LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬਿਕਨੀ 'ਚ ਦਿਖੀ ਕੋਈ ਮਹਿਲਾ ਤਾਂ ਲੱਗੇਗਾ 40 ਹਜ਼ਾਰ ਰੁਪਏ ਦਾ ਜੁਰਮਾਨਾ! ਜਾਂਚ ਕਰੇਗੀ ਪੁਲਿਸ

8 julyjurmana

ਨਵੀਂ ਦਿੱਲੀ- ਇਕ ਮਸ਼ਹੂਰ ਸੈਰ-ਸਪਾਟਾ ਸਥਾਨ 'ਤੇ ਬਿਕਨੀ ਪਹਿਨਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਜੇਕਰ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਨੂੰ ਭਾਰੀ ਜੁਰਮਾਨਾ ਕੀਤਾ ਜਾਵੇਗਾ। ਜੁਰਮਾਨੇ ਵਜੋਂ ਉਸ ਨੂੰ 40 ਹਜ਼ਾਰ ਤੋਂ ਵੱਧ ਦਾ ਭੁਗਤਾਨ ਕਰਨਾ ਪੈ ਸਕਦਾ ਹੈ। ਪ੍ਰਸ਼ਾਸਨ ਨੇ ਇਹ ਕਦਮ ਸਥਾਨਕ ਲੋਕਾਂ ਦੀ ਸ਼ਿਕਾਇਤ 'ਤੇ ਚੁੱਕਿਆ ਹੈ।

Also Read: ਇੱਕ ਕਰੋੜ ਦੀ ਰਿਸ਼ਵਤ ਮੰਗਣ ਵਾਲਾ IFS ਅਧਿਕਾਰੀ ਗ੍ਰਿਫ਼ਤਾਰ, ਕਲੋਨਾਈਜ਼ਰ ਨੂੰ FIR ਦਾ ਦਿਖਾਇਆ ਡਰ

ਮਾਮਲਾ ਇਟਲੀ ਦੇ ਤੱਟਵਰਤੀ ਇਲਾਕਿਆਂ ਪੌਂਪੇਈ ਅਤੇ ਨੈਪਲਜ਼ ਦਾ ਹੈ। ‘ਡੇਲੀ ਮੇਲ’ ਮੁਤਾਬਕ ਇੱਥੋਂ ਦੇ ਮੇਅਰ ਨੇ ਇੱਕ ਹੁਕਮ ਜਾਰੀ ਕੀਤਾ ਹੈ। ਇਸ ਦੇ ਮੁਤਾਬਕ ਜੇਕਰ ਕੋਈ ਬਿਕਨੀ ਪਹਿਨ ਕੇ, ਬਿਨਾਂ ਕਮੀਜ਼ ਵਾਲਾ ਜਾਂ ਘੱਟ ਕੱਪੜੇ ਪਹਿਨ ਕੇ ਦੇਖਿਆ ਗਿਆ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਦਰਅਸਲ ਬੀਚ ਦੇ ਨਾਲ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇਲਾਕੇ 'ਚ ਸਥਿਤ ਟੂਰਿਸਟ ਪਲੇਸ 'ਤੇ ਛੁੱਟੀਆਂ ਬਿਤਾਉਣ ਆਏ ਲੋਕ ਘੱਟ ਕੱਪੜੇ ਪਾ ਕੇ 'ਅਸ਼ਲੀਲ ਵਿਵਹਾਰ' ਕਰਦੇ ਹਨ। ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ, ਉਹ ਅਸਹਿਜ ਮਹਿਸੂਸ ਕਰਦੇ ਹਨ।

ਸੈਲਾਨੀਆਂ ਨੂੰ ਚੇਤਾਵਨੀ
ਮੇਅਰ ਨੇ ਇਸ ਸ਼ਿਕਾਇਤ ਦਾ ਨੋਟਿਸ ਲੈਂਦਿਆਂ ਬੀਚ 'ਤੇ ਆਉਣ ਵਾਲੇ ਸੈਲਾਨੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ 'ਛੋਟੇ ਕੱਪੜਿਆਂ' ਵਿੱਚ 'ਅਸ਼ਲੀਲ ਹਰਕਤ' ਕਰਦਾ ਪਾਇਆ ਗਿਆ ਤਾਂ ਉਸ ਨੂੰ 425 ਪੌਂਡ (40 ਹਜ਼ਾਰ ਰੁਪਏ ਤੋਂ ਵੱਧ) ਦਾ ਜੁਰਮਾਨਾ ਕੀਤਾ ਜਾ ਸਕਦਾ ਹੈ।

Also Read: ਬਰਖਾਸਤ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਮਿਲੀ ਜ਼ਮਾਨਤ, ਭ੍ਰਿਸ਼ਟਾਚਾਰ ਦੇ ਮਾਮਲੇ 'ਚ ਕੀਤਾ ਗਿਆ ਸੀ ਗ੍ਰਿਫਤਾਰ

ਮੇਅਰ ਨੇ ਕਿਹਾ ਕਿ ਸਥਾਨਕ ਲੋਕਾਂ ਨੂੰ ਡਰ ਹੈ ਕਿ ਸੈਲਾਨੀਆਂ ਦੀ ਆਵਾਜਾਈ ਤੱਟਵਰਤੀ ਸ਼ਹਿਰ ਦੇ "ਮਾਣ" ਅਤੇ "ਜੀਵਨ ਦੀ ਗੁਣਵੱਤਾ" ਨੂੰ ਬਰਬਾਦ ਕਰ ਰਹੀ ਹੈ। ਅਜਿਹੀ ਸਥਿਤੀ ਵਿਚ ਪੁਲਿਸ ਅਧਿਕਾਰੀ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਸੜਕਾਂ ਅਤੇ ਤੱਟਵਰਤੀ ਖੇਤਰਾਂ ਵਿਚ ਗਸ਼ਤ ਕਰਨਗੇ। ਬਿਨਾਂ ਕਮੀਜ਼ ਜਾਂ ਸਵਿਮਵੇਅਰ ਵਿਚ ਪਾਏ ਜਾਣ ਵਾਲਿਆਂ ਨੂੰ ਜੁਰਮਾਨਾ ਕੀਤਾ ਜਾਵੇਗਾ।

ਇੱਕ ਸਥਾਨਕ ਪੱਤਰਕਾਰ ਨੇ ਦੱਸਿਆ ਕਿ ਇਸ ਸੈਰ ਸਪਾਟਾ ਸਥਾਨ 'ਤੇ ਵੱਡੀ ਗਿਣਤੀ 'ਚ ਸੈਲਾਨੀ ਆਉਂਦੇ ਹਨ। ਜਿਸ ਤਰ੍ਹਾਂ ਉਹ ਬੀਚ 'ਤੇ ਘੁੰਮਦੇ ਹਨ, ਉਸੇ ਤਰ੍ਹਾਂ ਸ਼ਹਿਰ ਦੀਆਂ ਸੜਕਾਂ 'ਤੇ ਨਿਕਲਦੇ ਹਨ। ਇਹ ਕੁਝ ਲੋਕਾਂ ਨੂੰ ਅਸੁਵਿਧਾਜਨਕ ਬਣਾਉਂਦਾ ਹੈ। ਅਜਿਹੇ ਨਿਯਮ ਪਹਿਲਾਂ ਹੀ ਕਈ ਬੀਚ ਖੇਤਰਾਂ ਵਿਚ ਲਾਗੂ ਕੀਤੇ ਜਾ ਚੁੱਕੇ ਹਨ।

In The Market