ਤੋਂ ਬਾਅਦ ਜਾਪਾਨ ਦੇ ਪੀਐੱਮ ਫੂਮਿਓ ਕਿਸ਼ਿਦਾ ਨੇ ਦੇਸ਼ ਨੂੰ ਸੰਬੋਧਨ ਕੀਤਾ। ਇਸ 'ਚ ਉਨ੍ਹਾਂ ਭਾਵੁੱਕ ਹੁੰਦਿਆਂ ਕਿਹਾ ਕਿ ਸ਼ਿੰਜੋ ਦੀ ਹਾਲਤ 'ਚ ਸਵੇਰ ਤੋਂ ਕੋਈ ਸੁਧਾਰ ਨਹੀਂ ਹੋ ਰਿਹਾ। ਜਾਪਾਨ ਦੇ ਪ੍ਰਧਾਨ ਮੰਤਰੀ ਨੇ ਇਸ ਨੂੰ ਵਹਿਸ਼ੀ ਅਤੇ ਲੋਕਤੰਤਰ 'ਤੇ ਹਮਲਾ ਕਰਾਰ ਦਿੱਤਾ ਹੈ। Also Read: ਇਸ ਟਾਪੂ 'ਤੇ ਬਿਕਨੀ 'ਚ ਦਿਖੀ ਕੋਈ ਮਹਿਲਾ ਤਾਂ ਲੱਗੇਗਾ 40 ਹਜ਼ਾਰ ਰੁਪਏ ਦਾ ਜੁਰਮਾਨਾ! ਜਾਂਚ ਕਰੇਗੀ ਪੁਲਿਸ ਸ਼ਿੰਜੋ ਆਬੇ ਨੇ 2020 ਵਿਚ ਦਿੱਤਾ ਸੀ ਅਸਤੀਫਾਸ਼ਿੰਜੋ ਆਬੇ ਨੇ ਸਾਲ 2020 ਵਿਚ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਸਿਹਤ ਖਰਾਬ ਹੋਣ ਕਾਰਨ ਉਸ ਨੇ ਅਜਿਹਾ ਕੀਤਾ। ਪਤਾ ਲੱਗਾ ਹੈ ਕਿ ਉਹ ਕਾਫੀ ਸਮੇਂ ਤੋਂ ਬਿਮਾਰ ਸਨ। ਸ਼ਿੰਜੋ ਜਾਪਾਨ ਦੇ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਰਹੇ। ਸ਼ਿੰਜੋ ਆਬੇ ਦਾ ਭਾਰਤ ਨਾਲ ਖਾਸ ਸਬੰਧ ਸਨ। ਉਨ੍ਹਾਂ ਦੇ ਪ੍ਰਧਾਨ ਮੰਤਰੀ ਦੇ ਕਾਰਜਕਾਲ ਵਿਚ ਭਾਰਤ-ਜਾਪਾਨ ਸਬੰਧ ਹੋਰ ਮਜ਼ਬੂਤ ਹੋਏ। ਨਰਿੰਦਰ ਮੋਦੀ ਅਤੇ ਮਨਮੋਹਨ ਸਿੰਘ ਦੋਵੇਂ ਸ਼ਿੰਜੋ ਆਬੇ ਨੂੰ ਆਪਣਾ ਦੋਸਤ ਮੰਨਦੇ ਸਨ। ਪਿਛਲੇ ਸਾਲ ਭਾਰਤ ਨੇ ਸ਼ਿੰਜੋ ਆਬੇ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਤ ਵੀ ਕੀਤਾ ਸੀ।...
