LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਨਹੀਂ ਰਹੇ ਜਾਪਾਨ ਦੇ ਸਾਬਕਾ PM ਸ਼ਿੰਜੋ ਆਬੇ, ਭਾਸ਼ਣ ਦੌਰਾਨ ਕਾਤਲ ਨੇ ਮਾਰੀਆਂ ਸਨ ਦੋ ਗੋਲੀਆਂ

8july pm shinzo

ਟੋਕੀਓ- ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ ਹੱਤਿਆ ਕਰ ਦਿੱਤੀ ਗਈ ਹੈ। ਅੱਜ ਸਵੇਰੇ ਉਨ੍ਹਾਂ ਨੂੰ ਦੋ ਗੋਲੀਆਂ ਮਾਰੀਆਂ ਗਈਆਂ। ਹਮਲੇ ਤੋਂ ਬਾਅਦ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਗੋਲੀ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਦਿਲ ਦਾ ਦੌਰਾ ਵੀ ਪਿਆ, ਇਸ ਦੇ ਨਾਲ ਉਨ੍ਹਾਂ ਦਾ ਕਾਫੀ ਖੂਨ ਵਹਿ ਗਿਆ ਸੀ।

Also Read: ਸਿੱਧੂ ਮੂਸੇਵਾਲਾ ਦੇ SYL ਤੋਂ ਬਾਅਦ ਕਨਵਰ ਗਰੇਵਾਲ ਦਾ 'Rihai' ਗੀਤ ਵੀ ਬੈਨ

67 ਸਾਲਾ ਸ਼ਿੰਜੋ ਆਬੇ ਨੂੰ ਬਚਾਉਣ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਡਾਕਟਰਾਂ ਨੂੰ ਇਸ 'ਚ ਸਫਲਤਾ ਨਹੀਂ ਮਿਲੀ। ਤੁਹਾਨੂੰ ਦੱਸ ਦੇਈਏ ਕਿ ਸ਼ਿੰਗਾ ਆਬੇ ਨੂੰ ਗੋਲੀ ਮਾਰਨ ਵਾਲਾ ਕਾਤਲ ਫੜਿਆ ਗਿਆ ਹੈ। ਹਮਲੇ ਤੋਂ ਤੁਰੰਤ ਬਾਅਦ ਉਸ ਨੂੰ ਮੌਕੇ ਤੋਂ ਕਾਬੂ ਕਰ ਲਿਆ ਗਿਆ।

ਮਾਰਨ ਦੇ ਟੀਚੇ ਨਾਲ ਹੀ ਆਇਆ ਸੀ ਹਮਲਾਵਰ
ਸ਼ੱਕੀ ਕਾਤਲ ਦੀ ਉਮਰ 41 ਸਾਲ ਦੇ ਕਰੀਬ ਹੈ। ਉਸਦਾ ਨਾਮ ਯਾਮਾਗਾਮੀ ਟੇਤਸੂਯਾ ਹੈ। ਹਮਲਾਵਰ ਸੈਲਫ ਡਿਫੈਂਸ ਫੋਰਸ ਦਾ ਮੈਂਬਰ ਸੀ। ਜਿਸ ਬੰਦੂਕ ਨਾਲ ਹਮਲਾ ਕੀਤਾ ਗਿਆ, ਉਸ ਨੂੰ ਮੌਕੇ ਤੋਂ ਬਰਾਮਦ ਕਰ ਲਿਆ ਗਿਆ ਹੈ। ਜੋ ਕਿ ਇੱਕ ਸ਼ਾਟਗਨ ਹੈ। ਯਾਮਾਗਾਮੀ ਟੇਤਸੂਯਾ ਨਾਰਾ ਸ਼ਹਿਰ ਦਾ ਵਸਨੀਕ ਹੈ। ਰਿਪੋਰਟਾਂ ਮੁਤਾਬਕ ਸ਼ੱਕੀ ਮੈਰੀਟਾਈਮ ਸੈਲਫ ਡਿਫੈਂਸ ਫੋਰਸ 'ਚ ਰਹਿੰਦਾ ਹੈ। ਉਸ ਨੇ 2005 ਤੱਕ ਲਗਭਗ ਤਿੰਨ ਸਾਲ ਉੱਥੇ ਕੰਮ ਕੀਤਾ। ਪੁਲਿਸ ਮੁਤਾਬਕ ਪੁੱਛ-ਗਿੱਛ ਦੌਰਾਨ ਯਾਮਾਗਾਮੀ ਟੇਤਸੂਯਾ ਨੇ ਦੱਸਿਆ ਹੈ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਦੀਆਂ ਕੁਝ ਗੱਲਾਂ ਤੋਂ ਨਾਰਾਜ਼ ਸੀ ਅਤੇ ਉਸ ਨੂੰ ਮਾਰਨਾ ਚਾਹੁੰਦਾ ਸੀ। ਹਮਲਾਵਰ ਨੇ ਇਸ ਹਮਲੇ ਦੀ ਪਹਿਲਾਂ ਤੋਂ ਯੋਜਨਾ ਬਣਾਈ ਹੋ ਸਕਦੀ ਹੈ। ਕਿਉਂਕਿ ਸ਼ਿੰਜੋ ਆਬੇ ਦਾ ਅੱਜ  ਨਾਰਾ ਸ਼ਹਿਰ ਵਿਚ ਆਉਣਾ ਤੈਅ ਸੀ। ਵੀਰਵਾਰ ਨੂੰ ਹੀ ਲਿਬਰਲ ਡੈਮੋਕ੍ਰੇਟਿਕ ਪਾਰਟੀ ਨੇ ਆਪਣੇ ਸਮਰਥਕਾਂ ਨੂੰ ਇਹ ਜਾਣਕਾਰੀ ਦਿੱਤੀ।

