LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਇੱਕ ਕਰੋੜ ਦੀ ਰਿਸ਼ਵਤ ਮੰਗਣ ਵਾਲਾ IFS ਅਧਿਕਾਰੀ ਗ੍ਰਿਫ਼ਤਾਰ, ਕਲੋਨਾਈਜ਼ਰ ਨੂੰ FIR ਦਾ ਦਿਖਾਇਆ ਡਰ

8 july ifs

ਚੰਡੀਗੜ੍ਹ- ਭਾਰਤੀ ਜੰਗਲਾਤ ਸੇਵਾ (IFS) ਵਿਸ਼ਾਲ ਚੌਹਾਨ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਇੱਕ ਕਰੋੜ ਦੀ ਰਿਸ਼ਵਤ ਦੀ ਮੰਗ ਕਰਨ ਦੇ ਜੁਰਮ ਵਿਚ ਗ੍ਰਿਫਤਾਰ ਕੀਤਾ ਹੈ। ਇੰਨਾ ਹੀ ਨਹੀਂ ਇਸ ਤੋਂ ਬਾਅਦ ਹਰ ਮਹੀਨੇ 10 ਲੱਖ ਰੁਪਏ ਅਤੇ ਜ਼ਮੀਨ ਦੀ ਵਿਕਰੀ 'ਤੇ 5 ਲੱਖ ਰੁਪਏ ਦਾ ਕਮਿਸ਼ਨ ਮੰਗਿਆ ਗਿਆ। ਉਸ ਨੇ ਕਾਲੋਨਾਈਜ਼ਰ ਨੂੰ ਪੰਜਾਬ ਲੈਂਡ ਰਿਜ਼ਰਵੇਸ਼ਨ ਐਕਟ ਅਧੀਨ ਆਉਂਦੀ ਜ਼ਮੀਨ ’ਤੇ ਕਬਜ਼ਾ ਕਰਨ ਦਾ ਦੋਸ਼ ਲਾਉਂਦਿਆਂ FIR ਦਾ ਡਰ ਦਿਖਾਇਆ ਸੀ। ਆਈਐੱਫਐੱਸ 'ਤੇ ਇਹ ਕਾਰਵਾਈ ਪਹਿਲੇ ਫੜੇ ਗਏ ਠੇਕੇਦਾਰ ਅਤੇ ਜੰਗਲਾਤ ਅਧਿਕਾਰੀਆਂ ਤੋਂ ਪੁੱਛਗਿੱਛ ਤੋਂ ਬਾਅਦ ਕੀਤੀ ਗਈ ਹੈ।

Also Read: ਬਰਖਾਸਤ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਮਿਲੀ ਜ਼ਮਾਨਤ, ਭ੍ਰਿਸ਼ਟਾਚਾਰ ਦੇ ਮਾਮਲੇ 'ਚ ਕੀਤਾ ਗਿਆ ਸੀ ਗ੍ਰਿਫਤਾਰ

ਪਹਿਲਾ ਠੇਕੇਦਾਰ ਤੇ ਡੀ.ਐੱਫ.ਓ. ਦੀ ਹੋਈ ਗ੍ਰਿਫਤਾਰੀ
ਪੰਜਾਬ ਵਿਜੀਲੈਂਸ ਬਿਊਰੋ ਨੇ 2 ਜੂਨ ਨੂੰ ਮੁਹਾਲੀ ਦੇ ਡੀਐੱਫਓ ਗੁਰਮਨਪ੍ਰੀਤ ਸਿੰਘ ਅਤੇ ਠੇਕੇਦਾਰ ਹਰਮਿੰਦਰ ਸਿੰਘ ਹੈਮੀ ਨੂੰ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਸੀ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਆਈਐੱਫਐੱਸ ਵਿਸ਼ਾਲ ਚੌਹਾਨ ਵੀ ਰਿਸ਼ਵਤਖੋਰੀ ਦੇ ਧੰਦੇ ਵਿਚ ਸ਼ਾਮਲ ਹੈ। ਜਿਸ ਤੋਂ ਬਾਅਦ ਵਿਜੀਲੈਂਸ ਨੇ ਉਸ ਨੂੰ ਕੇਸ ਵਿਚ ਨਾਮਜ਼ਦ ਕੀਤਾ।