ਟੋਕੀਓ- ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੂੰ ਪੱਛਮੀ ਜਾਪਾਨ ਵਿੱਚ ਇੱਕ ਚੋਣ ਸਮਾਗਮ ਵਿਚ ਭਾਸ਼ਣ ਦੌਰਾਨ ਗੋਲੀ ਮਾਰ ਦਿੱਤੀ ਗਈ। ਗੋਲੀ ਲੱਗਣ ਤੋਂ ਬਾਅਦ ਆਬੇ ਨੂੰ ਦਿਲ ਦੌਰਾ ਪਿਆ ਅਤੇ ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ। ਸਰਕਾਰੀ ਬ੍ਰਾਡਕਾਸਟਰ NHK ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। NHK ਨੇ ਇਸ ਘਟਨਾ ਦੀ ਇਕ ਫੁਟੇਜ ਪ੍ਰਸਾਰਿਤ ਕੀਤੀ ਹੈ, ਜਿਸ ਵਿਚ ਆਬੇ ਨੂੰ ਸੜਕ 'ਤੇ ਡਿੱਗਦੇ ਹੋਏ ਦੇਖਿਆ ਜਾ ਸਕਦਾ ਹੈ ਅਤੇ ਕਈ ਸੁਰੱਖਿਆ ਕਰਮੀ ਉਨ੍ਹਾਂ ਵੱਲ ਦੌੜਦੇ ਹੋਏ ਦੇਖੇ ਜਾ ਸਕਦੇ ਹਨ। ਆਬੇ ਜਦੋਂ ਜ਼ਮੀਨ 'ਤੇ ਡਿੱਗੇ ਤਾਂ ਉਨ੍ਹਾਂ ਨੇ ਆਪਣਾ ਹੱਥ ਆਪਣੀ ਛਾਤੀ 'ਤੇ ਰੱਖਿਆ ਹੋਇਆ ਸੀ ਅਤੇ ਉਨ੍ਹਾਂ ਦੀ ਕਮੀਜ਼ 'ਤੇ ਖੂਨ ਲੱਗਾ ਦਿਖਾਈ ਦਿੱਤਾ। ਆਬੇ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। NHK ਨੇ ਦੱਸਿਆ ਕਿ ਪੁਲਿਸ ਨੇ ਮੌਕੇ 'ਤੇ ਇੱਕ ਸ਼ੱਕੀ ਨੂੰ ਫੜ ਲਿਆ ਹੈ। ਚਸ਼ਮਦੀਦਾਂ ਨੇ ਨਾਰਾ ਖੇਤਰ ਵਿੱਚ ਗੋਲੀਆਂ ਚੱਲਣ ਦੀ ਆਵਾਜ਼ ਸੁਣੀ। ਆਬੇ 'ਤੇ ਕਥਿਤ ਤੌਰ 'ਤੇ ਉਸ ਸਮੇਂ ਹਮਲਾ ਕੀਤਾ ਗਿਆ, ਜਦੋਂ ਉਹ ਸੰਸਦ ਦੇ ਉਪਰਲੇ ਸਦਨ ਲਈ ਐਤਵਾਰ ਨੂੰ ਹੋਣ ਵਾਲੀ ਵੋਟਿੰਗ ਦੇ ਦੌਰਾਨ ਇਕ ਚੋਣ ਪ੍ਰੋਗਰਾਮ ਵਿਚ ਭਾਸ਼ਣ ਦੇਣ ਲਈ ਖੜ੍ਹੇ ਹੋਏ।...