Also Read: ਚੰਡੀਗੜ੍ਹ ਦੇ ਕਾਨਵੈਂਟ ਸਕੂਲ 'ਚ ਬੱਚਿਆਂ 'ਤੇ ਡਿੱਗਿਆ ਦਰੱਖਤ, ਇਕ ਵਿਦਿਆਰਥੀ ਦੀ ਮੌਤ, ਕਈ ਜ਼ਖਮੀ

ਚੋਣ ਪ੍ਰਚਾਰ ਕਰ ਰਹੇ ਸਨ ਸ਼ਿੰਜੇ ਆਬੇ
ਇਹ ਘਟਨਾ ਜਾਪਾਨ ਵਿਚ ਉਸ ਸਮੇਂ ਵਾਪਰੀ ਜਦੋਂ ਸਾਬਕਾ ਪੀਐੱਮ ਜਾਪਾਨ ਦੇ ਸ਼ਹਿਰ ਨਾਰਾ ਵਿਚ ਚੋਣ ਪ੍ਰਚਾਰ ਕਰ ਰਹੇ ਸਨ। ਇੱਥੇ ਐਤਵਾਰ ਨੂੰ ਉਪਰਲੇ ਸਦਨ ਦੀਆਂ ਚੋਣਾਂ ਹੋਣੀਆਂ ਹਨ। ਸ਼ਿੰਜੋ ਆਬੇ ਦੇ ਭਾਸ਼ਣ ਦੌਰਾਨ ਹਮਲਾਵਰ ਨੇ ਦੋ ਗੋਲੀਆਂ ਚਲਾਈਆਂ। ਪਹਿਲੀ ਗੋਲੀ ਆਬੇ ਦੀ ਛਾਤੀ ਵਿਚ ਲੱਗੀ। ਦੂਜੀ ਉਨ੍ਹਾਂ ਦੀ ਗਰਦਨ ਮਾਰੀ ਗਈ। ਇਸ ਤੋਂ ਬਾਅਦ ਉਹ ਉੱਥੇ ਡਿੱਗ ਗਏ ਅਤੇ ਚਾਰੇ ਪਾਸੇ ਭਗਦੜ ਮੱਚ ਗਈ। ਇਸ ਦੌਰਾਨ ਸ਼ਿੰਜੋ ਨੂੰ ਦਿਲ ਦਾ ਦੌਰਾ ਵੀ ਪਿਆ। ਇਸ ਤੋਂ ਬਾਅਦ ਮੌਕੇ 'ਤੇ ਸੀਪੀਆਰ ਦੇ ਕੇ ਉਸ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਗਈ। ਬਾਅਦ ਵਿਚ ਉਸ ਨੂੰ ਹਵਾਈ ਜਹਾਜ਼ ਰਾਹੀਂ ਹਸਪਤਾਲ ਲਿਜਾਇਆ ਗਿਆ। ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।

