LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚੀਨ 'ਚ ਫਿਰ ਤੋਂ ਲਾਕਡਾਊਨ ਦਾ ਖਤਰਾ, 15 ਦਿਨਾਂ ਤੋਂ ਡਿੱਗ ਰਿਹਾ ਬਾਜ਼ਾਰ

13julychina

ਬੀਜਿੰਗ- ਜਿੱਥੇ ਇਕ ਪਾਸੇ ਵੱਧਦੀ ਮਹਿੰਗਾਈ ਅਤੇ ਹੋਰ ਕਾਰਨਾਂ ਕਰਕੇ ਦੁਨੀਆ ਦੇ ਕਈ ਦੇਸ਼ਾਂ ਦੀਆਂ ਅਰਥਵਿਵਸਥਾਵਾਂ ਦਾ ਬੁਰਾ ਹਾਲ ਹੈ, ਤਾਂ ਉਥੇ ਹੀ ਦੂਜੀ ਸਭ ਤੋਂ ਵੱਡੀ ਇਕੋਨਮੀ ਚੀਨ ਖਤਰੇ ਵਿਚ ਨਜ਼ਰ ਆ ਰਹੀ ਹੈ। ਇਕ ਵਾਰ ਫਿਰ ਕੋਰੋਨਾ ਇਸ ਦਾ ਵੱਡਾ ਕਾਰਣ ਬਣ ਕੇ ਸਾਹਮਣੇ ਆਇਆ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਚੀਨ ਦੇ ਵਿੱਤੀ ਬਾਜ਼ਾਰ ਇਕੋਨਾਮੀ ਵਿਚ ਸੁਸਤੀ ਦੇ ਸੰਕੇਤ ਦੇ ਰਹੇ ਹਨ। ਕੋਰੋਨਾ ਦੇ ਵੱਧਦੇ ਮਾਮਲੇ ਦੇਸ਼ ਦੀ ਅਰਥਵਿਵਸਥਾ ਲਈ ਖਤਰਾ ਬਣ ਰਹੇ ਹਨ। ਇਸ ਵਿਚ ਅੰਦਾਜ਼ਾ ਜਤਾਇਆ ਗਿਆ ਹੈ ਕਿ ਜੇਕਰ ਕੋਰੋਨਾ ਵਾਇਰਸ ਦੇ ਵੱਧਦੇ ਕਹਿਰ 'ਤੇ ਲਗਾਮ ਲਗਾਉਣ ਲਈ ਲਾਕਡਾਊਨ ਦਾ ਸਹਾਰਾ ਲਿਆ ਜਾਂਦਾ ਹੈ ਤਾਂ ਇਹ ਇਕੋਨਾਮੀ ਲਈ ਸਮੱਸਿਆ ਖੜ੍ਹੀ ਕਰ ਦੇਵੇਗਾ। ਜ਼ਿਕਰਯੋਗ ਹੈ ਕਿ ਚੀਨੀ ਸ਼ੇਅਰ ਬਾਜ਼ਾਰ ਬੀਤੇ 15 ਦਿਨਾਂ 'ਚ ਬੁਰੀ ਤਰ੍ਹਾਂ ਟੁੱਟਿਆ ਹੈ।
ਚੀਨ ਦਾ ਹੈਂਗ ਸੈਂਗ ਚਾਈਨਾ ਐਂਟਰਪ੍ਰਾਈਜ਼ ਇੰਡੈਕਸ 28 ਜੂਨ ਤੋਂ ਬਾਅਦ ਤੋਂ ਹੁਣ ਤੱਕ ਤਕਰੀਬਨ 9 ਫੀਸਦੀ ਤੱਕ ਫਿਸਲ ਚੁੱਕਾ ਹੈ। ਅਜਿਹੇ ਵਿਚ ਨਿਵੇਸ਼ਕਾਂ ਦੇ ਸਾਹਮਣੇ ਫਿਰ ਤੋਂ ਚਿੰਤਾ ਖੜ੍ਹੀ ਹੋ ਗਈ ਹੈ ਕਿ ਜੇਕਰ ਕੋਰੋਨਾ ਦੇ ਮਾਮਲੇ ਵੱਧਦੇ ਹਨ, ਤਾਂ ਫਿਰ ਤੋਂ ਆਰਥਿਕ ਗਤੀਵਿਧੀਆਂ ਠੱਪ ਹੋ ਜਾਣਗੀਆਂ। ਕੋਰੋਨਾ ਦੇ ਖੌਫ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਨਫੈਕਸ਼ਨ ਦਾ ਸਿਰਫ ਇਕ ਮਾਮਲਾ ਸਾਹਮਣੇ ਆਉਣ 'ਤੇ ਹੀ ਚੀਨ ਦੇ ਸਟੀਲ ਹਬ ਮੰਨ ਜਾਣ ਵਾਲੇ ਇਕ ਸ਼ਹਿਰ ਨੂੰ ਤਿੰਨ ਦਿਨਾਂ ਲਈ ਬੰਦ ਕਰ ਦਿੱਤਾ ਗਿਆ। 