ਵਾਸ਼ਿੰਗਟਨ - ਕੁਝ ਸਾਲ ਪਹਿਲਾਂ ਰੁਜਾ ਇਗਨਾਤੋਵਾ ਨੇ ਆਪਣੇ ਆਪ ਨੂੰ ਕ੍ਰਿਪਟੋ ਕਵੀਨ ਦੱਸਿਆ ਅਤੇ ਇਸ ਨੇ 'ਵਨਕੋਇਨ' ਨਾਮ ਦੀ ਕ੍ਰਿਪਟੋ ਕਰੰਸੀ ਬਣਾਉਣ ਦਾ ਦਾਅਵਾ ਕੀਤਾ। ਉਸ ਨੇ ਇਸ ਕਰੰਸੀ ਨੂੰ ਬਿਟਕੁਆਇਨ ਕਿਲਰ ਦਾ ਨਾਂ ਦਿੱਤਾ ਹੈ। ਰੂਜਾ ਹੁਣ ਫਿਰ ਤੋਂ ਸੁਰਖੀਆਂ ਵਿੱਚ ਹੈ ਕਿਉਂਕਿ ਐਫਬੀਆਈ ਨੇ ਉਸ ਦਾ ਨਾਮ ਆਪਣੀ ਟਾਪ 10 ਮੋਸਟ ਵਾਂਟੇਡ ਸੂਚੀ ਵਿੱਚ ਸ਼ਾਮਲ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਫਰਾਰ ਰੂਜਾ 'ਤੇ ਆਪਣੇ ਨਿਵੇਸ਼ਕਾਂ ਨਾਲ 4 ਬਿਲੀਅਨ ਡਾਲਰ ਦੀ ਧੋਖਾਧੜੀ ਕਰਨ ਦਾ ਦੋਸ਼ ਹੈ। Also Read: ਬੰਗਲਾਦੇਸ਼ ਦੀ 'Mango ਡਿਪਲੋਮੈਸੀ': ਆਸਾਮ ਦੇ ਮੁੱਖ ਮੰਤਰੀ ਨੂੰ ਸ਼ੇਖ ਹਸੀਨਾ ਨੇ ਭੇਜਿਆ ਤੋਹਫ਼ਾ ਰੁਜਾ ਇਗਨਾਟੋਵਾ ਦਾ ਜਨਮ 1980 ਵਿੱਚ ਬੁਲਗਾਰੀਆ ਦੇ ਸੋਫੀਆ ਵਿੱਚ ਹੋਇਆ ਸੀ। ਰੁਜਾ ਨੇ ਆਕਸਫੋਰਡ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਸੀ। ਜਦੋਂ ਰੂਜਾ ਦਸ ਸਾਲਾਂ ਦੀ ਸੀ ਤਾਂ ਉਸਦਾ ਪਰਿਵਾਰ ਜਰਮਨੀ ਚਲਾ ਗਿਆ। ਫਿਰ ਸਾਲ 2005 ਵਿੱਚ, ਰੁਜਾ ਨੇ ਕੋਨਸਟਨਜ਼ ਯੂਨੀਵਰਸਿਟੀ ਤੋਂ ਕਾਨੂੰਨ ਵਿੱਚ ਪੀਐਚਡੀ ਕੀਤੀ। ਇਸ ਤੋਂ ਬਾਅਦ ਰੂਜਾ ਮੈਨੇਜਮੈਂਟ ਕੰਸਲਟੈਂਟ ਬਣਨ ਲਈ ਮੈਕੇਂਜੀ ਐਂਡ ਕੰਪਨੀ ਨਾਲ ਜੁੜ ਗਈ। Mackenzie & Company ਵਿੱਚ ਕੰਮ ਕਰਦੇ ਹੋਏ Ruja Ignatova ਨੇ 'OneCoin' ਨਾਮ ਦੀ ਇੱਕ ਕ੍ਰਿਪਟੋਕੁਰੰਸੀ ਬਣਾਈ, ਇਸ ਬਾਰੇ ਕਈ ਸੈਮੀਨਾਰਾਂ ਵਿੱਚ ਨਿਵੇਸ਼ਕਾਂ ਨੂੰ ਦੱਸਿਆ ਗਿਆ। ਰੁਜਾ ਨੇ ਦਾਅਵਾ ਕੀਤਾ ਕਿ ਉਸਦੀ ਕ੍ਰਿਪਟੋਕਰੰਸੀ ਬਿਟਕੁਆਇਨ ਨੂੰ ਵੀ ਪਾਰ ਕਰ ਜਾਵੇਗੀ। ਜਿਸ ਤੋਂ ਬਾਅਦ ਕਈ ਲੋਕਾਂ ਨੇ ਰੁਜਾ ਦੀ ਕ੍ਰਿਪਟੋ ਕਰੰਸੀ 'ਚ ਨਿਵੇਸ਼ ਕੀਤਾ। ਹਾਲਾਂਕਿ, ਹੁਣ ਅਰਬਾਂ ਡਾਲਰ ਦੀ ਫਰਜ਼ੀ ਕ੍ਰਿਪਟੋ ਕਰੰਸੀ ਇਕੱਠੀ ਕਰਨ ਤੋਂ ਬਾਅਦ ਫਰਾਰ ਚੱਲ ਰਹੇ ਰੁਜ਼ਾ ਦਾ ਨਾਂ ਐਫਬੀਆਈ ਦੀ 10 ਮੋਸਟ ਵਾਂਟੇਡ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ। Also Read: ਅੰਮ੍ਰਿਤਸਰ ਪੁਲਿਸ 'ਚ ਵੱਡਾ ਫੇਰਬਦਲ: 1138 ਮੁਲਾਜ਼ਮਾਂ ਦੇ ਤਬਾਦਲੇ, ਜਲਦ ਡਿਊਟੀ ਜੁਆਇਨ ਕਰਨ ਦੇ ਹੁਕਮ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫਬੀਆਈ) ਨੇ ਅਕਤੂਬਰ 2017 ਵਿੱਚ ਗ੍ਰੀਸ ਤੋਂ ਲਾਪਤਾ ਹੋਏ ਰੁਜ਼ਾ 'ਤੇ 100,000 ਡਾਲਰ ਦਾ ਇਨਾਮ ਵੀ ਰੱਖਿਆ ਹੈ। ਰੁਜਾ ਨੇ OneCoin ਲਾਂਚ ਕਰਨ ਤੋਂ ਬਾਅਦ ਨਿਵੇਸ਼ਕਾਂ ਤੋਂ ਲਗਭਗ 4 ਬਿਲੀਅਨ ਡਾਲਰ ਫੰਡ ਇਕੱਠੇ ਕੀਤੇ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ, ਉਸਦੀ ਕ੍ਰਿਪਟੋ ਮੁਦਰਾ OneCoin ਨੂੰ ਹੋਰ ਕ੍ਰਿਪਟੋ ਮੁਦਰਾਵਾਂ ਵਾਂਗ ਕਿਸੇ ਵੀ ਬਲਾਕਚੈਨ ਤਕਨਾਲੋਜੀ ਨਾਲ ਨਹੀਂ ਜੋੜਿਆ ਗਿਆ ਸੀ। ਐਫਬੀਆਈ ਸਪੈਸ਼ਲ ਏਜੰਟ ਰੋਨਾਲਡ ਸ਼ਿਮਕੋ ਨੇ ਇੱਕ ਬਿਆਨ ਵਿੱਚ ਕਿਹਾ, “ਵਨਕੁਆਇਨ ਨੇ ਨਿਵੇਸ਼ਕਾਂ ਤੋਂ ਇੱਕ ਪ੍ਰਾਈਵੇਟ ਬਲਾਕਚੈਨ ਹੋਣ ਦਾ ਦਾਅਵਾ ਕੀਤਾ ਹੈ। ਜਦੋਂ ਕਿ ਹੋਰ ਕ੍ਰਿਪਟੋਕਰੰਸੀ ਦੇ ਨਾਲ ਅਜਿਹਾ ਨਹੀਂ ਹੈ। ਐਫਬੀਆਈ ਦਾ ਦਾਅਵਾ ਹੈ ਕਿ ਰੁਜ਼ਾ ਨੇ OneCoin ਨੂੰ ਉਤਸ਼ਾਹਿਤ ਕੀਤਾ ਅਤੇ ਵੱਡੇ ਇਸ਼ਤਿਹਾਰਾਂ ਅਤੇ ਪ੍ਰਭਾਵਕਾਂ ਦੀ ਮਦਦ ਨਾਲ ਵੱਡੀ ਮਾਤਰਾ ਵਿੱਚ ਪੈਸਾ ਇਕੱਠਾ ਕੀਤਾ। ਨਿਵੇਸ਼ਕਾਂ ਨੂੰ ਹੋਰ ਲੋਕਾਂ ਨੂੰ ਜੋੜਨ ਅ...
