LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚੰਡੀਗੜ੍ਹ ਦੇ ਕਾਨਵੈਂਟ ਸਕੂਲ 'ਚ ਬੱਚਿਆਂ 'ਤੇ ਡਿੱਗਿਆ ਦਰੱਖਤ, ਇਕ ਵਿਦਿਆਰਥੀ ਦੀ ਮੌਤ, ਕਈ ਜ਼ਖਮੀ

8 july tree

ਚੰਡੀਗੜ੍ਹ- ਸ਼ੁੱਕਰਵਾਰ ਨੂੰ ਚੰਡੀਗੜ੍ਹ ਦੇ ਸੈਕਟਰ 9 ਸਥਿਤ ਕਾਰਮਲ ਕਾਨਵੈਂਟ ਸਕੂਲ 'ਚ ਇਕ ਪੁਰਾਣਾ ਪਿੱਪਲ ਦਾ ਦਰੱਖਤ ਅਚਾਨਕ ਡਿੱਗ ਜਾਣ ਕਾਰਨ ਜ਼ਮੀਨ 'ਤੇ ਬੈਠੇ ਇਕ ਬੱਚੇ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਮ੍ਰਿਤਕ ਦੀ ਪਛਾਣ ਹੀਰਾਕਸ਼ੀ ਵਜੋਂ ਹੋਈ ਹੈ, ਜੋ ਸੈਕਟਰ 43 ਵਿਚ ਰਹਿੰਦੀ ਸੀ।

Also Read: ਇਸ ਟਾਪੂ 'ਤੇ ਬਿਕਨੀ 'ਚ ਦਿਖੀ ਕੋਈ ਮਹਿਲਾ ਤਾਂ ਲੱਗੇਗਾ 40 ਹਜ਼ਾਰ ਰੁਪਏ ਦਾ ਜੁਰਮਾਨਾ! ਜਾਂਚ ਕਰੇਗੀ ਪੁਲਿਸ

ਜਦਕਿ 11 ਬੱਚਿਆਂ ਨੂੰ ਜੀਐੱਮਐੱਸਐੱਚ-16 ਵਿਚ ਦਾਖ਼ਲ ਕਰਵਾਇਆ ਗਿਆ ਹੈ। ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ 2 ਬੱਚਿਆਂ ਨੂੰ ਪੀ.ਜੀ.ਆਈ. ਡੀਸੀ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਜ਼ਖਮੀ ਬੱਚਿਆਂ ਨੂੰ ਮਿਲਣ ਲਈ ਹਸਪਤਾਲ ਪਹੁੰਚ ਗਏ ਹਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸਐੱਸਪੀ ਕੁਲਦੀਪ ਸਿੰਘ ਚਾਹਲ ਸਮੇਤ ਕਈ ਸੀਨੀਅਰ ਪੁਲਿਸ ਅਧਿਕਾਰੀ ਮੌਕੇ ’ਤੇ ਪੁੱਜੇ। ਸੈਕਟਰ 3 ਥਾਣਾ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ। ਇਸ ਦਰੱਖਤ ਨੂੰ ਹਰ ਪਾਸਿਓਂ ਸੀਮਿੰਟ ਨਾਲ ਢੱਕਿਆ ਹੋਇਆ ਸੀ। ਦੁਪਹਿਰ ਦੇ ਖਾਣੇ ਸਮੇਂ ਬੱਚੇ ਅਕਸਰ ਇਸ ਦੇ ਕੋਲ ਬੈਠ ਜਾਂਦੇ ਸਨ। ਇੱਥੇ ਬੱਚੇ ਖੇਡਦੇ ਵੀ ਸਨ।

ਸਕੂਲ ਮੈਨੇਜਮੈਂਟ ਟੁੱਟੇ ਦਰੱਖਤ ਨੂੰ ਕੱਟ ਕੇ ਹਟਾਉਣ ਵਿਚ ਲੱਗੀ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਕਈ ਬੱਚਿਆਂ ਦੇ ਪਰਿਵਾਰ ਵਾਲੇ ਸਕੂਲ ਪਹੁੰਚ ਗਏ। ਗੇਟ ਦੇ ਬਾਹਰ ਹੀ ਸਕੂਲ ਅੰਦਰ ਜਾਣ ਦੀ ਮੰਗ ਕੀਤੀ। ਇਸ ਦੇ ਨਾਲ ਹੀ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸਕੂਲ ਦੇ ਬਾਹਰ ਪੁਲਿਸ ਬਲ ਵੀ ਤਾਇਨਾਤ ਕੀਤਾ ਗਿਆ ਸੀ। ਇਸ ਮੌਕੇ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਪ੍ਰਧਾਨ ਪ੍ਰੇਮ ਗਰਗ ਵੀ ਪੁੱਜੇ।

Also Read: ਇੱਕ ਕਰੋੜ ਦੀ ਰਿਸ਼ਵਤ ਮੰਗਣ ਵਾਲਾ IFS ਅਧਿਕਾਰੀ ਗ੍ਰਿਫ਼ਤਾਰ, ਕਲੋਨਾਈਜ਼ਰ ਨੂੰ FIR ਦਾ ਦਿਖਾਇਆ ਡਰ

ਜਾਣਕਾਰੀ ਮੁਤਾਬਕ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਬੱਚੇ ਦੁਪਹਿਰ ਨੂੰ ਖਾਣਾ ਖਾ ਰਹੇ ਸਨ। ਇਸ ਦੌਰਾਨ ਕਰੀਬ 300 ਸਾਲ ਪੁਰਾਣਾ ਪਿੱਪਲ ਦਾ ਦਰੱਖਤ ਬੱਚਿਆਂ 'ਤੇ ਡਿੱਗ ਪਿਆ। ਬੱਚੇ ਭਾਰੀ ਦਰੱਖਤ ਦੀਆਂ ਟਾਹਣੀਆਂ ਹੇਠਾਂ ਦੱਬ ਗਏ ਅਤੇ ਕੁਝ ਬੱਚਿਆਂ ਨੂੰ ਫ੍ਰੈਕਚਰ ਆਏ ਹਨ। ਪੁਲਿਸ ਅਤੇ ਪ੍ਰਸ਼ਾਸਨ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

 

In The Market