LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਿੱਧੂ ਮੂਸੇਵਾਲਾ ਦੇ SYL ਤੋਂ ਬਾਅਦ ਕਨਵਰ ਗਰੇਵਾਲ ਦਾ 'Rihai' ਗੀਤ ਵੀ ਬੈਨ

8july rihai1

ਚੰਡੀਗੜ੍ਹ- ਪੰਜਾਬ ਵਿਚ ਬੰਦੀ ਸਿੰਘਾਂ ਦਾ ਮੁੱਦਾ ਲੰਬੇ ਸਮੇਂ ਤੋਂ ਚੁੱਕਿਆ ਜਾਂਦਾ ਰਿਹਾ ਹੈ। ਹਾਲ ਹੀ ਵਿਚ ਸਿੱਧੂ ਮੂਸੇਵਾਲਾ ਦੇ ਗੀਤ ਵਿਚ SYL ਤੇ ਬੰਦੀ ਸਿੰਘਾਂ ਦੇ ਹੱਕ ਵਿਚ ਆਵਾਜ਼ ਚੁੱਕੀ ਗਈ ਸੀ। ਇਸ ਗਾਣੇ ਨੂੰ ਭਾਰਤ ਸਰਕਾਰ ਦੀ ਸ਼ਿਕਾਇਤ ਉੱਤੇ ਬੈਨ ਕਰ ਦਿੱਤਾ ਗਿਆ ਸੀ। ਹੁਣ ਕਨਵਰ ਗਰੇਵਾਲ ਦੇ ਰਿਹਾਈ ਗੀਤ ਨੂੰ ਬੈਨ ਕਰ ਦਿੱਤਾ ਗਿਆ ਹੈ।

Also Read: ਚੰਡੀਗੜ੍ਹ ਦੇ ਕਾਨਵੈਂਟ ਸਕੂਲ 'ਚ ਬੱਚਿਆਂ 'ਤੇ ਡਿੱਗਿਆ ਦਰੱਖਤ, ਇਕ ਵਿਦਿਆਰਥੀ ਦੀ ਮੌਤ, ਕਈ ਜ਼ਖਮੀ

ਦੱਸ ਦਈਏ ਕਿ ਕਨਵਰ ਗਰੇਵਾਲ ਨੇ ਲੰਬੇਂ ਸਮੇਂ ਤੋਂ ਭਾਰਤ ਦੀਆਂ ਜੇਲਾਂ ਵਿਚ ਕੈਦ ਬੰਦੀ ਸਿੰਘਾਂ ਨੂੰ ਆਜ਼ਾਦ ਕਰਵਾਉਣ ਲਈ ਆਪਣੇ ਗੀਤ 'ਰਿਹਾਈ' ਰਾਹੀਂ ਆਵਾਜ਼ ਚੁੱਕੀ ਸੀ। ਇਸ ਗੀਤ ਨੂੰ ਵੀ ਭਾਰਤ ਸਰਕਾਰ ਦੀ ਸ਼ਿਕਾਇਤ ਉੱਤੇ ਬੈਨ ਕਰ ਦਿੱਤਾ ਗਿਆ ਹੈ। ਕਨਵਰ ਗਰੇਵਾਲ ਦਾ ਗੀਤ ਯੂਟਿਊਬ ਉੱਤੇ ਸਰਚ ਕਰਨ ਉੱਤੇ 'This content is not available on this country domain due to a legal complaint from the government' ਸੰਦੇਸ਼ ਦਿਖਾਈ ਦੇ ਰਿਹਾ ਹੈ।

Also Read: ਇਸ ਟਾਪੂ 'ਤੇ ਬਿਕਨੀ 'ਚ ਦਿਖੀ ਕੋਈ ਮਹਿਲਾ ਤਾਂ ਲੱਗੇਗਾ 40 ਹਜ਼ਾਰ ਰੁਪਏ ਦਾ ਜੁਰਮਾਨਾ! ਜਾਂਚ ਕਰੇਗੀ ਪੁਲਿਸ

In The Market