ਨਵੀਂ ਦਿੱਲੀ- ਦੱਖਣੀ ਅਫਰੀਕਾ ਦੇ ਵੇਦਵੇ ਇਲਾਕੇ 'ਚ ਇਕ ਬਹੁਤ ਹੀ ਦੁਰਲੱਭ ਦੋ ਸਿਰਾਂ ਵਾਲਾ ਸੱਪ ਫੜਿਆ ਗਿਆ ਹੈ। ਜਿੱਥੇ ਇਹ ਸੱਪ ਮਿਲਿਆ ਸੀ, ਉਸ ਜਾਇਦਾਦ ਦੇ ਮਾਲਕ ਨੇ ਇਸ ਨੂੰ ਕੱਚ ਦੇ ਭਾਂਡੇ ਵਿੱਚ ਰੱਖਿਆ ਹੋਇਆ ਸੀ। ਇਸ ਤੋਂ ਬਾਅਦ ਉਸ ਨੇ ਸੱਪ ਦੀ ਸੁਰੱਖਿਆ ਲਈ ਕੰਮ ਕਰਨ ਵਾਲੇ ਨਿਕ ਇਵਾਨਸ ਨੂੰ ਬੁਲਾਇਆ, ਤਾਂ ਕਿ ਨਿਕ ਉਸ ਨੂੰ ਲਿਜਾ ਸਕੇ। ਨਿਕ ਇਵਾਨਸ KZN ਐਂਫਿਬੀਅਨ ਅਤੇ ਰੀਪਟਾਈਲ ਕੰਜ਼ਰਵੇਸ਼ਨ ਦੇ ਸੰਸਥਾਪਕ ਹਨ। Also Read: ਕੇਜਰੀਵਾਲ ਨਾਲ ਮੁਲਾਕਾਤ ਲਈ ਦਿੱਲੀ ਪਹੁੰਚੇ CM ਮਾਨ, ਕੈਬਨਿਟ ਵਿਸਥਾਰ ਸਣੇ ਕਈ ਮੁੱਦਿਆਂ 'ਤੇ ਹੋਵੇਗੀ ਚਰਚਾ ਆਪਣੀ ਫੇਸਬੁੱਕ ਪੋਸਟ 'ਤੇ ਇਸ ਸੱਪ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਉਸ ਨੇ ਲਿਖਿਆ ਕਿ ਮੈਂ ਹਾਲ ਹੀ 'ਚ ਉੱਤਰੀ ਡਰਬਨ ਦੇ ਬਰਾਈ ਇਲਾਕੇ ਦੇ ਨੇੜੇ ਸੀ। ਫਿਰ ਮੇਰੇ ਕੋਲ Ndwedwe ਤੋਂ ਇੱਕ ਤਸਵੀਰ ਆਈ ਇਹ ਇੱਕ ਦੋ ਮੂੰਹ ਵਾਲੇ ਸੱਪ ਦੀ ਤਸਵੀਰ ਸੀ। ਇਹ ਸਾਊਥਰਨ ਬ੍ਰਾਊਨ ਐਗ ਈਟਰ ਸੱਪ ਹੈ। ਇਸ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਉਂਦਾ। Also Read: ਗੁਰਦਾਸਪੁਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਕਰੋੜਾਂ ਦੀ ਹੈਰੋਇਨ ਸਣੇ ਚਾਰ ਤਸਕਰ ਕਾਬੂ ਇਹ ਦੋ-ਸਿਰ ਵਾਲਾ ਇੱਕ ਸੱਪ ਹੈ ਜੋ ਰਾਤ ਨੂੰ ਘੁੰਮਦਾ ਹੈ। ਇਹ ਜ਼ਹਿਰੀਲਾ ਨਹੀਂ ਹੈ। ਆਮ ਤੌਰ 'ਤੇ ਇਸਦੀ ਪੂਰੀ ਲੰਬਾਈ 