PLPA ਅਧੀਨ ਕਲੋਨਾਈਜ਼ਰ ਦੀ ਕੁਝ ਜ਼ਮੀਨ
ਜਾਂਚ ਵਿਚ ਸਾਹਮਣੇ ਆਇਆ ਕਿ ਸੈਕਟਰ 10 ਚੰਡੀਗੜ੍ਹ ਦੇ ਵਸਨੀਕ ਦਵਿੰਦਰ ਸੰਧੂ ਦੀ ਪਿੰਡ ਮਸੌਲ ਅਤੇ ਟਾਂਡਾ ਵਿਚ 100 ਏਕੜ ਜ਼ਮੀਨ ਹੈ। ਇਸ ਦਾ ਕੁਝ ਹਿੱਸਾ ਪੰਜਾਬ ਲੈਂਡ ਪ੍ਰੀਜ਼ਰਵੇਸ਼ਨ ਐਕਟ (PLPA) ਅਧੀਨ ਆਉਂਦਾ ਹੈ।

ਪਹਿਲਾਂ ਦਰਜ ਕਰਵਾਈ ਸ਼ਿਕਾਇਤ
ਕਲੋਨਾਈਜ਼ਰ ਦਵਿੰਦਰ ਸੰਧੂ ਦੇ ਪਿਤਾ ਕਰਨਲ ਬਲਜੀਤ ਸੰਧੂ ਤੇ ਉਸ ਦੇ ਮੁਲਾਜ਼ਮ ਤਰਸੇਮ ਸਿੰਘ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਪੁੱਜੀ। ਰੇਂਜ ਅਫਸਰ ਰਣਜੋਧ ਸਿੰਘ ਨੇ ਇਹ ਸ਼ਿਕਾਇਤ ਦਿੱਤੀ। ਦਵਿੰਦਰ ਸੰਧੂ ਨੂੰ ਦੱਸਿਆ ਕਿ ਇਹ ਸ਼ਿਕਾਇਤ ਡੀਐੱਫਓ ਗੁਰਮਨਪ੍ਰੀਤ ਸਿੰਘ ਅਤੇ ਸ਼ਿਵਾਲਿਕ ਸਰਕਲ ਕੰਜ਼ਰਵੇਟਰ (ਫੋਰੈਸਟਰ) ਵਿਸ਼ਾਲ ਚੌਹਾਨ ਦੇ ਕਹਿਣ ’ਤੇ ਦਿੱਤੀ ਗਈ ਹੈ। ਸੰਧੂ ਨੂੰ ਦੋਵਾਂ ਨਾਲ ਗੱਲ ਕਰਨੀ ਚਾਹੀਦੀ ਹੈ ਨਹੀਂ ਤਾਂ ਉਨ੍ਹਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਜਾਵੇਗੀ।

ਡੇਢ ਘੰਟਾ ਕੀਤੀ ਗੱਲ, ਸਾਰੀ ਵੀਡੀਓ ਰਿਕਾਰਡਿੰਗ ਕੀਤੀ
ਇਸ ਤੋਂ ਬਾਅਦ ਦਵਿੰਦਰ ਸੰਧੂ ਨੇ ਠੇਕੇਦਾਰ ਹੈਮੀ ਅਤੇ ਡੀਐੱਫਓ ਗੁਰਮਨਪ੍ਰੀਤ ਸਿੰਘ ਨਾਲ ਡੇਢ ਘੰਟਾ ਗੱਲਬਾਤ ਕੀਤੀ। ਸੰਧੂ ਨੇ ਠੇਕੇਦਾਰ ਦੇ ਕਹਿਣ ’ਤੇ ਡੀਐੱਫਓ ਨੂੰ 2 ਲੱਖ ਰੁਪਏ ਦਾ ਪੈਕੇਟ ਦਿੱਤਾ। ਡੀਐੱਫਓ ਨੇ ਕਿਹਾ ਕਿ ਉਹ ਬਾਕੀ ਪੈਸੇ ਬਾਰੇ ਚੌਹਾਨ ਨਾਲ ਗੱਲ ਕਰਕੇ ਉਨ੍ਹਾਂ ਨੂੰ ਸੂਚਿਤ ਕਰਨਗੇ। ਸੰਧੂ ਨੇ ਪੂਰੇ ਮਾਮਲੇ ਦੀ ਵੀਡੀਓ ਰਿਕਾਰਡਿੰਗ ਕਰ ਲਈ।

Also Read: ਉੱਤਰਾਖੰਡ: ਪੰਜਾਬ ਦੇ ਸੈਲਾਨੀਆਂ ਨਾਲ ਵਾਪਰਿਆ ਹਾਦਸਾ, 9 ਹਲਾਕ

ਜੇਕਰ ਪ੍ਰੋਜੈਕਟ ਸ਼ੁਰੂ ਕਰਨਾ ਹੈ ਤਾਂ ਇੱਕ ਕਰੋੜ ਦਿਓ
ਇਸ ਤੋਂ ਬਾਅਦ ਠੇਕੇਦਾਰ ਹੈਮੀ ਨੇ ਸੰਧੂ ਨਾਲ ਸੰਪਰਕ ਕੀਤਾ। ਉਸ ਨੇ ਦੱਸਿਆ ਕਿ ਉਹ ਅਤੇ ਡੀਐੱਫਓ ਪਹਿਲਾਂ ਹੀ ਕੰਜ਼ਰਵੇਟਰ ਚੌਹਾਨ ਨਾਲ ਗੱਲ ਕਰ ਚੁੱਕੇ ਹਨ। ਪ੍ਰਾਜੈਕਟ ਸ਼ੁਰੂ ਕਰਨ ਲਈ ਪਹਿਲਾਂ ਇਕ ਕਰੋੜ ਰੁਪਏ ਦੇਣੇ ਪੈਣਗੇ। ਫਿਰ ਹਰ ਮਹੀਨੇ 10 ਲੱਖ ਰੁਪਏ ਅਤੇ ਵੇਚੀ ਗਈ ਜ਼ਮੀਨ ਵਿੱਚੋਂ 5 ਲੱਖ ਰੁਪਏ ਅਦਾ ਕਰਨੇ ਪੈਣਗੇ। ਹਾਲਾਂਕਿ ਸੰਧੂ ਇਸ ਗੱਲ ਲਈ ਸਹਿਮਤ ਨਹੀਂ ਹੋਏ।

ਸੰਧੂ ਨੇ ਸੀਐੱਮ ਹੈਲਪਲਾਈਨ ਨੂੰ ਭੇਜੀ ਸ਼ਿਕਾਇਤ
ਦਵਿੰਦਰ ਸੰਧੂ ਨੇ ਸੀਐਮ ਭਗਵੰਤ ਮਾਨ ਦੀ ਹੈਲਪਲਾਈਨ 'ਤੇ ਸ਼ਿਕਾਇਤ ਭੇਜੀ ਸੀ। ਜਿਸ ਤੋਂ ਬਾਅਦ ਪਹਿਲਾਂ ਡੀਐੱਫਓ ਅਤੇ ਠੇਕੇਦਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਾਂਚ ਵਿੱਚ ਸਾਹਮਣੇ ਆਇਆ ਕਿ ਆਈਐੱਫਐੱਸ ਚੌਹਾਨ ਨੇ ਦਬਾਅ ਵਿਚ ਆ ਕੇ ਦਵਿੰਦਰ ਸੰਧੂ ਦੇ ਪਿਤਾ ਖ਼ਿਲਾਫ਼ ਕੇਸ ਦਰਜ ਕਰਵਾਇਆ ਸੀ। ਇਸ ਤੋਂ ਬਾਅਦ ਦਵਿੰਦਰ ਸੰਧੂ ਨੂੰ ਵੀ ਇਸ ਵਿਚ ਨਾਮਜ਼ਦ ਕਰਨ ਲਈ ਕਿਹਾ ਗਿਆ। ਜਿਸ ਲਈ ਚੌਹਾਨ ਨੇ ਖੁਦ ਟਾਈਪ ਕੀਤੀ ਸ਼ਿਕਾਇਤ ਦਿੱਤੀ ਸੀ। ਜਿਸ ਤੋਂ ਬਾਅਦ ਵਿਜੀਲੈਂਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।

In The Market