ਰਿਪੋਰਟ ਵਿਚ ਸੰਭਾਵਨਾ ਜਤਾਈ ਗਈ ਹੈ ਕਿ ਚੀਨ ਵਿਚ ਕੋਰੋਨਾ ਦਾ ਕਹਿਰ ਵੱਧਣ 'ਤੇ ਫਿਰ ਲਾਕਡਾਊਨ ਦਾ ਐਲਾਨ ਹੋ ਸਕਦਾ ਹੈ। ਇਸ ਨਾਲ ਫੈਕਟਰੀਆਂ 'ਚ ਉਤਪਾਦਨ ਠੱਪ ਹੋਣ ਦਾ ਡਰ ਹੈ। ਉਥੇ ਹੀ ਕੰਸਟ੍ਰਕਸ਼ਨ ਗਤੀਵਿਧੀਆਂ 'ਤੇ ਵੀ ਇਸ ਦਾ ਅਸਰ ਹੋਵੇਗਾ। ਜਦੋਂ ਕਿ ਕਰਜ਼ੇ ਦੀ ਮਾਰ ਝੱਲ ਰਹੀ ਚੀਨ ਦੀ ਕੰਸਟ੍ਰਕਸ਼ਨ ਕੰਪਨੀਆਂ ਪਹਿਲਾਂ ਤੋਂ ਹੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਹੈ। ਇਨ੍ਹਾਂ ਵਿਚ ਐਵਰਗ੍ਰੈਂਡ ਗਰੁੱਪ ਲੋਨ 'ਤੇ ਡਿਫਾਲਟ ਕਰ ਸਕਦੀ ਹੈ, ਤਾਂ ਉਥੇ ਹੀ ਆਈਰਨ ਓਰੇ ਦੇ ਸ਼ੇਅਰਾਂ ਦੀ ਕੀਮਤ 7 ਮਹੀਨੇ ਦੇ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ। ਇਕੋਨਾਮੀ ਵਿਚ ਸੁਸਤੀ ਦਾ ਇਕ ਹੋਰ ਸੰਕੇਤ ਬੀਤੇ ਸ਼ੁੱਕਰਵਾਰ ਨੂੰ ਜਾਰੀ ਕੀਤਾ ਗਿਆ ਆਰਥਿਕ ਵਿਕਾਸ ਦਾ ਡੇਟਾ ਦੇ ਰਿਹਾ ਹੈ। ਇਸ ਵਿਚ ਦੂਜੀ ਤਿਮਾਹੀ ਵਿਚ ਚੀਨ ਦੀ ਇਕਨਾਮਿਕ ਗ੍ਰੋਥ ਸਿਰਫ 1.2 ਫੀਸਦੀ ਰਹਿਣ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ। ਦੂਜੇ ਸ਼ਬਦਾਂ ਵਿਚ ਕਹੀਏ ਤਾਂ ਅਰਥਵਿਵਸਥਾ ਨਾਲ ਜੁੜਏ ਇੰਡੀਕੇਟਰਸ ਇਸ ਗੱਲ ਦੀ ਗਵਾਹੀ ਦੇ ਰਹੇ ਹਨ ਕਿ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਵਿਚ ਗਿਰਾਵਟ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ। ਹਾਲਾਂਕਿ ਸਰਕਾਰ ਨੂੰ ਉਮੀਦ ਹੈ ਕਿ ਉਹ 5.5 ਫੀਸਦੀ ਗ੍ਰੋਥ ਦਾ ਟੀਚਾ ਹਾਸਲ ਕਰ ਸਕਦੀ ਹੈ।

In The Market