30 ਇੰਚ ਹੁੰਦੀ ਹੈ। ਪਰ ਇਸ ਦੋਹਰੇ ਚਿਹਰੇ ਵਾਲੇ ਸੱਪ ਦੀ ਲੰਬਾਈ ਸਿਰਫ਼ 30 ਸੈਂਟੀਮੀਟਰ ਸੀ। ਭਾਵ, ਇਹ ਇੱਕ ਬੱਚਾ ਹੈ। ਨਿਕ ਇਵਾਂਸ ਨੇ ਦੱਸਿਆ ਕਿ ਦੋ ਸਿਰਾਂ ਵਾਲੇ ਸੱਪ ਦੀ ਵੱਡੀ ਸਮੱਸਿਆ ਹੈ ਕਿ ਕਿਸ ਦਿਸ਼ਾ ਵਿਚ ਜਾਣਾ ਹੈ। ਇੱਕ ਮੂੰਹ ਕਿਸੇ ਹੋਰ ਦਿਸ਼ਾ ਵਿਚ ਜਾਣਾ ਚਾਹੁੰਦਾ ਹੈ ਅਤੇ ਦੂਜਾ ਕਿਸੇ ਹੋਰ ਦਿਸ਼ਾ ਵਿੱਚ। ...
ਟੈਕਸਾਸ- ਅਮਰੀਕਾ ਦੇ ਦੱਖਣ-ਪੱਛਮੀ ਟੈਕਸਾਸ ਦੇ ਸੈਨ ਐਂਟੋਨੀਓ ਵਿੱਚ ਸੋਮਵਾਰ ਨੂੰ ਇੱਕ ਟ੍ਰੇਲਰ ਦੇ ਅੰਦਰ ਘੱਟੋ-ਘੱਟ 46 ਲੋਕ ਮਰੇ ਹੋਏ ਮਿਲੇ ਅਤੇ 16 ਹੋਰਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਘਟਨਾ ਪ੍ਰਵਾਸੀਆਂ ਦੀ ਤਸਕਰੀ ਨਾਲ ਜੁੜੀ ਹੋਣ ਦਾ ਸ਼ੱਕ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। Also Read: ਪੰਜਾਬ ਵਿਧਾਨ ਸਭਾ ਸੈਸ਼ਨ 2022: ਅਗਨੀਪਥ ਯੋਜਨਾ ਦਾ ਭਾਜਪਾ ਨੂੰ ਛੱਡ ਸਾਰੀਆਂ ਪਾਰਟੀਆਂ ਨੇ ਕੀਤਾ ਜੰਮ ਕੇ ਵਿਰੋਧ ਪੁਲਿਸ ਮੁਖੀ ਵਿਲੀਅਮ ਮੈਕਮੈਨਸ ਨੇ ਕਿਹਾ ਕਿ ਘਟਨਾ ਸਥਾਨ 'ਤੇ ਮੌਜੂਦ ਸ਼ਹਿਰ ਦੇ ਇੱਕ ਕਰਮਚਾਰੀ ਨੂੰ ਸ਼ਾਮ 6 ਵਜੇ ਦੇ ਕਰੀਬ ਮਦਦ ਲਈ ਚੀਕਣ ਦੀ ਆਵਾਜ਼ ਸੁਣਨ ਤੋਂ ਬਾਅਦ ਸਥਿਤੀ ਦਾ ਪਤਾ ਲੱਗਾ। ਜਦੋਂ ਅਧਿਕਾਰੀ ਟ੍ਰੇਲਰ ਕੋਲ ਪਹੁੰਚਿਆ ਤਾਂ ਉਸ ਨੇ ਬਾਹਰ ਜ਼ਮੀਨ 'ਤੇ ਲਾਸ਼ ਪਈ ਦੇਖੀ। ਅੱਗ ਬੁਝਾਊ ਵਿਭਾਗ ਦੇ ਮੁਖੀ ਚਾਰਲਸ ਹੁੱਡ ਨੇ ਦੱਸਿਆ ਕਿ ਹਸਪਤਾਲਾਂ 'ਚ ਦਾਖਲ 16 ਲੋਕਾਂ 'ਚੋਂ 12 ਬਾਲਗ ਅਤੇ ਚਾਰ ਬੱਚੇ ਸਨ। ਮਰੀਜ਼ਾਂ ਦਾ ਸਰੀਰ ਗਰਮ ਹੋ ਰਿਹਾ ਸੀ ਅਤੇ ਟ੍ਰੇਲਰ ਵਿੱਚ ਬਿਲਕੁਲ ਵੀ ਪਾਣੀ ਨਹੀਂ ਸੀ। Also Read: New Labour Code: ਹਫ਼ਤੇ 'ਚ 48 ਘੰਟੇ ਕੰਮ, ਨੌਕਰੀ ਛੱਡਣ ਦੇ ਦੋ ਦਿਨਾਂ ਬਾਅਦ ਹੋਵੇਗਾ Full and Final Settlement ਮੈਕਮੈਨਸ ਨੇ ਕਿਹਾ ਕਿ ਇਸ ਮਾਮਲੇ 'ਚ ਤਿੰਨ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ, ਪਰ ਇਹ ਸਪੱਸ਼ਟ ਨਹੀਂ ਹੈ ਕਿ ਕੀ ਉਹ ਮਨੁੱਖੀ ਤਸਕਰੀ ਨਾਲ ਜੁੜੇ ਹੋਏ ਸਨ। ਇਹ ਪਿਛਲੇ ਕੁਝ ਦਹਾਕਿਆਂ ਦੀ ਸਭ ਤੋਂ ਘਾਤਕ ਤ੍ਰਾਸਦੀ ਹੋ ਸਕਦੀ ਹੈ, ਹਜ਼ਾਰਾਂ ਲੋਕ ਮੈਕਸੀਕੋ ਤੋਂ ਅਮਰੀਕੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। 2017 ਵਿੱਚ ਸੈਨ ਐਂਟੋਨੀਓ ਵਿਚ ਇੱਕ ਵਾਲਮਾਰਟ ਵਿਚ ਇੱਕ ਪਾਰਕ ਕੀਤੇ ਟਰੱਕ ਦੇ ਅੰਦਰ ਫਸਣ ਤੋਂ ਬਾਅਦ 10 ਪ੍ਰਵਾਸੀਆਂ ਦੀ ਮੌਤ ਹੋ ਗਈ ਸੀ। 2003 ਵਿਚ ਸੈਨ ਐਂਟੋਨੀਓ ਦੇ ਦੱਖਣ-ਪੂਰਬ ਵਿੱਚ ਇੱਕ ਟਰੱਕ ਵਿੱਚ 19 ਪ੍ਰਵਾਸੀ ਮਿਲੇ ਸਨ।...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Donald Trump News: डोनलड ट्रंप का बदलता रुख; 18,000 अवैध प्रवासियों को वापस भेजने की तैयारी
Dry Day: चार दिनों तक बंद रहेंगी शराब की दुकानें
Delhi Crime News: लुटेरों ने तोड़ा कार का शीशा, 1 करोड़ रुपये के जेवर लूटकर हुए फरार