ਪ੍ਰਧਾਨ ਮੰਤਰੀ ਫੂਮੀਓ ਕਿਸ਼ਿਦਾ ਹੋ ਗਏ ਭਾਵੁੱਕ
ਸ਼ਿੰਜੋ ਆਬੇ 'ਤੇ ਹਮਲੇ ਤੋਂ ਬਾਅਦ ਪੂਰੇ ਜਾਪਾਨ 'ਚ ਸੋਗ ਦਾ ਮਾਹੌਲ ਹੈ। ਇਸ ਬਾਰੇ ਗੱਲ ਕਰਦਿਆਂ ਪੀਐੱਮ ਫੂਮੀਓ ਕਿਸ਼ਿਦਾ ਵੀ ਭਾਵੁੱਕ ਹੋ ਗਏ। ਹਮਲੇ ਤੋਂ ਬਾਅਦ ਜਾਪਾਨ ਦੇ ਪੀਐੱਮ ਫੂਮਿਓ ਕਿਸ਼ਿਦਾ ਨੇ ਦੇਸ਼ ਨੂੰ ਸੰਬੋਧਨ ਕੀਤਾ। ਇਸ 'ਚ ਉਨ੍ਹਾਂ ਭਾਵੁੱਕ ਹੁੰਦਿਆਂ ਕਿਹਾ ਕਿ ਸ਼ਿੰਜੋ ਦੀ ਹਾਲਤ 'ਚ ਸਵੇਰ ਤੋਂ ਕੋਈ ਸੁਧਾਰ ਨਹੀਂ ਹੋ ਰਿਹਾ। ਜਾਪਾਨ ਦੇ ਪ੍ਰਧਾਨ ਮੰਤਰੀ ਨੇ ਇਸ ਨੂੰ ਵਹਿਸ਼ੀ ਅਤੇ ਲੋਕਤੰਤਰ 'ਤੇ ਹਮਲਾ ਕਰਾਰ ਦਿੱਤਾ ਹੈ।

Also Read: ਇਸ ਟਾਪੂ 'ਤੇ ਬਿਕਨੀ 'ਚ ਦਿਖੀ ਕੋਈ ਮਹਿਲਾ ਤਾਂ ਲੱਗੇਗਾ 40 ਹਜ਼ਾਰ ਰੁਪਏ ਦਾ ਜੁਰਮਾਨਾ! ਜਾਂਚ ਕਰੇਗੀ ਪੁਲਿਸ

ਸ਼ਿੰਜੋ ਆਬੇ ਨੇ 2020 ਵਿਚ ਦਿੱਤਾ ਸੀ ਅਸਤੀਫਾ
ਸ਼ਿੰਜੋ ਆਬੇ ਨੇ ਸਾਲ 2020 ਵਿਚ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਸਿਹਤ ਖਰਾਬ ਹੋਣ ਕਾਰਨ ਉਸ ਨੇ ਅਜਿਹਾ ਕੀਤਾ। ਪਤਾ ਲੱਗਾ ਹੈ ਕਿ ਉਹ ਕਾਫੀ ਸਮੇਂ ਤੋਂ ਬਿਮਾਰ ਸਨ। ਸ਼ਿੰਜੋ ਜਾਪਾਨ ਦੇ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਰਹੇ।

ਸ਼ਿੰਜੋ ਆਬੇ ਦਾ ਭਾਰਤ ਨਾਲ ਖਾਸ ਸਬੰਧ ਸਨ। ਉਨ੍ਹਾਂ ਦੇ ਪ੍ਰਧਾਨ ਮੰਤਰੀ ਦੇ ਕਾਰਜਕਾਲ ਵਿਚ ਭਾਰਤ-ਜਾਪਾਨ ਸਬੰਧ ਹੋਰ ਮਜ਼ਬੂਤ ​​ਹੋਏ। ਨਰਿੰਦਰ ਮੋਦੀ ਅਤੇ ਮਨਮੋਹਨ ਸਿੰਘ ਦੋਵੇਂ ਸ਼ਿੰਜੋ ਆਬੇ ਨੂੰ ਆਪਣਾ ਦੋਸਤ ਮੰਨਦੇ ਸਨ। ਪਿਛਲੇ ਸਾਲ ਭਾਰਤ ਨੇ ਸ਼ਿੰਜੋ ਆਬੇ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਤ ਵੀ ਕੀਤਾ ਸੀ।

In The Market